ETV Bharat / state

ਕੋਵਿਡ-19: ਪੰਜਾਬ 'ਚ ਕੋਰੋਨਾ ਰਿਕਵਰੀ ਰੇਟ ਹੋਈ 89 ਫੀਸਦੀ, 23 ਨਵੇਂ ਮਾਮਲੇ ਨਾਲ ਕੁੱਲ ਗਿਣਤੀ ਹੋਈ 2028 - ਪੰਜਾਬ ਵਿੱਚ 1819 ਮਰੀਜ਼ ਹੋਏ ਸਿਹਤਯਾਬ

ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਮੁਤਾਬਕ ਸੂਬੇ ਤੋਂ 23 ਨਵੇਂ ਮਾਮਲੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2028 ਹੋ ਗਈ ਹੈ। ਪੰਜਾਬ ਲਈ ਰਾਹਤ ਦੀ ਗੱਲ ਇਹ ਹੈ ਕਿ ਬੀਤੇ ਕੁੱਝ ਦਿਨਾਂ ਵਿੱਚ ਸੂਬਾ ਬੜੀ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 1819 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਿਸ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਮਹਿਜ਼ 170 ਰਹਿ ਗਈ ਹੈ। ਕੋਰੋਨਾ ਕਾਰਨ ਸੂਬੇ ਵਿੱਚ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19: ਪੰਜਾਬ 'ਚ ਕੋਰੋਨਾ ਰਿਕਵਰੀ ਰੇਟ ਹੋਈ 89 ਫੀਸਦੀ, 23 ਨਵੇਂ ਮਾਮਲੇ ਨਾਲ ਕੁੱਲ ਗਿਣਤੀ ਹੋਈ 2028

author img

By

Published : May 21, 2020, 8:46 PM IST

ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 23 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2028 ਹੋ ਗਈ ਹੈ। ਕੋਵਿਡ-19 ਕਾਰਨ ਸੂਬੇ ਭਰ ਵਿੱਚ ਅੱਜ ਮਹਿਜ਼ ਇੱਕ ਮੌਤ ਹੋਈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 39 ਹੋ ਚੁੱਕਿਆ ਹੈ। ਬੀਤੇ ਕੁੱਝ ਦਿਨਾਂ ਵਿੱਚ ਪੰਜਾਬ ਦੇ ਕਈ ਮਰੀਜ਼ ਠੀਕ ਹੋਏ, ਜਿਸ ਨਾਲ ਪੰਜਾਬ ਦੀ ਕੋਰੋਨਾ ਰਿਕਵਰੀ ਰੇਟ 89 ਫੀਸਦੀ ਹੋ ਗਿਆ ਹੈ। ਕੋਰੋਨਾ ਨੂੰ ਮਾਤ ਦਿੰਦੇ ਹੋਏ ਪੰਜਾਬ ਦੇ 3 ਜ਼ਿਲ੍ਹੇ ਮੁੜ ਤੋਂ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

24 ਘੰਟਿਆਂ ਵਿੱਚ ਮਹਿਜ਼ 23 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਰਿਕਵਰੀ ਰੇਟ ਹੋਈ 89 ਫੀਸਦੀ

ਇਨ੍ਹਾਂ 23 ਨਵੇਂ ਮਾਮਲਿਆਂ ਵਿੱਚੋਂ ਹੁਸ਼ਿਆਰਪੁਰ ਤੋਂ 7, ਅੰਮ੍ਰਿਤਸਰ ਤੋਂ 5, ਲੁਧਿਆਣਾ ਤੋਂ 2, ਗੁਰਦਾਸਪੁਰ ਤੋਂ 4, ਪਠਾਨਕੋਟ ਤੋਂ 2 ਅਤੇ ਬਰਨਾਲਾ, ਪਟਿਆਲਾ ਤੇ ਕਪੂਰਥਾਲਾ ਤੋਂ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਲਈ ਰਾਹਤ ਭਰੀ ਗੱਲ ਇਹ ਹੈ ਕਿ ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਜਬਰਦਸਤ ਇਜ਼ਾਫ਼ਾ ਹੋਇਆ ਹੈ। ਪੰਜਾਬ ਵਿੱਚ ਹੁਣ ਤੱਕ 1819 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪੰਜਾਬ ਦੀ ਕੋਰੋਨਾ ਰਿਕਵਰੀ ਰੇਟ 89 ਫੀਸਦੀ ਹੋ ਗਈ ਹੈ। ਸੂਬੇ ਵਿੱਚ ਹੁਣ ਕੋਵਿਡ-19 ਦੇ ਮਹੀਜ਼ 170 ਐਕਟਿਵ ਮਾਮਲੇ ਰਹਿ ਗਏ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 59,618 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 53,871 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਥੇ ਹੀ 3719 ਲੋਕਾਂ ਦੇ ਨਮੁਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਕੋਰੋਨਾ ਤੋਂ ਮੁਕਤੀ!

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਅਜੇ ਵੀ ਕੋਰੋਨਾ ਦੀ ਮਾਰ ਹੇਠ ਹਨ। ਕੋਰੋਨਾ ਨੂੰ ਮਾਤ ਦੇਣ ਵਾਲੇ 5 ਜ਼ਿਲ੍ਹਿਆਂ ਵਿੱਚੋਂ 2 ਜ਼ਿਲ੍ਹੇ ਮੁੜ ਤੋਂ ਕੋਰੋਨਾ ਪ੍ਰਭਾਵਿਤ ਹੋ ਗਏ ਹਨ। ਬਰਨਾਲਾ ਤੇ ਪਠਾਨਕੋਟ ਪਹਿਲਾਂ ਕੋਰੋਨਾ ਮੁਕਤ ਸੂਬੇ ਐਲਾਨ ਦਿੱਤੇ ਗਏ ਸਨ ਪਰ ਇਨ੍ਹਾਂ ਜ਼ਿਲਿਆ ਵਿੱਚ ਅੱਜ ਫਿਰ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ। ਹੁਣ ਮਹਿਜ ਫਿਰੋਜ਼ਪੁਰ, ਮੋਗਾ ਤੇ ਮੌਹਾਲੀ ਕੋਰੋਨਾ ਮੁਕਤ ਜ਼ਿਲ੍ਹਿਆਂ ਵਿੱਚ ਬਣੇ ਹੋਏ ਹਨ।

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ-

ਅੰਮ੍ਰਿਤਸਰ ਵਿੱਚ 313, ਜਲੰਧਰ ਵਿੱਚ 210, ਤਰਨ ਤਾਰਨ ਵਿੱਚ 155, ਲੁਧਿਆਣਾ ਵਿੱਚ 171, ਗੁਰਦਾਸਪੁਰ ਵਿੱਚ 129, ਨਵਾਂਸ਼ਹਿਰ ਵਿੱਚ 105, ਮੋਹਾਲੀ ਵਿੱਚ 102, ਪਟਿਆਲਾ ਵਿੱਚ 104, ਹੁਸ਼ਿਆਰਪੁਰ ਵਿੱਚ 102, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਰੀਦਕੋਟ ਵਿੱਚ 61, ਰੋਪੜ ਵਿੱਚ 60, ਮੋਗਾ ਵਿੱਚ 59, ਫ਼ਤਿਹਗੜ੍ਹ ਸਾਹਿਬ ਵਿੱਚ 56, ਫ਼ਿਰੋਜ਼ਪੁਰ ਵਿੱਚ 44, ਫਾਜ਼ਿਲਕਾ ਵਿੱਚ 44, ਬਠਿੰਡਾ ਵਿੱਚ 41, ਮਾਨਸਾ ਵਿੱਚ 32, ਕਪੂਰਥਲਾ ਵਿੱਚ 34 ਪਠਾਨਕੋਟ ਵਿੱਚ 31 ਅਤੇ ਬਰਨਾਲਾ ਵਿੱਚ 22 ਕੋਰੋਨਾ ਪੌਜ਼ੀਟਿਵ ਕੇਸ ਆਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.