ਚੰਡੀਗੜ੍ਹ: ਪੰਜਾਬ ਪੁਲਿਸ ਮਨੁੱਖੀ ਤਸਕਰੀ ਦੇ ਵਿਰੁੱਧ ਐਂਟੀ ਹਿਊਮਨ ਟਰੈਫੀਕਿੰਗ ਯੂਨਿਟ ਨੂੰ ਮਜ਼ਬੂਤ ਕਰਨ ਲਈ ਇਸਦਾ ਵਿਸਥਾਰ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨੁੱਖੀ ਤਸਕਰੀ ਵਿਰੋਧੀ ਯੂਨਿਟ ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਯੂਨਿਟ ਦਾ ਮਕਸਦ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਹੋਵੇਗਾ। ਇਸ ਮੌਕੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ।
ਮਨੁੱਖੀ ਤਸਕਰੀ ਵਿਰੋਧੀ ਯੂਨਿਟ ਕੀ ਹੈ ? : ਮਨੁੱਖੀ ਤਸਕਰੀ ਰੋਕੂ ਯੂਨਿਟ ਸੂਬਾ ਸਰਕਾਰ ਵੱਲੋਂ ਮਨੁੱਖੀ ਤਸਕਰੀ ਦੇ ਅਪਰਾਧ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਰਜਿਸਟ੍ਰੇਸ਼ਨ ਅਤੇ ਜਾਂਚ ਲਈ ਰਾਜ ਸਰਕਾਰ ਦੁਆਰਾ ਅਧਿਸੂਚਿਤ (971 ਕੇ.ਬੀ.) ਪੁਲਿਸ ਸਟੇਸ਼ਨਾਂ ਵੱਜੋਂ ਕੀਤੇ ਗਏ ਹਨ। ਜੋ ਕਿ ਹੋਰ ਪੁਲਿਸ ਥਾਣਿਆਂ ਤੋਂ ਇਲਾਵਾ ਕੰਮ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨੁੱਖੀ ਤਸਕਰੀ 'ਤੇ ਕਾਨੂੰਨ ਲਾਗੂ ਕਰਨ ਵਾਲੇ ਜਵਾਬ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਐਂਟੀ ਟ੍ਰੈਫਿਕਿੰਗ ਸੈੱਲ ਦੀ ਸਥਾਪਨਾ ਅਪ੍ਰੈਲ ਵਿਚ ਕੀਤੀ। ਮਨੁੱਖੀ ਤਸਕਰੀ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਵਿੱਚ ਵੱਖ-ਵੱਖ ਉਦੇਸ਼ਾਂ ਲਈ ਜਿਵੇਂ ਕਿ ਵਪਾਰਕ ਜਿਨਸੀ ਸ਼ੋਸ਼ਣ, ਜਬਰੀ ਮਜ਼ਦੂਰੀ, ਜਬਰੀ ਵਿਆਹ, ਘਰੇਲੂ ਗੁਲਾਮੀ, ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਪ੍ਰਵਾਸ ਅਤੇ ਭੀਖ ਮੰਗਵਾਉਣਾ ਜਨਤਕ ਖੇਡਾਂ ਆਦਿ ਇਕ ਗੰਭੀਰ ਅਪਰਾਧ ਹੈ ਜੋ ਵਿਅਕਤੀ ਦੇ ਬੁਨਿਆਦੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਾ ਹੈ।
-
ਪੰਜਾਬ ਪੁਲਿਸ ਦੇ 'ਮਨੁੱਖੀ ਤਸਕਰੀ ਵਿਰੋਧੀ ਯੂਨਿਟ' (AHTU) ਨੂੰ ਮਜ਼ਬੂਤ ਕਰਨ ਲਈ ਵੱਡਾ ਉਪਰਾਲਾ...
— Bhagwant Mann (@BhagwantMann) July 4, 2023 " class="align-text-top noRightClick twitterSection" data="
AHTU ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਸ਼ਾਮਲ ਕਰ ਰਹੇ ਹਾਂ... ਚੰਡੀਗੜ੍ਹ ਤੋਂ Live... https://t.co/cZzaYBhB7v
">ਪੰਜਾਬ ਪੁਲਿਸ ਦੇ 'ਮਨੁੱਖੀ ਤਸਕਰੀ ਵਿਰੋਧੀ ਯੂਨਿਟ' (AHTU) ਨੂੰ ਮਜ਼ਬੂਤ ਕਰਨ ਲਈ ਵੱਡਾ ਉਪਰਾਲਾ...
— Bhagwant Mann (@BhagwantMann) July 4, 2023
AHTU ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਸ਼ਾਮਲ ਕਰ ਰਹੇ ਹਾਂ... ਚੰਡੀਗੜ੍ਹ ਤੋਂ Live... https://t.co/cZzaYBhB7vਪੰਜਾਬ ਪੁਲਿਸ ਦੇ 'ਮਨੁੱਖੀ ਤਸਕਰੀ ਵਿਰੋਧੀ ਯੂਨਿਟ' (AHTU) ਨੂੰ ਮਜ਼ਬੂਤ ਕਰਨ ਲਈ ਵੱਡਾ ਉਪਰਾਲਾ...
— Bhagwant Mann (@BhagwantMann) July 4, 2023
AHTU ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਸ਼ਾਮਲ ਕਰ ਰਹੇ ਹਾਂ... ਚੰਡੀਗੜ੍ਹ ਤੋਂ Live... https://t.co/cZzaYBhB7v
ਇਸਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਹਾਈਟੈਕ ਹਥਿਆਰ ਅਤੇ ਗੱਡੀਆਂ ਦਿੱਤੀਆਂ : ਇਸਤੋਂ ਪਹਿਲਾਂ ਮਈ ਮਹੀਨੇ ਵਿੱਚ ਪੰਜਾਬ ਪੁਲਿਸ ਨੂੰ ਹਾਈਟੈਕ ਬਣਾਉਣ ਲਈ 98 ਨਵੀਆਂ ਈਵੀਆਰ ਗੱਡੀਆਂ ਪੰਜਾਬ ਪੁਲਿਸ ਦੇ ਬੇੜੇ ਵਿਚ ਸ਼ਾਮਿਲ ਕੀਤੀਆਂ ਸਨ। ਜਿਹਨਾਂ ਵਿੱਚ ਅਰਟਿਗਾ ਅਤੇ ਮਾਰੂਤੀ ਕਾਰਾਂ ਸ਼ਾਮਲ ਹਨ। ਮਾਰੂਤੀ ਕਾਰਾਂ ਨੂੰ ਛੋਟੀਆਂ ਗਲੀਆਂ ਵਿਚੋਂ ਲੰਘਾਉਣਾ ਅਸਾਨ ਹੁੰਦਾ ਹੈ। ਜਿਸ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ। ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ ਤਾਂ ਕਿ ਪੁਲਿਸ ਜਦੋਂ ਅਪਰਾਧੀਆਂ ਜਾਂ ਸਰਹੱਦ ਪਾਰ ਬੈਠੇ ਦੁਸ਼ਮਣਾਂ ਨੂੰ ਜਵਾਬ ਦੇਵੇ ਤਾਂ ਉਹ ਉਹਨਾਂ ਦੇ ਮੁਕਾਬਲੇ ਜ਼ਿਆਦਾ ਸ਼ਕਤੀਸ਼ਾਲੀ ਹੋਵੇ। ਈਵੀਆਰ ਦਾ ਮਤਲਬ ਹੈ ਕਿ ਐਮਰਜੈਂਸੀ ਰਿਸਪਾਂਸ ਵਹੀਕਲ। ਈਵੀਆਰ ਵਿੱਚ 86 ਮਹਿੰਦਰਾ ਬੋਲੈਰੋ, 12 ਮਾਰੂਤੀ ਕਾਰਾਂ ਹਨ।
- ਕੈਪਟਨ ਅਤੇ ਰੰਧਾਵਾ ਨੂੰ ਸਿੱਧੇ ਹੋਏ ਸੀਐੱਮ ਮਾਨ, ਕਿਹਾ- "ਕੈਪਟਨ ਸਾਬ੍ਹ ਆਪਣੇ ਬੇਟੇ ਰਣਇੰਦਰ ਨੂੰ ਪੁੱਛੋ ਕੌਣ ਹੈ ਅੰਸਾਰੀ" ?
- ਰਾਮੋਜੀ ਫਿਲਮ ਸਿਟੀ ਦੇ ਨਾਂਅ ਸ਼ਾਨਦਾਰ ਐਵਾਰਡ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ FTCCI ਅਵਾਰਡ ਨਾਲ ਸਨਮਾਨਿਤ
- ਬਹਿਬਲਕਲਾਂ ਗੋਲੀਕਾਂਡ ਮਾਮਲਾ: ਗਵਾਹਾਂ ਦੇ ਮੁੜ ਬਿਆਨ ਦਰਜ ਕਰਵਾਉਣ ਵਾਲੀ ਅਰਜੀ ’ਤੇ ਸੁਣਵਾਈ 21 ਜੁਲਾਈ ਤੱਕ ਟਲੀ
ਸੀਐਮ ਮਾਨ ਵੱਲੋਂ ਟ੍ਰੈਵਲ ਏਜੰਟਸ ਨੂੰ ਵਾਰਨਿੰਗ ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਪੰਜਾਬ 'ਚ ਟੈ੍ਰਵਲ ਏਜੰਟਾਂ ਨੂੰ ਵਾਰਨਿੰਗ ਦਿੱਤੀ ਹੈ। ਉਹਨਾਂ ਆਖਿਆ ਕਿ ਪੰਜਾਬ 'ਚ ਰਜਿਸਟਰਡ ਟਰੈਵਲ ਏਜੰਟ ਹੀ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਰਜਿਸਟਰਡ ਏਜੰਟਸ ਨੂੰ ਅੱਗੇ ਸਬ ਏਜੰਟ ਬੰਦਿਆਂ ਦੀ ਸਪਲਾਈ ਕਰਦੇ ਹਨ। ਇਹ ਪੂਰਾ ਨੈਕਸਸ ਹੈ ਜਿਸਨੂੰ ਕਿ ਹੁਣ ਸਾਵਧਾਨ ਹੋਣ ਦੀ ਲੋੜ ਹੈ।