ਚੰਡੀਗੜ੍ਹ (ਡੈਸਕ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਕਾਰੀ ਸਕੂਲਾਂ ਵਿੱਚ 14 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ। ਜਾਣਕਾਰੀ ਮੁਤਾਬਿਕ ਇਸ ਲਈ ਨਿਯਮ ਵੀ ਤਿਆਰ ਕਰ ਲਏ ਗਏ ਹਨ। ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਿੱਚ ਮਾਪਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਕਮੇਟੀ ਦੀਆਂ ਮਹਿਲਾ ਮੈਂਬਰਾਂ ਲਈ ਨੰਬਰ ਵੀ ਤੈਅ ਕੀਤਾ ਗਿਆ ਹੈ। ਸਕੂਲਾਂ ਲਈ ਬਣਾਈਆਂ ਜਾ ਰਹੀਆਂ ਇਨ੍ਹਾਂ ਕਮੇਟੀਆਂ ਦਾ ਕਾਰਜਕਾਲ ਦੋ ਸਾਲਾਂ ਲਈ ਹੋਵੇਗਾ। ਇਸ ਕਮੇਟੀ ਦੇ 14 ਮੈਂਬਰਾਂ ਵਿੱਚੋਂ 2 ਮੈਂਬਰ ਵਿਸ਼ੇਸ਼ ਤੌਰ 'ਤੇ ਇਨਵਾਇਟੀ ਮੈਂਬਰ ਵਜੋਂ ਸ਼ਾਮਿਲ ਹੋਣਗੇ
ਇਹ ਹੋਵੇਗੀ ਕਮੇਟੀ ਦੀ ਸੰਖਿਆ : ਜਾਣਕਾਰੀ ਮੁਤਾਬਿਕ ਸਕੂਲ ਪ੍ਰਬੰਧਕ ਕਮੇਟੀ ਦੇ 12 ਮੈਂਬਰਾਂ ਵਿੱਚੋਂ 75 ਫੀਸਦ ਮੈਂਬਰ ਬੱਚਿਆਂ ਦੇ ਮਾਪੇ ਹੋਣਗੇ। ਮਹਿਲਾ ਮੈਂਬਰਾਂ ਦੀ ਸੰਖਿਆ 5 ਹੋਵੇਗੀ। ਇਨ੍ਹਾਂ ਮੈਂਬਰਾਂ ਵਿੱਚ ਉਹ ਵੀ ਸ਼ਾਮਿਲ ਹੋਣਗੇ, ਜਿਨ੍ਹਾਂ ਦੇ ਬੱਚੇ ਸਕੂਲ ਨਹੀਂ ਪੜ੍ਹ ਰਹੇ। ਕਮੇਟੀ ਦੇ ਮੈਂਬਰਾਂ ਵਿਚ ਇੱਕ ਮੈਂਬਰ ਪੰਚਾਇਤ ਕਮੇਟੀ ਦਾ ਅਤੇ ਇੱਕ ਮੈਂਬਰ ਉਹ ਹੋਵੇਗਾ ਜਿਸਦੇ ਬੱਚੇ ਸਰਕਾਰੀ ਸਕੂਲ ਤੋਂ ਸਿੱਖਿਆ ਲੈ ਰਹੇ ਹਨ। ਇਸੇ ਤਰ੍ਹਾਂ ਇੱਕ ਮੈਂਬਰ ਅਧਿਆਪਕਾਂ ਵਿੱਚੋਂ ਲਿਆ ਜਾਵੇਗਾ। ਇੱਕ ਮੈਂਬਰ ਸਕੂਲ ਦਾ ਵਿਦਿਆਰਥੀ ਵੀ ਰਹੇਗਾ। ਜੇਕਰ ਕਿਸੇ ਸਕੂਲ ਵਿੱਚ ਕੋਈ ਸਕੂਲ ਮੁਖੀ ਨਹੀਂ ਹੈ ਤਾਂ ਕਿਸੇ ਸੀਨੀਅਰ ਅਧਿਆਪਕ ਨੂੰ ਹੀ ਕਮੇਟੀ ਦਾ ਮੈਂਬਰ ਬਣਾਇਆ ਜਾਵੇਗਾ।
- ਪੰਜਾਬ ਦੇ ਨੌਜਵਾਨ ਹੀ ਨਹੀਂ ਸਰਕਾਰੀ ਮੁਲਾਜ਼ਮਾਂ ਵੀ ਵਿਦੇਸ਼ ਜਾਣ ਦੀ ਦੌੜ 'ਚ ਅੱਗੇ, ਵਿਦੇਸ਼ ਜਾਣ ਲਈ ਸਭ ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੇ ਛੱਡੀ ਨੌਕਰੀ
- Ludhiana news : ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਖੰਨਾ ਬੀਡੀਪੀਓ ਦਫ਼ਤਰ ਖੰਨਾ ਦੇ ਮੁਲਾਜ਼ਮ, ਦਫ਼ਤਰ 'ਚ ਪਈਆਂ ਖਾਲੀ ਕੁਰਸੀਆਂ
- ਬਠਿੰਡਾ 'ਚ ਮਾਹੌਲ ਖਰਾਬ ਕਰਨ ਲਈ ਧਮਾਕੇ ਕਰਨ ਦੀਆ ਧਮਕੀਆਂ ਵਾਲੇ ਮਿਲੇ ਪੱਤਰ, ਪੁਲਿਸ ਨੇ ਜਾਂਚ ਅਰੰਭੀ
ਇਸ ਤਰ੍ਹਾਂ ਬਣ ਸਕਦੇ ਹੋ ਮੈਂਬਰ : ਜਿਕਰਯੋਗ ਹੈ ਕਿ ਕੋਈ ਯੋਗ ਵਿਅਕਤੀ ਵਿਭਾਗ ਦੀ ਵੈੱਬਸਾਈਟ https://www.epunjabschool.gov.in/ ਉੱਤੇ ਸਕੂਲ ਪ੍ਰਬੰਧਕ ਕਮੇਟੀ ਵਿੱਚ ਵਿਸ਼ੇਸ਼ ਸੱਦੇ ਵਜੋਂ ਨਿਯੁਕਤੀ ਲਈ ਆਪਣੀ ਐਪਲੀਕੇਸ਼ਨ ਪਾ ਸਕਦਾ ਹੈ। ਵੈੱਬਸਾਈਟ 'ਤੇ SMC ਨਾਮਜ਼ਦਗੀ ਲਈ ਲਿੰਕ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਸਿੱਖਿਆ, ਨਸ਼ਾਖੋਰੀ, ਲਿੰਗ ਸਮਾਨਤਾ, ਬਾਲ ਭਲਾਈ ਲਈ ਕੰਮ ਕਰਨ ਵਾਲੇ ਸਮਾਜ ਸੇਵਕ ਵੀ ਅਰਜੀ ਦੇ ਸਕਦੇ ਹਨ। ਇਸ ਲਈ ਸੇਵਾਮੁਕਤ ਅਧਿਆਪਕ ਵੀ ਅਪਲਾਈ ਕਰ ਸਕਦੇ ਹਨ। ਸ਼ਰਤ ਇਹ ਹੈ ਕਿ ਉਹ ਕਿਸੇ ਵੀ ਸੰਸਥਾ ਨਾਲ ਜੁੜੇ ਨਹੀਂ ਹੋਣੇ ਚਾਹੀਦੇ।