ETV Bharat / state

ਪੁਲਿਸ ਨੇ ਕਾਬੂ ਕੀਤੇ ਗੈਂਗਸਟਰ ਰਵੀ ਬਲਾਚੋਰੀਆ ਦੇ 2 ਸਾਥੀ, ਬਰਾਮਦ ਹੋਈ ਭਾਰੀ ਮਾਤਰਾ 'ਚ ਅਸਲ੍ਹਾ ਤੇ ਡਰੱਗ ਮਨੀ - Criminal arrest

ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਾਰਟੀ ਨੇ ਨਵਾਂਸ਼ਹਿਰ ਦੇ ਗੈਂਗਸਟਰ ਰਵੀ ਬਲਾਚੋਰੀਆ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਡਰੱਗ ਮਨੀ ਅਤੇ ਹਥਿਆਰ ਬਰਾਮਦ ਹੋਏ ਹਨ।

Police arrested 2 accomplices of gangster Ravi Balachoria, huge amount of real and drug money was recovered
ਪੁਲਿਸ ਨੇ ਕਾਬੂ ਕੀਤਾ ਗੈਂਗਸਟਰ ਰਵੀ ਬਲਾਚੋਰੀਆ ਦੇ 2 ਸਾਥੀ,ਬਰਾਮਦ ਹੋਈ ਭਾਰੀ ਮਾਤਰਾ 'ਚ ਅਸਲ ਤੇ ਡਰੱਗ ਮਨੀ
author img

By

Published : Jul 29, 2023, 3:33 PM IST

Updated : Jul 29, 2023, 5:56 PM IST

ਚੰਡੀਗੜ੍ਹ : ਪੰਜਾਬ ਪੁਲਿਸ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਅਪਰਾਧ ਦੀ ਦੁਨੀਆ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਰਹੀ ਹੈ। ਬੀਤੇ ਦਿਨ ਪੁਲਿਸ ਵੱਲੋਂ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੇ ਗੁਰਗੇ ਕਾਬੂ ਕੀਤੇ ਗਏ ਸਨ ਅਤੇ ਅੱਜ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਰਵੀ ਬਲਾਚੋਰੀਆ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 1.2 ਕਿਲੋ ਹੈਰੋਇਨ, ਤਿੰਨ ਪਿਸਤੌਲ ਅਤੇ 260 ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 1.4 ਲੱਖ ਰੁਪਏ ਦੀ ਡਰੱਗ ਮਨੀ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਪੁਲਿਸ ਟੀਮਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਜਲਦ ਹੀ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਗਰੋਹ ਲੰਬੇ ਸਮੇਂ ਤੋਂ ਸਰਗਰਮ ਹੋਣ ਕਾਰਨ ਵੱਡੀ ਸਫਲਤਾ ਮਿਲੀ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਗਰੋਹ ਦੇ ਕੁਝ ਹੋਰ ਮੈਂਬਰ ਵੀ ਕਾਬੂ ਕੀਤੇ ਜਾਣਗੇ।

  • In a major breakthrough, @SBSNagarPolice has busted a narco-organised crime syndicate operated by gangster Ravi Balachauria

    2 main operatives arrested with seizure of 1.2 Kg Heroin, 3 pistols, 260 live cartridges and Rs. 1.4 lakh drug money. (1/2) pic.twitter.com/FptIENjlPK

    — DGP Punjab Police (@DGPPunjabPolice) July 29, 2023 " class="align-text-top noRightClick twitterSection" data=" ">

ਪੰਜਾਬ ਅਤੇ ਹੋਰ ਰਾਜਾਂ ਵਿੱਚ ਸਰਗਰਮ ਅਪਰਾਧੀ : ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਨੈੱਟਵਰਕ ਦਾ ਪਤਾ ਲਾਉਣ ਦੀ ਕੋਸ਼ਿਸ਼ ਜਾਰੀ ਹੈ । ਇਸ ਦੇ ਨਾਲ ਹੀ, ਬਰਾਮਦ ਹੋਏ ਹਥਿਆਰਾਂ ਸਬੰਧੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਮੁਲਜ਼ਮਾਂ ਤੋਂ ਪੰਜਾਬ ਵਿੱਚ ਕਿਹੜੇ-ਕਿਹੜੇ ਟਿਕਾਣਿਆਂ ’ਤੇ ਠਹਿਰੇ ਸਨ ਅਤੇ ਉਨ੍ਹਾਂ ਵੱਲੋਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਬਲਾਚੌਰੀਆ ਗੈਂਗ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਸਰਗਰਮ ਹੈ। ਇਸ ਗਰੋਹ ਦੇ ਕਈ ਮੈਂਬਰਾਂ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਪਿਛਲੇ ਸਾਲ ਗੈਂਗਸਟਰ ਰਵੀ ਬਲਾਚੋਰੀਆ ਨੂੰ ਵੀ ਗੁਜਰਾਤ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਬੀਤੇ ਕੱਲ੍ਹ ਵੀ ਗੈਂਗਸਟਰ ਗਿਰੋਹ ਦੇ ਗੁਰਗੇ ਕਾਬੂ ਕੀਤੇ ਗਏ ਸਨ ਜਿੰਨਾ ਕੋਲੋਂ ਡਰੱਗ ਮਨੀ ਅਤੇ ਨਾਲ ਹੀ ਹੋਰ ਵੀ ਸਮਾਨ ਬਰਾਮਦ ਹੋਇਆ ਸੀ।

Last Updated : Jul 29, 2023, 5:56 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.