ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਦੇ ਆਰਡਰ ਬੀਤੀ ਦੇਰ ਸ਼ਾਮ ਐਤਵਾਰ ਨੂੰ ਕੀਤੇ ਗਏ। ਸੂਬਾ ਸਰਕਾਰ ਦੇ ਹੁਕਮਾਂ ਤੋਂ ਬਾਅਦ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਫੇਰਬਦਲ ਕੀਤੇ।ਜਿਨਾਂ ਵਿੱਚ ਸੂਬੇ ਵਿੱਚ ਤਾਇਨਾਤ 4 ਆਈਏਐਸ ਅਤੇ 44 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਸ਼ਾਮਿਲ ਹਨ।
ਇਸ ਵਿੱਚ 2021 ਬੈਚ ਦੇ ਆਈਏਐਸ ਅਧਿਕਾਰੀ ਨਿਤੀਸ਼ ਕੁਮਾਰ ਜੈਨ ਨੂੰ ਸਰਦੂਲਗੜ੍ਹ ਵਿੱਚ ਐਸਡੀਐਮ, ਸਿਮਰਨਜੀਤ ਸਿੰਘ ਨੂੰ ਤਰਨਤਾਰਨ ਵਿੱਚ ਐਸਡੀਐਮ, ਮਹਿਲਾ ਆਈਏਐਸ ਅਰਪਨਾ ਨੂੰ ਮਲੇਰਕੋਟਲਾ ਵਿੱਚ ਐਸਡੀਐਮ ਅਤੇ ਅਕਸ਼ਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਐਸਡੀਐਮ ਲਗਾਇਆ ਗਿਆ ਹੈ।
ਇਹਨਾਂ ਵਿੱਚ ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਦਿੱਤੀ ਗਈ ਹੈ:-
42 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਨਾਇਨ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਮੁਕਤਸਰ ਸਾਹਿਬ, ਲਵਪ੍ਰੀਤ ਕਲਸੀ ਨੂੰ ਹਾਊਸਿੰਗ ਅਤੇ ਅਰਬਨ ਵਿਭਾਗ ਬਠਿੰਡਾ ਦਾ ਵਧੀਕ ਚੀਫ ਪ੍ਰਸ਼ਾਸਕ, ਅਮਿਤ ਮਹਾਜਨ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਜਲੰਧਰ, ਵਰਿੰਦਰਪਾਲ ਸਿੰਘ ਬਾਜਵਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ) ਵਿਕਾਸ ਤਰਨ ਤਾਰਨ, ਨਵਨੀਤ ਕੌਰ ਬੱਲ ਨੂੰ ਨਗਰ ਨਿਗਮ ਲੁਧਿਆਣਾ ਦਾ ਜੁਆਇੰਟ ਕਮਿਸ਼ਨਰ, ਜਸ਼ਨਪ੍ਰੀਤ ਕੌਰ ਗਿੱਲ ਨੂੰ ਹਾਊਸਿੰਗ ਅਤੇ ਅਰਬਨ (ਵਿਕਾਸ) ਪਟਿਆਲਾ ਦਾ ਵਧੀਕ ਚੀਫ ਪ੍ਰਸ਼ਾਸਕ, ਮਨਜੀਤ ਸਿੰਘ ਚੀਮਾ ਨੂੰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਫਾਜ਼ਿਲਕਾ, ਪੂਨਮ ਸਿੰਘ ਨੂੰ ਸਕੱਤਰ ਰੀਜਨਲ ਟਰਾਂਸਫਰ ਅਥਾਰਟੀ ਬਠਿੰਡਾ ਲਗਾਇਆ ਗਿਆ ਹੈ।
- ਪੰਜਾਬ ਸਰਕਾਰ ਵੱਲੋਂ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਸ਼ੁਰੂ
- ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਇਸਤਰੀ ਸਰਪੰਚ ਦੀ ਚੋਣ ਲਈ 24 ਦਸੰਬਰ ਨਿਰਧਾਰਿਤ
- ਪੰਜਾਬ ਸਰਕਾਰ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ, 43 ਸੇਵਾਵਾਂ ਦਾ ਮਿਲੇਗਾ ਲਾਭ, ਕੇਜਰੀਵਾਲ ਤੇ ਸੀਐੱਮ ਮਾਨ ਨੇ ਕਿਹਾ - ਹੁਣ ਅਫ਼ਸਰ ਨਹੀਂ ਕਰ ਸਕਣਗੇ ਮਨਮਾਨੀ
ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ: ਕਾਲਾ ਰਾਮ ਕਾਂਸਲ ਨੂੰ ਐੱਸਡੀਐੱਮ ਧਾਰ ਕਲਾਂ,ਬਬਨਦੀਪ ਸਿੰਘ ਵਾਲੀਆ ਨੂੰ ਸਥਾਨਕ ਸਰਕਾਰਾਂ ਨਗਰ ਨਿਗਮ ਪਟਿਆਲਾ ਜੁਆਇੰਟ ਕਮਿਸ਼ਨਰ, ਕਨੂ ਗਰਗ ਨੂੰ ਐਸਿਸਟੈਂਟ ਕਰ ਅਤੇ ਆਬਕਾਰੀ ਕਮਿਸ਼ਨਰ ਹੈੱਡਕੁਆਰਟਰ ਪਟਿਆਲਾ, ਸ਼ਿਵ ਰਾਜ ਸਿੰਘ ਬੱਲ ਨੂੰ ਐੱਸਡੀਐੱਮ ਗੜ੍ਹਸ਼ੰਕਰ, ਵਿਕਰਮਜੀਤ ਸਿੰਘ ਪਾਂਥੇ ਨੂੰ ਐੱਸਡੀਐੱਮ ਬੰਗਾ, ਗੁਰਬੀਰ ਸਿੰਘ ਕੋਹਲੀ ਨੂੰ ਐੱਸਡੀਐੱਮ ਜਗਰਾਉਂ, ਬਲਪ੍ਰੀਤ ਕੌਰ ਨੂੰ ਐੱਸਡੀਐੱਮ ਰਾਮਪੁਰਾ ਫੂਲ, ਸਚਿਨ ਪਾਠਕ ਨੂੰ ਐੱਸਡੀਐੱਮ ਖਡੂਰ ਸਾਹਿਬ, ਵਿਓਮ ਭਾਰਦਵਾਜ ਨੂੰ ਐੱਸਡੀਐੱਮ ਟਾਂਡਾ, ਗੁਰਸਿਮਰਨਜੀਤ ਕੌਰ ਨੂੰ ਅਸਿਸਟੈਂਟ ਕਮਿਸ਼ਨਰ ਜਨਰਲ ਅੰਮ੍ਰਿਤਸਰ, ਗਗਨਦੀਪ ਸਿੰਘ ਨੂੰ ਐੱਸਡੀਐੱਮ ਬੁਢਲਾਡਾ, ਇਰਵਾਨ ਕੌਰ ਨੂੰ ਅਸਿਸਟੈਂਟ ਕਮਿਸ਼ਨਰ ਜਨਰਲ ਗੁਰਦਾਸਪੁਰ, ਜਸ਼ਨਜੀਤ ਸਿੰਘ ਨੂੰ ਐੱਸਡੀਐੱਮ ਫਗਵਾੜਾ, ਗੁਰਮੰਦਰ ਸਿੰਘ ਨੂੰ ਐੱਸਡੀਐੱਮ ਖਰੜ, ਬਲਕਰਨ ਸਿੰਘ ਨੂੰ ਐੱਸਡੀਐੱਮ ਜਲਾਲਾਬਾਦ, ਗੁਰਦੇਵ ਸਿੰਘ ਧਾਮ ਨੂੰ ਐੱਸਡੀਐੱਮ ਦੀਨਾਨਗਰ, ਅਜੀਤਪਾਲ ਸਿੰਘ ਨੂੰ ਐੱਸਡੀਐੱਮ ਗਿੱਦੜਬਾਹਾ, ਗੁਰਮੀਤ ਸਿੰਘ ਨੂੰ ਐੱਸਡੀਐੱਮ ਜ਼ੀਰਾ, ਸੁਖਰਾਜ ਸਿੰਘ ਢਿੱਲੋਂ ਨੂੰ ਐੱਸਡੀਐੱਮ ਰਾਏਕੋਟ, ਰਵਿੰਦਰ ਕੁਮਾਰ ਬਾਂਸਲ ਨੂੰ ਐੱਸਡੀਐੱਮ ਬਲਾਚੌਰ, ਸੰਜੀਵ ਕੁਮਾਰ ਨੂੰ ਐੱਸਡੀਐੱਮ ਬਸੀ ਪਠਾਣਾਂ, ਜੈਇੰਦਰ ਸਿੰਘ ਨੂੰ ਐੱਸਡੀਐੱਮ ਜਲੰਧਰ-1, ਗੁਰਸਿਮਰਨ ਸਿੰਘ ਢਿੱਲੋਂ ਨੂੰ ਐੱਸਡੀਐੱਮ ਨਕੋਦਰ, ਹਰਕੀਰਤ ਕੌਰ ਚੀਮਾ ਨੂੰ ਐੱਸਡੀਐੱਮ ਰੂਪਨਗਰ, ਅੰਕੁਰ ਮਹਿੰਦਰੂ ਨੂੰ ਹਾਊਸਿੰਗ ਅਤੇ ਅਰਬਨ ਵਿਕਾਸ ਲੁਧਿਆਣਾ ਅਸਟੇਟ ਅਫ਼ਸਰ, ਸੇਵਾਤੀ ਟਿਵਾਣਾ ਨੂੰ ਐੱਸਡੀਐੱਮ ਨਿਹਾਲ ਸਿੰਘ ਵਾਲਾ, ਹਰਪ੍ਰੀਤ ਸਿੰਘ ਅਟਵਾਲ ਨੂੰ ਡਿਪਟੀ ਸੈਕਟਰੀ ਸਥਾਨਕ ਸਰਕਾਰ, ਦੀਪਕ ਭਾਟੀਆ ਨੂੰ ਐਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1, ਮਨਜੀਤ ਕੌਰ ਨੂੰ ਐੱਸਡੀਐੱਮ ਲੋਪੋਕੇ, ਹਰਬੰਸ ਸਿੰਘ ਨੂੰ ਹਾਊਸਿੰਗ ਅਤੇ ਅਰਬਨ ਵਿਕਾਸ ਮੁਹਾਲੀ ਦਾ ਅਸਟੇਟ ਅਫ਼ਸਰ, ਅਮਰਿੰਦਰ ਸਿੰਘ ਮੱਲ੍ਹੀ ਨੂੰ ਡਿਪਟੀ ਸਕੱਤਰ ਫੂਡ ਸਿਵਲ ਸਪਲਾਈ ਅਤੇ ਖਪਤਕਾਰ, , ਮਨਜੀਤ ਸਿੰਘ ਰਾਜਲਾ ਨੂੰ ਐੱਸਡੀਐੱਮ ਮਾਨਸਾ, ਬੇਅੰਤ ਸਿੰਘ ਸਿੱਧੂ ਨੂੰ ਐੱਸਡੀਐੱਮ ਫਤਿਹਗੜ੍ਹ ਚੂੜੀਆਂ, ਜਸਪਾਲ ਸਿੰਘ ਬਰਾੜ ਨੂੰ ਐੱਸਡੀਐੱਮ ਫਿਰੋਜ਼ਪੁਰ, ਰਾਜਪਾਲ ਸਿੰਘ ਸੇਖੋਂ ਨੂੰ ਐੱਸਡੀਐੱਮ ਕਲਾਨੌਰ, ਚੇਤਨ ਬੁੰਗੜ ਨੂੰ ਨਗਰ ਨਿਗਮ ਲੁਧਿਆਣਾ ਦਾ ਜੁਆਇੰਟ ਕਮਿਸ਼ਨਰ ਲਗਾਇਆ ਗਿਆ ਹੈ।