ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਸਿੰਘ ਬਾਦਲ ਅੱਜ ਤੀਸਰਾ ਬਜਟ ਪੇਸ਼ ਕਰਨ ਜਾ ਰਹੇ ਹਨ। ਅੱਜ ਸਵੇਰੇ 11.00 ਵਜੇ ਮਨਪ੍ਰੀਤ ਸਿੰਘ ਬਾਦਲ ਇਹ ਬਜਟ ਪੇਸ਼ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪੇਸ਼ ਕੀਤੇ ਪਿਛਲੇ ਸਾਲ 2019-20 ਦੇ ਬਜਟ ਵਿੱਚ ਕੁੱਲ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ।
ਜਿਸ ਵਿੱਚ ਉਨ੍ਹਾਂ ਨੇ ਕਈ ਐਲਾਨ ਕੀਤੇ ਸਨ। ਇਸੇ ਬਜਟ ਵਿੱਚ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ 5 ਏਕੜ ਦੀ ਜ਼ਮੀਨ ਵਾਲੇ ਕਰਜ਼ਾਈ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਇਸ ਦੇ ਲਈ ਸਰਕਾਰ ਵੱਲੋਂ 3,000 ਕਰੋੜ ਰੁਪਏ ਵੀ ਰਾਖਵੇਂ ਰੱਖੇ ਗਏ ਸਨ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ 8,969 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ।
ਦੇਖਿਆ ਜਾਵੇ ਤਾਂ ਸਰਕਾਰ ਨੇ ਇੰਨ੍ਹਾ ਐਲਾਨਾਂ ਤੋਂ ਬਾਅਦ ਵੀ ਸੂਬੇ ਵਿੱਚ ਕਿਸਾਨਾਂ ਦੀਆਂ ਮੌਤਾਂ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਨਾ ਹੀ ਸੂਬੇ ਦੀ ਖੇਤੀ ਲੀਹ ਉੱਤੇ ਆਉਣ ਦਾ ਨਾਂਅ ਲੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਬਜਟ 2020: ਕੈਪਟਨ ਸਰਕਾਰ ਵੱਲੋਂ ਦਿੱਤੀਆਂ ਗਈਆ ਸਬਸਿਡੀਆਂ
ਕਿਸਾਨਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਕੁੱਝ ਖ਼ਾਸ ਲੈ ਕੇ ਆਵੇਗੀ, ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਸੁਵਾਮੀ ਨਾਥਨ ਕਮਿਸ਼ਨ ਦੇ ਮੁਤਾਬਕ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਪਾਵੇਗੀ।
ਜੇ ਕੈਪਟਨ ਸਰਕਾਰ ਦੇ ਕਾਰਜ਼ਕਾਲ ਦੀ ਗੱਲ ਕਰੀਏ ਤਾਂ ਪਹਿਲੇ 2 ਸਾਲਾਂ ਵਿੱਚ ਕਰਜ਼ੇ ਨੂੰ ਲੈ ਕੇ 1,030 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ, ਜਦਕਿ ਪਹਿਲੇ 9 ਮਹੀਨਿਆਂ ਦੌਰਾਨ 359 ਕਿਸਾਨਾਂ ਨੇ ਆਪਣੀ ਜਾਨ ਲਈ ਸੀ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦਾ ਕਿਸਾਨੀ ਕਰਜ਼ਾ 7,000 ਕਰੋੜ ਦਾ ਹੈ।
ਜਾਣਕਾਰੀ ਮੁਤਾਬਕ ਪੂਰੇ ਪੰਜਾਬ ਵਿੱਚ 97 ਫ਼ੀਸਦੀ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨ ਪੰਜਾਬ ਦੇ ਮਾਲਵਾ ਖੇਤਰ ਤੋਂ ਹਨ।