ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਫ਼ੌਜੀਆਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ 23 ਦਸੰਬਰ 2017 ਨੂੰ ਕੁਪਵਾੜਾ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬ ਦੇ ਫ਼ੌਜੀਆਂ ਲਾਂਸ ਨਾਇਕ ਕੁਲਦੀਪ, ਲਾਂਸ ਨਾਇਕ ਗੁਰਮੇਲ ਸਿੰਘ ਅਤੇ ਸਿਪਾਹੀ ਪ੍ਰਗਟ ਸਿੰਘ ਨੂੰ ਯਾਦ ਕਰਦਿਆਂ ਇੱਕ ਟਵੀਟ ਕੀਤਾ ਹੈ।
ਜਾਣਕਾਰੀ ਮੁਤਾਬਕ ਅੱਜ ਦੇ ਹੀ ਦਿਨ 23 ਦਸੰਬਰ, 2017 ਨੂੰ ਪਾਕਿਸਤਾਨੀ ਫ਼ੌਜ ਦੀ ਟੁਕੜੀ ਵੱਲੋਂ ਪੈਟਰੋਲਿੰਗ ਕਰ ਰਹੇ ਭਾਰਤੀ ਫ਼ੌਜ ਉੱਤੇ ਹਮਲਾ ਕੀਤਾ ਸੀ, ਜਿਸ ਵਿੱਚ ਭਾਰਤੀ ਫ਼ੌਜ ਦਾ ਇੱਕ ਮੇਜਰ ਅਤੇ 3 ਜਵਾਨ ਸ਼ਹੀਦ ਹੋਏ ਸਨ।