ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਦੇ ਨਾਲ-ਨਾਲ ਉਸਦੇ ਕਈ ਸਾਥੀਆਂ ਉੱਤੇ ਵੀ ਸਖਤ ਕਾਰਵਾਈ ਕੀਤੀ ਗਈ ਹੈ। ਬੇਸ਼ੱਕ ਅੰਮ੍ਰਿਤਪਾਲ ਸਿੰਘ ਫਰਾਰ ਹੈ ਪਰ ਪੁਲਿਸ ਉਸਦੀ ਖਾਲਿਸਤਾਨ ਦੀ ਸੋਚ ਦੇ ਪਿੱਛੇ ਦੀ ਕਹਾਣੀ ਸੁਲਝਾਉਣ ਵਿੱਚ ਲੱਗੀ ਹੋਈ ਹੈ। ਇਸਦੇ ਨਾਲ ਹੀ ਮੀਡੀਆ ਰਿਪੋਰਟਾਂ ਵੀ ਹਨ ਕਿ ਉਸ ਨਾਲ ਖਾਸ 9 ਬੰਦੇ ਜੁੜੇ ਹੋਏ ਸਨ ਜੋ ਸਾਜਿਸ਼ ਘੜਣ ਅਤੇ ਉਸ ਲਈ ਫੰਡ ਇਕੱਠਾ ਕਰਨ ਵਿੱਚ ਉਸਦੀ ਮਦਦ ਕਰਦੇ ਸਨ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਆਪ ਵੀ ਕਈ ਸਵਾਲਾਂ ਦੇ ਘੇਰੇ ਵਿੱਚ ਹੈ।
ਗੱਲ ਕਰੀਏ ਉਸਦੀ ਘਰਵਾਲੀ ਕਿਰਨਦੀਪ ਕੌਰ ਦੀ ਤਾਂ ਉਹ ਚੁੱਪਚੁਪੀਤੇ ਹੋਏ ਵਿਆਹ ਵਾਲੇ ਦਿਨ ਤੋਂ ਹੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈ। ਕਿਰਨਦੀਪ ਸਿੰਘ ਦਾ 10 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨਾਲ ਵਿਆਹ ਹੋਇਆ ਸੀ। ਉਸ ਉੱਤੇ ਇਲਜਾਮ ਹਨ ਕਿ ਕਿਰਨਦੀਪ ਕੌਰ ਅੰਮ੍ਰਿਤਪਾਲ ਲਈ ਵਿਦੇਸ਼ੀ ਫੰਡਿੰਗ ਇਕੱਠਾ ਕਰਨ ਵਿੱਚ ਅਹਿਮ ਰੋਲ ਅਦਾ ਕਰਦੀ ਰਹੀ ਹੈ। ਖੁਫੀਆ ਏਜੰਸੀਆਂ ਨੂੰ ਵੀ ਸ਼ੱਕ ਹੈ ਕਿ ਕਿਰਨਦੀਪ ਕੌਰ ਆਨੰਦਪੁਰ ਖਾਲਸਾ ਫੋਰਸ ਅਤੇ ਵਾਰਿਸ ਪੰਜਾਬ ਦੇ ਲਈ ਫੰਡ ਇਕੱਠਾ ਕਰਦੀ ਸੀ।
ਇਕ 9 ਲੋਕ ਨੇ ਅੰਮ੍ਰਿਤਪਾਲ ਸਿੰਘ ਦੇ ਖਾਸ : ਇਸੇ ਕੜੀ ਵਿੱਚ ਪੱਪਲਪ੍ਰੀਤ ਸਿੰਘ ਦਾ ਨਾਂ ਵੀ ਆ ਰਿਹਾ ਹੈ ਅਤੇ ਉਹ ਅੰਮ੍ਰਿਤਪਾਲ ਦਾ ਮੁੱਖ ਮੈਂਬਰ ਹੈ ਤੇ ਅੰਮ੍ਰਿਤਪਾਲ ਉਸਨੂੰ ਆਪਣਾ ਗੁਰੂ ਮੰਨਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੱਪਲਪ੍ਰੀਤ ਦੇ ਕਹਿਣ ਉੱਤੇ ਹੀ ਅੰਮ੍ਰਿਤਪਾਲ ਨੇ ਕੱਟੜਪੰਥੀ ਸਿੱਖ ਪ੍ਰਚਾਰਕ ਤੋਂ ਇਕ ਆਮ ਬੰਦੇ ਦੇ ਸਰੂਪ ਵਿੱਚ ਆਇਆ ਸੀ। ਉਸ ਉੱਤੇ ਸਾਜਿਸ਼ ਰਚਣ ਦਾ ਵੀ ਇਲਜ਼ਾਮ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਦਲਜੀਤ ਸਿੰਘ ਕਲਸੀ ਨੂੰ ਉਹ ਅੰਮ੍ਰਿਤਪਾਲ ਦਾ ਫਾਈਨਾਂਸਰ ਕਿਹਾ ਜਾ ਰਿਹਾ ਹੈ। ਉਸ ਉੱਤੇ ਇਲਜਾਮ ਹਨ ਕਿ ਉਸਨੇ ਵਿਦੇਸ਼ਾਂ ਤੋਂ ਫੰਡ ਲੈਣ ਲਈ ਸਟਰਲਿੰਗ ਇੰਡੀਆ ਏਜੰਸੀ ਨਾਂ ਦੀ ਕੰਪਨੀ ਵੀ ਬਣਾਈ ਸੀ। ਉਸ ਉੱਤੇ ਕੋਈ 35 ਕਰੋੜ ਰੁਪਏ ਇਕੱਠੇ ਕਰਨ ਦੇ ਇਲਜ਼ਾਮ ਹਨ।
ਇਸੇ ਤਰ੍ਹਾਂ ਭਗਵੰਤ ਸਿੰਘ ਬਾਜੇਕੇ ਵੀ ਇਸੇ ਕੜੀ ਦਾ ਹਿੱਸਾ ਹੈ। ਉਹ ਅੰਮ੍ਰਿਤਪਾਲ ਦਾ ਸੋਸ਼ਲ ਮੀਡੀਆ ਮੈਨੇਜਰ ਅਤੇ ਮੀਡੀਆ ਕੋਆਰਡੀਨੇਟਰ ਕਿਹਾ ਜਾ ਰਿਹਾ ਹੈ। ਅਜਨਾਲਾ ਥਾਣੇ 'ਤੇ ਹੋਏ ਹਮਲੇ ਵਿੱਚ ਵੀ ਉਸਦੀ ਵੱਡੀ ਭੂਮਿਕਾ ਦੱਸੀ ਜਾ ਰਗੀ ਹੈ। ਸੋਸ਼ਲ ਮੀਡੀਆ ਉੱਤੇ ਉਸਨੂੰ ਕੋਈ 6.11 ਲੱਖ ਲੋਕ ਫਾਲੋ ਕਰਦੇ ਹਨ। ਇਕ ਹੋਰ ਨਾਲ ਗੁਰਮੀਤ ਸਿੰਘ ਦਾ ਹੈ। ਇਸ ਉੱਤੇ ਇਲਜ਼ਾਮ ਹਨ ਕਿ ਇਸਨੇ ਅੰਮ੍ਰਿਤਪਾਲ ਲਈ ਲੋਕਲ ਨੈੱਟਵਰਕ ਬਣਾਉਣ ਵਿੱਚ ਮਦਦ ਕੀਤੀ ਸੀ। ਇਸਨੂੰ ਵੀ ਐਨਐਸਏ ਤਹਿਤ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਅਜਨਾਲਾ ਕਾਂਡ ਵੇਲੇ ਤੂਫਾਨ ਸਿੰਘ ਦਾ ਵੀ ਖਾਸਾ ਚਰਚਿਤ ਹੋਇਆ ਸੀ। ਇਹ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਰਗਰਮ ਮੈਂਬਰ ਹੈ ਅਤੇ ਅੰਮ੍ਰਿਤਪਾਲ ਸਿੰਘ ਵੀ ਬਹੁਤ ਨੇੜੇ ਹੈ। ਇਸ ਉੱਤੇ ਇਲਜ਼ਾਮ ਹਨ ਕਿ ਲਵਪ੍ਰੀਤ ਤੂਫਾਨ ਨੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਲਈ ਇੱਕ ਵਿਅਕਤੀ ਨੂੰ ਅਗਵਾ ਕੀਤਾ ਸੀ।
ਇਸੇ ਤਰ੍ਹਾਂ ਹਰਜੀਤ ਸਿੰਘ ਦਾ ਨਾਂ ਵੀ ਚਰਚਾ ਵਿੱਚ ਹੈ। ਇਹ ਅੰਮ੍ਰਿਤਪਾਲ ਦਾ ਚਾਚਾ ਅਤੇ ਖਾਲਿਸਤਾਨ ਪੱਖੀ ਕੱਟੜ ਆਗੂ ਹੈ। ਹਰਜੀਤ ਕਾਰ ਚਲਾ ਰਿਹਾ ਸੀ, ਜਿਸ ਵਿੱਚ ਅੰਮ੍ਰਿਤਪਾਲ ਪਹਿਲਾਂ ਭੱਜ ਗਿਆ। ਅੰਮ੍ਰਿਤਪਾਲ ਦੁਬਈ ਵਿੱਚ ਉਸ ਨਾਲ ਕੰਮ ਕਰਦਾ ਸੀ। ਅੰਮ੍ਰਿਤਪਾਲ ਦੇ ਪੰਜਾਬ ਪਰਤਣ ਦੇ ਕੁਝ ਮਹੀਨਿਆਂ ਬਾਅਦ ਹੀ ਹਰਜੀਤ ਵੀ ਵਾਪਸ ਆ ਗਿਆ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਦੁਬਈ ਤੋਂ ਪੰਜਾਬ ਭੇਜਣ ਦੀ ਸਾਜ਼ਿਸ਼ ਤੋਂ ਹਰਜੀਤ ਪੂਰੀ ਤਰ੍ਹਾਂ ਜਾਣੂ ਹੈ। ਦੂਜੇ ਪਾਸੇ ਬਲਜੀਤ ਕੌਰ ਉਹ ਨਾਂ ਹੈ ਜਦੋਂ ਅੰਮ੍ਰਿਤਪਾਲ ਪੰਜਾਬ ਤੋਂ ਭੱਜ ਕੇ ਹਰਿਆਣਾ ਗਿਆ ਅਤੇ ਇਹ ਇਲ਼ਜਾਮ ਲੱਗੇ ਕਿ ਉਹ ਇੱਥੇ 32 ਸਾਲਾ ਦੀ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਤੇਜਿੰਦਰ ਸਿੰਘ ਉਹ ਸਖਸ਼ ਹੈ ਜੋ ਅੰਮ੍ਰਿਤਪਾਲ ਦਾ ਖਾਸ ਕਿਹਾ ਜਾ ਰਿਹਾ ਹੈ। ਉਹ ਹਮੇਸ਼ਾ ਉਸਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦਾ ਸੀ। ਤੇਜਿੰਦਰ ਅਜਨਾਲਾ ਕਾਂਡ ਦਾ ਵੀ ਮੁਲਜ਼ਮ ਹੈ।
ਇਹ ਵੀ ਪੜ੍ਹੋ : Farmers In Sangrur: ਬੇਮੌਸਮੀ ਬਰਸਾਤ ਕਾਰਨ ਹੋਏ ਦੁਖੀ ਕਿਸਾਨ, ਹੱਥੀਂ ਬੀਜੀ ਫ਼ਸਲ ਵਾਹੀ
ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰੀ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਦੀ ਸੰਭਾਵਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਅੰਮ੍ਰਿਤਪਾਲ ਸਿੰਘ, ਉਸਦੇ ਪੂਰੇ ਪਰਿਵਾਰ ਅਤੇ ਸਾਥੀਆਂ ਵੱਲੋਂ ਕੀਤੇ ਗਏ ਵਿੱਤੀ ਲੈਣ-ਦੇਣ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਨਜ਼ਦੀਕੀ ਸਾਥੀਆਂ ਨੇ 158 ਭਾਰਤੀ ਅਤੇ ਵਿਦੇਸ਼ੀ ਬੈਂਕ ਖਾਤਿਆਂ ਤੋਂ ਫੰਡ ਪ੍ਰਾਪਤ ਕੀਤੇ ਹਨ। ਇਕੱਲੇ 5 ਬੈਂਕ ਖਾਤਿਆਂ ਤੋਂ 5 ਕਰੋੜ ਰੁਪਏ ਭੇਜੇ ਗਏ ਹਨ।