ETV Bharat / state

ਈਟੀਵੀ ਭਾਰਤ ਨੇ ਪਵਨ ਕੁਮਾਰ ਬਾਂਸਲ ਨਾਲ ਕੀਤੀ ਖ਼ਾਸ ਗੱਲਬਾਤ

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਪਵਨ ਕੁਮਾਰ ਬਾਂਸਲ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਈਟੀਵੀ ਭਾਰਤ ਨੇ ਪਵਨ ਕੁਮਾਰ ਬਾਂਸਲ ਨਾਲ ਕੀਤੀ ਖ਼ਾਸ ਗੱਲਬਾਤ
ਈਟੀਵੀ ਭਾਰਤ ਨੇ ਪਵਨ ਕੁਮਾਰ ਬਾਂਸਲ ਨਾਲ ਕੀਤੀ ਖ਼ਾਸ ਗੱਲਬਾਤ
author img

By

Published : Sep 13, 2020, 6:46 AM IST

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਸਥਾਈ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਏਆਈਸੀਸੀ ਵਿੱਚ ਪ੍ਰਬੰਧਕ ਇੰਚਾਰਜ਼ ਵੀ ਲਾਇਆ ਗਿਆ ਹੈ।

ਪਵਨ ਕੁਮਾਰ ਬਾਂਸਲ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਮਿਲੀ ਅਹਿਮ ਜ਼ਿੰਮੇਵਾਰੀ ਬਾਰੇ ਗੱਲਬਾਤ ਦੇ ਨਾਲ-ਨਾਲ ਪਾਰਟੀ ਦੇ ਸਾਹਮਣੇ ਜੋ ਅੱਜ ਦੇ ਦੌਰ ਵਿੱਚ ਚੁਣੌਤੀ ਹੈ, ਉਸ ਨੂੰ ਲੈ ਕੇ ਸਵਾਲ ਕੀਤੇ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਸਵਾਲਾਂ ਦਾ ਬੜੀ ਸਹਿਜ ਨਾਲ ਜਵਾਬ ਵੀ ਦਿੱਤਾ।

ਈਟੀਵੀ ਭਾਰਤ ਨੇ ਪਵਨ ਕੁਮਾਰ ਬਾਂਸਲ ਨਾਲ ਕੀਤੀ ਖ਼ਾਸ ਗੱਲਬਾਤ

ਨਵੀਂ ਜ਼ਿੰਮੇਵਾਰੀ ਕਿੰਨੀ ਕੁ ਚੁਣੌਤੀ ਭਰਪੂਰ ਹੈ?

ਪਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਜ਼ਿੰਮੇਵਾਰ ਦਿੰਦੀ ਹੈ, ਉਸ ਨੂੰ ਲੈ ਕੇ ਸਾਡੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਮੀ ਸਮਰਥਾ ਦੇ ਹਿਸਾਬ ਨਾਲ ਨਿਭਾਈਏ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਤਾਂ ਸਾਰੀ ਥਾਂ ਹੁੰਦੀਆਂ ਹਨ ਅਤੇ ਜੋ ਵੀ ਉਨ੍ਹਾਂ ਨੂੰ ਕੰਮ ਦਿੱਤਾ ਗਿਆ ਹੈ, ਉਸ ਨੂੰ ਨਿਭਾਉਣਗੇ। ਨਾਲ ਹੀ ਸਾਰੇ ਪਾਰਟੀ ਮੈਂਬਰਾਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।

ਇਸ ਸਮੇਂ ਪਾਰਟੀ ਦੇ ਸਾਹਮਣੇ ਕੀ-ਕੀ ਚੁਣੌਤੀਆਂ ਹਨ?

ਇਸ ਸਵਾਲ ਦੇ ਜਵਾਬ ਵਿੱਚ ਬਾਂਸਲ ਨੇ ਕਿਹਾ ਕਿ ਕਾਂਗਰਸ ਦੀ ਜ਼ਰੂਰਤ ਦੇਸ਼ ਨੂੰ ਹਮੇਸ਼ਾ ਹੈ ਅਤੇ ਅੱਜ ਜਿਸ ਤਰੀਕੇ ਦੇ ਹਾਲਾਤ ਹਨ, ਉਸ ਵਿੱਚ ਕਾਂਗਰਸ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਕਾਂਗਰਸ ਦੀ ਹਮੇਸ਼ਾ ਦੇਸ਼ ਵਿੱਚ ਅਹਿਮ ਭੂਮਿਕ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕਤੰਤਰਿਕ ਵਿਵਸਥਾ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਹੈ। ਉਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਾਂਗਰਸ ਹੈ ਅਤੇ ਪਾਰਟੀ ਇਹ ਕੰਮ ਕਰੇਗੀ।

ਦੇਸ਼ ਦੀ ਅਰਥ-ਵਿਵਸਥਾ ਬਾਰੇ ਤੁਹਾਡਾ ਕੀ ਕਹਿਣਾ ਹੈ?

ਬਾਂਸਲ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਦੀ ਹਾਲਤ ਬਹੁਤ ਹੀ ਖ਼ਰਾਬ ਹੈ ਅਤੇ ਕੋਰੋਨਾ ਦੇ ਇਸ ਸੰਕਟ ਵਿੱਚ ਉਸ ਦੀ ਵਿਵਸਥਾ ਹੋਰ ਵੀ ਖ਼ਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਆਮ ਜਨਤਾ ਅਤੇ ਮਜ਼ਦੂਰ ਵਰਗ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਨਾਲ ਹੀ ਅੱਜ ਇੱਕ ਅਦਾਕਾਰ ਦੀ ਮੌਤ ਉੱਤੇ ਬੀਜੇਪੀ ਰਾਜਨੀਤੀ ਕਰ ਰਹੀ ਹੈ, ਕਿਉਂਕਿ ਬਿਹਾਰ ਵਿੱਚ ਚੋਣਾਂ ਹਨ ਤਾਂ ਉਹ ਅਭਿਨੇਤਾ ਦੀ ਮੌਤ ਦਾ ਰਾਜਨੀਤਿਕ ਲਾਭ ਲੈ ਰਹੀ ਹੈ।

ਬਗਾਵਤ ਨੂੰ ਦੇਖਦਿਆਂ ਕਾਂਗਰਸ ਏਕਤਾ ਨਾਲ ਕਿਵੇਂ ਚੱਲੇਗੀ?

ਪਵਨ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਪਾਰਟੀ ਉਨ੍ਹਾਂ ਨੇਤਾਵਾਂ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ ਅਤੇ ਉਨ੍ਹਾਂ ਵਿੱਚੋਂ ਹੀ ਕਈ ਨੇਤਾਵਾਂ ਨੂੰ ਪਾਰਟੀ ਨੇ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਦੀ ਭਾਸ਼ਾ ਦਾ ਉਸ ਪੱਤਰ ਵਿੱਚ ਵਰਤੋਂ ਕੀਤੀ ਗਈ ਸੀ, ਉਸ ਨੂੰ ਹੋਰ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਸੀ ਅਤੇ ਪਾਰਟੀ ਅੰਦਰ ਬੈਠ ਕੇ ਹੀ ਮਸਲੇ ਉੱਤੇ ਚਰਚਾ ਕੀਤੀ ਜਾ ਸਕਦੀ ਸੀ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਕੁੱਝ ਹੋਇਆ ਮੈਨੂੰ ਨਹੀਂ ਲੱਗਦਾ ਕਿ ਸੋਨੀਆਂ ਗਾਂਧੀ ਇਨ੍ਹਾਂ ਚੀਜ਼ਾਂ ਨੂੰ ਯਾਦ ਰੱਖਦੀ ਹੈ ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਅੱਗੇ ਵਧਣ ਵਾਲੀ ਨੇਤਾ ਹੈ।

ਗੁਲਾਮ ਨਬੀ ਆਜ਼ਾਦ ਅਤੇ ਭੁਪਿੰਦਰ ਸਿੰਘ ਹੁੱਡਾ ਕਿਉਂ ਅਣ-ਦੇਖਿਆ ਕੀਤਾ?

ਪਵਨ ਬਾਂਸਲ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਹੁੱਡਾ ਕੋਲ ਹਰਿਆਣਾ ਵਿੱਚ ਅਹਿਮ ਜ਼ਿੰਮੇਵਾਰੀ ਹੈ ਅਤੇ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਵੀ ਹਨ। ਨਾਲ ਹੀ ਇਹ ਕਿਸੇ ਲਈ ਵੀ ਸੰਭਵ ਨਹੀਂ ਹੈ ਕਿ ਇੱਕ ਆਦਮੀ ਹਰ ਥਾਂ ਮੌਜੂਦ ਰਹੇ, ਇਸ ਲਈ ਇਸ ਤਰੀਕੇ ਦੀਆਂ ਗੱਲਾਂ ਵਿੱਚ ਧਿਆਨ ਦੇਣਾ ਨਹੀਂ ਚਾਹੀਦਾ, ਪਾਰਟੀ ਜਾਣਦੀ ਹੈ ਕਿ ਕਿਸ ਨੂੰ ਕਿਥੇ ਅਤੇ ਕਿਵੇਂ ਅਤੇ ਕਿਹੜੀ ਜ਼ਿੰਮੇਵਾਰੀ ਦੇਣੀ ਹੈ।

ਕੀ ਤੁਸੀਂ ਦਿੱਲੀ ਵਿੱਚ ਹੀ ਰਹੋਗੇ ਜਾਂ ਫ਼ਿਰ ਚੰਡੀਗੜ੍ਹ?

ਉਨ੍ਹਾਂ ਨੇ ਕਿਹਾ ਕਿ ਇਹ ਤਾਂ ਉਥੇ ਜਾ ਕੇ ਹੀ ਪਤਾ ਚੱਲੇਗਾ, ਹਾਲਾਂਕਿ ਜਿਸ ਤਰੀਕੇ ਦਾ ਅਹੁਦਾ ਪਵਨ ਬਾਂਸਲ ਨੂੰ ਮਿਲਿਆ ਹੈ, ਹੁਣ ਉਨ੍ਹਾਂ ਦਾ ਚੰਡੀਗੜ੍ਹ ਤੋਂ ਜ਼ਿਆਦਾ ਸਮਾਂ ਦਿੱਲੀ ਵਿੱਚ ਹੀ ਗੁਜ਼ੇਰਗਾ, ਕਿਉਂਕਿ ਪਾਰਟੀ ਦੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਦਿੱਤੀ ਗਈ ਹੈ, ਅਜਿਹੇ ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਤਾਂ ਜ਼ਰੂਰ ਬਣਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.