ਚੰਡੀਗੜ੍ਹ: ਗਣਤੰਤਰ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਝਾਕੀ ਕੱਢੀ ਗਈ ਹੈ। ਇਸ ਵਾਰ ਪੰਜਾਬ ਦੀ ਝਾਕੀ ਦਾ ਥੀਮ ਬੇਹੱਦ ਖ਼ਾਸ ਹੈ। ਇਸ ਝਾਕੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਝਾਕੀ ‘ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ’ ਥੀਮ 'ਤੇ ਕੱਢੀ ਗਈ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪੰਜਾਬ ਦੀ ਝਾਕੀ ਦੀ ਵੀਡੀਓ ਸਾਂਝੀ ਕੀਤੀ।
-
Happy to announce that on this Republic day the tableau of Punjab is dedicated to 550th Prakash Purab of Sri Guru Nanak Dev Ji and his teachings. Tomorrow when you all watch National Republic day parade do try to notice the tableau. #RepublicDay pic.twitter.com/dwa6m8bGDZ
— Capt.Amarinder Singh (@capt_amarinder) January 25, 2020 " class="align-text-top noRightClick twitterSection" data="
">Happy to announce that on this Republic day the tableau of Punjab is dedicated to 550th Prakash Purab of Sri Guru Nanak Dev Ji and his teachings. Tomorrow when you all watch National Republic day parade do try to notice the tableau. #RepublicDay pic.twitter.com/dwa6m8bGDZ
— Capt.Amarinder Singh (@capt_amarinder) January 25, 2020Happy to announce that on this Republic day the tableau of Punjab is dedicated to 550th Prakash Purab of Sri Guru Nanak Dev Ji and his teachings. Tomorrow when you all watch National Republic day parade do try to notice the tableau. #RepublicDay pic.twitter.com/dwa6m8bGDZ
— Capt.Amarinder Singh (@capt_amarinder) January 25, 2020
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਦੀ ਝਾਕੀ ਜਲ੍ਹਿਆਂਵਾਲਾ ਬਾਗ ਨੂੰ ਸਮਰਪਿਤ ਸੀ। ਇਸ ਤੋਂ ਪਹਿਲਾਂ ਪੰਜਾਬ ਵੱਲੋਂ ‘ਸੰਗਤ ਤੇ ਪੰਗਤ’ ਵਿਸ਼ੇ 'ਤੇ ਵੀ ਝਾਕੀ ਪੇਸ਼ ਕੀਤੀ ਗਈ ਸੀ, ਜੋ ਕਿ ਮਨੁੱਖਤਾ ਤੇ ਫਿਰਕੂ ਸਦਭਾਵਨਾ ਨੂੰ ਦਰਸਾ ਰਹੀ ਸੀ।
ਇਸ ਵਾਰ ਪੰਜਾਬ ਦੀ ਝਾਕੀ ਰਾਹੀਂ ਬਾਬੇ ਨਾਨਕ ਦੇ ਸੰਦੇਸ਼ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ 15 ਰਾਜਾਂ ਦੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਹੋਈਆਂ ਹਨ।
ਇਹ ਵੀ ਪੜੋ: ਗਣਤੰਤਰ ਦਿਵਸ 'ਤੇ ਸੁਪਰ ਸਿਕਊਰਿਟੀ, ਸ਼ਾਰਪਸ਼ੂਟਰ ਅਤੇ ਸਨਿੱਪਰ ਵੀ ਤਾਇਨਾਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਲਿਖਿਆ, "ਇਹ ਐਲਾਨ ਕਰਦਿਆਂ ਖੁਸ਼ੀ ਹੋਈ ਕਿ ਇਸ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਂਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ।"