ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਹੁਣ ਅਕਾਲੀ ਦਲ ਭਾਜਪਾ ਅੱਗੇ ਗੋਡੇ ਟੇਕ ਦਿੱਲੀ ਵਿਖੇ ਸੁਖਬੀਰ ਬਾਦਲ ਅਤੇ ਜੇਪੀ ਨੱਡਾ ਦੀ ਹੋਈ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ CAA ਦਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਕਾਲੀ ਦਲ 'ਤੇ ਰੱਜ ਕੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਅਕਾਲੀ ਦਲ ਦਾ ਤਾਂ ਪਤਾ ਨਹੀਂ ਪਰ ਬਾਦਲ ਪਰਿਵਾਰ ਦਾ ਮਾਹੌਲ ਵਿਗੜ ਚੁੱਕਿਆ ਤੇ ਨਹੂੰ ਮਾਸ ਦਾ ਰਿਸ਼ਤਾ ਸਿਰਫ਼ ਮਜਬੂਰੀ ਦਾ ਰਿਸ਼ਤਾ ਬਣ ਚੁੱਕਾ ਹੈ।
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਨੇ ਗੁਰਦੁਆਰਿਆਂ ਉੱਤੇ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਮਹਿਜ਼ ਬਾਦਲ ਅਕਾਲੀ ਦਲ ਬਣ ਕੇ ਰਹਿ ਚੁੱਕਾ ਹੈ। ਇੱਥੇ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਜਾ ਕੇ ਐਸਜੀਪੀਸੀ ਚੋਣਾਂ ਦੀ ਮੰਗ ਕਰ ਸਕਦੇ ਹਾਂ, ਤਾਂ ਨਿਰਪੱਖ ਚੋਣ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਪ੍ਰਧਾਨ ਮਿਲ ਸਕੇ।
ਜਾਖੜ ਨੇ ਕਿਹਾ ਕਿ ਅਕਾਲੀ ਪਹਿਲਾਂ ਸੀਏਏ ਦਾ ਵਿਰੋਧ ਕਰ ਰਹੀ ਸੀ ਤੇ ਹੁਣ ਅਚਾਨਕ ਸਭ ਠੀਕ ਹੋ ਗਿਆ, ਇਸ ਤੋਂ ਸਾਬਿਤ ਹੈ ਕਿ ਉਹ ਭਾਜਪਾ ਅੱਗੇ ਘੁਟਨੇ ਟੇਕ ਚੁੱਕੇ ਹਨ, ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਵਲੋਂ ਰਾਜਨੀਤੀ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਅਕਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ 25 ਸਾਲ ਰਾਜ ਕੀਤਾ ਹੈ ਤੇ 25 ਸੀਟਾਂ ਵੀ ਉਹ ਨਹੀਂ ਲੈ ਸਕੇ ਹਨ।
ਇਹ ਵੀ ਪੜ੍ਹੋ: ਆਗਾਮੀ ਬਜਟ ਨੂੰ ਲੈ ਕੇ ਪੀਯੂ ਦੀ ਕੀ ਹੈ ਮੰਗ, ਖ਼ਾਸ ਪੇਸ਼ਕਸ਼