ਚੰਡੀਗੜ੍ਹ: 36 ਸਾਲ ਦੇ ਇੱਕ ਸਿੱਖ ਨੌਜਵਾਨ ਨੇ ਆਪਣੀ ਮੁਸਲਿਮ ਪਤਨੀ ਅਤੇ ਸਹੁਰੇ ਪੱਖ ਦੇ ਖਿਲਾਫ਼ ਚੰਡੀਗੜ੍ਹ ਡਿਸਟ੍ਰਿਕ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਉਸ ਨੂੰ ਡਰ ਹੈ ਕਿ ਉਸ ਦੀ ਪਤਨੀ ਅਤੇ ਉਸ ਦਾ ਪਰਿਵਾਰ ਉਸ ਦੇ ਨੌਂ ਸਾਲ ਦੀ ਬੇਟਾ ਨੂੰ ਜਬਰ ਦਸਤੀ ਮੁਸਲਿਮ ਬਣਾ ਦੇਣਗੇ। ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਹੈ ਕਿ ਉਸ ਦੇ ਬੇਟੇ ਦਾ ਜਬਰਨ ਧਰਮ ਪਰਿਵਰਤਨ ਨਾ ਕਰਵਾਇਆ ਜਾਵੇ ਉਸ ਦੀ ਪਟੀਸ਼ਨ ਤੇ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਸਿੱਖ ਨੌਜਵਾਨ ਨੇ ਕਿਹਾ ਕਿ ਉਸ ਦੇ ਸਹੁਰੇ ਉਸ ਨੂੰ ਸ਼ੁਰੂ ਤੋਂ ਹੀ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਅਪਨਾਉਣ ਦੇ ਲਈ ਕਹਿੰਦੇ ਹਨ ਅਤੇ ਕੁੱਟਮਾਰ ਕਰਦੇ ਹਨ। ਪਰ ਉਹ ਕਿਸੇ ਵੀ ਕੀਮਤ ਤੇ ਸਿੱਖ ਧਰਮ ਨਹੀਂ ਛੱਡਣਾ ਚਾਹੁੰਦਾ ਅਤੇ ਉਹ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਬਚ ਕੇ ਨਿਕਲ ਗਿਆ ਹੈ। ਹੁਣ ਉਸ ਨੂੰ ਡਰ ਹੈ ਕਿ ਉਸਦੇ ਬੇਟੇ ਨੂੰ ਵੀ ਜਬਰਨ ਮੁਸਲਿਮ ਬਣਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਹ ਕੱਲ੍ਹ ਚੰਡੀਗੜ੍ਹ ਦੇ SSP ਕੁਲਦੀਪ ਸਿੰਘ ਚਾਹਲ ਨੂੰ ਮਿਲਕੇ ਆਪਣੀ ਆਪ ਬੀਤੀ ਦੱਸਣਗੇ। ਸਿੱਖ ਨੌਜਵਾਨ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲਾ ਹੈ ਅਤੇ ਇੱਥੇ ਨੌਕਰੀ ਕਰਨ ਦੇ ਲਈ ਆਇਆ ਸੀ। 13 ਸਾਲ ਪਹਿਲਾਂ ਉਸ ਨੇ ਇੱਕ ਮੁਸਲਿਮ ਕੁੜੀ ਦੇ ਨਾਲ ਲਵ ਮੈਰਿਜ਼ ਕਰਵਾਈ ਅਤੇ ਉਸੇ ਦਿਨ ਤੋਂ ਹੀ ਉਸ ਨੂੰ ਇਹ ਕਿਹਾ ਗਿਆ ਕਿ ਆਪਣੀ ਪੱਗ ,ਕੜਾ ਲਾਹ ਦੇਵੇ ਅਤੇ ਟੋਪੀ ਪਾਈ ਜਾਵੇ।
ਜਦੋਂ ਉਸ ਦੀ ਪਤਨੀ ਦੇ ਪਰਿਵਾਰਿਕ ਮੈਂਬਰ ਉਸ ਤੇ ਜਿਆਦਾ ਹੀ ਇਸਲਾਮ ਧਰਮ ਅਪਨਾਉਣ ਦਾ ਦਬਾਅ ਪਾਉਣ ਲੱਗੇ ਤਾਂ ਉਹ ਦਿੱਲੀ ਚਲਾ ਗਿਆ ਕੁਝ ਸਾਲ ਬਾਅਦ ਉਹ ਫਿਰ ਅੰਮ੍ਰਿਤਸਰ ਆਇਆ ਪਰ ਉਸ ਦੀ ਪਤਨੀ ਨੇ ਚੰਡੀਗੜ੍ਹ ਵਾਪਸ ਜਾਣ ਦੇ ਲਈ ਕਿਹਾ ਅਤੇ ਉਸ ਨੂੰ ਮਜਬੂਰ ਕੀਤਾ। ਸਾਲ 2016 ਵਿੱਚ ਉਹ ਚੰਡੀਗੜ੍ਹ ਆਇਆ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਾ ਅਤੇ ਉਸਤੇ ਫਿਰ ਤੋਂ ਦਬਾਅ ਪਾਇਆ ਗਿਆ।
ਪਟੀਸ਼ਨਕਰਤਾ ਦੇ ਵਕੀਲ ਦੀਕਸ਼ਿਤ ਅਰੋੜਾ ਨੇ ਕਿਹਾ ਸੈਕਸ਼ਨ 298 ਦੇ ਨਾਲ ਪੜ੍ਹੇ ਜਾਣ ਵਾਲੇ ਸੈਕਸ਼ਨ 295A ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਲਈ ਮੁਲਜ਼ਮਾਂ ਤੇ FIR ਵੀ ਦਰਜ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ: ਯੂਪੀ ਦੇ ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਵੱਡੇ ਆਫਰ