ਮੋਹਾਲੀ : ਖੂੰਖਾਰ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਕਿਤੇ ਨਾ ਕਿਤੇ ਕੁੱਤਿਆਂ ਦੇ ਹਮਲਿਆਂ ਦੀਆਂ ਖੌਫਨਾਕ ਖਬਰਾਂ ਆ ਰਹੀਆਂ ਹਨ। ਪੰਜਾਬ ਦੇ ਮੋਹਾਲੀ ਵਿੱਚ ਵੀ ਅਜਿਹੀ ਖਬਰ ਸਾਹਮਣੇ ਆਈ ਹੈ। ਜਿਥੇ ਕੁੱਤਿਆਂ ਦੇ ਹਮਲੇ ਨਾਲ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਗੰਭੀਰ ਜਖਮੀ ਹਾਲਾਤ ਵਿੱਚ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤ ਔਰਤ ਨੂੰ ਦੋ ਪਿਟਬੁੱਲ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਬੁਰੀ ਤਰ੍ਹਾਂ ਨੋਚਿਆ। ਹਮਲੇ 'ਚ ਗੰਭੀਰ ਜ਼ਖਮੀ ਔਰਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਪਰ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੰਦ ਮਾਰ ਕੇ ਬੁਰੀ ਤਰ੍ਹਾਂ ਨਾਲ ਚੀਰ ਦਿੱਤਾ: ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਸਮੇਤ ਆਪਣੇ ਲੜਕੇ ਦੇ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਸ ਦੀ ਸੱਸ ਘਰ ਵਿੱਚ ਇਕੱਲੀ ਸੀ। ਦੁਪਹਿਰ ਸਮੇਂ ਉਸ ਦੇ ਰਿਸ਼ਤੇਦਾਰ ਕੁੱਤਿਆਂ ਨੂੰ ਰੋਟੀ ਅਤੇ ਹੋਰ ਖਾਣਾ ਖੁਆਉਣ ਗਏ ਹੋਏ ਸਨ। ਜਿਵੇਂ ਹੀ ਨੌਕਰਾਣੀ ਰਾਖੀ ਘਰ 'ਚ ਦਾਖਲ ਹੋਈ ਤਾਂ ਉਸ 'ਤੇ ਖੁੱਲ੍ਹੇਆਮ ਘੁੰਮ ਰਹੇ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਪੀੜਤ ਔਰਤ ਰਾਖੀ ਦਾ ਅੱਧਾ ਮੂੰਹ ਖਾ ਲਿਆ ਅਤੇ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਦੰਦ ਮਾਰ ਕੇ ਬੁਰੀ ਤਰ੍ਹਾਂ ਨਾਲ ਚੀਰ ਕੇ ਰੱਖ ਦਿੱਤਾ। ਅਜਿਹਾ ਤਕਰੀਬਨ ਕੁਝ ਮਿੰਟਾਂ ਤੱਕ ਚੱਲਦਾ ਰਿਹਾ। ਅਜਿਹੇ ਵਿੱਚ ਕਿਸੇ ਦੀ ਹਿੰਮਤ ਤੱਕ ਨਹੀਂ ਹੋਈ ਕਿ ਉਕਤ ਪੀੜਤ ਨੂੰ ਜਾਨਵਰਾਂ ਤੋਂ ਬਚਾਅ ਸਕਣ। ਉਸ ਦੀ ਗਰਦਨ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ 'ਤੇ ਗੰਭੀਰ ਜ਼ਖਮ ਹਨ। ਔਰਤ ਜਿਸ ਘਰ ਵਿੱਚ ਕੰਮ ਕਰਦੀ ਸੀ, ਉਸ ਘਰ ਦਾ ਮਾਲਕ ਇੱਕ ਵਿਆਹ ਵਿੱਚ ਗਿਆ ਹੋਇਆ ਸੀ। ਪਹਿਲੇ ਦਿਨ ਹੀ ਉਹ ਘਰ ਦੀ ਸਫ਼ਾਈ ਕਰਨ ਆਈ ਸੀ। ਫਿਲਹਾਲ ਪੀੜਤ ਔਰਤ ਦਾ ਇਲਾਜ ਚਲ ਰਿਹਾ ਹੈ ਉਥੇ ਹੀ ਹੁਣ ਕੁੱਤੇ ਦੇ ਮਾਲਿਕਾਂ ਖਿਲਾਫ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
- BSF Recoverd Suspected Drone : ਨਹੀਂ ਬਾਜ਼ ਆਉਂਦਾ ਪਾਕਿਸਤਾਨ, ਭਾਰਤ ਵੱਲ ਭੇਜਿਆ ਡਰੋਨ ਫਿਰੋਜ਼ਪੁਰ ਦੇ ਪਿੰਡ ਮੱਬੋਕੇ ਤੋਂ ਕੀਤਾ ਬਰਾਮਦ
- ਇਰਾਕ ਦੀ ਯੂਨੀਵਰਸਿਟੀ ਦੇ ਹੋਸਟਲ 'ਚ ਲੱਗੀ ਭਿਆਨਕ ਅੱਗ, 14 ਦੀ ਮੌਤ, 18 ਦੀ ਹਾਲਤ ਗੰਭੀਰ
- ਆਈਐੱਮਏ ਦੇਹਰਾਦੂਨ ਵਿਖੇ ਪਾਸਿੰਗ ਆਊਟ ਪਰੇਡ ਸਮਾਪਤ,ਪਰੇਡ ਦਾ ਹਿੱਸਾ ਬਣੇ ਪੰਜਾਬ ਦੇ 20 ਜੀਸੀ,343 ਫੌਜੀ ਅਧਿਕਾਰੀ ਦੇਸ਼ ਦੀ ਸੇਵਾ ਲਈ ਤਿਆਰ
ਉੱਤਰਾਖੰਡ 'ਚ ਵੀ ਔਰਤ 'ਤੇ ਹਮਲਾ : ਇਸ ਘਟਨਾ ਤੋਂ ਪਹਿਲਾਂ ਉਤਰਾਖੰਡ ਦੇ ਰੁੜਕੀ ਸ਼ਹਿਰ 'ਚ ਪਿਟਬੁੱਲ ਕੁੱਤੇ ਨੇ ਇਕ ਔਰਤ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਬਜ਼ੁਰਗ ਔਰਤ ਕਿਸੇ ਕੰਮ ਲਈ ਘਰੋਂ ਬਾਹਰ ਜਾ ਰਹੀ ਸੀ ਕਿ ਅਚਾਨਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬਜ਼ੁਰਗ ਵਿਅਕਤੀ ਦੇ ਚਿਹਰੇ ਸਮੇਤ ਸਰੀਰ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਨਾਲ ਰਗੜ ਦਿੱਤਾ। ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਫਿਰ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਨੇ ਗੰਭੀਰ ਜ਼ਖਮੀ ਔਰਤ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕਰ ਦਿੱਤਾ। ਬਜ਼ੁਰਗ ਦੇ ਬੇਟੇ ਨੇ ਕੁੱਤੇ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਕਾਨੂੰਨ ਮੁਤਾਬਿਕ ਅਜਿਹੇ ਖੂੰਖਾਰ ਜਾਨਵਰ ਘਰਾਂ ਵਿੱਚ ਰੱਖਣ 'ਤੇ ਮਨਾਹੀ ਹੈ। ਬਾਵਜੂਦ ਇਸ ਦੇ ਲੋਕ ਅਜਿਹੇ ਜਾਨਵਰ ਪਾਲਦੇ ਹਨ।