ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਬੈਠਕ ਮੰਗਲਵਾਰ ਨੂੰ ਹੋਵੇਗੀ। ਇਹ ਬੈਠਕ 16 ਅਤੇ 17 ਜਨਵਰੀ ਨੂੰ ਬੁਲਾਏ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ।
ਬੈਠਕ ਵਿੱਚ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਵੱਖ-ਵੱਖ ਬਿੱਲਾਂ ਅਤੇ ਹੋਰ ਕੰਮਕਾਰ ਦੀ ਰੂਪਰੇਖਾ ਬਾਰੇ ਫੈਸਲੇ ਲਏ ਜਾਣਗੇ। ਜਾਣਕਾਰੀ ਮੁਤਾਬਕ ਇਸ ਬੈਠਕ ਵਿੱਚ ਨਾਗਰਿਕਤਾ ਸੋਧ ਬਿੱਲ ਉੱਤੇ ਚਰਚਾ ਹੋਵੇਗੀ ਅਤੇ ਇਸ ਨੂੰ ਰੱਦ ਕੀਤੇ ਜਾਣ ਉੱਤੇ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਕੈਪਟਨ ਦਾ ਇੱਕ ਹੋਰ ਲਾਰਾ, ਇਸ ਕਾਰਡ ਨਾਲ ਨੌਜਵਾਨਾਂ ਨੂੰ ਮਿਲੇਗਾ ਪੂਰਾ ਸਨਮਾਨ!
ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੈਬਿਨੇਟ ਦੀ ਬੈਠਕ ਹੋਈ ਸੀ। ਉਸ ਵਿੱਚ ਦਿਵਿਆਂਗਾਂ ਦੇ ਅਧਿਕਾਰ ਕਾਨੂੰਨ, 2016 ਦੀ ਪਾਲਣਾ ਕਰਦਿਆਂ ਪੰਜਾਬ ਰਾਜ ਸੱਭਿਆਚਾਰ ਨੀਤੀ, 2017 ਅਤੇ ਪੰਜਾਬ ਰਾਜ ਸੈਰ-ਸਪਾਟਾ ਨੀਤੀ 2018 ਵਿੱਚ ਲੋੜੀਂਦੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ।