ETV Bharat / state

ਤੇਜ਼ਾਬ ਪੀੜਤਾਂ ਨੂੰ ਫਿਲਮ 'ਛਪਾਕ' ਵਿਖਾਏਗੀ ਪੰਜਾਬ ਸਰਕਾਰ - movie Chhapaak in zirakpur

ਫਿਲਮ 'ਛਪਾਕ' ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਖ਼ਾਸ ਪਹਿਲ ਕੀਤੀ ਹੈ। ਪੰਜਾਬ ਦੇ ਸਾਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਜ਼ੀਰਕਪੁਰ ਵਿਖੇ ਤੇਜ਼ਾਬ ਪੀੜਤਾਂ ਲਈ ਖ਼ਾਸ ਸਕ੍ਰੀਨਿੰਗ ਰੱਖੀ ਹੈ।

movie Chhapaak update, movie Chhapaak in zirakpur
ਫ਼ੋਟੋ
author img

By

Published : Jan 10, 2020, 10:36 AM IST

ਚੰਡੀਗੜ੍ਹ: ਪੰਜਾਬ ਦੇ ਸਾਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਜ਼ੀਰਕਪੁਰ ਸਥਿਤ ਢਿੱਲੋ ਪਲਾਜ਼ਾ ਦੇ ਸਹਿਯੋਗ ਨਾਲ ਤੇਜ਼ਾਬ ਪੀੜਤਾਂ ਲਈ ਮਹਿਲਾ ਸ਼ਕਤੀਕਰਨ ਨੂੰ ਪ੍ਰੇਰਿਤ ਕਰਨ ਵਾਲੀ ਫ਼ਿਲਮ ਛਪਾਕ ਦੀ ਖ਼ਾਸ ਸਕ੍ਰੀਨਿੰਗ ਰੱਖੀ ਹੈ।

movie Chhapaak update, movie Chhapaak in zirakpur
ਧੰਨਵਾਦ ਏਐਨਆਈ

ਸਰਕਾਰੀ ਬੁਲਾਰੇ ਮੁਤਾਬਕ ਵਿਭਾਗ ਨੇ ਤੇਜ਼ਾਬ ਪੀੜਤ ਮਹਿਲਾਵਾਂ ਲਈ ਫ਼ਿਲਮ ਛਪਾਕ ਦੀ ਵਿਸ਼ੇਸ਼ ਸਕ੍ਰੀਨਿੰਗ 11 ਜਨਵਰੀ ਨੂੰ ਸਵੇਰੇ 11:30 ਵਜੇ ਆਈਨਾਕਸ ਢਿੱਲੋ ਪਲਾਜ਼ਾ ਵਿੱਚ ਕਰਵਾਈ ਜਾਵੇਗੀ।

ਬੁਲਾਰੇ ਮੁਤਾਬਕ ਸਕ੍ਰੀਨਿੰਗ ਦਾ ਮੁੱਖ ਉਦੇਸ਼ ਮਹਿਲਾਵਾਂ ਲਈ ਸੁਰੱਖਿਅਤ ਜਨਤਕ ਸਥਾਨਾਂ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਭਾਗ ਤੇਜ਼ਾਬ ਦੇ ਹਮਲਿਆਂ ਨਾਲ ਪੀੜਤ ਮਹਿਲਾਵਾਂ ਲਈ 8000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਪੋਸਕੋ ਮਾਮਲਿਆਂ ਲਈ ਵਿਸ਼ੇਸ਼ ਅਦਾਲਤਾਂ

ਇੱਕ ਹੋਰ ਫੈਸਲੇ ਵਿੱਚ ਕੈਬਿਨੇਟ ਨੇ ਬੱਚਿਆਂ ਨੂੰ ਜਿਣਸੀ ਜ਼ੁਰਮਾਂ ਤੋਂ ਸੁਰੱਖਿਅਤ ਰੱਖਣ ਸੰਬੰਧੀ ਐਕਟ (ਪੋਸਕੋ ਐਕਟ) ਦੇ ਅਧੀਨ ਦਰਜ ਮਾਮਲਿਆਂ ਲਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨੰ 45 ਨਵੇਂ ਅਹੁਦਿਆਂ ਦੀ ਮੰਨਜ਼ੂਰੀ ਦਿੱਤੀ ਹੈ। ਸੁਪਰੀਮ ਕੋਰਟ ਵਲੋਂ ਇੱਛਾ ਜ਼ਾਹਿਰ ਕੀਤੀ ਗਈ ਕਿ ਉਨ੍ਹਾਂ ਸੂਬਾ ਸਰਕਾਰਾਂ ਵਲੋਂ ਬੱਚਿਆ ਨਾਲ ਜਿਣਸੀ ਸੋਸ਼ਣ ਮਾਮਲਿਆਂ ਲਈ ਵਿਸ਼ੇਸ਼ ਅਦਾਲਤਾਂ ਸਥਾਪਿਤ ਕੀਤੀਆਂ ਜਾਣ, ਜਿੱਥੇ ਇੱਨੇ ਲੰਮੇ ਸਮੇਂ ਤੋਂ ਪਏ ਮਾਮਲਿਆਂ ਦੀ ਗਿਣਤੀ 100 ਤੋਂ ਵੱਧ ਹੈ।

ਮੌਜੂਦਾ ਸਮੇਂ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਲੁਧਿਆਣਾ ਵਿੱਚ 206 ਅਤੇ ਜਲੰਧਰ ਵਿੱਚ 125 ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਮੰਤਰੀ ਮੰਡਲ ਨੇ ਲੁਧਿਆਣਾ ਵਿੱਚ 2 ਅਤੇ ਜਲੰਧਰ ਵਿਚ 1 ਵਿਸ਼ੇਸ਼ ਅਦਾਲਤ ਸਥਾਪਤ ਕਰਨ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਵਧੀਕ ਜ਼ਿਲ੍ਹਾ ਜੱਜਾਂ ਅਤੇ ਡਿਪਟੀ ਜ਼ਿਲ੍ਹਾ ਅਟਾਰਨੀ ਦੀਆਂ ਤਿੰਨ ਨਵੀਆਂ ਅਸਾਮੀਆਂ ਅਤੇ ਸਹਾਇਕ ਸਟਾਫ਼ ਦੀਆਂ 39 ਨਵੀਆਂ ਅਸਾਮੀਆਂ ਨੂੰ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦਿੱਤੀ ਗਈ।

ਇਹ ਵੀ ਪੜ੍ਹੋ: ਪੱਤਰਕਾਰ ਗੌਰੀ ਲੰਕੇਸ਼ ਦਾ ਕਾਤਲ ਧਨਬਾਦ ਤੋਂ ਗ੍ਰਿਫ਼ਤਾਰ

Intro:Body:

chhapak

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.