ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਾਅਦੇ ਮੁਤਾਬਿਕ ਅੱਜ 5ਵੇਂ ਅਤੇ 6ਵੇਂ ਬੈਚ ਨੂੰ ਸਿੰਗਾਪੁਰ ਭੇਜ ਦਿੱਤਾ ਹੈ। ਇਸ ਬੈਚ ਵਿੱਚ ਕੁੱਲ 72 ਪ੍ਰਿੰਸੀਪਲ ਭੇਜੇ ਗਏ ਹਨ, ਜੋ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਲੀਡਰਸ਼ਿਪ, ਗਲੋਬਲ ਐਜੂਕੇਸ਼ਨ ਅਤੇ ਕੋਆਰਡੀਨੇਸ਼ਨ ਦੀ ਸਿਖਲਾਈ ਪ੍ਰਾਪਤ ਕਰਨਗੇ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਫਿਨਲੈਂਡ ਸਰਕਾਰ ਨਾਲ ਵੀ ਗੱਲ ਚੱਲ ਰਹੀ ਹੈ।
ਸਿੱਖਿਆ ਮੰਤਰੀ ਦਾ ਵੱਡਾ ਬਿਆਨ: ਚੰਡੀਗੜ੍ਹ ਤੋਂ 72 ਪ੍ਰਿੰਸੀਪਲਾਂ ਦੀ ਬੱਸ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਾਰੇ ਪ੍ਰਿੰਸੀਪਲਾਂ ਨੇ ਬੈਂਸ ਨਾਲ ਮੁਲਾਕਾਤ ਵੀ ਕੀਤੀ। ਮੰਤਰੀ ਬੈਂਸ ਨੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਫਿਨਲੈਂਡ ਨਾਲ ਗੱਲਬਾਤ ਕਰ ਰਿਹਾ ਹੈ। ਫਿਨਲੈਂਡ ਦੀ ਪ੍ਰਾਇਮਰੀ ਸਿੱਖਿਆ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਐਮਓਯੂ ਸਾਈਨ ਹੋਣ ਤੋਂ ਬਾਅਦ ਪੰਜਾਬ ਦੇ ਪ੍ਰਿੰਸੀਪਲ ਉੱਥੇ ਜਾ ਕੇ ਵੀ ਸਿਖਲਾਈ ਪ੍ਰਾਪਤ ਕਰਨਗੇ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਭਰੋਸਾ ਜਾਗਿਆ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖਲਿਆਂ ਦੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਹੁਣ ਲੋਕਾਂ ਦਾ ਸਰਕਾਰੀ ਸਕੂਲਾਂ 'ਤੇ ਭਰੋਸਾ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਸਰਕਾਰੀ ਸਕੂਲਾਂ ਬਾਰੇ ਨਕਾਰਾਤਮਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਸਨ, ਹੁਣ ਹਾਂ-ਪੱਖੀ ਗੱਲਾਂ ਆਉਣ ਲੱਗ ਪਈਆਂ ਹਨ। ਅਧਿਆਪਕ ਪ੍ਰਿੰਸੀਪਲਾਂ ਦੀ ਸਥਾਨਕ ਸਿਖਲਾਈ ਨੂੰ ਵੀ ਅੱਪਡੇਟ ਕਰ ਰਹੇ ਹਾਂ। ਜਿਸ ਤੋਂ ਬਾਅਦ ਇਸ ਸਾਲ ਦਾਖਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪ੍ਰੀ-ਪ੍ਰਾਇਮਰੀ ਜਮਾਤ ਵਿੱਚ ਦਾਖਲਾ 17 ਫੀਸਦੀ ਵਧਿਆ ਹੈ। ਪਹਿਲੀ ਵਾਰ ਪ੍ਰੀ-ਪ੍ਰਾਇਮਰੀ ਵਿੱਚ ਦਾਖਲਿਆਂ ਦਾ ਅੰਕੜਾ 2 ਲੱਖ ਪਾਰ ਕਰ ਗਿਆ ਹੈ। ਤਰਨਤਾਰਨ ਜਿੱਥੇ ਸਿੱਖਿਆ ਨੂੰ ਬਹੁਤ ਪਛੜਿਆ ਮੰਨਿਆ ਜਾਂਦਾ ਸੀ, ਉੱਥੇ ਦਾਖਲਿਆਂ ਵਿੱਚ 25 ਫੀਸਦੀ ਵਾਧਾ ਹੋਇਆ ਹੈ।
- Punjab Weather Update: ਮੌਸਮ 'ਚ ਮੁੜ ਆਈ ਤਬਦੀਲੀ,ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਾਈਆਂ ਕਾਲੀਆਂ ਘਟਾਵਾਂ, ਤੇਜ਼ ਹਵਾ ਦੇ ਨਾਲ ਪਿਆ ਮੀਂਹ
- Harsimrat Badal favor singer Shubh: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ, ਕਿਹਾ- ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤ
- NIA seized Pannu Property: ਐੱਨਆਈਏ ਦਾ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਐਕਸ਼ਨ, ਜਾਇਦਾਦ ਕੀਤੀ ਜ਼ਬਤ
ਵਿਦੇਸ਼ ਜਾਣ ਦਾ ਰੁਝਾਨ ਬਦਲਣ ਲੱਗਿਆ: ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 36 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਅੱਜ ਵੀ ਚੰਡੀਗੜ੍ਹ ਵਿੱਚ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਜਿਸ ਕਾਰਨ ਵਿਦੇਸ਼ ਜਾਣ ਦਾ ਰੁਝਾਨ ਬਦਲ ਗਿਆ ਹੈ। ਇਸ ਸਾਲ ਪੰਜਾਬ ਦੇ NEET ਅਤੇ JE ਦੇ ਨਤੀਜੇ ਸ਼ਾਨਦਾਰ ਰਹੇ ਹਨ। ਇੰਨਾ ਹੀ ਨਹੀਂ ਇਸ ਸਾਲ ਪੰਜਾਬ ਦੇ ਸਰਕਾਰੀ ਇੰਜਨੀਅਰਿੰਗ ਕਾਲਜਾਂ ਦੇ ਦਾਖ਼ਲਿਆਂ ਵਿੱਚ ਵੀ ਵਾਧਾ ਹੋਇਆ ਹੈ। ਜਿਹੜੇ ਕਾਲਜ ਬੰਦ ਹੋਣ ਕਿਨਾਰੇ ਸਨ, ਉਨ੍ਹਾਂ ਵਿੱਚ ਦਾਖਲਾ ਦੁੱਗਣਾ ਹੋ ਗਿਆ ਹੈ। ਜੋ ਕਿ ਇੱਕ ਚੰਗਾ ਸੰਕੇਤ ਹੈ।