ਚੰਡੀਗੜ੍ਹ: ਸਨਿੱਚਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 47 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3063 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 673 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 65 ਲੋਕਾਂ ਦੀ ਮੌਤ ਹੋਈ ਹੈ। ਅੱਜ ਹੀ ਅੰਮ੍ਰਿਤਸਰ ਦੇ ਏਐਸਆਈ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਇਨ੍ਹਾਂ 47 ਮਾਮਲਿਆਂ ਵਿੱਚੋਂ 9 ਅੰਮ੍ਰਿਤਸਰ, 11 ਐਸਏਐਸ ਨਗਰ, 3 ਸੰਗਰੂਰ, 5 ਐਸਬੀਐਸ ਨਗਰ, 5 ਜਲੰਧਰ, 1 ਰੋਪੜ, 2 ਬਰਨਾਲਾ, 1 ਫਿਰੋਜ਼ਪੁਰ, 6 ਪਠਾਨਕੋਟ, 1 ਬਠਿੰਡਾ, 1 ਫਤਿਹਗੜ੍ਹ ਸਾਹਿਬ, 4 ਤਰਨਤਾਰਨ ਤੋਂ ਸਾਹਮਣੇ ਆਏ ਹਨ।
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 3063 ਮਰੀਜ਼ਾਂ ਵਿੱਚੋਂ 2327 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 673 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਨਿੱਚਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1,76,533 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 3063 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।