ਚੰਡੀਗੜ੍ਹ: ਪਨਬੱਸ ਤੇ ਪੀ.ਆਰ.ਟੀ.ਸੀ. ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਦੇ ਨਾਲ ਪੰਜਾਬ ਭਵਨ ਵਿਖੇ ਬੈਠਕ ਹੋਈ। ਤਕਰੀਬਨ ਤਿੰਨ ਘੰਟੇ ਚੱਲੀ ਬੈਠਕ ਤੋਂ ਬਾਅਦ ਕਾਮਿਆਂ ਨੇ ਕਿਹਾ, ਕਿ ਸਾਨੂੰ ਮੰਤਰੀ ਨੇ ਵਿਸ਼ਵਾਸ ਦਿੱਤਾ ਹੈ, ਕਿ ਆਉਂਦੀ ਕੈਬਨਿਟ ਦੀ ਬੈਠਕ ਵਿੱਚ ਅਸੀਂ ਤੁਹਾਡਾ ਮੁੱਦਾ ਲੈ ਕੇ ਜਾਵਾਂਗੇ ਅਤੇ ਜਿਸ ਵਾਸਤੇ ਅਗਲੇ ਦੱਸ ਦਿਨ ਦੇ ਵਿੱਚ ਆਪਣਾ ਪਰਪੋਜ਼ਲ ਦੇਣ ਵਾਸਤੇ ਆਖਿਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, ਕਿ ਜੇਕਰ 10 ਦਿਨਾਂ ਬਾਅਦ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਸਾਨੂੰ ਪੱਕਾ ਨਾ ਕੀਤਾ ਗਿਆ, ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ। ਦਰਅਸਲ ਪਨਬੱਸ ਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵੱਲੋਂ ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਉੱਚ ਅਫ਼ਸਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਮੀਟਿੰਗਾਂ ਹੋਣ ਤੋਂ ਬਾਅਦ ਵੀ ਇਨ੍ਹਾਂ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ।
ਉੱਥੇ ਹੀ ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ, ਕਿ ਜੋ ਪ੍ਰਪੋਜ਼ਲ ਆਨੰਦ ਆਵੇਗਾ, ਉਸ ਹਿਸਾਬ ਨਾਲ ਉਨ੍ਹਾਂ ਨੂੰ ਪੱਕੇ ਕਰਨ ਦਾ ਪ੍ਰਪੋਜ਼ਲ ਕੈਬਨਿਟ ਵਿਚ ਰੱਖਿਆ ਜਾਵੇਗਾ। ਉਨ੍ਹਾਂ ਸਾਫ ਕੀਤਾ, ਕਿ ਅਸੀਂ ਫਿਲਹਾਲ ਪੱਕੇ ਨਹੀਂ ਕਰਨ ਜਾ ਰਹੇ ਸਿਰਫ਼ ਪ੍ਰਪੋਜ਼ਲ ਹੀ ਰੱਖਾਂਗੇ ਬਾਕੀ ਕੈਬਨਿਟ ਡਿਸਾਈਡ ਕਰੇਗੀ। ਉਨ੍ਹਾਂ ਕਿਹਾ, ਕਿ ਉਨ੍ਹਾਂ ਨੂੰ ਕੈਬਨਿਟ ‘ਤੇ ਪੂਰਾ ਭਰੋਸਾ ਹੈ, ਕਿ ਉਹ ਉਨ੍ਹਾਂ ਦੀ ਗੱਲ ਨੂੰ ਜਰੂਰ ਮੰਨਣਗੇ।
ਇਹ ਵੀ ਪੜ੍ਹੋ:ਦਿੱਲੀ ਜਾਣ ਤੋਂ ਪਹਿਲਾਂ ਕੈਪਟਨ ਹਿੰਦੂ ਮੰਤਰੀ,ਵਿਧਾਇਕਾਂ ਤੇ ਆਗੂਆਂ ਨਾਲ ਲੰਚ