ETV Bharat / state

ਚੰਡੀਗੜ੍ਹ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਦਿੱਤਾ ਧਰਨਾ ਪ੍ਰਦਰਸ਼ਨ

author img

By

Published : Jan 27, 2020, 11:42 PM IST

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਨੇ ਸੋਮਵਾਰ ਨੂੰ ਚੰਡੀਗੜ੍ਹ ਬੈਂਕ ਸਕੇਅਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਇਸ ਧਰਨੇ ਪ੍ਰਦਰਸ਼ਨ ਵਿੱਚ ਐਸਬੀਆਈ ਦੇ ਅੰਡਰ ਆਉਣ ਵਾਲੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਆਈਬੀਏ ਵਿਰੁੱਧ ਨਾਅਰੇਬਾਜ਼ੀ ਕੀਤੀ।

protest by united forum of bank unions
ਫ਼ੋਟੋ

ਚੰਡੀਗੜ੍ਹ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਨੇ ਸੋਮਵਾਰ ਨੂੰ ਚੰਡੀਗੜ੍ਹ ਬੈਂਕ ਸਕੇਅਰ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਪ੍ਰਦਰਸ਼ਨ ਵਿੱਚ ਬੈਂਕਾਂ ਦੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਦੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਫਾਈਨੈਂਸ ਡਿਪਾਰਟਮੈਂਟ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੀ ਆਵਾਜ਼ ਉਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਵੇਖੋ ਵੀਡੀਓ

ਯੂਨੀਅਨ ਦੇ ਕਨਵੀਨਰ ਸੰਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਸਭ ਨਾਲ ਮਿਲ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 2017 ਤੋਂ ਵੇਜ਼ ਰਿਵੀਜ਼ਨ ਹੋ ਚੁੱਕਾ ਹੈ, ਪਰ ਉਨ੍ਹਾਂ ਨੂੰ ਅਜੇ ਤੱਕ ਉਹ ਵੇਜ਼ (ਤਨਖ਼ਾਹ) ਰਿਵੀਜ਼ਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਤੀਜਾ ਧਰਨਾ ਪ੍ਰਦਰਸ਼ਨ ਹੈ, ਇਸ ਤੋਂ ਪਹਿਲਾਂ ਧਰਨਾ ਉਨ੍ਹਾਂ ਨੇ 20 ਤਰੀਕ ਨੂੰ ਲਾਇਆ ਸੀ ਅਤੇ ਦੂਜਾ ਧਰਨਾ 24 ਤਰੀਕ ਨੂੰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਆਈਬੀਏ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ, ਪਰ ਆਈਬੀਏ ਨੇ ਕਿਹਾ ਕਿ ਪਹਿਲਾਂ ਧਰਨਾ ਪ੍ਰਦਰਸ਼ਨ ਬੰਦ ਕਰੋ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇਗੀ, ਪਰ ਸਾਡੀ ਯੂਨੀਅਨ ਇਸ ਸਮਝੌਤੇ 'ਤੇ ਨਹੀਂ ਮੰਨੀ ਅਤੇ ਇਹ ਧਰਨੇ ਪ੍ਰਦਰਸ਼ਨ ਜਾਰੀ ਹਨ।

ਇਹ ਹਨ ਮੰਗਾਂ

ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਧਰਨਾ ਪ੍ਰਦਰਸ਼ਨ ਰਾਹੀਂ ਆਪਣੀ ਗੱਲ ਕੇਂਦਰ ਸਰਕਾਰ ਅਤੇ ਫਾਈਨਾਂਸ ਡਿਪਾਰਟਮੈਂਟ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਮੰਗਾਂ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਵੇਜ ਰਿਵੀਜ਼ਨ ਜਿਹੜਾ ਪਿਛਲੇ ਦੋ ਸਾਲ ਤੋਂ ਅਟਕਿਆ ਪਿਆ ਹੈ ਉਹ ਦਿੱਤਾ ਜਾਵੇ ਅਤੇ ਫਾਈਵ ਡੇ ਵੀਕ ਵਰਕਿੰਗ ਕੀਤਾ ਜਾਵੇ ਅਤੇ ਹੋਰ ਵੀ ਉਨ੍ਹਾਂ ਦੀ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਨੂੰ ਪੂਰੀ ਕਰਵਾਉਣ ਵਾਸਤੇ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ 31 ਜਨਵਰੀ ਅਤੇ 1 ਫ਼ਰਵਰੀ ਨੂੰ ਪੂਰੇ ਭਾਰਤ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਦੌਰਾਨ ਪੂਰੇ ਸੰਘ ਅਤੇ ਕਰਮਚਾਰੀਆਂ ਨੂੰ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਵੀ ਅਲਰਟ, ਹਵਾਈ ਅੱਡੇ 'ਤੇ ਲਾਏ ਗਏ ਥਰਮਲ ਸੈਂਸਰ

Intro:ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਚੰਡੀਗੜ੍ਹ ਦੇ ਬੈਂਕ ਸ਼ੇਰਦਿਲ ਕੀਤਾ ਧਰਨਾ ਪ੍ਰਦਰਸ਼ਨ

Body:ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਨੇ ਅੱਜ ਚੰਡੀਗੜ੍ਹ ਬੈਂਕ ਸਕੇਅਰ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਕੀਤਾ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਐਸਬੀਆਈ ਦੇ ਅੰਡਰ ਆਉਣ ਵਾਲੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਆਈ ਬੀ ਏ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਬੈਂਕਾਂ ਦੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਦੇ ਵੱਡੇ ਭਾਗ ਲਿਆ ਅਤੇ ਕੇਂਦਰ ਸਰਕਾਰ ਅਤੇ ਫਾਈਨੈਂਸ ਡਿਪਾਰਟਮੈਂਟ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਆਪਣੀ ਆਵਾਜ਼ ਉਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ।
ਯੂਨੀਅਨ ਦੇ ਕਨਵੀਨਰ ਸੰਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਖੇਤਰ ਨਹੀਂ ਪ੍ਰਦਰਸ਼ਨ ਕਰ ਰਹੇ ਹਾਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਹਜ਼ਾਰ ਸਤਾਰਾਂ ਤੋਂ ਵੇਰਿਜਨ ਹੋ ਚੁੱਕਿਆ ਹੈ ਪਰ ਉਨ੍ਹਾਂ ਨੂੰ ਅਜੇ ਤੱਕ ਉਹ ਵੇਜ ਰਿਵੀਜ਼ਨ ਨਹੀਂ ਮਿਲਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਤੀਜਾ ਧਰਨਾ ਪ੍ਰਦਰਸ਼ਨ ਹੈ ਪਹਿਲਾਂ ਧਰਨਾ ਉਨ੍ਹਾਂ ਵੀਹ ਤਰੀਕ ਨੂੰ ਕੀਤਾ ਸੀ ਅਤੇ ਦੂਜਾ ਧਰਨਾ ਚੌਬੀ ਤਰੀਕ ਨੂੰ ਕੀਤਾ ਸੀ ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਧਰਨਾ ਪ੍ਰਦਰਸ਼ਨ ਰਾਹੀਂ ਆਪਣੀ ਗੱਲ ਕੇਂਦਰ ਸਰਕਾਰ ਅਤੇ ਫਾਈਨਾਂਸ ਡਿਪਾਰਟਮੈਂਟ ਤੱਕ ਪਹੁੰਚਾਣਾ ਜਾ ਰਹੇ ਹਨ ਉਨ੍ਹਾਂ ਨੇ ਆਪਣੀ ਮੰਗਾਂ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਵੇਜ ਰਿਵੀਜ਼ਨ ਜਿਹੜਾ ਪਿਛਲੇ ਦੋ ਸਾਲ ਤੋਂ ਅਟਕਿਆ ਪਿਆ ਹੈ ਉਹ ਦਿੱਤਾ ਜਾਏ ਅਤੇ ਫਾਈਵ ਡੇ ਵੀਕ ਵਰਕਿੰਗ ਕੀਤਾ ਜਾਏ ਅਤੇ ਹੋਰ ਵੀ ਉਨ੍ਹਾਂ ਦੀ ਬਹੁਤ ਸਾਰੀਆਂ ਮੰਗਾਂ ਹੈ ਜਿਨ੍ਹਾਂ ਨੂੰ ਪੂਰੀ ਕਰਾਉਣ ਵਾਸਤੇ ਅਸੀਂ ਇਹ ਧਰਨੇ ਪ੍ਰਦਰਸ਼ਨ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਆਈਬੀਏ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਪਰ ਆਈਬੀਏ ਨੇ ਕਿਹਾ ਕਿ ਪਹਿਲਾਂ ਧਰਨਾ ਪ੍ਰਦਰਸ਼ਨ ਬੰਦ ਕਰੋ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ ਪਰ ਸਾਡੀ ਯੂਨੀਅਨ ਐੱਸ ਸਮਝੌਤੇ ਤੇ ਨਹੀਂ ਮੰਨੀ ਅਤੇ ਇਹ ਧਰਨੇ ਪ੍ਰਦਰਸ਼ਨ ਜਾਰੀ ਹਨ ਉਨ੍ਹਾਂ ਦੱਸਿਆ ਕਿ ਕੱਤੀ ਜਨਵਰੀ ਅਤੇ ਇਕ ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਹੜਤਾਲ ਦਾ ਆਹਵਾਨ ਕੀਤਾ ਹੈ ਜਿਹਦੇ ਵਿੱਚ ਪੂਰੇ ਸੰਘ ਅਤੇ ਕਰਮਚਾਰੀਆਂ ਨੂੰ ਹੜਤਾਲ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਤੇ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ ਤੇ ਸਾਡੀ ਮੰਗਾਂ ਪੂਰੀਆਂ ਹੋਣ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.