ਚੰਡੀਗੜ੍ਹ ਡੈਸਕ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇਜ਼ ਮੀਂਹ ਅਤੇ ਹੜ੍ਹਾਂ ਕਾਰਨ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਹੁਣ 24 ਜੁਲਾਈ ਤੋਂ ਲਈਆਂ ਜਾਣਗੀਆਂ। ਬੋਰਡ ਨੇ ਇਸ ਸਬੰਧੀ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਪੰਜਾਬ ਵਿੱਚ 10 ਅਤੇ 11 ਜੁਲਾਈ ਨੂੰ ਹੋਈ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ 15 ਜੁਲਾਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਿਕ ਹੁਣ ਪੰਜਾਬ ਵਿੱਚ ਸਥਿਤੀ ਹੌਲੀ-ਹੌਲੀ ਆਮ ਵਾਂਗ ਹੁੰਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਬੋਰਡ ਨੇ ਰੱਦ ਕੀਤੀਆਂ ਪ੍ਰੀਖਿਆਵਾਂ 24 ਜੁਲਾਈ ਤੋਂ 1 ਅਗਸਤ ਤੱਕ ਕਰਵਾਉਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਸ਼ੁੱਕਰਵਾਰ ਨੂੰ ਅੱਠਵੀਂ ਜਮਾਤ ਦੇ ਇਮਤਿਹਾਨ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਬੋਰਡ ਦੇ ਬੁਲਾਰੇ ਅਨੁਸਾਰ 24 ਜੁਲਾਈ ਨੂੰ ਸਾਇੰਸ, 25 ਜੁਲਾਈ ਨੂੰ ਗਣਿਤ, 26 ਜੁਲਾਈ ਨੂੰ ਕੰਪਿਊਟਰ ਸਾਇੰਸ, 27 ਜੁਲਾਈ ਨੂੰ ਦੂਸਰੀ ਭਾਸ਼ਾ ਪੰਜਾਬ, ਹਿੰਦੀ ਅਤੇ ਉਰਦੂ, 28 ਜੁਲਾਈ ਨੂੰ ਸਿਹਤ ਤੇ ਸਰੀਰਕ ਸਿੱਖਿਆ ਅਤੇ 1 ਅਗਸਤ ਨੂੰ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ।
- ਮਾਛੀਵਾੜਾ ਸਾਹਿਬ 'ਚ ਮਾਈਨਿੰਗ ਮਾਫ਼ੀਆ ਦਾ ਪੁਲਿਸ 'ਤੇ ਹਮਲਾ, ਘੇਰਾ ਪਾ ਕੇ ਪੁਲਿਸ ਨੇ ਕੀਤੇ ਮੁਲਜ਼ਮ ਗ੍ਰਿਫਤਾਰ
- ਬਠਿੰਡਾ ਦੀ ਧੀ ਮਾਹਿਰਾ ਬਾਜਵਾ ਦੇਸ਼ ਭਰ 'ਚੋਂ ਰਹੀ ਅੱਵਲ, ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 'ਚ 800 ਵਿੱਚੋਂ 799.64 ਅੰਕ ਕੀਤੇ ਹਾਸਿਲ
- ਮਣੀਪੁਰ ਦੀ ਵਾਇਰਲ ਵੀਡੀਓ: ਹਿੰਸਾ ਦੀ FIR ਲਿਖਣ ਵਾਲਾ SHO ਬੋਲਿਆ-ਹਾਂ ਹੋਇਆ ਹੈ ਗੈਂਗਰੇਪ, ਪੜ੍ਹੋ ਲੜਕੀਆਂ ਦਾ ਬਿਆਨ
ਜ਼ਿਕਰਯੋਗ ਹੈ ਕਿ ਹੜ੍ਹਾਂ ਦੀ ਸਥਿਤੀ ਕਾਰਨ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 16 ਜੁਲਾਈ ਤੱਕ ਛੁੱਟੀਆਂ ਕੀਤੀਆਂ ਸਨ। ਇਸ ਮਗਰੋਂ 17 ਜੁਲਾਈ ਨੂੰ ਸਕੂਲ ਖੋਲ੍ਹ ਦਿੱਤੇ ਗਏ ਸਨ। ਇਸ ਨਾਲ ਸਰਕਾਰ ਵੱਲੋਂ ਕੁੱਝ ਸ਼ਰਤਾਂ ਵੀ ਲਗਾਈਆਂ ਗਈਆਂ ਸਨ। ਹਾਲਾਂਕਿ ਅਜਿਹੇ ਕਈ ਇਲਾਕੇ ਸਨ, ਜਿਨ੍ਹਾਂ ਉੱਤੇ ਹੜ੍ਹਾਂ ਦਾ ਪਾਣੀ ਸੀ, ਉਨ੍ਹਾਂ ਥਾਵਾਂ 'ਤੇ ਕੋਈ ਵੀ ਸਕੂਲ ਨਹੀਂ ਖੁੱਲ੍ਹਾ ਸੀ। ਜਾਣਕਾਰੀ ਮੁਤਾਬਿਕ ਬੱਚੇ ਅਤੇ ਮਾਪੇ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਪੇਪਰਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਬੋਰਡ ਨਾਲ ਵੀ ਸਪੰਰਕ ਕੀਤਾ ਜਾ ਸਕਦਾ ਹੈ।