ETV Bharat / state

ਰਾਜਾ ਵੜਿੰਗ ਦਾ ਲੋਕ ਸਭਾ ਚੋਣਾਂ 'ਤੇ ਬਿਆਨ, ਕਿਹਾ- ਪੰਜਾਬ ’ਚ 'ਆਪ' ਨਾਲ ਗਠਜੋੜ ਦੀ ਸੰਭਾਵਨਾ ਨਹੀਂ, ਮੂਸੇਵਾਲਾ ਦੇ ਪਿਤਾ ਨੂੰ ਵੀ ਚੋਣ ਲੜਨ ਲਈ ਕਰਾਂਗੇ ਅਪੀਲ - Singer Moosewalas father Balkaur Singh

ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਫਿਲਹਾਲ ਪੰਜਾਬ ਵਿੱਚ ਕਾਂਗਰਸ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਹਾਈਕਮਾਂਡ ਵੱਲੋਂ ਗਠਜੋੜ ਸਬੰਧੀ ਉਨ੍ਹਾਂ ਨੂੰ ਕੋਈ ਵੀ ਸੁਨੇਹਾ ਨਹੀਂ ਆਇਆ ਹੈ।

Punjab Congress President Raja Waring made a statement regarding the alliance with AAP in Punjab for the Lok Sabha elections
ਰਾਜਾ ਵੜਿੰਗ ਦਾ ਲੋਕ ਸਭਾ ਚੋਣਾਂ 'ਤੇ ਬਿਆਨ,ਕਿਹਾ-ਪੰਜਾਬ ਚ 'ਆਪ' ਨਾਲ ਗਠਜੋੜ ਦੀ ਫਿਲਹਾਲ ਨਹੀਂ ਸੰਭਾਵਨਾ,ਮੂਸੇਵਾਲਾ ਦੇ ਪਿਤਾ ਨੂੰ ਵੀ ਚੋਣ ਲੜਨ ਲਈ ਕਰਾਂਗੇ ਅਪੀਲ
author img

By ETV Bharat Punjabi Team

Published : Dec 12, 2023, 1:46 PM IST

'ਗਠਜੋੜ ਦੀ ਫਿਲਹਾਲ ਨਹੀਂ ਸੰਭਾਵਨਾ'

ਚੰਡੀਗੜ੍ਹ: ਭਾਜਪਾ ਦੇ ਅਜੇਤੂ ਕਿਲ੍ਹੇ ਨੂੰ ਸੰਨ੍ਹ ਲਾਉਣ ਲਈ ਭਾਵੇਂ ਕੌਮੀ ਪੱਧਰ ਉੱਤੇ ਗਠਜੋੜ ਕਰਕੇ ਵੱਖ-ਵੱਖ ਦਿੱਗਜ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਵਿੱਚ ਉਤਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਪਰ ਦੂਜੇ ਪਾਸੇ ਪੰਜਾਬ ਵਿੱਚ ਕਾਂਗਰਸ ਦੀ ਇਕਾਈ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕਰ ਰਹੀ ਹੈ। ਜਿੱਥੇ ਬੀਤੇ ਦਿਨੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਪੱਸ਼ਟ ਸ਼ਬਦਾਂ ਵਿੱਚ 'ਆਪ' ਨਾਲ ਪੰਜਾਬ ਅੰਦਰ ਗਠਜੋੜ ਤੋਂ ਮਨਾ ਕੀਤਾ ਸੀ ਉੱਥੇ ਹੀ ਹੁਣ ਚੰਡੀਗੜ੍ਹ ਵਿੱਚ ਮੁੜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਅਸਿੱਧੇ ਸ਼ਬਦਾਂ ਵਿੱਚ ਗਠਜੋੜ ਤੋਂ ਕਿਨਾਰਾ ਕਰਨ ਦਾ ਇਸ਼ਾਰਾ ਕੀਤਾ ਹੈ।

ਹਾਈਕਮਾਂਡ ਤੋਂ ਨਹੀਂ ਮਿਲਿਆ ਕੋਈ ਆਦੇਸ਼: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਂਡ ਨੇ ਲੋਕ ਸਭਾ ਚੋਣਾਂ 2024 ਲਈ ਉਨ੍ਹਾਂ ਨੂੰ ਪੰਜਾਬ ਅੰਦਰ ਸਾਰੀਆਂ 13 ਲੋਕ ਸੀਟਾਂ ਲਈ ਤਿਆਰੀਆਂ (Preparations for 13 people seats) ਅਤੇ ਉਮੀਦਵਾਰ ਉਤਾਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਨੂੰ ਪਾਰਟੀ ਦੀ ਹਾਈਕਮਾਂਡ ਜਾਂ ਸੀਨੀਅਰ ਲੀਡਰਸ਼ਿੱਪ ਵੱਲੋਂ ਅਜਿਹਾ ਕੋਈ ਹੁਕਮ ਪ੍ਰਾਪਤ ਨਹੀਂ ਹੋਇਆ ਕਿ ਲੋਕ ਸਭਾ ਚੋਣ 2024 ਕਿਸੇ ਨਾਲ ਗਠਜੋੜ ਕਰਕੇ ਲੜਨੀਆਂ ਹਨ। (Lok Sabha Election 2024)

ਬਲਕੌਰ ਸਿੰਘ ਨੂੰ ਅਪੀਲ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਮਰਹੂਮ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Singer Moosewalas father Balkaur Singh) ਨੇ ਹੁਣ ਤੱਕ ਚੋਣਾਂ ਲੜਨ ਦੀ ਕੋਈ ਵੀ ਇੱਛਾ ਨਹੀਂ ਜਤਾਈ ਹੈ ਪਰ ਫਿਰ ਵੀ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਵਾਰ ਜ਼ਰੂਰ ਉਨ੍ਹਾਂ ਨੂੰ ਘਰ ਜਾਕੇ ਚੋਣ ਮੈਦਾਨ ਵਿੱਚ ਉਤਰਨ ਲਈ ਅਪੀਲ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖੁੱਦ ਵੀ ਸਿਆਸਤ ਵਿੱਚ ਉਤਰ ਕੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਸਨ ਇਸ ਲਈ ਹੋ ਸਕਦਾ ਹੈ ਕਿ ਪੁੱਤ ਦੇ ਸੁਪਨੇ ਨੂੰ ਪਿਓ ਸਾਕਾਰ ਕਰੇ।

ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ: ਇਸ ਦੌਰਾਨ ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ ਹਾਸ਼ੀਏ ਉੱਤੇ ਹੈ ਅਤੇ ਸ਼ਰੇਆਮ ਗੈਂਗਸਟਰ ਫਿਰੌਤੀਆਂ ਲਈ ਘਰਾਂ ਵਿੱਚ ਦਾਖਿਲ ਹੋਕੇ ਬੇਕਸੂਰ ਲੋਕਾਂ ਦਾ ਕਤਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਦਨਾਮ ਗੈਗਸਟਰ ਜੇਲ੍ਹਾਂ ਵਿੱਚੋਂ ਇੰਟਰਵਿਊ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਹੁਣ ਤੱਕ ਨਹੀਂ ਦੱਸ ਸਕੇਗੀ ਕਿ ਅਜਿਹਾ ਕਿਵੇਂ ਸੰਭਵ ਹੋਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.