ETV Bharat / state

ਨਿਵੇਸ਼ ਸੰਮੇਲਨ 2019 ਦੇਵੇਗਾ ਸੂਬੇ ਨੂੰ ਨਵੀਂ ਰਾਹ - ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ 2019 ਨਿਊਜ਼

ਦੋ-ਰੋਜ਼ਾ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ 2019 ਵਿੱਚ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ-ਚਰਚਾ ਸੈਸ਼ਨ ਹੋਵੇਗਾ। ਇਹ ਸੈਸ਼ਨ ਸੰਮੇਲਨ ਦੀ ਖ਼ਾਸੀਅਤ ਨੂੰ ਬਿਆਨ ਕਰੇਗਾ।

captain amarinder singh updates
ਫ਼ੋਟੋ
author img

By

Published : Dec 5, 2019, 3:39 PM IST

ਚੰਡੀਗੜ੍ਹ: ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਚੈਟ ਸ਼ੋਅ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਵਿੱਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰੈਮਨ ਪੀ.ਆਰ.ਐਸ. ਓਬਰਾਏ, ਆਈ.ਟੀ.ਸੀ. ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਈ.ਟੀ.ਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਇੰਟਰੀਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਅਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਅਚੇ ਜਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਸ਼ਿਰਕਤ ਕਰਨਗੇ।

ਹੋਰ ਪੜ੍ਹੋੇ:ਕੇਂਦਰ ਸਰਕਾਰ ਵੱਲੋਂ ਜੀਐਸਟੀ ਦਾ ਹਿੱਸਾ ਨਾ ਦੇਣ ਕਰਕੇ ਪੰਜਾਬ ਵਿੱਚ ਆਰਥਿਕ ਮੰਦੀ ਦੇ ਹਾਲਾਤ: ਜਸਬੀਰ ਸਿੰਘ ਗਿੱਲ

ਇਸ ਸੈਸ਼ਨ ਵਿੱਚ ਕਈ ਦਿੱਗਜ਼ ਆਪਣੇ ਵਿਚਾਰ ਦੱਸਣਗੇ, ਜਿਸ ਵਿੱਚ ਜਪਾਨ ਤੋਂ ਸਫ਼ੀਰ ਸਾਤੋਸ਼ੀ ਸਜ਼ੂਕੀ ਦਾ ਨਾਂਅ ਸ਼ਾਮਿਲ ਹੈ ਐਚ.ਐਮ.ਈ.ਐਲ. ਦੇ ਐਮ.ਡੀ. ਪ੍ਰਭ ਦਾਸ ਵੀ ਇਸ ਸੰਮੇਲਨ ਦਾ ਹਿੱਸਾ ਬਣਨਗੇ। ਉਹ ਐਮ.ਐਸ.ਐਮ.ਈ. ਐਵਾਰਡ ਅਤੇ ਐਚ.ਡੀ.ਐਫ.ਸੀ. ਦੇ ਕਰਜ਼ਾ ਵੰਡ ਰਸਮ ਦਾ ਹਿੱਸਾ ਬਣਨਗੇ।
ਨਿਵੇਸ਼ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਦੋ-ਰੋਜ਼ਾ ਸੰਮੇਲਨ ਦਾ ਮਨੋਰਥ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਨੂੰ ਦਰਸਾਉਣ ਦੇ ਨਾਲ-ਨਾਲ ਭਵਿੱਖੀ ਭਾਈਵਾਲੀ ਲਈ ਮੌਕਿਆਂ ਦੀ ਪੇਸ਼ਕਸ਼ ਕਰਨਾ ਹੈ।

ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਸੰਮੇਲਨ ਦੇ ਪਹਿਲੇ ਦਿਨ ਦਾ ਆਗਾਜ਼ ਭਾਰਤ ਸਰਕਾਰ ਦੇ ਉਦਯੋਗਿਕ ਪ੍ਰੋਤਸਾਹਨ 'ਤੇ ਅੰਦਰੂਨੀ ਕਾਰੋਬਾਰ ਵਿਭਾਗ ਦੇ ਸਕੱਤਰ ਦੀ ਤਕਰੀਰ ਨਾਲ ਹੋਵੇਗਾ। ਇਸ ਪੈਨਲ ਵਿੱਚ ਸੰਧੜ ਤਕਨਾਲੋਜੀਜ਼, ਕੈਪੀਟਲ ਸਮਾਲ ਫਾਈਨਾਂਸ ਬੈਂਕ ਅਤੇ ਫਰੈਸ਼ ਐਫ ਐਂਡ ਵੀ ਐਂਡ ਫਰੋਜ਼ਨ ਫੂਡ, ਆਈ.ਟੀ.ਸੀ. ਤੋਂ ਇਲਾਵਾ ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਸਥਾ (ਯੂ.ਐਨ.ਆਈ.ਡੀ.ਓ.) ਦੇ ਨੁਮਾਇੰਦੇ ਸੰਮੇਲਨ ਦੇ ਵਿਸ਼ਾ-ਵਸਤੂ ਦਾ ਹਿੱਸਾ ਬਣਨਗੇ।

ਇਸ ਦੇ ਨਾਲ ਹੀ ਇਕ ਹੋਰ ਸੈਸ਼ਨ ‘ਪੰਜਾਬ ਨੂੰ ਅਗਲਾ ਸਟਾਰਟਅੱਪ ਟਿਕਾਣਾ ਬਣਾਉਣ’ ਵਿੱਚ ਐਗਨੈਸ਼ਟ ਤਕਨਾਲੋਜੀ, ਭਾਰਤ ਫੰਡ, ਸੋਨਾਲੀਕਾ ਇੰਡਸਟਰੀਜ਼, ਇੰਡੀਅਨ ਏਂਜਲ ਨੈੱਟਵਰਕ ਦੇ ਨੁਮਾਇੰਦੇ ਦਿਲ ਖਿੱਚਵੀਂ ਪੈਨਲ ਚਰਚਾ ਦਾ ਹਿੱਸਾ ਬਣਨਗੇ। ਇਸੇ ਸਮੇਂ ਦੌਰਾਨ ਹੀ ‘ਪੰਜਾਬ ਤੇ ਯੂ.ਕੇ. ਨਵੀਨਤਾ ਤੇ ਤਕਨਾਲੋਜੀ ਲਈ ਮੌਕੇ’ ਦੇ ਸੈਸ਼ਨ ਵਿੱਚ ਯੂ.ਕੇ. ਟਰੇਡ ਐਂਡ ਇਨਵੈਸਟਮੈਂਟ-ਭਾਰਤ, ਯੂ.ਕੇ. ਇੰਡੀਆ ਬਿਜ਼ਨਸ ਕੌਂਸਲ, ਐਚ.ਯੂ.ਐਲ., ਸੀ.ਐਸ.ਆਰ.-ਇਮਟੈੱਕ ਅਤੇ ਟਾਈਨੌਰ ਤੋਂ ਚੋਟੀ ਦੇ ਨੁਮਾਇੰਦੇ ਵਿਚਾਰ-ਵਟਾਂਦਰਾ ਕਰਨਗੇ।

Intro:ਦੋ-ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019
‘ਤੇਜ਼ ਗਤੀ ਨਾਲ ਵਿਕਾਸ ਲਈ ਖ਼ਾਕਾ’ ਵਿਸ਼ੇ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ-ਵਟਾਂਦਰਾ ਸੈਸ਼ਨ ਸੰਮੇਲਨ ਦੀ ਮੁੱਖ ਖਾਸੀਅਤ ਦਰਸਾਏਗਾBody:ਸੂਬੇ ਦੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗ (ਐਮ.ਐਸ.ਐਮ.ਈ.) ਦੇ ਸੈਕਟਰ ਨੂੰ ਆਲਮੀ ਪੱਧਰ ’ਤੇ ਧੁਰੇ ਵਜੋਂ ਉਭਾਰਨ ਦੇ ਉਦੇਸ਼ ਨਾਲ ਭਲਕੇ ਸ਼ੁਰੂ ਹੋ ਰਹੇ ਦੋ-ਰੋਜ਼ਾ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ’ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ-ਚਰਚਾ ਸੈਸ਼ਨ ਮੁੱਖ ਖਾਸੀਅਤ ਦਰਸਾਏਗਾ
ਮੁੱਖ ਮੰਤਰੀ ਦੇ ‘ਤੇਜ਼ ਗਤੀ ਨਾਲ ਵਿਕਾਸ ਲਈ ਰੂਪ-ਰੇਖਾ’ ਦੇ ਸੈਸ਼ਨ ਵਿੱਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰੈਮਨ ਪੀ.ਆਰ.ਐਸ. ਓਬਰਾਏ, ਆਈ.ਟੀ.ਸੀ. ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਈ.ਟੀ.ਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਇੰਟਰੀਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਅਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਅਚੇ ਜਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਸ਼ਿਰਕਤ ਕਰਨਗੇ।
ਇਹ ਸੈਸ਼ਨ ਵੀਰਵਾਰ ਨੂੰ ਬਾਅਦ ਦੁਪਹਿਰ 2.35 ਵਜੇ ਤੋਂ ਲੈ ਕੇ 3.05 ਵਜੇ ਤੱਕ ਚੱਲੇਗਾ ਅਤੇ ਇਸੇ ਦਿਨ ਹੀ ਲੜੀਵਾਰ ਸੈਸ਼ਨ ਹੋਣਗੇ ਜਿਨਾਂ ਦਾ ਉਦੇਸ਼ ਘਰੇਲੂ ਅਤੇ ਆਲਮੀ ਸਨਅਤੀ ਦਿੱਗਜ਼ਾਂ ਲਈ ਸੂਬੇ ਨੂੰ ਮੋਹਰੀ ਨਿਵੇਸ਼ ਟਿਕਾਣੇ ਵਜੋਂ ਉਭਾਰਨਾ ਹੈ।
ਬਾਅਦ ਦੁਪਹਿਰ ਹੋਣ ਵਾਲੇ ਸੈਸ਼ਨ ਦੌਰਾਨ ‘ਤੇਜ਼ ਗਤੀ ਨਾਲ ਵਿਕਾਸ ਲਈ ਰੂਪ-ਰੇਖਾ’ ਅਤੇ ‘ਸਮੂਹਿਕ ਵਿਕਾਸ ਲਈ ਨਿਰਮਾਣ ਭਾਈਵਾਲੀ’ ਦੇ ਵਿਚਾਰ-ਵਟਾਂਦਰੇ ਦਾ ਕੰੁਜੀਵਤ ਭਾਸ਼ਣ ਜਪਾਨ ਦੇ ਭਾਰਤੀ ਸਫ਼ੀਰ ਸਾਤੋਸ਼ੀ ਸਜ਼ੂਕੀ ਦਾ ਹੋਵੇਗਾ ਅਤੇ ਇਹ ਸੈਸ਼ਨ ਸ਼ਾਮ 5 ਵਜੇ ਖਤਮ ਹੋਵੇਗਾ। ਐਚ.ਐਮ.ਈ.ਐਲ. ਦੇ ਐਨ.ਡੀ. ਪ੍ਰਭ ਦਾਸ ਵੀ ਇਸ ਸੈਸ਼ਨ ਦੌਰਾਨ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਐਮ.ਐਸ.ਐਮ.ਈ. ਐਵਾਰਡ ਦੇਣ ਅਤੇ ਐਚ.ਡੀ.ਐਫ.ਸੀ. ਦੇ ਕਰਜ਼ਾ ਵੰਡ ਰਸਮ ਦਾ ਹਿੱਸਾ ਬਣਨਗੇ।
ਬਾਅਦ ਦੁਪਹਿਰ ਸੈਸ਼ਨ ਵਿੱਚ ਭਾਰਤੀ ਇੰਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ, ਐਚ.ਡੀ.ਐਫ.ਸੀ. ਦੇ ਐਮ.ਡੀ. ਅਦਿੱਤਿਆ ਪੁਰੀ, ਡੀ.ਐਲ.ਐਫ. ਦੇ ਉਪ ਚੇਅਰਮੈਨ ਰਜੀਵ ਸਿੰਘ, ਸ਼ਰਾਫ਼ ਗਰੁੱਪ ਦੇ ਉਪ ਚੇਅਰਮੈਨ ਸ਼ਰਾਫੂਦੀਨ ਸ਼ਰਾਫ਼ ਅਤੇ ਭਾਰਤ ਹੋਟਲਜ਼ (ਲਲਿਤ ਹੋਟਲਜ਼) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਜੋਯਤਸਿਨਾ ਸੂਰੀ ਵਰਗੀਆਂ ਕਾਰੋਬਾਰੀ ਹਸਤੀਆਂ ਸ਼ਾਮਲ ਹੋਣਗੀਆਂ।
ਮੁਹਾਲੀ ਵਿਖੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਸਵੇਰੇ 11.30 ਵਜੇ ਸ਼ੁਰੂ ਹੋਣ ਵਾਲਾ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ’ਤੇ ਕੇਂਦਰਿਤ ਹੁੰਦਾ ਹੋਇਆ ਸੂਬਾ ਭਰ ਲਈ ਮਜ਼ਬੂਤ ਕਾਰੋਬਾਰੀ ਭਾਈਵਾਲੀ ਕਾਇਮ ਕਰਨ ਦਾ ਮੁੱਢ ਬੰਨੇਗਾ।
ਨਿਵੇਸ਼ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਦੋ-ਰੋਜ਼ਾ ਸੰਮੇਲਨ ਦਾ ਮਨੋਰਥ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਨੂੰ ਦਰਸਾਉਣ ਦੇ ਨਾਲ-ਨਾਲ ਭਵਿੱਖੀ ਭਾਈਵਾਲੀ ਲਈ ਮੌਕਿਆਂ ਦੀ ਪੇਸ਼ਕਸ਼ ਕਰਨਾ ਹੈ। ਇਹ ਸੰਮੇਲਨ ਆਲਮੀ ਪੱਧਰ ਦੇ ਸਨਅਤੀ ਦਿੱਗਜ਼ਾਂ, ਉਦਯੋਗਪਤੀਆਂ ਅਤੇ ਮਾਹਿਰਾਂ ਨੂੰ ਉੱਭਰ ਰਹੇ ਮੰਡੀਕਰਨ/ਰੁਝਾਨ ’ਤੇ ਵਰਨਣ ਸਾਂਝਾ ਕਰਨ ਦੇ ਨਾਲ-ਨਾਲ ਮੌਜੂਦਾ ਦੌਰ ਵਿੱਚ ਪੈਦਾ ਹੋਈਆਂ ਉਦਯੋਗਿਕ ਲੋੜਾਂ ਦੇ ਹੱਲ ਲਈ ਮੰਚ ਮੁਹੱਈਆ ਕਰਵਾਏਗਾ।
ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਸੰਮੇਲਨ ਦੇ ਪਹਿਲੇ ਦਿਨ ਦਾ ਆਗਾਜ਼ ਭਾਰਤ ਸਰਕਾਰ ਦੇ ਉਦਯੋਗਿਕ ਪ੍ਰੋਤਸਾਹਨ ਤੇ ਅੰਦਰੂਨੀ ਕਾਰੋਬਾਰ ਵਿਭਾਗ ਦੇ ਸਕੱਤਰ ਦੀ ਤਕਰੀਰ ਨਾਲ ਹੋਵੇਗਾ। ਇਸ ਪੈਨਲ ਵਿੱਚ ਸੰਧੜ ਤਕਨਾਲੋਜੀਜ਼, ਕੈਪੀਟਲ ਸਮਾਲ ਫਾਈਨਾਂਸ ਬੈਂਕ ਅਤੇ ਫਰੈਸ਼ ਐਫ ਐਂਡ ਵੀ ਐਂਡ ਫਰੋਜ਼ਨ ਫੂਡ, ਆਈ.ਟੀ.ਸੀ. ਤੋਂ ਇਲਾਵਾ ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਸਥਾ (ਯੂ.ਐਨ.ਆਈ.ਡੀ.ਓ.) ਦੇ ਨੁਮਾਇੰਦੇ ਸੰਮੇਲਨ ਦੇ ਵਿਸ਼ਾ-ਵਸਤੂ ਦਾ ਹਿੱਸਾ ਬਣਨਗੇ। ਫਲਿੱਪਕਾਰਟ ਅਤੇ ਐਮਾਜ਼ੋਨ ਵਰਗੀਆਂ ਈ-ਕਾਮਰਸ ਕੰਪਨੀਆਂ ਨਾਲ ਐਮ.ਓ.ਯੂ. ਇਸ ਸੈਸ਼ਨ ਦਾ ਕੇਂਦਰੀ ਬਿੰਦੂ ਹੋਣਗੇ। ਹੀਰੋ ਸਾਈਕਲਜ਼, ਕੇ.ਪੀ.ਐਮ.ਜੀ. ਇੰਡੀਆ ਅਤੇ ਨਿੳੂ ਸਵਾਨ ਦੇ ਸਿਖਰਲੀ ਮੈਨੇਜਮੈਂਟ ਇਸ ਸੈਸ਼ਨ ਦੌਰਾਨ ਆਪਣੇ ਤਜਰਬਿਆਂ ਦੀ ਵੀ ਸਾਂਝ ਪਾਵੇਗੀ।
ਇਸ ਦੇ ਨਾਲ ਹੀ ਇਕ ਹੋਰ ਸੈਸ਼ਨ ‘ਪੰਜਾਬ ਨੂੰ ਅਗਲਾ ਸਟਾਰਟਅੱਪ ਟਿਕਾਣਾ ਬਣਾਉਣ’ ਵਿੱਚ ਐਗਨੈਸ਼ਟ ਤਕਨਾਲੋਜੀ, ਭਾਰਤ ਫੰਡ, ਸੋਨਾਲੀਕਾ ਇੰਡਸਟਰੀਜ਼, ਇੰਡੀਅਨ ਏਂਜਲ ਨੈੱਟਵਰਕ ਐਂਡ ਫਾੳੂਂਡਿੰਗ ਪਾਰਟਨਰ ਆਫ ਆਈ.ਏ.ਐਨ. ਫੰਡ ਦੇ ਨੁਮਾਇੰਦੇ ਦਿਲ ਖਿੱਚਵੀਂ ਪੈਨਲ ਚਰਚਾ ਦਾ ਹਿੱਸਾ ਬਣਨਗੇ। ਇਸ ਸੈਸ਼ਨ ਦੌਰਾਨ ਮੂੂਫਾਰਮ ਫਾੳੂਂਡਰ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਜਾਣਗੇ ਅਤੇ ਅਖੀਰ ਵਿੱਚ ਅਕਾਲ ਸਪਰਿੰਗਜ਼ ਲਿਮਟਡ ਦੇ ਮੈਨੇਜਿੰਗ ਡਾਇਰੈਕਟਰ ਵਿਚਾਰ ਰੱਖਣਗੇ।
ਇਸੇ ਸਮੇਂ ਦੌਰਾਨ ਹੀ ‘ਪੰਜਾਬ ਤੇ ਯੂ.ਕੇ. :ਨਵੀਨਤਾ ਤੇ ਤਕਨਾਲੋਜੀ ਲਈ ਮੌਕੇ’ ਦੇ ਸੈਸ਼ਨ ਵਿੱਚ ਯੂ.ਕੇ. ਟਰੇਡ ਐਂਡ ਇਨਵੈਸਟਮੈਂਟ-ਭਾਰਤ, ਯੂ.ਕੇ. ਇੰਡੀਆ ਬਿਜ਼ਨਸ ਕੌਂਸਲ, ਐਚ.ਯੂ.ਐਲ., ਸੀ.ਐਸ.ਆਰ.-ਇਮਟੈੱਕ ਅਤੇ ਟਾਈਨੌਰ ਤੋਂ ਚੋਟੀ ਦੇ ਨੁਮਾਇੰਦੇ ਵਿਚਾਰ-ਵਟਾਂਦਰਾ ਕਰਨਗੇ। ਸੈਸ਼ਨ ਦੌਰਾਨ ਭਾਰਤ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿੳੂ ਆਇਰ ਮੁਲਕ ਦੀ ਪੇਸ਼ਕਾਰੀ ਦੇਣਗੇ।
ਸੰਮੇਲਨ ਦੇ ਆਖਰੀ ਦਿਨ ਰਾਤਰੀ ਭੋਜਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਡੈਲੀਗੇਟਾਂ ਨੂੰ ਪੰਜਾਬ ਦੀ ਮਹਿਕ ਦਾ ਸਵਾਦ ਲੈਣ ਦਾ ਮੌਕਾ ਦੇਵੇਗੀ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.