ETV Bharat / state

ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਜਕੁਮਾਰ ਨੇ ਦਿੱਤਾ ਅਸਤੀਫ਼ਾ, ਰੇਣੂ ਵਿਜ ਨੂੰ ਬਣਾਇਆ ਗਿਆ ਕਾਰਜਕਾਰੀ ਵੀਸੀ

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀਸੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੀ ਥਾਂ 'ਤੇ ਡੀਯੂਆਈ (ਡੀਨ ਆਫ਼ ਯੂਨੀਵਰਸਿਟੀ ਇੰਸਟ੍ਰਕਸ਼ਨ) ਰੇਣੂ ਵਿਜ ਨੂੰ 16 ਜਨਵਰੀ ਤੋਂ ਕਾਰਜਕਾਰੀ ਵੀਸੀ ਬਣਾਇਆ ਗਿਆ ਹੈ।

author img

By

Published : Jan 16, 2023, 1:01 PM IST

Updated : Jan 16, 2023, 1:14 PM IST

Panjab University VC Rajkumar resigned
ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਜਕੁਮਾਰ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ: ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪ੍ਰੋਫੈਸਰ ਰਾਜ ਕੁਮਾਰ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਆਪਣਾ ਅਸਤੀਫ਼ਾ ਸੌਂਪਿਆ ਅਤੇ ਉਪ ਰਾਸ਼ਟਰਪਤੀ ਵੱਲੋਂ ਅਸਤੀਫ਼ਾ ਸਵੀਕਾਰ ਵੀ ਕਰ ਲਿਆ ਗਿਆ ਹੈ। ਪ੍ਰੋਫੈਸਰ ਰਾਜ ਕੁਮਾਰ 23 ਜੁਲਾਈ 2018 ਨੂੰ ਪੰਜਾਬ ਯੂਨੀਵਰਸਿਟੀ ਦੇ ਵੀਸੀ ਵਜੋਂ ਨਿਯੁਕਤ ਹੋਏ ਸਨ। 23 ਜੁਲਾਈ 2021 ਨੂੰ ਉਹਨਾਂ ਦਾ ਕਾਰਜਕਾਲ 3 ਸਾਲ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਸੀ। ਪ੍ਰੋ. ਰਾਜ ਕੁਮਾਰ ਦਾ ਅਜੇ ਡੇਢ ਸਾਲ ਦਾ ਕਾਰਜਕਾਲ ਬਾਕੀ ਸੀ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਅਸਤੀਫ਼ਾ ਦੇ ਦਿੱਤਾ। ਉਹਨਾਂ ਦੀ ਥਾਂ ਰੇਣੂ ਵਿਜ ਨੂੰ ਕਾਰਜਕਾਰੀ ਵੀਸੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜੋ: ਲੋਕ ਸਭਾ ਚੋਣਾਂ 2024: 29 ਜਨਵਰੀ ਨੂੰ ਕੈਪਟਨ ਦੇ ਹਲਕੇ ਵਿੱਚ ਗਰਜਣਗੇ ਸ਼ਾਹ

ਵੀਸੀ ਨਾਲ ਜੁੜੇ ਰਹੇ ਕਈ ਵਿਵਾਦ: ਦੱਸਿਆ ਜਾ ਰਿਹਾ ਹੈ ਕਿ ਪੋ੍ਰਫੈਸਰ ਰਾਜ ਕੁਮਰ ਨੇ 10 ਜਨਵਰੀ ਨੂੰ ਆਪਣਾ ਅਸਤੀਫ਼ਾ ਉਪ ਰਾਸ਼ਟਰਪਤੀ ਨੂੰ ਭੇਜਿਆ ਸੀ ਅਤੇ ਉਹ ਸਵੀਕਾਰ ਵੀ ਕਰ ਲਿਆ ਗਿਆ। ਵੀਸੀ ਰਾਜ ਕੁਮਾਰ ਦੇ ਯੂਨੀਵਰਸਿਟੀ ਵਿਚ ਆਖਰੀ ਸਾਲ ਕਾਫ਼ੀ ਵਿਵਾਦ ਭਰੇ ਰਹੇ। ਪਿਛਲੇ ਸਾਲ ਟੀਚਰਸ ਐਸੋਸੀਏਸ਼ਨ ਨੇ ਵੀਸੀ ਖਿਲਾਫ਼ ਯੂਨੀਵਰਸਿਟੀ ਚਾਂਸਲਰ ਨੂੰ ਸ਼ਿਕਾਇਤ ਵੀ ਕੀਤੀ ਸੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਸਨ। ਉਹਨਾਂ ਖ਼ਿਲ਼ਾਫ਼ ਭ੍ਰਿਸ਼ਟਾਚਾਰ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਸੀ।ਇਥੋਂ ਤੱਕ ਇਹ ਵੀ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਵੀਸੀ ਰਾਜ ਕੁਮਾਰ ਦੇ ਹੁੰਦਿਆਂ ਕਈ ਅਹੁਦਿਆਂ ਤੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ ਗਈਆਂ ਸਨ।ਇਹ ਵੀ ਇਲਜ਼ਾਮ ਲੱਗੇ ਕਿ ਵੀਸੀ ਨੇ ਯੂਨੀਵਰਸਿਟੀ ਵਿਚ ਗਿਫ਼ਟ ਕਲਚਰ ਨੂੰ ਵਧਾਵਾ ਦਿੱਤਾ।

ਸੀਨੇਟ ਆਗੂਆਂ ਨੇ ਸਪੱਸ਼ਟੀਕਰਨ ਵੀ ਮੰਗਿਆ ਸੀ: ਇਕ ਤੋਂ ਬਾਅਦ ਇਕ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਵੀਸੀ ਰਾਜ ਕੁਮਾਰ ਤੋਂ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ। ਸੀਨੇਟ ਮੈਂਬਰਾਂ ਨੇ ਵੀਸੀ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਪੱਖ ਪੇਸ਼ ਕਰਨ ਲਈ ਕਿਹਾ ਸੀ। ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਨੇ ਵੀਸੀ ਖ਼ਿਲਾਫ਼ ਮੋਰਚਾ ਖੋਲਿਆ ਸੀ ਅਤੇ ਕਈ ਵਿਿਦਆਰਥੀ ਜੱਥਬੰਦੀਆਂ ਵੱਲੋਂ ਵੀ ਲਗਾਤਤਾਰ ਵੀਸੀ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਰਹੇ। ਉਹਨਾਂ ਵੀਸੀ ਉੱਤੇ ਤਾਨਾਸ਼ਾਹੀ ਰਵੱਈਆ ਰੱਖਣ ਦੇ ਇਲਜ਼ਾਮ ਵੀ ਲਗਾਏ ਸਨ।

ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਵੀਸੀ ਨੂੰ 5 ਸਾਲ ਦਾ ਤਜਰਬਾ: ਪ੍ਰੋਫੈਸਰ ਰਾਜ ਕੁਮਾਰ ਦਾ ਕਾਰਜਕਾਲ ਬੇਸ਼ਕ ਵਿਵਾਦਾਂ 'ਚ ਘਿਰਿਆ ਰਿਹਾ ਹੋਵੇ, ਪਰ ਰਾਜ ਕੁਮਾਰ ਦਾ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਲੰਬਾ ਚੌੜਾ ਤਜ਼ਰਬਾ ਹੈ। ਉਹਨਾਂ 35 ਸਾਲ ਸਿੱਖਿਆ ਖੇਤਰ ਵਿਚ ਵੱਖ- ਵੱਖ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਰਾਜ ਕੁਮਾਰ ਦੀਆਂ ਚਾਰ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ 200 ਤੋਂ ਵੱਧ ਫੈਕਲਟੀ, ਅਫਸਰਾਂ, ਉੱਦਮੀਆਂ ਨੂੰ ਸਿਖਲਾਈ ਵੀ ਦਿੱਤੀ । ਉਨ੍ਹਾਂ ਦੇ ਤਜ਼ਰਬੇ ਨੂੰ ਦੇਖਦਿਆਂ ਤਿੰਨ ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਦੀ ਚੋਣ ਕੀਤੀ ਗਈ ਹੈ।

ਇਹ ਵੀ ਪੜੋ: SAD BSP Alliance in Punjab: ਲੋਕ ਸਭਾ ਚੋਣ 2024 ਵਿੱਚ ਵੀ SAD ਅਤੇ BSP ਦਾ ਰਹੇਗਾ ਗਠਜੋੜ

Last Updated : Jan 16, 2023, 1:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.