ETV Bharat / state

ਪੰਜਾਬੀ ਭਾਸ਼ਾ ਲਈ ਫੇਰ ਸੜਕਾਂ 'ਤੇ ਉਤਰੇ ਲੋਕ, ਕਿਰਨ ਖੇਰ ਨੂੰ ਯਾਦ ਕਰਵਾਇਆ ਵਾਅਦਾ

ਪੰਜਾਬੀ ਪ੍ਰੇਮੀਆਂ ਨੇ ਇੱਕ ਵਾਰ ਫਿਰ ਧਰਨਾ ਦਿੱਤਾ ਹੈ। ਮੰਗ ਉਹੀ ਹੈ, ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ। ਇਸ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੂੰ ਉਸ ਦਾ ਵਾਅਦਾ ਯਾਦ ਦਿਵਾਇਆ ਗਿਆ ਜਿਸ ਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣ ਦਾ ਵਾਅਦਾ ਕੀਤਾ ਸੀ।

protest
ਫ਼ੋਟੋ
author img

By

Published : Jan 24, 2020, 7:10 AM IST

ਚੰਡੀਗੜ੍ਹ: ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 'ਚ ਧਰਨਾ ਲਗਾਇਆ ਗਿਆ ਜਿੱਥੇ ਹਾਜ਼ਰੀ ਲਗਾਉਣ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਪੰਜਾਬੀ ਪ੍ਰੇਮੀ ਵੱਧ ਚੜ੍ਹ ਕੇ ਪਹੁੰਚੇ। ਸਭ ਨੇ ਹੱਥ ਵਿੱਚ ਪੰਜਾਬੀ ਨਾਲ ਜੁੜੀਆਂ ਤਖ਼ਤੀਆਂ ਫੜੀਆਂ ਹੋਈਆਂ ਸੀ ਅਤੇ ਪੰਜਾਬੀ ਬਾਰੇ ਵਿਚਾਰ ਸਾਂਝੇ ਕੀਤੇ।

ਵੀਡੀਓ

ਇਸ ਬਾਰੇ ਹੋਰ ਗੱਲ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਆਗੂ ਦੀਪਕ ਚਰਨਾਰਥਲ ਨੇ ਦੱਸਿਆ ਕਿ ਚੰਡੀਗੜ੍ਹ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ। ਉਸ ਵੇਲੇ ਪ੍ਰਸ਼ਾਸਨ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬੀ ਨੂੰ ਚੰਡੀਗੜ੍ਹ ਦੀ ਰਾਜ ਭਾਸ਼ਾ ਬਣਾਇਆ ਜਾਵੇਗਾ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਇਹ ਵਾਅਦਾ ਕੀਤਾ ਸੀ ਕਿ ਜੇ ਉਹ ਦੁਬਾਰਾ ਸੱਤਾ ਚ ਆਉਂਦੇ ਹਨ ਤਾਂ ਛੇ ਮਹੀਨੇ ਦੇ ਅੰਦਰ-ਅੰਦਰ ਪੰਜਾਬੀ ਨੂੰ ਚੰਡੀਗੜ੍ਹ ਦੀ ਰਾਜ ਭਾਸ਼ਾ ਬਣਾਇਆ ਜਾਵੇਗਾ ਪਰ ਹੁਣ ਉਹ ਆਪਣੇ ਵਾਅਦੇ ਤੋਂ ਮੁਨਕਰ ਹੋ ਗਏ ਹਨ। ਇਹ ਧਰਨਾ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਵਾਅਦੇ ਯਾਦ ਦਿਵਾਉਣ ਦੇ ਲਈ ਲਗਾਇਆ ਗਿਆ।

ਧਰਨੇ ਦੌਰਾਨ ਚੰਡੀਗੜ੍ਹ ਪੁਲਿਸ ਦੇ ਨਾਲ ਪੰਜਾਬੀ ਹਿਤੈਸ਼ੀਆਂ ਦੀ ਝੜਪ ਵੀ ਵੇਖਣ ਨੂੰ ਮਿਲੀ। ਇਸ ਬਾਰੇ ਦੱਸਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਹੁਣ ਆਪਣਾ ਕਰਿਆ ਵਾਅਦਾ ਪੂਰਾ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਜ਼ੋਰ ਜ਼ਬਰਦਸਤੀ ਦੇ ਨਾਲ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਕਰਨ ਤੋਂ ਰੋਕ ਰਿਹਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਕਹਿਣ ਤੇ ਜਾਣ ਬੁੱਝ ਕੇ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਦੇਣ ਤੋਂ ਰੋਕਿਆ ਜਾ ਰਿਹਾ ਪਰ ਉਹ ਡਰਨ ਵਾਲੇ ਨਹੀਂ ਅਤੇ ਆਪਣੀ ਮੰਗਾਂ ਮੰਨਵਾ ਕੇ ਹੀ ਰਹਿਣਗੇ।

Intro:ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੇ ਲਈ ਇਹ ਮੰਗ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਹੋਰ ਪੰਜਾਬੀ ਜਥੇਬੰਦੀਆਂ ਨਾਲ ਰਲ ਕੇ ਵਿਸ਼ਾਲ ਧਰਨਾ ਸੈਕਟਰ ਸਤਾਰਾਂ ਵਿਖੇ ਲਗਾਇਆ ਗਿਆ ਜਿੱਥੇ ਹਾਜ਼ਰੀ ਲਗਾਉਣ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਪੰਜਾਬੀ ਹਿਤੈਸ਼ੀ ਵੱਧ ਚੜ੍ਹ ਕੇ ਪਹੁੰਚੇ ਸਭ ਨੇ ਹੱਥ ਵਿੱਚ ਪੰਜਾਬੀ ਨਾਲ ਜੁੜੀਆਂ ਤਖ਼ਤੀਆਂ ਫੜੀਆਂ ਹੋਈਆਂ ਸੀ ਅਤੇ ਪੰਜਾਬੀ ਬਾਰੇ ਵਿਚਾਰ ਸਾਂਝੇ ਕੀਤੇ ਇਹ ਇਸ ਬਾਰੇ ਹੋਰ ਗੱਲ ਕਰਦਿਆਂ ਪੰਜਾਬੀ ਚੰਡੀਗੜ੍ਹ ਪੰਜਾਬੀ ਮੰਚ ਦੇ ਆਗੂ ਦੀਪਕ ਚਰਨਾਰਥਲ ਨੇ ਦੱਸਿਆ ਕਿ ਚੰਡੀਗੜ੍ਹ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ ਉਸ ਵੇਲੇ ਪ੍ਰਸ਼ਾਸਨ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬੀ ਨੂੰ ਚੰਡੀਗੜ੍ਹ ਦੀ ਰਾਜ ਭਾਸ਼ਾ ਬਣਾਇਆ ਜਾਵੇਗਾ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਚੰਡੀਗੜ੍ਹ ਦੀ ਐਮ ਪੀ ਕਿਰਨ ਖੇਰ ਨੇ ਵੀ ਇਹ ਵਾਅਦਾ ਕੀਤਾ ਸੀ ਕਿ ਅਗਰ ਉਹ ਦੁਬਾਰਾ ਸੱਤਾ ਚ ਆਉਂਦੇ ਨੇ ਤਾਂ ਛੇ ਮਹੀਨੇ ਦੇ ਅੰਦਰ ਅੰਦਰ ਪੰਜਾਬੀ ਨੂੰ ਚੰਡੀਗੜ੍ਹ ਦੀ ਰਾਜ ਭਾਸ਼ਾ ਬਣਾਇਆ ਜਾਵੇਗਾ ਪਰ ਹੁਣ ਆਪਣੇ ਵਾਅਦੇ ਤੋਂ ਮੁਨਕਰ ਹੋ ਗਏ ਨੇ ਇਹ ਧਰਨਾ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਵਾਅਦੇ ਯਾਦ ਦਵਾਉਣ ਦੇ ਲਈ ਲਗਾਇਆ ਗਿਆ
ਬਾਈਟ ਦੀਪਕ ਚਰਨਾਰਥਲ ਆਗੂ ਚੰਡੀਗੜ੍ਹ ਪੰਜਾਬੀ ਮੰਚ

Body:ਮਧਰੇ ਦੇ ਦੌਰਾਨ ਚੰਡੀਗੜ੍ਹ ਪੁਲਸ ਦੇ ਨਾਲ ਪੰਜਾਬੀ ਹਿਤੈਸ਼ੀਆਂ ਦੀ ਝੜਪ ਵੀ ਵੇਖਣ ਨੂੰ ਮਿਲੀ ਇਸ ਬਾਰੇ ਦੱਸਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਹੁਣ ਆਪਣਾ ਕਰਿਆ ਵਾਅਦਾ ਪੂਰਾ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਜ਼ੋਰ ਜ਼ਬਰਦਸਤੀ ਦੇ ਨਾਲ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਕਰਨ ਤੋਂ ਰੋਕ ਰਿਹਾ ਉਨ੍ਹਾਂ ਦੱਸਿਆ ਕਿ.ਪ੍ਰਸ਼ਾਸਨ ਦੇ ਕਹਿਣ ਤੇ ਜਾਣ ਬੁੱਝ ਕੇ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਦੇਣ ਤੋਂ ਰੋਕਿਆ ਜਾ ਰਿਹਾ ਪਰ ਉਹ ਡਰਨ ਵਾਲੇ ਨਹੀਂ ਅਤੇ ਆਪਣੀ ਮੰਗਾਂ ਮਨਵਾ ਕੇ ਹੀ ਰਹਿਣਗੇ
ਬਾਈਟ ਦੀਪਕ ਚਰਨਾਰਥਲ ਆਗੂ ਚੰਡੀਗੜ੍ਹ ਪੰਜਾਬੀ ਮੰਚ

Conclusion:ਦੱਸਣਯੋਗ ਹੈ ਕਿ ਪੰਜਾਬੀ ਭਾਸ਼ਾ ਦੇ ਮਾਨ ਸਨਮਾਨ ਅਤੇ ਹੋਂਦ ਦੇ ਲਈ ਕਾਫੀ ਸਮੇਂ ਤੋਂ ਵੱਖ ਵੱਖ ਜੱਥੇਬੰਦੀਆਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਕਿਤੋਂ ਵੀ ਪੰਜਾਬੀ ਬੋਲੀ ਦੀ ਬਾਂਹ ਨਹੀਂ ਫੜੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਧਰਨੇ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਕੋਈ ਸਬਕ ਲੈਂਦਾ ਹੈ ਜਾਂ ਫਿਰ ਨਹੀਂ
ETV Bharat Logo

Copyright © 2024 Ushodaya Enterprises Pvt. Ltd., All Rights Reserved.