ਚੰਡੀਗੜ੍ਹ: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਤੇ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦਾ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਾਹਿਦ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਿਆਲਕੋਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। NIA ਨੇ ਸ਼ਾਹਿਦ ਖ਼ਿਲਾਫ਼ UAPA ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਹ ਭਾਰਤ ਸਰਕਾਰ ਦੁਆਰਾ ਸੂਚੀਬੱਧ ਇੱਕ ਅੱਤਵਾਦੀ ਸੀ। (Most Wanted Shahid Latif Murdered) (Pathankot attack mastermind )
ਪਠਾਨਕੋਟ ਸਥਿਤ ਏਅਰ ਬੇਸ 'ਤੇ ਅੱਤਵਾਦੀ ਹਮਲਾ: ਕਾਬਿਲੇਗੌਰ ਹੈ ਕਿ 2016 'ਚ ਪੰਜਾਬ ਦੇ ਪਠਾਨਕੋਟ ਸਥਿਤ ਏਅਰ ਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਇਸ ਹਮਲੇ 'ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸ਼ਾਹਿਦ ਲਤੀਫ ਇਸ ਹਮਲੇ ਦਾ ਮਾਸਟਰਮਾਈਂਡ ਸੀ ।
ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ: ਮੀਡੀਆ ਦੀ ਰਿਪੋਰਟ ਮੁਤਾਬਕ NIA ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਯੋਜਨਾ ਪਾਕਿਸਤਾਨ 'ਚ ਬਣਾਈ ਗਈ ਸੀ ਤੇ ਉਸ ਮਗਰੋਂ ਉਸ ਨੂੰ ਅੰਜਾਮ ਦਿੱਤਾ ਗਿਆ ਸੀ । ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਹਮਲੇ ਨੂੰ ਅੰਜਾਮ ਦੇਣ ਲਈ ਚਾਰ ਆਤਮਘਾਤੀ ਹਮਲਾਵਰਾਂ ਨੂੰ ਸਿਖਲਾਈ ਦੇ ਕੇ ਭੇਜਿਆ ਸੀ। ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਹਮਲੇ ਨੂੰ ਅੰਜਾਮ ਦੇਣ ਲਈ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੇ ਮਾਸਟਰਮਾਈਂਡ ਤੇ ਹੈਂਡਲਰ ਸਾਰੇ ਪਾਕਿਸਤਾਨ ਵਿੱਚ ਸਥਿਤ ਸਨ । ਸ਼ਾਹਿਦ ਲਤੀਫ ਜੈਸ਼ ਦੇ ਲਾਂਚਿੰਗ ਕਮਾਂਡਰ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਪਠਾਨਕੋਟ ਭੇਜਿਆ ਸੀ।
- NIA raids at PFI premises: NIA ਨੇ ਦਿੱਲੀ, ਯੂਪੀ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਪੀਐਫਆਈ ਦੇ ਠਿਕਾਣਿਆਂ ਉੱਤੇ ਕੀਤੀ ਛਾਪੇਮਾਰੀ
- Harsimrat Badal Target on CM Mann: SYL 'ਤੇ ਹਰਸਿਮਰਤ ਬਾਦਲ ਦਾ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ, ਕਿਹਾ- ਬਹਿਸ ਦੀ ਗੱਲ ਕਰਦਾ ਸੀ ਫਿਰ ਡਰ ਕੇ ਮੱਧ ਪ੍ਰਦੇਸ਼ ਕਿਉਂ ਭੱਜ ਗਿਆ
- CM Mann on SYL: ਐੱਸਵਾਈਐੱਲ ਮੁੱਦੇ ’ਤੇ ਟਵੀਟ ਵਾਰ, ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਭਰੀ ਲਲਕਾਰ, ਕਿਹਾ- ਥੋੜ੍ਹੀ ਸ਼ਰਮ ਕਰੋ
ਭਾਰਤੀ ਜੇਲ੍ਹ 'ਚ ਕੱਟ ਚੁੱਕਿਆ ਕਈ ਸਾਲ ਸਜ਼ਾ: ਸ਼ਾਹਿਦ ਤਾਲਿਫ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਦੇ ਅਮੀਨਾਬਾਦ ਕਸਬੇ ਦੇ ਮੋੜ ਪਿੰਡ ਦਾ ਰਹਿਣ ਵਾਲਾ ਸੀ। ਉਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ। ਉਹ ਸਿਆਲਕੋਟ ਸੈਕਟਰ ਦਾ ਕਮਾਂਡਰ ਸੀ, ਜੋ ਭਾਰਤ ਵਿੱਚ ਅੱਤਵਾਦੀਆਂ ਦੀ ਸ਼ੁਰੂਆਤ ਦੀ ਨਿਗਰਾਨੀ ਕਰਨ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਸ਼ਾਹਿਦ ਲਤੀਫ ਨੂੰ 12 ਨਵੰਬਰ, 1994 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਭਾਰਤੀ ਜੇਲ੍ਹਾਂ ਵਿੱਚ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2010 ਵਿੱਚ ਵਾਹਗਾ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। 2 ਜਨਵਰੀ, 2016 ਨੂੰ ਪੰਜਾਬ ਦੇ ਪਠਾਨਕੋਟ ਵਿੱਚ ਹੋਏ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਸੀ। ਇਸ ਤੋਂ ਇਲਾਵਾ ਸ਼ਾਹਿਦ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਦੇ ਮਾਮਲੇ 'ਚ ਵੀ ਦੋਸ਼ੀ ਸੀ।