ETV Bharat / state

Appointment letters to patwaris: ਪੰਜਾਬ ਸਰਕਾਰ 710 ਨਵੇਂ ਪਟਵਾਰੀਆਂ ਨੂੰ ਦੇਵੇਗੀ ਨਿਯੁਕਤੀ ਪੱਤਰ, ਹੋਰ ਨਵੇਂ ਪਟਵਾਰੀਆਂ ਦੀ ਜਲਦ ਹੋਵੇਗੀ ਭਰਤੀ

ਜਿੱਥੇ ਇੱਕ ਪਾਸੇ ਪੰਜਾਬ ਵਿੱਚ ਕਾਨੂੰਨਗੋ ਅਤੇ ਪਟਵਾਰੀਆਂ ਦਾ ਪੰਜਾਬ ਸਰਕਾਰ ਨਾਲ ESMA ਲਾਗੂ ਹੋਣ ਤੋਂ ਬਾਅਦ ਵਿਵਾਦ ਚੱਲ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ 8 ਸਤੰਬਰ ਨੂੰ 710 ਨਵੇਂ ਭਰਤੀ ਕੀਤੇ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸੀਐੱਮ ਮਾਨ ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਸਾਂਝੀ ਕੀਤੀ ਹੈ। (710 letters will be given to new patwaris)

Punjab government will give appointment letters to 710 new patwaris
Appointment letters to patwaris: ਪੰਜਾਬ ਸਰਕਾਰ 710 ਨਵੇਂ ਪਟਵਾਰੀਆਂ ਨੂੰ ਦੇਵੇਗੀ ਨਿਯੁਕਤੀ ਪੱਤਰ, ਹੋਰ ਨਵੇਂ ਪਟਵਾਰੀਆਂ ਦੀ ਵੀ ਜਲਦ ਹੋਵੇਗੀ ਭਰਤੀ
author img

By ETV Bharat Punjabi Team

Published : Sep 6, 2023, 3:45 PM IST

ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਤਾਜ਼ਾ ਸਥਿਤੀ ਦੀ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਪਟਵਾਰੀਆਂ ਵਿਚਾਲੇ ਵਿਵਾਦ ਭਾਵੇਂ ਲਗਾਤਾਰ ਜਾਰੀ ਹੈ ਪਰ ਇਸ ਵਿਚਾਲੇ ਸੀਐੱਮ ਮਾਨ ਨੇ ਨਵੇਂ 710 ਭਰਤੀ ਹੋਏ ਪਟਵਾਰੀਆਂ ਨੂੰ ਇਸ ਮਹੀਨੇ 8 ਸਤੰਬਰ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਨਿਯੁਕਤੀ ਤੋਂ ਬਾਅਦ ਨਵੀਆਂ ਭਰਤੀਆਂ ਵੀ ਜਲਦ ਕੱਢੀਆਂ ਜਾਣਗੀਆਂ। ਸੀਐੱਮ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਇਹ ਵੀ ਕਿਹਾ ਹੈ ਕਿ ਨਵੇਂ ਹੱਥਾਂ ਵਿੱਚ ਜੋ ਕਲਮਾਂ ਜਾ ਰਹੀਆਂ ਨੇ ਇਹ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨਗੀਆਂ।

  • ਇੱਕ ਖੁਸ਼ਖ਼ਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ...
    8 ਸਤੰਬਰ ਨੂੰ ਅਸੀਂ ਇੱਕ ਵੱਡਾ ਨਿਯੁਕਤੀ ਪੱਤਰ ਵੰਡ ਸਮਾਗਮ ਰੱਖਿਆ ਹੈ ਜਿਸ ਵਿੱਚ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ...ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਵੀ ਜਲਦ ਜਾਰੀ ਹੋਣਗੇ...ਉਮੀਦ ਹੈ ਕਿ ਨਵੇਂ ਹੱਥਾਂ ਚ ਨਵੀਆਂ ਕਲਮਾਂ ਇੱਕ ਨਵੇਂ…

    — Bhagwant Mann (@BhagwantMann) September 6, 2023 " class="align-text-top noRightClick twitterSection" data=" ">

ਇੱਕ ਖੁਸ਼ਖ਼ਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ... 8 ਸਤੰਬਰ ਨੂੰ ਅਸੀਂ ਇੱਕ ਵੱਡਾ ਨਿਯੁਕਤੀ ਪੱਤਰ ਵੰਡ ਸਮਾਗਮ ਰੱਖਿਆ ਹੈ ਜਿਸ ਵਿੱਚ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ...ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਵੀ ਜਲਦ ਜਾਰੀ ਹੋਣਗੇ...ਉਮੀਦ ਹੈ ਕਿ ਨਵੇਂ ਹੱਥਾਂ ਚ ਨਵੀਆਂ ਕਲਮਾਂ ਇੱਕ ਨਵੇਂ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਕਰਨਗੀਆਂ..ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ..ਭਗਵੰਤ ਮਾਨ,ਮੁੱਖ ਮੰਤਰੀ,ਪੰਜਾਬ

ਪਟਵਾਰੀਆਂ ਦੀ ਹੜਤਾਲ ਮਗਰੋਂ ਸਰਕਾਰ ਦਾ ਨਵਾਂ ਦਾਅ: ਦੱਸ ਦਈਏ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਕਲਮ ਛੋੜ ਹੜਤਾਲ (Patwaris pen down strike) ਖਤਮ ਕਰਨ ਲਈ ਸੂਬੇ ਵਿੱਚ ਐਸਮਾ ਐਕਟ ਲਾਗੂ ਕੀਤਾ ਤਾਂ ਪਟਵਾਰੀਆਂ ਨੇ ਆਪਣੇ ਸਰਕਲਾਂ ਵਿੱਚ ਹੀ ਕੰਮ ਕਰਨ ਦਾ ਐਲਾਨ ਕਰ ਦਿੱਤਾ। ਸਰਕਾਰ ’ਤੇ ਦਬਾਅ ਬਣਾਉਣ ਲਈ ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ। ਹੁਣ ਸੂਬਾ ਸਰਕਾਰ ਨੇ ਪਟਵਾਰੀਆਂ ਦੇ ਦਬਾਅ ਅੱਗੇ ਝੁਕਣ ਅਤੇ ਗੱਲਬਾਤ ਕਰਕੇ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਬਜਾਏ 741 ਪਟਵਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਜੋ ਸਿਖਲਾਈ 'ਤੇ ਸਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲਾਈਵ ਹੋ ਕੇ ਦਿੱਤੀ।

ਦੱਸ ਦਈਏ ਪੰਜਾਬ ਸਰਕਾਰ ਨੇ ਜਦੋਂ ਹੜਤਾਲ ਨੂੰ ਰੋਕਣ ਲਈ ਸੂਬੇ ਵਿੱਚ ਐਸਮਾ ਲਾਗੂ ਕੀਤਾ ਤਾਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪਟਵਾਰੀਆਂ ਨੇ ਸਰਕਾਰ ਖ਼ਿਲਾਫ਼ ਬਗਾਵਤ ਕਰਦਿਆਂ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਪਟਵਾਰੀਆਂ ਨੇ ਉਸ ਸਮੇਂ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਉਨ੍ਹਾਂ ਉੱਤੇ ਗਲਤ ਇਲਜ਼ਾਮ ਲਾ ਰਹੇ ਨੇ ਕਿ ਪਟਵਾਰੀ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਹੜਤਾਲ ਕਰ ਰਹੇ ਨੇ ਜਦ ਕਿ ਉਹ ਹੱਕੀ ਮੰਗਾਂ ਲਈ ਹੜਤਾਲ ਕਰ ਰਹੇ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.