ETV Bharat / state

26 ਜਨਵਰੀ ਨੂੰ ਰਿਹਾਅ ਹੋਣਗੇ ਨਵਜੋਤ ਸਿੱਧੂ, ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਹੋਈ ਤੇਜ਼, ਸਿੱਧੂ ਦੇ ਸਲਾਹਕਾਰ ਨੇ ਕਿਹਾ ਮਿਸ਼ਨ 2024 ਹੋਵੇਗਾ ਸ਼ੁਰੂ

author img

By

Published : Dec 26, 2022, 7:21 PM IST

Updated : Dec 26, 2022, 8:19 PM IST

ਪੰਜਾਬ ਕਾਂਗਰਸ ਵਿੱਚ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹਲਚਲ ਸ਼ੁਰੂ (Politics raged in Punjab over the release of navjot Sidhu) ਹੋ ਗਈ ਹੈ। ਸਵਾਲ ਇਹ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਤੋਂ ਬਾਅਦ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਣ ਬਣਨਗੇ ? ਈਟੀਵੀ ਭਾਰਤ ਨੇ ਇਸ ਬਾਰੇ ਸਿਆਸੀ ਮਹਿਰਾਂ ਨਾਲ ਖਾਸ ਗੱਲਬਾਤ ਕੀਤੀ।

Panjab Congress stir over Navjot Sidhus release
26 ਜਨਵਰੀ ਨੂੰ ਰਿਹਾਅ ਹੋਣਗੇ ਨਵਜੋਤ ਸਿੱਧੂ, ਪੰਜਾਬ ਵਿੱਚ ਸਿਆਸੀ ਹਲਚਲ ਹੋਈ ਤੇਜ਼ , ਸਿੱਧੂ ਦੇ ਸਲਾਹਕਾਰ ਨੇ ਕਿਹਾ ਮਿਸ਼ਨ 2024 ਹੋਵੇਗਾ ਸ਼ੁਰੂ
26 ਜਨਵਰੀ ਨੂੰ ਰਿਹਾਅ ਹੋਣਗੇ ਨਵਜੋਤ ਸਿੱਧੂ, ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਹੋਈ ਤੇਜ਼ , ਸਿੱਧੂ ਦੇ ਸਲਾਹਕਾਰ ਨੇ ਕਿਹਾ ਮਿਸ਼ਨ 2024 ਹੋਵੇਗਾ ਸ਼ੁਰੂ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 26 ਜਨਵਰੀ 2023 ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਬਾਹਰ (Sidhu will come out of Patiala Central Jail) ਆਉਣਗੇ। 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ 'ਤੇ 50 ਕੈਦੀ ਰਿਹਾਅ ਕੀਤੇ ਜਾਣੇ ਹਨ ਜਿਹਨਾਂ ਵਿਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਚੰਗੇ ਆਚਰਣ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਰਿਹਾਈ ਦੀ ਤਰੀਕ ਤੈਅ ਹੁੰਦਿਆਂ ਹੀ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਕਾਂਗਰਸ ਵਿਚ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹਲਚਲ (Politics raged in Punjab over the release of navjot Sidhu) ਸ਼ੁਰੂ ਹੋ ਗਈ ਹੈ। ਸਵਾਲ ਇਹ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਤੋਂ ਬਾਅਦ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਣ ਬਣਨਗੇ ?

ਨਵਜੋਤ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਦਾ ਕੀ ਕਹਿਣਾ ?: ਨਵਜੋਤ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕੀਤਾ ਸੀ ਕਿ ਉਹਨਾਂ ਦੀ ਰਿਹਾਈ ਤੋਂ ਬਾਅਦ ਮਿਸ਼ਨ 2024 ਸ਼ੁਰੂ ਹੋਵੇਗਾ। ਉਹਨਾਂ ਆਖਿਆ ਕਿ ਉਮੀਦ ਹੈ ਕਿ ਸਿੱਧੂ 26 ਜਨਵਰੀ ਨੂੰ (Politics raged in Punjab over the release of navjot Sidhu) ਜ਼ਰੂਰ ਰਿਹਾਅ ਹੋਣਗੇ। ਉਹਨਾਂ ਆਖਿਆ ਕਿ ਭਾਰਤ ਸਰਕਾਰ ਦਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਚੱਲ ਰਿਹਾ ਹੈ, ਜਿਹਨਾਂ ਦੀਆਂ ਬਹੁਤ ਮਾਮੂਲੀ ਸਜ਼ਾਵਾਂ ਰਹਿ ਗਈਆਂ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਵੀ ਉਹਨਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਮਿਸ਼ਨ 2024 ਇਸ ਵਾਰ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ। ਪਾਰਲੀਮੈਂਟ ਦੀ ਨੁਮਾਇੰਦਗੀ ਵੱਲ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਲੋਕ ਸਭਾ ਵਿਚ ਪੰਜਾਬ ਨੂੰ ਚੰਗੀ ਨੁਮਾਇੰਦਗੀ ਮਿਲੇ। ਇਸ ਵਾਰ ਇਮਾਨਦਾਰ ਚੰਗੇ ਅਤੇ ਸਾਫ਼ ਸੁਥਰੇ ਅਕਸ ਦੇ ਲੀਡਰ ਪਾਰਲੀਮੈਂਟ 'ਚ ਆਉਣ। ਉਹਨਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਧਰਤੀ ਉੱਤੇ ਬਦਲਾਅ ਦਾ ਸੂਚਕ (Sidhu indicator of change on the land of Punjab) ਹਨ ਜੋ ਬਦਲਾਅ ਦੀ ਸਰਕਾਰ ਪੰਜਾਬ ਵਿਚ ਹੁਣ ਬਣੀ ਹੈ, ਉਸ ਦੀ ਆਧਾਰਸ਼ਿਲਾ ਪੰਜਾਬ ਵਿਚ ਨਵਜੋਤ ਸਿੱਧੂ ਸੀ।

ਡੱਲਾ ਨੇ ਕਿਹਾ ਕਿ ਇਹ ਗੱਲ ਅਲੱਗ ਹੈ ਕਿ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ। ਜਿਸ ਕਰਕੇ ਸਾਰੇ ਬਦਲਾਅ ਵਾਲੇ ਵੋਟਰ ਆਮ ਆਦਮੀ ਪਾਰਟੀ ਨਾਲ ਚੱਲੇ ਗਏ। ਉਹਨਾਂ ਦਾਅਵਾ ਕੀਤਾ ਕਿ ਹੁਣ 2024 ਤੋਂ ਪਹਿਲਾਂ ਨਵਜੋਤ ਸਿੱਧੂ ਪੂਰੀ ਤਰ੍ਹਾਂ ਸਰਗਰਮ ਹੋਣਗੇ ਅਤੇ ਪਾਰਟੀ ਦੇ ਏਜੰਡੇ 'ਤੇ ਪਹਿਰਾ ਦੇਣਗੇ। ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੱਧੂ 2024 ਵਿਚ ਵੱਡੀ ਭੂਮਿਕਾ (Navjot Sidhu will play a big role in 2024) ਅਦਾ ਕਰਨਗੇ। ਉਹ 2024 ਵਿਚ ਪੰਜਾਬ ਦੇ ਮੁੱਦੇ ਉਭਾਰਣਗੇ। ਹਾਲਾਂਕਿ ਸੁਰਿੰਦਰ ਡੱਲਾ ਨੇ ਸਾਫ਼ ਕੀਤਾ ਕਿ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਨਹੀਂ ਲੜਨਗੇ। ਇਸ ਦੇ ਨਾਲ ਹੀ ਸੁਰਿੰਦਰ ਡੱਲਾ ਨੇ ਕਿਹਾ ਕਿ ਇਕ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਜਿਸ ਲਾਈਨ ਆਫ ਐਕਸ਼ਨ 'ਚ ਉਹ ਅੱਗੇ ਜਾ ਰਹੇ ਹਨ ਉਹ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਉਹ 4 ਵਾਰ ਮੈਂਬਰ ਪਾਰਲੀਮੈਂਟ ਵੀ ਰਹੇ ਅਤੇ ਵਿਧਾਇਕ ਵੀ ਬਣੇ।

'ਨਵਜੋਤ ਸਿੰਘ ਸਿੱਧੂ ਨੂੰ ਨਹੀਂ ਹੈ ਅਹੁਦਿਆਂ ਦੀ ਲੋੜ': ਸੁਰਿੰਦਰ ਡੱਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ (Navjot Singh Sidhu does not need positions) ਅਹੁਦਿਆਂ ਦੀ ਲੋੜ ਨਹੀਂ ਹੈ, ਉਹਨਾਂ ਨੂੰ ਕਿਸੇ ਤੋਂ ਵੀ ਸਰਟੀਫਿਕੇਟ ਦੀ ਲੋੜ ਨਹੀਂ। ਨਵਜੋਤ ਸਿੱਧੂ ਪੰਜਾਬ ਦੇ ਲੋਕਾਂ ਦਾ ਨੁਮਾਇੰਦਾ ਹੈ। ਉਸ ਹੈਸੀਅਤ ਦੇ ਨਾਲ ਉਹ ਹਮੇਸ਼ਾ ਪੰਜਾਬ ਵਿਚ ਸਰਗਰਮ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਨਵਜੋਤ ਸਿੱਧੂ ਦੇ ਕਿਸੇ ਨਾਲ ਟਕਰਾਅ ਦੀ ਸੰਭਾਵਨਾ ਨਹੀਂ ਹੈ ਅਤੇ ਅਸੀਂ ਕਿਸੇ ਨੂੰ ਵੀ ਜਵਾਬ ਨਹੀਂ ਦੇਣਾ। ਉਹ ਪੰਜਾਬ ਦੇ ਲੋਕਾਂ ਲਈ ਉੱਤਰਦਾਈ ਹਨ ਅਤੇ ਪੰਜਾਬ ਦੇ ਲੋਕਾਂ ਵਿਚ ਹੀ ਉਹਨਾਂ ਨੇ ਰਹਿਣਾ ਹੈ। ਕੋਈ ਲੀਡਰ ਕੀ ਬਿਆਨ ਦਿੰਦਾ ਹੈ, ਸਾਡੇ ਕੋਲ ਐਨਾ ਸਮਾਂ ਨਹੀਂ ਕਿ ਉਸ ਪਾਸੇ ਧਿਆਨ ਦੇਈਏ ਕਿਉਂਕਿ ਪੰਜਾਬ ਦੇ ਮੁੱਦੇ ਬਹੁਤ ਮਹੱਤਵਪੂਰਨ ਹਨ।

ਕੀ ਨਵਜੋਤ ਸਿੱਧੂ ਕੋਈ ਨਵਾਂ ਫਰੰਟ ਖੜ੍ਹਾ ਕਰਨਗੇ?: ਇਸ ਸਵਾਲ ਦੇ ਜਵਾਬ ਵਿਚ ਉਹਨਾਂ ਆਖਿਆ ਕਿ ਉਹ ਕਾਂਗਰਸ ਪਾਰਟੀ ਵਿਚ ਹੀ ਨੇ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਉਹ ਅੱਗੇ ਵੱਧਣਗੇ ਤਾਂ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਮਜ਼ਬੂਤ ਕੀਤਾ ਜਾ ਸਕੇ। ਇਹੀ ਇਰਾਦਾ ਨਵਜੋਤ ਸਿੱਧੂ ਰੱਖਦੇ ਹਨ।

ਕੀ ਕਹਿੰਦੇ ਹਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਮਾਲੀ ?: ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਾਲਵਿੰਦਰ ਮਾਲੀ ਨੇ ਕਿਹਾ ਕਿ ਸਿੱਧੂ ਦੀ ਜੇਲ੍ਹ ਵਿਚੋਂ ਰਿਹਾਈ ਤੋਂ ਬਾਅਦ ਪੰਜਾਬ ਵਿੱਚ ਕਈ ਸਿਆਸੀ ਸਮੀਕਰਨ (Politics raged in Punjab over the release of navjot Sidhu) ਬਦਲਣਗੇ। ਉਹਨਾਂ ਆਖਿਆ ਕਿ ਸਿੱਧੂ ਨੇ ਪੰਜਾਬ ਦੇ ਲੋਕਾਂ ਸਾਹਮਣੇ ਇਕ ਏਜੰਡਾ ਪੇਸ਼ ਕੀਤਾ ਸੀ।

ਉਨ੍ਹਾਂ ਕਿਹਾ ਕਿ ਖੇਤੀ ਮਾਡਲ, ਸਰਕਾਰੀ ਸਿਸਟਮ, ਰੇਤ ਅਤੇ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣੀ, ਮਾਫ਼ੀਆ ਦੀ ਲੁੱਟ ਖ਼ਤਮ ਕਰਨੀ, ਪਾਕਿਸਤਾਨ ਨਾਲ ਅਮਨ ਸ਼ਾਂਤੀ ਦੀ ਲੋੜ, ਭਾਰਤ ਪਾਕਿਸਤਾਨ ਵਪਾਰ ਸ਼ੁਰੂ ਹੋਵੇ, ਰਾਜਾਂ ਦੇ ਖੋਹੇ ਹੱਕ ਵਾਪਸ ਲੈਣ ਲਈ ਸਾਰਿਆਂ ਨੂੰ ਮਿਲਕੇ ਚੱਲਣਾ ਪੈਣਾ ਹੈ। ਇਹ ਏਜੰਡੇ ਬਰਕਰਾਰ ਰਹਿਣਗੇ। ਸਿੱਧੂ ਇਹਨਾਂ ਏਜੰਡਿਆਂ ਨਾਲ ਚੁਣੌਤੀਆਂ ਦਿੰਦੇ ਰਹਿਣਗੇ।

ਸਿੱਧੂ ਲਈ ਕਾਂਗਰਸ ਵਿੱਚ ਚੁਣੌਤੀਆਂ: ਇਸ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਨਵਜੋਤ ਸਿੱਧੂ ਹੁਣ ਵੀ ਕਾਂਗਰਸ ਦਾ ਹਿੱਸਾ ਹੀ ਹੈ। ਉਹ ਚੋਣਾਂ ਹਾਰਨ ਤੋਂ ਬਾਅਦ ਦੂਜੇ ਦਿਨ ਲੋਕਾਂ ਦਾ ਧੰਨਵਾਦ ਕਰਨ ਗਏ ਸਨ। ਪੰਜਾਬ ਸਰਕਾਰ ਨੂੰ ਚੁਣੌਤੀ ਦੇਣ ਲਈ ਵਿਅਕਤੀਗਤ ਤੌਰ ਤੇ ਮੁਹਿੰਮ ਵਿੱਢ ਲਈ। ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਕਟਿਹਰੇ ਵਿਚ ਖੜ੍ਹਾ ਕੀਤਾ। ਉਹਨਾਂ ਆਖਿਆ ਕਿ ਅਸਲੀ ਰੌਲਾ ਸਿੱਧੂ ਨਾਲ ਨਹੀਂ ਬਲਕਿ ਸਿੱਧੂ ਏਜੰਡੇ ਨਾਲ ਹੈ। ਇਹ ਸਭ ਦੇ ਸਾਹਮਣੇ ਹੈ ਕਿ ਗਾਰੰਟੀਆਂ ਦੀ ਸਿਆਸਤ ਫੇਲ਼੍ਹ ਹੋ ਗਈ, ਖਜਾਨਾ ਭਰ ਨਹੀਂ ਰਿਹਾ, ਪੰਜਾਬ ਦੀ ਆਮਦਨ ਪਹਿਲਾਂ ਨਾਲੋਂ ਘੱਟ ਰਹੀ ਹੈ।

ਕਰੱਪਸ਼ਨ, ਨਸ਼ਾ, ਮਾਫ਼ੀਆ ਜਿਉਂ ਦਾ ਤਿਉਂ ਬਰਕਰਾਰ ਹੈ। ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਸੰਗਰੂਰ ਦੀ ਚੋਣ ਨੇ ਵੀ ਸਾਬਿਤ ਕਰ ਦਿੱਤਾ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਕੰਟਰੋਲ ਨਹੀਂ। ਮਹਿੰਗੇ ਬਿਜਲੀ ਖਰੀਦ ਸਮਝੌਤੇ ਠੰਡੇ ਬਸਤੇ ਵਿਚ ਚੱਲੇ ਗਏ। ਸ਼ਰਾਬ ਕਾਪੋਰੇਸ਼ਨ ਕਿਤੇ ਦੀ ਕਿਤੇ ਗਈ। ਸਿੱਧੂ ਦੇ ਏਜੰਡੇ ਲਈ ਪੰਜਾਬ ਦੀ ਸਪੇਸ ਪੂਰੀ ਤਰ੍ਹਾਂ ਖਾਲੀ ਹੈ। ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ ਓਹੀ ਆਗੂ ਬਣੇਗਾ।

ਕਾਂਗਰਸ ਵਿਚ ਧੜੇਬੰਧੀ ਵਧੇਗੀ: ਨਵਜੋਤ ਸਿੰਘ ਸਿੱਧੂ ਦੀ ਰਿਹਾਈ ਬਾਰੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਦਾ ਕਹਿਣਾ ਹੈ ਕਿ ਸਿਆਸਤ ਵਿਚ ਧੜੇਬੰਦੀ ਹਮੇਸ਼ਾ ਰਹਿੰਦੀ ਹੈ। ਕੋਈ ਵੀ ਨੇਤਾ ਇਹ ਨਹੀਂ ਚਾਹੁੰਦਾ ਕਿ ਮੇਰੇ ਤੋਂ ਉਪਰ ਕੋਈ ਹੋਰ ਨੇਤਾ ਆਵੇ। ਹਰ ਕਿਸੇ ਨੂੰ ਕੁਰਸੀ ਦੀ ਲਾਲਸਾ ਹੈ ਚਾਹੇ ਰਾਜਾ ਵੜਿੰਗ ਹੋਵੇ, ਨਵਜੋਤ ਸਿੱਧੂ ਹੋਵੇ ਜਾਂ ਫਿਰ ਕੋਈ ਹੋਰ ਹੋਵੇ। ਇਸ ਕਰਕੇ ਇਹ ਕੁਰਸੀ ਦੀ ਲੜਾਈ ਹੈ ਅਤੇ ਖਿੱਚੋਤਾਣ ਚੱਲ ਰਹੀ ਹੈ।

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੱਧੂ ਵੱਡੇ ਕੱਦ ਦੇ ਨੇਤਾ ਹਨ। ਜਦੋਂ ਬਾਹਰ ਆਉਣਗੇ ਤਾਂ ਕਾਂਗਰਸ ਦਾ ਇਕ ਧੜਾ ਉਹਨਾਂ ਦੇ ਨਾਲ (A faction of the Congress will go with them) ਚੱਲੇਗਾ। ਕੁਝ ਲੋਕ ਨਵਜੋਤ ਸਿੱਧੂ ਨਾਲ ਚੱਲਣਗੇ ਅਤੇ ਕੁਝ ਦੂਜੇ ਧੜੇ ਨਾਲ। ਨਵਜੋਤ ਸਿੱਧੂ ਦੀ ਆਪਣੀ ਲਾਲਸਾ ਹੈ। ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੁਣ ਬਾਹਰ ਆ ਕੇ ਕੀ ਰਵੱਈਆ ਰੱਖਣਗੇ ਜਾਂ ਉਹ ਕਿਸੇ ਹੋਰ ਪਾਰਟੀ ਵਿਚ ਜਾਣਗੇ, ਇਸ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਸਿੱਧੂ ਸਲਾਹਕਾਰ ਦੇ ਸਲਾਹਕਾਰ ਦੇ ਟਵੀਟ ਬਾਰੇ ਪੁੱਛਣ 'ਤੇ... : ਉਹਨਾਂ ਆਖਿਆ ਕਿ ਸਿਆਸੀ ਲੀਡਰ ਦਾ ਕੰਮ ਸਿਰਫ਼ ਸਿਆਸਤ ਕਰਨਾ ਹੈ। ਹੁਣ ਉਹਨਾਂ ਦਾ ਨਿਸ਼ਾਨਾ 2024 ਹੈ ਫਿਰ 2027। ਉਨ੍ਹਾਂ ਕਿਹਾ ਕਿ 2024 ਲਈ ਪਹਿਲਾਂ ਕਾਂਗਰਸ ਦੀ ਰਣਨੀਤੀ ਵੇਖਣੀ ਜ਼ਰੂਰੀ ਹੋਵੇਗੀ। ਕਾਂਗਰਸ ਨਵਜੋਤ ਸਿੱਧੂ ਨੂੰ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਦੇਵੇਗੀ ਇਹ ਵੀ ਮਾਇਨੇ ਰੱਖਦਾ। ਕਾਂਗਰਸ ਉਹਨਾਂ ਨੂੰ ਨੈਸ਼ਨਲ ਪੱਧਰ ਉੱਤੇ ਉਭਾਰੇਗੀ ਜਾਂ ਫਿਰ ਸਟੇਟ ਪੱਧਰ ਉੱਤੇ। 2024 ਚੋਣਾਂ ਦੇ ਮੱਦੇਨਜ਼ਰ ਸਿੱਧੂ ਨੈਸ਼ਨਲ ਪੱਧਰ ਤੇ ਉਭਰਣਾ ਚਾਹੁਣਗੇ। ਕਾਂਗਰਸ ਇਸ ਸਮੇਂ ਭਾਰਤ ਜੋੜੋ ਯਾਤਰਾ ਕੱਢ ਰਹੀ ਹੈ। ਉਸਦਾ ਹਿੱਸਾ ਵੀ ਨਵਜੋਤ ਸਿੱਧੂ ਨੂੰ ਬਣਾਇਆ ਜਾ ਸਕਦਾ ਹੈ।

ਭਾਜਪਾ ਨੇ ਵੀ ਦਿੱਤੀ ਪ੍ਰਤੀਕਿਿਰਆ: ਨਵਜੋਤ ਸਿੱਧੂ ਦੀ ਰਿਹਾਈ ਤੇ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨਵਜੋਤ ਸਿੱਧੂ ਨੂੰ ਚੰਗੇ ਆਚਰਣ ਦੇ ਚੱਲਦਿਆਂ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾ ਰਿਹਾ ਹੈ। ਇਸ ਵਿਚ ਕੋਈ ਬੁਰਾਈ ਨਹੀਂ ਜੇਲ੍ਹ ਅੰਦਰ ਨਵਜੋਤ ਸਿੱਧੂ ਦਾ ਆਚਰਣ ਚੰਗਾ ਰਿਹਾ ਜਿਸ ਕਰਕੇ ਉਹਨਾਂ ਨੂੰ ਰਿਹਾਈ ਮਿਲਣੀ ਵੀ ਚਾਹੀਦੀ ਹੈ।ਜਿਹਨਾਂ ਕੈਦੀਆਂ ਦਾ ਰਵੱਈਆ ਚੰਗਾ ਹੁੰਦਾ ਸਰਕਾਰ ਸਮੇਂ ਤੋਂ ਪਹਿਲਾਂ ਉਹਨਾਂ ਦੀ ਰਿਹਾਈ ਕਰ ਸਕਦੀ ਹੈ।ਚੰਗਾ ਹੈ ਨਵਜੋਤ ਸਿੱਧੂ ਘਰ ਆਵੇ ਅਤੇ ਆਪਣੇ ਘਰ ਦੇ ਕੰਮ ਵੇਖੇ।

ਇਹ ਵੀ ਪੜ੍ਹੋ: ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਰੇਤੇ ਬਜਰੀ ਦੀ ਢੋਆ ਢੁਆਈ ਦੇ ਰੇਟ ਤੈਅ, ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬਜਰੀ

Last Updated : Dec 26, 2022, 8:19 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.