ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਸੰਗਠਨਾਤਮਕ ਢਾਂਚੇ new core committee by Shiromani Akali Dal ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤੀ ਦੀ ਵਾਗਡੋਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਇਸ ਨਵੇਂ ਢਾਂਚੇ ਦਾ ਐਲਾਨ ਕੀਤਾ ਹੈ। Politics after the formation of new core committee
ਜਗਮੀਤ ਬਰਾੜ ਤੇ ਮਨਪ੍ਰੀਤ ਇਆਲੀ ਇਸ ਕਮੇਟੀ ਦਾ ਹਿੱਸਾ ਨਹੀਂ:- ਇਸ ਢਾਂਚੇ ਵਿਚ 8 ਮੈਂਬਰੀ ਐਡਵਾੲਜ਼ਰੀ ਬੋਰਡ ਅਤੇ 24 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸਨੂੰ ਕੋਰ ਕਮੇਟੀ new core committee by Shiromani Akali Dal ਦਾ ਨਾਂ ਦਿੱਤਾ ਗਿਆ ਹੈ। ਇਸ ਕਮੇਟੀ ਦੇ ਵਿਚ 12 ਪੁਰਾਣੇ ਅਤੇ 14 ਨਵੇਂ ਚਿਹਰਿਆਂ ਨੂੰ ਥਾਂ ਮਿਲੀ। ਜਗਮੀਤ ਬਰਾੜ ਅਤੇ ਮਨਪ੍ਰੀਤ ਇਆਲੀ ਵੀ ਇਸ ਕਮੇਟੀ ਦਾ ਹਿੱਸਾ ਨਹੀਂ ਹਨ। ਅਕਾਲੀ ਦਲ ਵੱਲੋਂ ਇਸ ਸੰਗਠਨਾਤਮਕ ਢਾਂਚੇ ਦੇ ਐਲਾਨ ਤੋਂ ਬਾਅਦ ਸਿਆਸੀ ਘੁਸਰ-ਮੁਸਰ ਵੀ ਸ਼ੁਰੂ ਹੋ ਗਈ ਹੈ। ਸਿਆਸੀ ਮਾਹਿਰਾਂ ਅਤੇ ਸੀਨੀਅਰ ਪੱਤਰਕਾਰਾਂ ਨੇ ਇਸ ਢਾਂਚੇ ਦੇ ਕਈ ਸਿਆਸੀ ਪਹਿਲੂ ਵੀ ਛੋਹੇ।
ਅਕਾਲੀ ਆਗੂ ਚਰਨਜੀਤ ਬਰਾੜ ਨੇ ਪਾਰਟੀ ਦੇ ਫੈਸਲੇ ਦੀ ਸ਼ਲਾਘਾ ਕੀਤੀ:- ਉੱਥੇ ਹੀ ਜਗਮੀਤ ਬਰਾੜ ਨੇ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਉੱਤੇ ਕਈ ਸਵਾਲ ਚੁੱਕੇ। ਇਸ ਦੌਰਾਨ ਹੀ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਨੇ 14 ਨਵੇਂ ਚਿਹਿਰਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਪਾਰਟੀ ਦੇ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ। ਉਹਨਾਂ ਆਖਿਆ ਕਿ ਨਵੇਂ ਚਿਹਰਿਆਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
ਸੀਨੀਅਰ ਪੱਤਰਕਾਰ ਵੱਲੋਂ ਸਿਆਸੀ ਨਜ਼ਰੀਏ ਨਾਲ ਵਿਚਾਰ ਪੇਸ:- ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਨੇ ਵੀ ਅਕਾਲੀ ਦਲ ਕੋਰ ਕਮੇਟੀ ਅੰਦਰ ਹੋਏ ਬਦਲਾਵਾਂ ਨੂੰ ਸਿਆਸੀ ਨਜ਼ਰੀਏ ਨਾਲ ਘੋਖਿਆ ਹੈ। ਉਹਨਾਂ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਵੈਸੇ ਤਾਂ ਕਿ ਪਾਰਟੀ ਦੇ ਸੰਗਠਨ ਵਿਚ ਬਦਲਾਅ ਕਰਨਾ ਪਾਰਟੀ ਦਾ ਅੰਦਰੂਨੀ ਮਸਲਾ ਹੈ।
ਪਰ ਜੇਕਰ ਸਿਆਸੀ ਦਾਅ ਪੇਚਾਂ ਅਨੁਸਾਰ ਇਹਨਾਂ ਬਦਲਾਵਾਂ ਬਾਰੇ ਚਰਚਾ ਕੀਤੀ ਜਾਵੇ ਤਾਂ ਹੁਣ ਤੱਕ ਪਾਰਟੀ ਦੀ ਸਥਿਤੀ ਰਹੀ ਅਤੇ ਲੀਡਰਸ਼ਿਪ ਅੰਦਰ ਜਿਸ ਤਰ੍ਹਾਂ ਵਿਰੋਧ ਹੁੰਦਾ ਰਿਹਾ। ਉਸ ਤੋਂ ਪੁਰਾਣੇ ਜੱਥੇਬੰਦਕ ਢਾਂਚੇ ਨੂੰ ਭੰਗ ਕੀਤਾ ਗਿਆ ਅਤੇ ਨਵਾਂ ਢਾਂਚਾ ਬਣਾਇਆ ਗਿਆ। ਪਾਰਟੀ ਅੰਦਰ ਜਿਸ ਤਰੀਕੇ ਦੀਆਂ ਗਤੀਵਿਧੀਆਂ ਅਤੇ ਇਲਜ਼ਾਮ ਤਰਾਸ਼ੀ ਹੁੰਦੀ ਰਹੀ, ਉਸ ਉੱਤੇ ਪਾਰਟੀ ਦੇ ਅਕਸ ਨੂੰ ਠੇਸ ਪਹੁੰਚੀ ਹੈ।
ਹੁਣ ਜਿਹਨਾਂ 14 ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਥਾਂ ਦਿੱਤੀ ਗਈ, ਉਹਨਾਂ ਨੂੰ ਲੋਕ ਕਿਸ ਹੱਦ ਤੱਕ ਸਵੀਕਾਰ ਕਰਨਗੇ, ਇਹ ਵੇਖਣ ਵਾਲਾ ਹੋਵੇਗਾ। ਨਾਲ ਹੀ ਇਕ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਬੇਸ਼ੱਕ ਇਸ ਢਾਂਚੇ ਦੀ ਵਾਗਡੋਰ ਸੁਖਬੀਰ ਬਾਦਲ ਜਾਂ ਬ੍ਰਹਮਪੁਰਾ ਦੇ ਹੱਥ ਹੋਵੇ, ਪਰ ਜੋ 14 ਨਵੇਂ ਚਿਹਰੇ ਕੋਰ ਕਮੇਟੀ ਦਾ ਹਿੱਸਾ ਬਣਾਏ ਗਏ ਹਨ, ਉਹਨਾਂ ਦਾ ਸਿਆਸੀ ਕੱਦ ਸੁਖਬੀਰ ਬਾਦਲ ਤੋਂ ਕਿਧਰੇ ਛੋਟਾ ਹੈ। ਜਿਸਦਾ ਸਿੱਧਾ ਸਿੱਧਾ ਅਰਥ ਇਹ ਵੀ ਹੈ ਕਿ ਉਹ ਸੁਖਬੀਰ ਬਾਦਲ ਦੇ ਅੱਗੇ ਬੋਲਣ ਦੀ ਜੁਰਤ ਨਹੀਂ ਕਰ ਸਕਦੇ।
ਉਹਨਾਂ ਆਖਿਆ ਹੈ ਕਿ ਰਾਜਨੀਤੀ ਪਾਰਟੀਆਂ ਤੇ ਸਰਕਾਰਾਂ ਦੀ ਅੰਦਰੂਨੀ ਡੈਮੋਕ੍ਰੇਸੀ ਖ਼ਤਮ ਹੋ ਰਹੀ ਹੈ। ਲੋਕਾਂ ਵੱਲੋਂ ਨਕਾਰੇ ਹੋਏ ਆਗੂਆਂ ਨੂੰ ਕੋਰ ਕਮੇਟੀ ਦਾ ਹਿੱਸਾ ਬਣਾਇਆ ਗਿਆ ਅਤੇ ਪਾਰਟੀ ਅੰਦਰ ਨਿਧੜਕ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੇ ਮਨਪ੍ਰੀਤ ਇਆਲੀ ਨੂੰ ਕਮੇਟੀ ਦਾ ਹਿੱਸਾ ਨਾ ਬਣਾਉਣਾ ਸਾਬਤ ਕਰਦਾ ਹੈ ਕਿ ਪਾਰਟੀ ਅੰਦਰ ਤਾਨਾਸ਼ਾਹੀ ਰਵੱਈਆ ਬਰਕਾਰ ਰਹੇਗਾ।
ਇਹ ਵੀ ਪੜੋ:- ਜਗਮੀਤ ਬਰਾੜ ਨੇ ਬਣਾਈ ਨਵੀਂ ਵੱਖਰੀ ਕੋਰ ਕਮੇਟੀ 12 ਮੈਂਬਰ ਕੀਤੇ ਨਿਯੁਕਤ