ETV Bharat / state

ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸਰਕਾਰ ! ਪਰ ਨਕਲੀ ਦੁੱਧ ਬਣ ਰਿਹਾ ਅੜਿੱਕਾ- ਖਾਸ ਰਿਪੋਰਟ

ਡੇਅਰੀ ਫਾਰਮਿੰਗ ਖੇਤੀ ਦੇ ਸਹਾਇਕ ਧੰਦੇ ਵਜੋਂ ਪੰਜਾਬ ਵਿੱਚ ਆਮਦਨ ਦੇ ਇੱਕ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਹੈ। ਲਗਭਗ 6000 ਕਿਸਾਨ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ ਹਨ ਅਤੇ ਫਾਰਮਾਂ ਵਿੱਚ 10 ਤੋਂ 500 ਉੱਚ-ਉਪਜ ਵਾਲੀਆਂ ਗਾਵਾਂ ਦੀਆਂ ਨਸਲਾਂ ਹਨ ਅਤੇ ਪ੍ਰਤੀ ਦਿਨ ਲਗਭਗ 12 ਤੋਂ 15 ਲੱਖ ਲੀਟਰ ਦੁੱਧ ਪੈਦਾ ਕਰਦੀਆਂ ਹਨ। ਪੜ੍ਹੋ ਖਾਸ ਰਿਪੋਰਟ...

ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸਰਕਾਰ ! ਪਰ ਨਕਲੀ ਦੁੱਧ ਬਣ ਰਿਹਾ ਅੜਿੱਕਾ- ਖਾਸ ਰਿਪੋਰਟ
ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸਰਕਾਰ ! ਪਰ ਨਕਲੀ ਦੁੱਧ ਬਣ ਰਿਹਾ ਅੜਿੱਕਾ- ਖਾਸ ਰਿਪੋਰਟ
author img

By

Published : Jul 22, 2023, 6:49 PM IST

ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸਰਕਾਰ ! ਪਰ ਨਕਲੀ ਦੁੱਧ ਬਣ ਰਿਹਾ ਅੜਿੱਕਾ- ਖਾਸ ਰਿਪੋਰਟ

ਚੰਡੀਗੜ੍ਹ: ਪੰਜਾਬ 'ਚ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੀ ਤਿਆਰੀ ਕਰ ਰਹੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁਤਾਬਿਕ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਤੋਂ ਇਲਾਵਾ ਪੰਜਾਬ ਡੇਅਰੀ ਵਿਕਾਸ ਬੋਰਡ ਸਿਖਲਾਈ ਦੌਰਾਨ 350 ਰੁਪਏ ਪ੍ਰਤੀ ਦਿਨ ਦਾ ਵਜੀਫਾ ਵੀ ਦੇਵੇਗਾ। ਸਰਕਾਰ ਦਾ ਦਾਅਵਾ ਤਾਂ ਇਹ ਹੈ ਇਸ ਫ਼ੈਸਲੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਪਰ ਕਿਸਾਨ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਲੋਕ ਸਰਕਾਰ ਦੇ ਇਸ ਐਲਾਨ 'ਤੇ ਸ਼ੰਕਾ ਜਾਹਿਰ ਕਰ ਰਹੇ ਹਨ। ਬਜ਼ਾਰਾਂ ਵਿਚ ਆਇਆ ਨਕਲੀ ਦੁੱਧ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਘਾਟੇ ਦਾ ਸੌਦਾ ਬਣਾ ਰਿਹਾ ਹੈ। ਇਸ ਧੰਦੇ ਵਿਚ ਜ਼ਿਆਦਾਤਰ ਕਿਸਾਨਾਂ ਨੂੰ ਨਫ਼ਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਸਰਕਾਰ ਕਿਸਾਨਾਂ ਲਈ ਐਲਾਨ ਕਰਨ ਦੀ ਥਾਂ ਜੇਕਰ ਨਕਲੀ ਦੁੱਧ ਨੂੰ ਕੰਟਰੋਲ ਕਰ ਲਵੇ ਤਾਂ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦਾ ਧੰਦਾ ਆਪਣੇ ਆਪ ਹੀ ਪੈਰਾਂ ਸਿਰ ਹੋ ਜਾਵੇਗਾ।

6000 ਕਿਸਾਨ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ: ਡੇਅਰੀ ਫਾਰਮਿੰਗ ਖੇਤੀ ਦੇ ਸਹਾਇਕ ਧੰਦੇ ਵਜੋਂ ਪੰਜਾਬ ਵਿੱਚ ਆਮਦਨ ਦੇ ਇੱਕ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਹੈ। ਲਗਭਗ 6000 ਕਿਸਾਨ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਲੱਗੇ ਹੋਏ ਹਨ ਅਤੇ ਫਾਰਮਾਂ ਵਿੱਚ 10 ਤੋਂ 500 ਉੱਚ-ਉਪਜ ਵਾਲੀਆਂ ਗਾਵਾਂ ਦੀਆਂ ਨਸਲਾਂ ਹਨ ਅਤੇ ਪ੍ਰਤੀ ਦਿਨ ਲਗਭਗ 12 ਤੋਂ 15 ਲੱਖ ਲੀਟਰ ਦੁੱਧ ਪੈਦਾ ਕਰਦੀਆਂ ਹਨ। ਡੇਅਰੀ ਫਾਰਮਿੰਗ ਦਾ ਇਤਿਹਾਸ ਯੂਰਪ ਅਤੇ ਅਫ਼ਰੀਕਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਸੱਤਵੀਂ ਹਜ਼ਾਰ ਸਾਲ ਬੀ.ਸੀ. ਦੇ ਨੇੜੇ ਤੇੜੇ ਨਾਲ ਜੁੜਿਆ ਹੋਇਆ ਹੈ। 20 ਵੀਂ ਸਦੀ ਦੇ ਸ਼ੁਰੂ ਵਿੱਚ, ਰੋਟਰੀ ਪਾਰਲਰ, ਮਿਲਕਿੰਗ ਪਾਈਪਲਾਈਨ, ਅਤੇ ਆਟੋਮੈਟਿਕ ਮਿਲਕਿੰਗ ਪ੍ਰਣਾਲੀਆਂ ਸਮੇਤ ਨਵੀਨਤਾਵਾਂ ਦੇ ਨਾਲ ਵੱਡੇ ਪੱਧਰ 'ਤੇ ਡੇਅਰੀ ਫਾਰਮਾਂ ਵਿੱਚ ਦੁੱਧ ਚੋਇਆ ਜਾਣ ਲੱਗਾ। ਇਹ ਪ੍ਰਣਾਲੀ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਵਪਾਰਕ ਤੌਰ 'ਤੇ ਵਿਕਸਤ ਕੀਤੀ ਗਈ।

ਇਹਨਾਂ ਲਈ ਦਿੱਤੀ ਜਾਵੇਗੀ ਸਿਖਲਾਈ : ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਦੁਧਾਰੂ ਪਸ਼ੂਆਂ ਦੀ ਖ਼ਰੀਦ ਅਤੇ ਸਾਂਭ-ਸੰਭਾਲ, ਨਸਲ ਸੁਧਾਰ, ਦੁੱਧ ਤੋਂ ਉਤਪਾਦ ਬਣਾਉਣ, ਪਸ਼ੂਆਂ ਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਣ, ਪਸ਼ੂਆਂ ਲਈ ਖੁਰਾਕ ਘਰ ਵਿਚ ਤਿਆਰ ਕਰਨ ਅਤੇ ਸਾਲ ਭਰ ਹਰਾ ਚਾਰਾ ਉਗਾਉਣ ਆਦਿ ਬਾਰੇ ਸਿਖਲਾਈ ਦਿੱਤੀ ਜਾਵੇਗੀ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਸਿਖਲਾਈ ਚਤਾਮਲੀ (ਰੂਪਨਗਰ), ਬੀਜਾ (ਲੁਧਿਆਣਾ), ਫਗਵਾੜਾ (ਕਪੂਰਥਲਾ), ਸਰਦੂਲਗੜ੍ਹ (ਮਾਨਸਾ), ਵੇਰਕਾ (ਅੰਮ੍ਰਿਤਸਰ), ਗਿੱਲ (ਮੋਗਾ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਤਰਨ ਤਾਰਨ ਅਤੇ ਸੰਗਰੂਰ ਵਿਖੇ ਸਥਿਤ 9 ਸਿਖਲਾਈ ਕੇਂਦਰਾਂ ਵਿਚ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਤਿੰਨ ਬੈਚਾਂ ਵਿਚ ਸਿਖਲਾਈ ਦਿੱਤੀ ਜਾਵੇਗੀ। ਪਹਿਲੇ ਬੈਚ ਤਹਿਤ ਸਿਖਲਾਈ 24 ਜੁਲਾਈ ਤੋਂ 4 ਅਗਸਤ, 2023 ਤੱਕ ਹੋਵੇਗੀ ਅਤੇ ਇਸ ਸਬੰਧੀ ਕੌਂਸਲਿੰਗ 17 ਜੁਲਾਈ ਨੂੰ ਹੋਵੇਗੀ। ਦੂਜਾ ਬੈਚ 25 ਸਤੰਬਰ ਤੋਂ 6 ਅਕਤੂਬਰ, 2023 ਤੱਕ ਹੋਵੇਗਾ ਅਤੇ ਕੌਂਸਲਿੰਗ 18 ਸਤੰਬਰ ਨੂੰ ਹੋਵੇਗੀ। ਤੀਜਾ ਬੈਚ 28 ਨਵੰਬਰ ਤੋਂ 8 ਦਸੰਬਰ, 2023 ਤੱਕ ਹੋਵੇਗਾ ਅਤੇ ਇਸ ਲਈ ਕੌਂਸਲਿੰਗ 20 ਨਵੰਬਰ ਨੂੰ ਹੋਵੇਗੀ।

ਸਿਖਲਾਈ ਨਾਲ ਬਦਲੇਗੀ ਡੇਅਰੀ ਉਤਪਾਦਕਾਂ ਦੀ ਕਿਸਮਤ ? : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਐਲਾਨ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਕਿਸਾਨਾਂ ਦੀ ਕਿਸਮਤ ਬਦਲਣਗੇ ਤਾਂ ਇਸ ਪਿੱਛੇ ਕੁਝ ਤੱਥ ਸਾਹਮਣੇ ਆਏ। ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਨੂੰ ਲੈ ਕੇ ਕਈ ਤਰ੍ਹਾਂ ਦੇ ਐਲਾਨ ਪਹਿਲਾਂ ਵੀ ਹੋ ਚੁੱਕੇ ਹਨ। ਲੰਪੀ ਸਕਿਨ ਦੀ ਬਿਮਾਰੀ ਸਮੇਂ ਵੀ ਕਿਸਾਨਾਂ ਲਈ ਅਤੇ ਪਸ਼ੂਆਂ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਪੈਕੇਜ ਅਤੇ ਸਹਾਇਤਾ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਉਸ ਦੌਰ ਵਿਚ ਕਈ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਨੂੰ ਲੱਖਾਂ ਦਾ ਘਾਟਾ ਬਰਦਾਸ਼ਤ ਕਰਨਾ ਪਿਆ। ਪਸ਼ੂ ਪਾਲਣ ਵਿਭਾਗ (ਪੰਜਾਬ) ਦੇ ਡਾਇਰੈਕਟੋਰੇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 ਸਤੰਬਰ 2022 ਤੱਕ 17,575 ਪਸ਼ੂਆਂ ਦੀ ਮੌਤ ਲੰਪੀ ਸਕਿਨ ਨਾਲ ਹੋਈ ਸੀ ਜਦਕਿ ਸਾਲ ਦੇ ਅਖੀਰ ਤੱਕ ਇਹ ਅੰਕੜਾ ਇਸਤੋਂ ਵੀ ਜ਼ਿਆਦਾ ਹੋ ਗਿਆ ਸੀ। ਜਿਸਤੋਂ ਕਿਸਾਨਾਂ ਨੇ ਇਹ ਉਮੀਦ ਤਾਂ ਨਹੀਂ ਜਤਾਈ ਕੁਝ ਬਦਲੇਗਾ ਜਾਂ ਆਮਦਨ ਦੇ ਸ੍ਰੋਤ ਵੱਧਣਗੇ।

ਨਕਲੀ ਦੁੱਧ ਬੰਦ ਹੋਵੇ ਤਾਂ ਪ੍ਰਫੁੱਲਿਤ ਹੋਵੇਗੀ ਡੇਅਰੀ ਫਾਰਮਿੰਗ : ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਰਿਪੋਰਟ ਮੁਤਾਬਕ, ਹਰ ਸਾਲ 170 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋ ਰਿਹਾ ਹੈ। ਇਹ ਅੰਕੜੇ ਵੇਖਣ ਅਤੇ ਸੁਣਨ ਵਿੱਚ ਤਾਂ ਚੰਗੇ ਲੱਗਦੇ ਹਨ, ਪਰ ਇਸ ਪਿੱਛੇ ਤੱਥ ਇਹ ਹਨ ਕਿ ਦੇਸ਼ ਵਿਚ ਦੁੱਧ ਦੀ ਖ਼ਪਤ 640 ਮਿਲੀਅਨ ਹੈ, ਜੋ ਕਿ ਉਤਪਾਦਨ ਤੋਂ 6 ਗੁਣਾ ਜ਼ਿਆਦਾ ਹੈ, ਤਾਂ ਫਿਰ ਦੁੱਧ ਦੀ ਮੰਗ ਪੂਰੀ ਕਿਵੇਂ ਕੀਤੀ ਜਾਂਦੀ ਹੈ ? ਜਿਸਦਾ ਜਵਾਬ ਹੈ ਮਿਲਾਵਟ, ਕੈਮੀਕਲ ਅਤੇ ਉਤਪਾਦਨ ਵਿੱਚ ਕੀਤੇ ਜਾਂਦੇ ਹੇਰ ਫੇਰ ਨਾਲ ਹੈ। ਸਾਲ 2018 ਵਿੱਚ ਪਸ਼ੂ ਵੈਲਫੇਅਰ ਬੋਰਡ ਆਫ ਇੰਡੀਆ ਦੇ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਨੇ ਦੇਸ਼ ਵਿੱਚ ਵਿਕਣ ਵਾਲੇ ਕਰੀਬ 68 ਫੀਸਦੀ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਨੂੰ ਨਕਲੀ ਦੱਸਿਆ ਸੀ। ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਵਿੱਚ ਮਿਲਾਵਟ ਦੀ ਪੁਸ਼ਟੀ ਕਰਦਿਆਂ ਆਹਲੂਵਾਲੀਆ ਨੇ ਕਿਹਾ ਕਿ ਸਭ ਤੋਂ ਵੱਧ ਮਿਲਾਵਟ ਡਿਟਰਜੈਂਟ, ਕਾਸਟਿਕ ਸੋਡਾ, ਗਲੂਕੋਜ਼, ਚਿੱਟੇ ਰੰਗ ਅਤੇ ਰਿਫਾਇੰਡ ਤੇਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦੁੱਧ ਦੀਆਂ ਨਦੀਆਂ ਵਹਾਉਣ ਵਾਲਾ ਪੰਜਾਬ ਵੀ ਇਸ ਤੋਂ ਵਾਂਝਾ ਨਹੀਂ, ਪੰਜਾਬ ਵਿੱਚ ਸਿਰਫ਼ 40 ਫ਼ੀਸਦੀ ਦੁੱਧ ਹੀ ਸ਼ੁੱਧ ਹੈ, ਬਾਕੀ 60 ਫ਼ੀਸਦੀ ਨਕਲੀ ਹੈ। ਮਾਹਿਰ ਕਹਿੰਦੇ ਹਨ ਜੇਕਰ ਬਜ਼ਾਰਾਂ ਵਿਚੋਂ ਨਕਲੀ ਦੁੱਧ ਮਿਲਣਾ ਬੰਦ ਹੋ ਜਾਵੇ ਜਾਂ ਫਿਰ ਡੇਅਰੀ ਦੇ ਨਕਲੀ ਉਤਪਾਦ ਮਿਲਣੇ ਬੰਦ ਹੋ ਜਾਣ ਤਾਂ ਪੰਜਾਬ ਦੇ ਕਿਸਾਨਾਂ ਦਾ ਡੇਅਰੀ ਫਾਰਮਿੰਗ ਦਾ ਧੰਦਾ ਆਪਣੇ ਆਪ ਹੀ ਪ੍ਰਫੁਲਿਤ ਹੋ ਜਾਵੇਗਾ।

ਮੌਜੂਦਾ ਸਮੇਂ ਕੀ ਹੈ ਪੰਜਾਬ ਵਿਚ ਡੇਅਰੀ ਫਾਰਮਿੰਗ ਦੀ ਸਥਿਤੀ ? : ਪੰਜਾਬ ਵਿੱਚ ਦੁੱਧ ਦਾ ਉਤਪਾਦਨ ਮੁੱਖ ਤੌਰ 'ਤੇ ਗਾਂ ਅਤੇ ਮੱਝ ਦੇ ਦੁੱਧ ਤੋਂ ਹੁੰਦਾ ਹੈ। ਰਿਪੋਰਟ ਦੇ ਅਨੁਸਾਰ, ਪੰਜਾਬ ਡੇਅਰੀ ਮਾਰਕੀਟ ਦਾ ਆਕਾਰ 2022 ਵਿੱਚ 491 ਬਿਲੀਅਨ ਤੱਕ ਪਹੁੰਚ ਗਿਆ। 2023-2028 ਦੌਰਾਨ 14.7% ਦੀ ਵਿਕਾਸ ਦਰ ਪ੍ਰਦਰਸ਼ਿਤ ਕਰਦੇ ਹੋਏ, 2028 ਤੱਕ ਮਾਰਕੀਟ ਦੇ 1,106 ਬਿਲੀਅਨ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਇਸ ਧੰਦੇ ਨਾਲ ਜੁੜੇ ਹੋਏ ਹਰਿੰਦਰ ਸਿੰਘ ਥਾਂਦੇਵਾਲਾ ਕਹਿੰਦੇ ਹਨ ਕਿ ਡੇਅਰੀ ਫਾਰਮਿੰਗ ਕਦੇ ਵੀ ਪੰਜਾਬ 'ਚ ਮੁਨਾਫ਼ ਦਾ ਸੌਦਾ ਨਹੀਂ ਬਣਿਆ, ਬਹੁਤ ਘੱਟ ਕਿਸਾਨ ਹਨ ਜੋ ਇਸਤੋਂ ਮੁਨਾਫ਼ਾ ਕਮਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.