ਚੰਡੀਗੜ੍ਹ : ਲਾਰੈਂਸ ਬਿਸ਼ਨੋਈ ਜੇਲ੍ਹ ਵਿਚ ਇੰਟਰਵਿਊ ਦੌਰਾਨ ਸਿਆਸੀ ਭੂਚਾਲ ਆਉਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਦਾਅਵਾ ਕੀਤਾ ਹੈ, ਜਿਸ ਵਿਚ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿਚੋਂ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਜਿਸ ਬਠਿੰਡਾ ਜੇਲ੍ਹ ਦਾ ਨਾਂ ਵਾਰ-ਵਾਰ ਲਿਆ ਜਾ ਰਿਹਾ ਹੈ ਕਿਸੇ ਵੀ ਹਾਲਤ ‘ਚ ਉਸ ਜੇਲ੍ਹ ਅੰਦਰ ਇੰਟਰਵਿਊ ਨਹੀਂ ਕੀਤਾ ਜਾ ਸਕਦਾ।
ਪੁਲਿਸ ਜਾਂਚ ਦਾ ਦਿੱਤਾ ਹਵਾਲਾ : ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀ ਇਸ ਮਾਮਲੇ ਉਤੇ ਵਿਸ਼ੇਸ਼ ਜਾਂਚ ਦਾ ਹਵਾਲਾ ਦਿੱਤਾ। ਜਿਸਦੇ ਅਨੁਸਾਰ ਰਾਜਸਥਾਨ ਪੁੁਲਿਸ ਨੇ 8 ਮਾਰਚ ਨੂੰ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਸਪੁਰਦ ਕੀਤਾ। 9 ਮਾਰਚ ਨੂੰ ਤਲਵੰਡੀ ਸਾਬੋ ’ਚ ਬਿਸ਼ਨੋਈ ਦਾ ਇਕ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ। 10 ਮਾਰਚ ਨੂੰ ਮੁੜ ਤੋਂ ਬਠਿੰਡਾ ਜੇਲ੍ਹ ਲਿਆਂਦਾ ਗਿਆ। ਇੰਟਰਵਿਊ 14 ਮਾਰਚ ਨੂੰ ਟੈਲੀਕਾਸਟ ਕੀਤਾ ਗਿਆ।
ਬਠਿੰਡਾ ਜੇਲ੍ਹ ਹਾਈ ਸਿਕਉਰਿਟੀ ਜੇਲ੍ਹ : ਡੀਜੀਪੀ ਨੇ ਸਾਰੀਆਂ ਚਰਚਾਵਾਂ ਦਾ ਖੰਡਨ ਕੀਤਾ। ਪੰਜਾਬ ਪੁਲਿਸ ਬਠਿੰਡਾ ਕੇਂਦਰੀ ਜੇਲ੍ਹ ਨੂੰ ਹਾਈਸਿਕਓਰਿਟੀ ਜੇਲ੍ਹ ਐਲਾਨ ਚੁੱਕੀ ਹੈ। ਜਿਸ ਵਿਚ ਇੰਟਰਵਿਊ ਕਰਨਾ ਸੰਭਵ ਨਹੀਂ, ਉਥੇ ਹਾਈ ਸੈਂਸਰ ਲੱਗਿਆ ਹੋਇਆ ਅਤੇ ਹਾਰਡਕੌਰ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਉਥੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਵੀ ਇਜਾਜ਼ਤ ਨਹੀਂ। ਉਥੇ ਮੋਬਾਈਲ ਸਿਗਨਲ ਹੀ ਕੰਮ ਨਹੀਂ ਕਰਦਾ। ਇਥੇ ਬੀਐਸਐਫ ਦੇ ਜਵਾਨ ਡਿਊਟੀ ‘ਤੇ ਤਾਇਨਾਤ ਹਨ। ਡੀਜਪੀ ਦਾ ਦਾਅਵਾ ਹੈ ਕਿ ਬਠਿੰਡਾ ਜੇਲ੍ਹ ਵਿਚੋਂ ਕਦੇ ਮੋਬਾਈਲ ਫੋਨ ਨਹੀਂ ਮਿਲਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਕਿਹਾ ਖ਼ਾਲਸੇ ਕੋਲ ਨਹੀਂ ਹਥਿਆਰਾਂ ਦੀ ਕਮੀ, 'ਨੌਜਵਾਨ ਡਟ ਕੇ ਦੇਣ ਪੰਥ ਦਾ ਸਾਥ'
ਇੰਟਰਵਿਊ ਪੁਰਾਣਾ ਹੈ : ਡੀਜੀਪੀ ਗੌਰਵ ਯਾਦਵ ਨੇ ਇੰਟਰਵਿਊ ਨੂੰ ਪੁਰਾਣਾ ਦੱਸਿਆ ਹੈ। ਬਠਿੰਡਾ ਪੁਲਿਸ ਵੱਲੋਂ ਜੇਲ੍ਹ ਸਪੁਰਦਗੀ ਦੌਰਾਨ ਉਸਦੀਆਂ ਤਸਵੀਰਾਂ ਲਈਆਂ ਗਈਆਂ, ਜਿਸ ਵਿਚ ਇੰਟਰਵਿਊ ਨਾਲੋਂ ਹੁਲੀਆ ਬਦਲਿਆ ਹੋਇਆ। ਬਿਸ਼ਨੋਈ ਦੇ ਵਾਲ ਕੱਟੇ ਹੋਏ ਹਨ। ਜਦਕਿ ਇੰਟਰਵਿਊ ਵਿਚ ਦਾੜੀ ਅਤੇ ਵਾਲ ਵਧੇ ਹੋਏ ਹਨ। ਜਿਸਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਇੰਟਰਵਿਊ ਪੁਰਾਣਾ ਹੈ।
ਇਹ ਵੀ ਪੜ੍ਹੋ : Hosiery Industry Suffered: ਹੌਜ਼ਰੀ ਇੰਡਸਟਰੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਕਾਰੋਬਾਰੀਆਂ ਨੇ ਰੱਖੀ ਮੁਆਵਜ਼ੇ ਦੀ ਮੰਗ
ਫੇਕ ਨਿਊਜ਼ ਲਈ ਲੀਗਲ ਐਕਸ਼ਨ ਲਿਆ ਜਾਵੇਗਾ : ਡੀਜੀਪੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਫੇਕ ਨਿਊਜ਼ ਫੈਲਾਉਣ ਵਾਲੇ ਚੈਨਲਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਈ ਚੈਨਲਾਂ ਨੇ ਬਠਿੰਡਾ ਜੇਲ੍ਹ ਵਿਚ ਬਿਸ਼ਨੋਈ ਦੀ ਇੰਟਰਵਿਊ ਹੋਣ ਦੀ ਖ਼ਬਰ ਨਸ਼ਰ ਕੀਤੀ, ਜੋ ਕਿ ਗਲਤ ਹੈ। ਖ਼ਬਰ ਚਲਾਉਣ ਤੋਂ ਪਹਿਲਾਂ ਤੱਥ ਚੰਗੀ ਤਰ੍ਹਾਂ ਵਾਚ ਲਏ ਜਾਣ ਕਿਉਂਕਿ ਇਸਦਾ ਸਿੱਧਾ ਅਸਰ ਸਮਾਜ ਉਤੇ ਪੈਂਦਾ ਹੈ ਅਤੇ ਗਲਤ ਸੁਨੇਹਾ ਸਮਾਜ ਤੱਕ ਪਹੁੰਚਦਾ ਹੈ।