ਚੰਡੀਗੜ੍ਹ:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਦਾ ਰਾਸਤਾ ਕਲੀਅਰ ਹੋ ਗਿਆ ਹੈ। ਪੀ.ਯੂ. ਸੈਨੇਟ ਚੋਣਾਂ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਅੰਤਿਮ ਮੋਹਰ ਲਗਾ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 16 ਜੁਲਾਈ ਨੂੰ ਸੈਨੇਟ ਚੋਣਾਂ ਦਾ ਜੋ ਸ਼ਡਿਊਲ ਸੌਂਪਿਆ ਸੀ, ਹੁਣ ਉਸੀ ਹਿਸਾਬ ਤੋਂ ਪੀ.ਯੂ. ਸੈਨੇਟ ਚੋਣ ਹੋਣਗੇ। ਸੈਨੇਟ ਚੋਣਾਂ 3 ਅਗਸਤ ਲੈਕੇ 23 ਅਗਸਤ ਤੱਕ ਚੱਲਣਗੀਆਂ।
ਵੱਖ-ਵੱਖ ਫੈਕਲਟੀਆਂ ਦੇ ਲਈ ਚੋਣਾਂ 3,10,18 ਅਤੇ 23 ਅਗਸਤ ਨੂੰ ਤੈਅ ਕੀਤੇ ਗਏ ਹਨ। ਪਹਿਲੀ ਵਾਰ 6 ਫੈਕਲਟੀ ਸੀਟਾਂ ਲਈ ਵੋਟਿੰਗ ਪਹਿਲੇ ਪੜਾਅ ਦੀ ਬਜਾਏ ਆਖ਼ਰੀ ਪੜਾਅ ਵਿੱਚ ਹੋਵੇਗੀ।
ਕਈ ਸਾਬਕਾ ਸੈਨੇਟਰਾਂ ਨੇ ਫੈਕਲਟੀ ਚੋਣਾਂ ਦੇ ਆਦੇਸ਼ ਵਿੱਚ ਤਬਦੀਲੀ ਕਰਨ ‘ਤੇ ਇਤਰਾਜ਼ ਦਾਖ਼ਲ ਕੀਤਾ ਸੀ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਸੀ।
ਪਰ ਹਾਈਕੋਰਟ ਨੇ ਪੀ.ਯੂ. ਦੁਆਰਾ ਤਿਆਰ ਕੀਤੇ ਸ਼ਡਿਊਲ ਅਨੁਸਾਰ ਵੋਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜਿਵੇਂ ਹੀ ਹਾਈ ਕੋਰਟ ਦਾ ਫ਼ੈਸਲਾ ਆਇਆ ਬਹੁਤ ਸਾਰੇ ਉਮੀਦਵਾਰਾਂ ਨੇ ਤੁਰੰਤ ਸੋਸ਼ਲ ਮੀਡੀਆ ਉੱਤੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਉਮੀਦਵਾਰਾਂ ਵਿੱਚ ਚੋਣਾਂ ਨੂੰ ਲੈਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਵੀ ਮਿਲ ਰਿਹਾ ਹੈ। ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਖੁਸ਼ ਕਰਨ ਲਈ ਨਵੀਆਂ-ਨਵੀਆਂ ਰਣਨੀਤੀਆ ਤਿਆਰ ਕੀਤੀਆ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪਟਿਆਲਾ: ਪਤੀ-ਪਤਨੀ ਦੀ ਲੜਾਈ ਨੇ ਧਾਰਿਆ ਖਤਰਨਾਕ ਰੂਪ, CCTV ਤਸਵੀਰਾਂ ਆਈਆਂ ਸਾਹਮਣੇ