ETV Bharat / state

Panjab University Election 2023: ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ, NSUI ਦੀ ਪ੍ਰਧਾਨ ਅਹੁਦੇ 'ਤੇ ਜਿੱਤ, ਜਨਰਲ ਸਕੱਤਰ ਦੇ ਅਹੁਦੇ ’ਤੇ INSO ਉਮੀਦਵਾਰ ਨੇ ਮਾਰੀ ਬਾਜੀ - Student Union Elections In Chandigarh

ਪੰਜਾਬ ਯੂਨੀਵਰਸਿਟੀ 'ਚ ਸਿਆਸੀ ਦੰਗਲ ਤੋਂ ਬਾਅਦ ਨਤੀਜਿਆਂ ਦਾ ਐਲ਼ਾਨ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ। ਕਿਸ ਨੇ ਮਾਰੀ ਬਾਜ਼ੀ ਪੜ੍ਹੋ ਪੂਰੀ ਖ਼ਬਰ..। (Panjab University Election 2023)

Punjab University Election
Punjab University Election
author img

By ETV Bharat Punjabi Team

Published : Sep 6, 2023, 8:57 AM IST

Updated : Sep 6, 2023, 8:21 PM IST

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (PU) ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਖ਼ਤਮ ਹੋ ਗਈ ਹੈ। ਪੀਯੂ ਪ੍ਰਧਾਨ ਦੇ ਅਹੁਦੇ 'ਤੇ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ। ਇਸ ਨਾਲ INSO ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ 'ਤੇ ਜਿੱਤ ਹਾਸਿਲ ਕੀਤੀ ਹੈ। ਦੂਜੇ ਪਾਸੇ ਮੀਤ ਪ੍ਰਧਾਨ ਦੇ ਅਹੁਦੇ 'ਤੇ SATH ਦੀ ਰਣਮੀਤ ਜੋਤ ਕੌਰ ਨੇ ਜਿੱਤ ਹਾਸਿਲ ਕੀਤੀ ਹੈ। ਵੋਟਿੰਗ ਤੋਂ ਬਾਅਦ ਡੀਜੀਪੀ ਪ੍ਰਵੀਨ ਰੰਜਨ ਅਤੇ ਐਸਐਸਪੀ ਕੰਵਰਦੀਪ ਕੌਰ ਗਿਣਤੀ ਕੇਂਦਰ ਦਾ ਜਾਇਜ਼ਾ ਲੈਣ ਪਹੁੰਚੇ ਸਨ। ਯੂਨੀਵਰਸਿਟੀ ਦੇ ਸਟਾਫ਼ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ। ਯੂਨੀਵਰਸਿਟੀ ਦੇ ਲਗਭਗ 15693 ਵਿਦਿਆਰਥੀਆਂ ਨੇ ਵੋਟਿੰਗ ਵਿੱਚ ਹਿੱਸਾ ਲਿਆ। 10 ਕਾਲਜਾਂ ਵਿੱਚ ਕਰੀਬ 43705 ਵੋਟਰ ਸਨ। 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਦੋਂਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਸਾਮੀਆਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ।

ਵਿਦਿਆਰਥੀ ਯੂਨੀਅਨ ਚੋਣਾਂ ਨਾਲ ਸਬੰਧਤ ਅਪਡੇਟਸ... Panjab University Election 2023

ਸੈਕਟਰ-32 ਸਥਿਤ ਡੀਏਵੀ ਕਾਲਜ ਵਿੱਚ ਐਸਓਆਈ ਦੇ ਜਸ਼ਨਪ੍ਰੀਤ ਸਿੰਘ ਨੂੰ ਜੇਤੂ ਐਲਾਨਿਆ ਗਿਆ ਹੈ। ਸਨਾਤਨ ਧਰਮ ਕਾਲਜ ਯੂਨੀਅਨ ਦੇ ਉਮੀਦਵਾਰ ਪਰਵਿੰਦਰ ਸਿੰਘ ਸੈਕਟਰ-32 ਸਥਿਤ ਐਸਡੀ ਕਾਲਜ ਦੇ ਪ੍ਰਧਾਨ ਚੁਣੇ ਗਏ ਹਨ। ਸੀਵਾਈਐਸਐਫ ਉਮੀਦਵਾਰ ਓਮ ਸ੍ਰੀਵਾਸਤਵ ਸੈਕਟਰ-46 ਸਥਿਤ ਪੀਜੀਜੀਸੀ ਦੇ ਪ੍ਰਧਾਨ ਚੁਣੇ ਗਏ ਹਨ। ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਵਿੱਚ ਪ੍ਰਿੰਸੀਪਲ ਦੇ ਅਹੁਦੇ ਲਈ ਕਮਲਪ੍ਰੀਤ ਕੌਰ ਪ੍ਰਿੰਸੀਪਲ ਬਣ ਗਈ ਹੈ। ਜਦੋਂ ਕਿ ਨਵਨੀਤ ਕੌਰ ਨੂੰ ਸੈਕਟਰੀ ਫੈਕਟਰੀ ਦੇ ਅਹੁਦੇ ਲਈ ਅਤੇ ਵਰਿੰਦਾ ਨੂੰ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ ਹੈ।

ਪ੍ਰਧਾਨ ਅਹੁਦੇ ਲਈ 9 ਉਮੀਦਵਾਰ: ਪੰਜਾਬ ਯੂਨੀਵਰਸਿਟੀ 'ਚ ਪ੍ਰਧਾਨ ਅਹੁਦੇ ਦੀ ਦੌੜ 'ਚ 9 ਉਮੀਦਵਾਰ ਸ਼ਾਮਿਲ ਹਨ। ਜਿਸ 'ਚ ਪੀਯੂਐਸਯੂ ਵਲੋਂ ਦਵਿੰਦਰ ਪਾਲ ਸਿੰਘ, ਸੀਵਾਈਐਸਐਸ ਤੋਂ ਦਿਵਆਂਸ਼ ਠਾਕੁਰ, ਐਨਐਸਯੂਆਈ ਤੋਂ ਜਤਿੰਦਰ ਸਿੰਘ, ਐਚਐਸਏ ਤੋਂ ਕੁਲਦੀਪ ਸਿੰਘ, ਪੀਐਸਯੂ ਲਲਕਾਰ ਤੋਂ ਮਨਿਕਾ ਛਾਬੜਾ, ਐਸਐਫਐਸ ਤੋਂ ਪ੍ਰਤੀਕ ਕੁਮਾਰ, ਏਬੀਵੀਪੀ ਤੋਂ ਰਾਕੇਸ਼ ਦੇਸ਼ਵਾਲ, ਐਸਓਆਈ ਤੋਂ ਯੁਵਰਾਜ ਗਰਗ ਅਤੇ ਇੱਕ ਆਜ਼ਾਦ ਉਮੀਦਵਾਰ ਸਖਸ਼ਮ ਸਿੰਘ ਦੇ ਨਾਮ ਸ਼ਾਮਿਲ ਹਨ।

ਕੁਝ ਇਸ ਤਰ੍ਹਾਂ ਸ਼ਹਿਰਾਂ 'ਚ ਵੋਟਾਂ ਦੀ ਗਿਣਤੀ: ਚੰਡੀਗੜ੍ਹ ਸ਼ਹਿਰ ਵਿੱਚ 11 ਕਾਲਜ ਹਨ। ਇਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਚੋਣ ਬਿਨਾਂ ਮੁਕਾਬਲੇ ਹੋਈ ਹੈ। ਬਾਕੀ ਕਾਲਜਾਂ ਵਿੱਚ ਵੀ ਅੱਜ ਵੋਟਾਂ ਪਈਆਂ ਹਨ। ਡੀਏਵੀ-10 ਕਾਲਜ ਵਿੱਚ 8384, ਪੀਜੀਜੀਸੀ-11 ਵਿੱਚ 4500, ਪੀਜੀਜੀਸੀਜੀ-11 ਵਿੱਚ 3870, ਐਸਜੀਜੀਐਸਸੀ-26 ਵਿੱਚ 5954, ਜੀਜੀਐਸਡੀ-32 ਵਿੱਚ 8492, ਐਮਸੀਐਮ ਡੀਏਵੀ-36 ਵਿੱਚ 4800, ਪੀਜੀਜੀਸੀਜੀ-11 ਵਿੱਚ 3291, ਡੀਐਸਸੀਡਬਲਿਊ-45 ਵਿੱਚ 1330, ਪੀਜੀਜੀਸੀ-46 ਵਿੱਚ 2184 ਅਤੇ ਜੀਸੀਸੀਵੀਏ-50 ਵਿੱਚ 900 ਵੋਟਾਂ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਸ਼ਹਿਰ ਵਿੱਚ ਕਰੀਬ 43705 ਵੋਟਾਂ ਹਨ।

UIET ਵਿੱਚ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ: ਪੰਜਾਬ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (UIET) ਵਿੱਚ ਸਭ ਤੋਂ ਵੱਧ 2527 ਵੋਟਰ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਰਵਿਸਿਜ਼ (UILS) ਵਿੱਚ 1900 ਵੋਟਰ, ਕਾਨੂੰਨ ਵਿਭਾਗ ਵਿੱਚ 1100, ਡੈਂਟਲ ਸਾਇੰਸ ਵਿੱਚ 512 ਅਤੇ ਮਨੋਵਿਗਿਆਨ ਵਿਭਾਗ ਵਿੱਚ ਘੱਟੋ-ਘੱਟ 213 ਵੋਟਰ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਇਸ ਵਾਰ ਕੁੱਲ 15693 ਵਿਦਿਆਰਥੀਆਂ ਨੇ ਆਪਣੀ ਵੋਟ ਪਾਈ।

ਪੁਲਿਸ ਦੀ ਚੱਪੇ-ਚੱਪੇ 'ਤੇ ਨਜ਼ਰ: ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਇਸ ਦੇ ਲਈ ਪੁਲਿਸ ਨੇ 14 ਡੀ.ਐਸ.ਪੀ., 12 ਐਸ.ਐਚ.ਓਜ਼, 18 ਇੰਸਪੈਕਟਰ, 10 ਚੌਕੀ ਇੰਚਾਰਜ, 938 ਹੋਰ ਮੁਲਾਜ਼ਮਾਂ ਦੇ ਨਾਲ ਟਰੈਫ਼ਿਕ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਹੈ। ਇਸ 'ਚ ਕ੍ਰਾਈਮ ਬ੍ਰਾਂਚ ਸਮੇਤ ਕਰੀਬ 1200 ਪੁਲਿਸ ਕਰਮਚਾਰੀ ਡਿਊਟੀ 'ਤੇ ਤਾਇਨਾਤ ਰਹਿਣਗੇ। ਪੁਲਿਸ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।

Last Updated : Sep 6, 2023, 8:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.