ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲਦੇ ਆਪਸੀ ਕਲੇਸ਼ ਵਿਚਾਲੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਤਲਬ ਕੀਤਾ। ਸਿੱਧੂ ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ, ਪਰ ਉਹ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਵਿੱਚ ਚਲੇ ਗਏ। ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਵੱਡੇ ਆਗੂਆਂ ਨੇ ਸਿੱਧੂ ਦੇ ਇਸ ਰਵੱਈਏ ਦੀ ਸ਼ਿਕਾਇਤ ਕੀਤੀ ਸੀ।
ਮੀਟਿੰਗ ਤੋਂ ਬਾਹਰ ਆ ਕੇ ਬੋਲੇ ਸਿੱਧੂ: ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲਣ ਤੋਂ ਬਾਅਦ ਬਾਹਰ ਆਏ। ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਾ ਕੋਈ ਵੀ ਹੋਵੇ, ਜੇਕਰ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਹੈ, ਤਾਂ ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਮੇਰੇ ਪ੍ਰੋਗਰਾਮ ਜਾਰੀ ਰਹਿਣਗੇ: ਸਿੱਧੂ ਨੇ ਕਿਹਾ ਕਿ ਮੇਰੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸਨ, ਮੈਂ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਇਹ ਪਹਿਲਾਂ ਹੀ ਤੈਅ ਹੈ, ਤਾਂ ਮੈਂ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ, ਜੇਕਰ ਮੇਰੇ ਲਈ ਅਨੁਸ਼ਾਸਨ ਦੀ ਗੱਲ ਹੈ, ਤਾਂ ਇਹ ਦੂਜਿਆਂ ਲਈ ਵੀ ਲਾਗੂ ਹੋਣੀ ਚਾਹੀਦੀ ਹੈ। ਲੋਕਾਂ ਨੂੰ ਮੇਰੇ ਪ੍ਰੋਗਰਾਮਾਂ ਵਿਚ ਆਉਣ ਤੋਂ ਰੋਕਿਆ ਗਿਆ, ਉਨ੍ਹਾਂ ਨੂੰ ਮੇਰੀ ਰੈਲੀ ਵਿੱਚ ਨਾ ਆਉਣ ਲਈ ਫੋਨ ਕੀਤੇ ਗਏ। ਸਿੱਧੂ ਨੇ ਕਿਹਾ ਕਿ ਮੇਰੇ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ।
ਆਪ ਨਾਲ ਗਠਜੋੜ ਬਾਰੇ: ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਸਿੱਧੂ ਨੇ ਕਿਹਾ ਕਿ ਅਸੀਂ ਪਾਰਟੀ ਦੇ ਸਿਪਾਹੀ ਹਾਂ ਅਤੇ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ, ਸਾਨੂੰ ਸਵੀਕਾਰ ਹੋਵੇਗਾ। ਅਸੀਂ ਆਪਣੀ ਰਾਏ ਹਾਈਕਮਾਂਡ ਨੂੰ ਦੇ ਚੁੱਕੇ ਹਾਂ। ਪਾਰਟੀ ਹਾਈਕਮਾਂਡ ਜੋ ਵੀ ਕਹੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਵਿਰੋਧੀਆਂ ਦੇ ਖਿਲਾਫ ਟਵੀਟ ਕਰਨ ਬਾਰੇ ਸਿੱਧੂ ਨੇ ਕਿਹਾ, ਮੈਂ ਅਕਸਰ ਟਵੀਟ ਕਰਦਾ ਰਹਿੰਦਾ ਹਾਂ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ।
ਰਾਜਾ ਵੜਿੰਗ ਨੇ ਸਿੱਧੂ ਦੇ ਟਵੀਟ ਉੱਤੇ ਕੀਤਾ ਸਵਾਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦੇਵੇਂਦਰ ਯਾਦਵ ਨੂੰ ਮਿਲਣ ਪਹੁੰਚੇ। ਵੜਿੰਗ ਨੇ ਸਿੱਧੂ ਨੂੰ ਲੈ ਕੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਵੜਿੰਗ ਨੇ ਕਿਹਾ, ਮੈਂ ਇੱਥੇ ਸਿੱਧੂ ਨੂੰ ਮਿਲਣ ਨਹੀਂ ਆਇਆ। ਸਿੱਧੂ ਦੇ ਟਵੀਟ 'ਤੇ ਵੜਿੰਗ ਨੇ ਕਿਹਾ, ਪਹਿਲਾਂ ਸਿੱਧੂ ਇਹ ਦੱਸਣ ਕਿ ਉਨ੍ਹਾਂ ਨੇ ਕਿਸ ਲਈ ਟਵੀਟ ਕੀਤਾ ਹੈ, ਫਿਰ ਜਵਾਬ ਦੇਵਾਂਗਾ। ਸਿੱਧੂ ਦੀਆਂ ਰੈਲੀਆਂ ਬਾਰੇ ਵੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਵੱਖਰੇ ਪ੍ਰੋਗਰਾਮ ਕਰਨੇ ਠੀਕ ਨਹੀਂ ਹਨ, ਪਾਰਟੀ ਇਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ। ਸਿੱਧੂ ਨੂੰ ਕਾਂਗਰਸ 'ਚੋਂ ਕੱਢਣ ਦੀ ਮੰਗ 'ਤੇ ਵੜਿੰਗ ਨੇ ਕਿਹਾ, ਤੁਹਾਨੂੰ ਜਲਦ ਹੀ ਖ਼ਬਰ ਮਿਲੇਗੀ।
ਮੋਦੀ ਦਾ ਭਾਸ਼ਣ ਸੁਣਨ ਨਹੀਂ ਜਾਣਾ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵੱਲੋਂ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਠੁਕਰਾਏ ਜਾਣ 'ਤੇ ਕਿਹਾ ਕਿ ਅਸੀਂ ਮੋਦੀ ਜੀ ਦੇ ਸੱਦੇ 'ਤੇ ਅਯੁੱਧਿਆ ਨਹੀਂ ਜਾਵਾਂਗੇ। ਇਹ ਮੋਦੀ ਜੀ ਦਾ ਸਮਾਗਮ ਹੈ, ਅਸੀਂ ਉਨ੍ਹਾਂ ਦਾ ਭਾਸ਼ਣ ਸੁਣਨ ਨਹੀਂ ਜਾਵਾਂਗੇ। ਰਾਮ ਸਾਡੇ ਹਰ ਤੰਤੂ ਵਿੱਚ ਵੱਸਦੇ ਹਨ, ਅਸੀਂ ਅਯੁੱਧਿਆ ਜ਼ਰੂਰ ਜਾਵਾਂਗੇ, ਪਰ ਬਾਅਦ ਵਿੱਚ।
-
Ideological fight between those who consider politics as business, selling lies , mortgaging punjab and be-fooling people to usurp power versus those who seek punjab's revival with policies ,agenda (roadmap) and vision to save our next generation … decisive factor will be people… pic.twitter.com/Dq7DTHBhpB
— Navjot Singh Sidhu (@sherryontopp) January 11, 2024 " class="align-text-top noRightClick twitterSection" data="
">Ideological fight between those who consider politics as business, selling lies , mortgaging punjab and be-fooling people to usurp power versus those who seek punjab's revival with policies ,agenda (roadmap) and vision to save our next generation … decisive factor will be people… pic.twitter.com/Dq7DTHBhpB
— Navjot Singh Sidhu (@sherryontopp) January 11, 2024Ideological fight between those who consider politics as business, selling lies , mortgaging punjab and be-fooling people to usurp power versus those who seek punjab's revival with policies ,agenda (roadmap) and vision to save our next generation … decisive factor will be people… pic.twitter.com/Dq7DTHBhpB
— Navjot Singh Sidhu (@sherryontopp) January 11, 2024
21 ਜਨਵਰੀ ਨੂੰ ਮੋਗਾ ਰੈਲੀ ਦਾ ਐਲਾਨ : ਨਵਜੋਤ ਸਿੱਧੂ ਨੇ ਲਗਾਤਾਰ ਵੱਖਰਾ ਰਾਹ ਅਪਨਾਉਂਦੇ ਹੋਏ ਹੁਣ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਅਸਿੱਧੇ ਤੌਰ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਸਾਂਝੀ ਕੀਤੀ।
-
Next public meeting in Moga , all invited !!! pic.twitter.com/ktrxGWaMae
— Navjot Singh Sidhu (@sherryontopp) January 10, 2024 " class="align-text-top noRightClick twitterSection" data="
">Next public meeting in Moga , all invited !!! pic.twitter.com/ktrxGWaMae
— Navjot Singh Sidhu (@sherryontopp) January 10, 2024Next public meeting in Moga , all invited !!! pic.twitter.com/ktrxGWaMae
— Navjot Singh Sidhu (@sherryontopp) January 10, 2024
ਰਾਜਨੀਤੀ ਨੂੰ ਵਪਾਰ ਮੰਨਣ ਵਾਲੇ, ਝੂਠ ਵੇਚਣ, ਪੰਜਾਬ ਨੂੰ ਗਿਰਵੀ ਰੱਖਣ ਅਤੇ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਮੂਰਖ ਬਣਾਉਣ ਵਾਲਿਆਂ ਵਿਚਕਾਰ ਵਿਚਾਰਧਾਰਕ ਲੜਾਈ ਹੈ, ਜੋ ਨੀਤੀਆਂ, ਏਜੰਡੇ (ਰੋਡਮੈਪ) ਅਤੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹਨ। ਨਿਰਣਾਇਕ ਕਾਰਕ ਲੋਕਾਂ ਦੀ ਸ਼ਕਤੀ ਹੋਵੇਗੀ।
- ਨਵਜੋਤ ਸਿੰਘ ਸਿੱਧੂ, ਕਾਂਗਰਸ ਨੇਤਾ
- — Navjot Singh Sidhu (@sherryontopp) January 11, 2024 " class="align-text-top noRightClick twitterSection" data="
— Navjot Singh Sidhu (@sherryontopp) January 11, 2024
">— Navjot Singh Sidhu (@sherryontopp) January 11, 2024
ਫਿਰ ਸ਼ਾਇਰੀ ਅੰਦਾਜ 'ਚ ਤੰਜ: ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਹੋਰ ਵੀਡੀਓ ਐਕਸ ਉੱਤੇ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਸ਼ਾਇਰੀ ਅੰਦਾਜ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ -
ਕੌੜੀ-ਕੌੜੀ ਵਿਕੇ ਹੋਏ ਲੋਗ
ਸਮਝੌਤਾ ਕਰਕੇ, ਘੁਟਨਿਆਂ 'ਤੇ ਟਿਕੇ ਹੋਏ ਲੋਗ
ਅਰੇ ਬਰਗਦ ਕੀ ਬਾਤ ਕਰਤੇ ਹੈਂ, ਗਮਲੋਂ ਮੇਂ ਉਗੇ ਹੋਏ ਲੋਗ
- ਨਵਜੋਤ ਸਿੰਘ ਸਿੱਧੂ, ਕਾਂਗਰਸ ਨੇਤਾ
ਰਾਜਾ ਵੜਿੰਗ ਦਾ ਸਿੱਧੂ ਉੱਤੇ ਨਿਸ਼ਾਨਾ: ਬੁੱਧਵਾਰ ਨੂੰ ਰਾਜਾ ਵੜਿੰਗ ਨੇ ਸਿੱਧੂ 'ਤੇ ਹੋਰ ਚੁਟਕੀ ਲੈਣ ਤੋਂ ਨਾ ਖੁੰਝੇ। ਸਿੱਧੂ ਦੀਆਂ ਵੱਖਰੀਆਂ ਰੈਲੀਆਂ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦਾ ਪ੍ਰੋਗਰਾਮ ਇਸ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿ ਪ੍ਰਧਾਨ ਕੌਣ ਹੈ। ਰਾਜਾ ਵੜਿੰਗ ਭਾਵੇਂ ਕੱਦ ਵਿੱਚ ਛੋਟਾ ਹੋਵੇ, ਪਰ ਮੇਰਾ ਦਿਲ ਵੱਡਾ ਹੈ। ਮੈਨੂੰ ਕਿਸੇ ਨਾਲ ਵੀ ਅਸੁਰੱਖਿਆ ਦੀ ਭਾਵਨਾ ਨਹੀਂ ਹੈ। ਕਈ ਲੋਕ ਕੱਦ ਵਿਚ ਵੱਡੇ ਹੁੰਦੇ ਹਨ, ਪਰ ਦਿਲ ਛੋਟੇ ਹੁੰਦੇ ਹਨ।