ਚੰਡੀਗੜ੍ਹ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੰਦਰਮਾ ਉੱਤੇ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਅੱਜ ਭਾਰਤ ਨੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਸਰੋ ਇੰਸਟੀਚਿਊਟ ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।
-
#Chandrayaan3 की चांद की सतह पर सफल लैंडिंग की सभी को हार्दिक शुभकामनाएं। आज भारत ने इतिहास रच दिया 🇮🇳
— Bhagwant Mann (@BhagwantMann) August 23, 2023 " class="align-text-top noRightClick twitterSection" data="
हमारे @isro के वैज्ञानिकों समेत समस्त स्टाफ को उनकी लगन और मेहनत के लिए नमन। ये देश के हर नागरिक के लिए गर्व का क्षण है।
चक दे इंडिया 🇮🇳 pic.twitter.com/3MasdsWegb
">#Chandrayaan3 की चांद की सतह पर सफल लैंडिंग की सभी को हार्दिक शुभकामनाएं। आज भारत ने इतिहास रच दिया 🇮🇳
— Bhagwant Mann (@BhagwantMann) August 23, 2023
हमारे @isro के वैज्ञानिकों समेत समस्त स्टाफ को उनकी लगन और मेहनत के लिए नमन। ये देश के हर नागरिक के लिए गर्व का क्षण है।
चक दे इंडिया 🇮🇳 pic.twitter.com/3MasdsWegb#Chandrayaan3 की चांद की सतह पर सफल लैंडिंग की सभी को हार्दिक शुभकामनाएं। आज भारत ने इतिहास रच दिया 🇮🇳
— Bhagwant Mann (@BhagwantMann) August 23, 2023
हमारे @isro के वैज्ञानिकों समेत समस्त स्टाफ को उनकी लगन और मेहनत के लिए नमन। ये देश के हर नागरिक के लिए गर्व का क्षण है।
चक दे इंडिया 🇮🇳 pic.twitter.com/3MasdsWegb
ਜ਼ਿਕਰਯੋਗ ਹੈ ਕਿ 40 ਕਰੋੜ ਭਾਰਤੀ ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਦਾ ਇੰਤਜ਼ਾਰ ਖ਼ਤਮ ਹੋਇਆ। ਦੇਸ਼ਭਰ 'ਚ ਲੋਕਾਂ ਵੱਲੋਂ ਇਸਰੋ ਦੇ ਸਫ਼ਲ ਮਿਸ਼ਨ ਲਈ ਭਗਵਾਨ ਨੂੰ ਕੀਤੀਆਂ ਪ੍ਰਾਰਥਨਾ ਆਖਰ ਕਰ ਸਫ਼ਲ ਹੋਈਆਂ। ਅੱਜ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਚੰਦਰਯਾਨ-3 ਦੀ ਸੌਫਟ ਲੈਂਡਿੰਗ ਲਈ ਨਿਰਧਾਰਿਤ ਸਮੇਂ ਲਗਭਗ ਸ਼ਾਮ 6:04 ਮਿੰਟ 'ਤੇ ਹੋਈ। ਵਿਕਰਮ ਲੈਂਡਰ ਦੇ ਪਾਵਰਡ ਲੈਂਡਿੰਗ ਅੱਜ ਸ਼ਾਮ 6:05 'ਤੇ ਹੋਈ। ਮਿਸ਼ਨ ਆਪਰੇਸ਼ਨ ਕੰਪਲੈਕਸ ਵਿੱਚ ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਮਿੰਟ 'ਤੇ ਸ਼ੁਰੂ ਹੋਇਆ।
ਲੈਂਡਿੰਗ ਦੀ ਲਾਈਵ ਗਤੀਵਿਧੀਆਂ ਇਸਰੋ ਵੈੱਬਸਾਈਟ, Youtube ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ 'ਤੇ ਦਿਖੀਆਂ ਗਈਆਂ। ਭਾਰਤ ਵੱਲੋਂ ਉਹ ਇਤਿਹਾਸ ਰਚਿਆ ਗਿਆ ਹੈ ਜਿਸ ਨੂੰ ਪਾਉਣ ਲਈ ਭਾਰਤ ਨੂੰ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ, ਪਰ ਆਖਿਰਕਾਰ ਮਿਹਨਤ ਨੂੰ ਫ਼ਲ ਲੱਗਿਆ ਤੇ ਭਾਰਤ 'ਤੇ ਇਹਿਤਾਸ ਰਚ ਦਿੱਤਾ। ਭਾਰਤ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਆਪਣੀ ਹਾਜ਼ਰੀ ਦਰਜ਼ ਕਰਵਾਉਣ ਵਾਲਾ ਇਕੱਲਾ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ ਚੰਦਰਮਾਂ ਦਾ ਦੱਖਣੀ ਖੇਤਰ ਆਪਣੀ ਕਠੋਰ ਪ੍ਰਸਿਥਤੀ ਲਈ ਔਖਾ ਮੰਨਿਆ ਜਾਂਦਾ ਹੈ। ਇਹ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਗਿਆ।
- ਫਿਰੋਜ਼ਪੁਰ ਦੇ ਵੱਖ-ਵੱਖ ਇਲਾਕੇ ਹੜ੍ਹ ਦੀ ਮਾਰ ਹੇਠ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ
- ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਮੁੜ ਹੈਰੋਇਨ ਬਰਾਮਦ, ਛੋਟੇ ਡਰੋਨਾਂ ਰਾਹੀਂ ਪੰਜਾਬ 'ਚ ਦਿਨ-ਦਿਹਾੜੇ ਪਹੁੰਚਾਈ ਗਈ ਹੈਰੋਇਨ
- Exclusive Interview: ITBP ਦੀ ਮੁਸਤੈਦੀ ਨੇ ਬਚਾਈ 3 ਅਧਿਆਪਕਾਂ ਦੀ ਜਾਨ, ਦੱਸੀ ਹਾਦਸੇ ਤੋਂ ਲੈ ਕੇ ਰੈਸਕਿਊ ਤੱਕ ਦੀ ਪੂਰੀ ਜਾਣਕਾਰੀ
ਪ੍ਰਧਾਨ ਮੰਤਰੀ ਵੀ ਦੱਖਣੀ ਅਫ਼ਰੀਕਾ ਤੋਂ ਜੁੜੇ : ਕਾਬਲੇਜ਼ਿਕਰ ਹੈ ਕਿ ਪ੍ਰਦਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਇਤਿਹਾਸਿਕ ਪਲਾਂ ਨੂੰ ਵੇਖਣ ਲਈ ਦੱਖਣੀ ਅਫ਼ਰੀਕਾ ਤੋਂ ਜੁੜੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਬ੍ਰਿਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਹਨ। ਜਿੱਥੋਂ ਉਨ੍ਹਾਂ ਵੱਲੋਂ ਇਸਰੋ ਦੀ ਇਸ ਕਾਮਯਾਬੀ ਨੂੰ ਦੇਖਿਆ ਅਤੇ ਵਧਾਈ ਦਿੱਤੀ। ਜ਼ਿਕਰੇਖਾਸ ਏ ਕਿ ਜਦੋਂ ਚੰਦਰਯਾਨ -2 ਸਫ਼ਲ ਨਹੀਂ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਵੱਲੋਂ ਵਿਿਗਆਨੀਆਂ ਨੂੰ ਹੌਸਲਾ ਦਿੱਤੀ ਗਈ ਸੀ ਅਤੇ ਕਿਹਾ ਕਿ ਮਿਹਨਤ ਕਰਦੇ ਰਹੋ ਅਸੀਂ ਕਾਮਯਾਬ ਹੋਵਾਂਗੇ।