ETV Bharat / state

Painting Exhibition In Chandigarh: ਅਤੀਤ ਦੀਆਂ ਯਾਦਾਂ 'ਚ ਭਰੇ ਰੰਗ, ਇਸ ਕਲਾਕਾਰ ਨੇ ਬੋਲਣ ਲਾਈਆਂ ਤਸਵੀਰਾਂ

ਉਂਝ ਤਸਵੀਰਾਂ ਗੱਲਾਂ ਨਹੀਂ ਕਰਦੀਆਂ ਪਰ ਜਦੋਂ ਕੋਈ ਕਲਾਕਾਰ ਆਪਣੇ ਮਨ ਦੇ ਵਲਵਲਿਆਂ ਦੀ ਤਸਵੀਰ ਬਣਾਉਂਦਾ ਹੈ ਤਾਂ ਉਹ ਜਿਊਂਦੀ ਜਾਗਦੀ ਮੂਰਤ ਲੱਗਦੀ ਹੈ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਪੈਟਿੰਗਜ਼ ਦੀ ਅਜਿਹੀ ਹੀ ਪ੍ਰਦਰਸ਼ਨੀ ਲੱਗੀ ਹੈ, ਜਿਸ ਵਿੱਚ ਰੈਟਰੋਸਪੈਕਟਿਵ ਪੈਂਟਿੰਗਜ਼ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।

author img

By

Published : Mar 28, 2023, 7:42 PM IST

Painting Exhibition In Chandigarh
Painting Exhibition In Chandigarh: ਅਤੀਤ ਦੀਆਂ ਯਾਦਾਂ 'ਚ ਭਰੇ ਰੰਗ, ਇਸ ਕਲਾਕਾਰ ਨੇ ਬੋਲਣ ਲਾਈਆਂ ਤਸਵੀਰਾਂ
Painting Exhibition In Chandigarh: ਅਤੀਤ ਦੀਆਂ ਯਾਦਾਂ 'ਚ ਭਰੇ ਰੰਗ, ਇਸ ਕਲਾਕਾਰ ਨੇ ਬੋਲਣ ਲਾਈਆਂ ਤਸਵੀਰਾਂ

ਚੰਡੀਗੜ੍ਹ: ਕਲਾ ਉਹ ਜਿਸਦਾ ਜਾਦੂ ਸਿਰ ਚੜ੍ਹ ਕੇ ਬੋਲੇ ਅਤੇ ਕਲਾਕਾਰ ਉਹ ਜਿਸਦਾ ਹੁਨਰ ਸਾਨੂੰ ਮੰਤਰਮੁਗਧ ਕਰ ਦੇੇਵੇ। ਕਲਾ ਵੈਸੇ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਆਪਣੇ ਮਨ ਦੇ ਵਲਵਿਲਆਂ ਨੂੰ ਕੈਨਵਸ 'ਤੇ ਉਤਾਰ ਕੇ ਪੇਂਟਿੰਗ ਦਾ ਰੂਪ ਦੇਣ ਦਾ ਹੁਨਰ ਬਾਕਮਾਲ ਹੈ। ਦਰਅਸਲ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੈਂਟਿੰਗਜ਼ ਦੀ ਅਜਿਹੀ ਹੀ ਪ੍ਰਦਰਸ਼ਨੀ ਲੱਗੀ ਹੈ ਜਿਸ ਵਿਚਲੀਆਂ ਪੈਟਿੰਗਜ਼ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਇਹ ਤਸਵੀਰਾਂ ਬਣਾਈਆਂ ਹਨ ਰਮੇਸ਼ ਛੇਤਰੀ ਨੇ ਅਤੇ ਈਟੀਵੀ ਭਾਰਤ ਵੱਲੋਂ ਉਹਨਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਰੈਟਰੋਸਪੈਕਟਿਵ ਕਲਾ ਨਾਲ ਬਣਾਈਆਂ ਪੇਟਿੰਗਜ਼: ਰੈਟਰੋਸਪੈਕਟਿਵ ਪੇਂਟਿੰਗਸ ਦਾ ਮਤਲਬ ਹੈ ਜ਼ਿੰਦਗੀ ਦੇ ਅਤੀਤ ਨੂੰ ਪੇਟਿੰਗਸ ਦੇ ਜ਼ਰੀਏ ਸਭ ਦੇ ਸਾਹਮਣੇ ਪੇਸ਼ ਕਰਨਾ। ਬੀਤੀ ਹੋਈ ਜ਼ਿੰਦਗੀ ਨੂੰ ਕੈਦ ਕਰਕੇ ਰੰਗਾਂ ਨਾਲ ਚਿੱਤਰਾਂ ਵਿੱਚ ਢਾਲਣਾ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸੰਜੋ ਕੇ ਰੱਖਣਾ। ਰਮੇਸ਼ ਛੇਤਰੀ ਨੇ ਵੀ ਆਪਣੀਆਂ ਪੈਟਿੰਗਜ਼ ਵਿੱਚ ਆਪਣੀ ਜ਼ਿੰਦਗੀ ਦੇ ਅਤੀਤ, ਪੁਰਾਤਨ ਸੱਭਿਆਚਾਰ, ਪੁਰਾਤਨ ਕਾਲ ਨੂੰ ਦਰਸਾਉਂਦੀਆਂ ਕਈ ਪੇਂਟਿੰਗਸ ਤਿਆਰ ਕੀਤੀਆਂ ਹਨ। ਇਹ ਚਿੱਤਰ ਲੈਂਡਸਕੇਪ, ਪੈਟਿੰਗਸ ਕਲਰਸ, ਐਕਰੀਲਿਕ ਅਤੇ ਡਰਾਇੰਗ ਫੌਮ ਵਿਚ ਬਣਾਈਆਂ ਗਈਆਂ। ਕੁੱਝ ਪੇਂਟਿੰਗਜ਼ ਵਿੱਚ ਪਾਣੀ ਵਾਲੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ।

ਭਾਰਤ ਵਿਚ ਇਕਲੌਤੇ ਰੈਟਰੋਸਪੈਕਟਿਵ ਪੇਂਟਰ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਰਮੇਸ਼ ਛੇਤਰੀ ਨੇ ਦੱਸਿਆ ਕਿ ਉਹ ਇਕੱਲੇ ਅਜਿਹੇ ਪੇਂਟਰ ਹਨ ਜੋ ਰੈਟਰੋ ਸਟਾਈਲ ਵਿੱਚ ਤਸਵੀਰਾਂ ਬਣਾਉਂਦੇ ਹਨ। ਸਾਰੀਆਂ ਪੁਰਾਣੀਆਂ ਯਾਦਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਤਸਵੀਰ ਦਾ ਰੂਪ ਦਿੱਤਾ। ਇੰਨਾ ਹੀ ਨਹੀਂ ਭਾਰਤੀ ਸੱਭਿਅਤਾ ਦੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਪੇਟਿੰਗਜ਼ ਬਣਾਈਆਂ ਗਈਆਂ ਅਤੇ ਪੁਰਾਤਨ ਕਾਲ ਦੇ ਦੇਵੀ ਦੇਵਤਿਆਂ ਦੀਆਂ ਪੇਟਿੰਗਜ਼ ਵੀ ਬਣਾਈਆਂ ਗਈਆਂ। ਇਹ ਸਾਰੀਆਂ ਪੇਟਿੰਗਜ਼ ਪੁਰਾਣੇ ਸਮੇਂ ਨੂੰ ਦਰਸਾਉਂਦੀਆਂ ਹਨ।

ਕਲਾਕਾਰ ਦੀ ਕਲਾ ਦਾ ਮੁੱਲ ਕਦੇ ਵੀ ਨਹੀਂ ਮਿਲਦਾ: ਰਮੇਸ਼ ਛੇਤਰੀ ਨੇ ਦੱਸਿਆ ਕਿ ਭਾਰਤ ਵਿੱਚ ਕਲਾਕਾਰ ਦੀ ਕਲਾ ਦਾ ਮੁੱਲ ਕਦੇ ਵੀ ਸਹੀ ਮਾਇਨਿਆਂ ਵਿੱਚ ਨਹੀਂ ਪਾਇਆ ਜਾਂਦਾ। ਅਕਸਰ ਚਿੱਤਰ ਪ੍ਰਦਰਸ਼ਨੀ ਵਿੱਚ ਲੋਕ ਆਉਂਦੇ ਹਨ ਉਹਨਾਂ ਕਲਾਕਾਰੀ ਦੀ ਤਾਰੀਫ਼ ਕਰਦੇ ਹਨ ਪਰ ਜਦੋਂ ਖਰੀਦਣ ਦੀ ਵਾਰੀ ਆਉਂਦੀ ਹੈ ਤਾਂ ਪਿੱਛੇ ਹੱਟ ਜਾਂਦੇ ਹਨ। ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਉਹਨਾਂ ਦੀਆਂ ਪੇਟਿੰਗਜ਼ ਨੂੰ ਖਰੀਦ ਦੇ ਹਨ। ਜਦ ਕਿ ਵਿਦੇਸ਼ਾਂ ਵਿੱਚ ਕਲਾ ਦੀ ਕਦਰ ਅਤੇ ਮੁੱਲ ਦੋਵੇਂ ਪਾਏ ਜਾਂਦੇ ਹਨ। ਪ੍ਰਦਰਸ਼ਨੀਆਂ ਵਿੱਚ ਰੱਖੀਆਂ ਗਈਆਂ ਪੇਟਿੰਗਜ਼ ਨੂੰ ਮਹਿੰਗੇ ਰੇਟਾਂ 'ਤੇ ਖਰੀਦਿਆ ਜਾਂਦਾ ਹੈ। ਰਮੇਸ਼ ਛੱਤਰੀ ਕਹਿੰਦੇ ਹਨ ਰੈਟਰੋ ਦਾ ਮਤਲਬ ਗੁਜ਼ਰਿਆ ਹੋਇਆ ਵਕਤ। ਗੁਜ਼ਰੇ ਹੋਏ ਵਕਤ ਦੀਆਂ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਚੇਤੇ ਵਿਚੋਂ ਕਦੇ ਵਿਸਾਰੀਆਂ ਨਹੀਂ ਜਾਂਦੀਆਂ। ਜੇਕਰ ਉਹਨਾਂ ਨੂੰ ਤਸਵੀਰਾਂ ਵਿੱਚ ਕੈਦ ਕਰ ਲਿਆ ਜਾਵੇ ਤਾਂ ਹਮੇਸ਼ਾ ਅੱਖਾਂ ਦੇ ਸਾਹਮਣੇ ਰਹਿੰਦੀਆਂ ਹਨ। ਇਸੇ ਲਈ ਰੈਟਰੋਸਪੈਕਟਿਵ ਪੇਂਟਿੰਗਸ ਦੀ ਬਹੁਤ ਮਹੱਤਤਾ ਹੈ। ਅੱਜ ਦੇ ਦੌਰ ਵਿੱਚ ਤਾਂ ਇਸ ਦੀ ਅਹਿਮੀਤ ਹੋਰ ਵੀ ਵੱਧ ਜਾਂਦੀ ਹੈ।

ਇਕੱਲੀਆਂ ਪੇਂਟਿੰਗਜ਼ ਬਣਾ ਕੇ ਘਰ ਨਹੀਂ ਚਲਾਇਆ ਜਾ ਸਕਦਾ: ਰਮੇਸ਼ ਛੱਤਰੀ ਨੇ ਦੱਸਿਆ ਕਿ ਪੇਂਟਿੰਗਜ਼ ਬਣਾਉਣ ਦੀ ਕਲਾ ਬੇਸ਼ਕੀਮਤੀ ਹੈ ਪਰ ਇਸ ਨਾਲ ਘਰ ਨਹੀਂ ਚਲਾਇਆ ਜਾ ਸਕਦਾ। ਉਹ ਪੇਂਟਿੰਗ ਬਣਾਉਣ ਦੇ ਨਾਲ ਨਾਲ ਆਰਟ ਐਂਡ ਕਰਾਫਟ ਕਾਲਜ ਵਿੱਚ ਨੌਕਰੀ ਕਰਦੇ ਰਹੇ ਜਿਸ ਦੀ ਤਨਖਾਹ ਨਾਲ ਹੁਣ ਤੱਕ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਅਤੇ ਉਹਨਾਂ ਦਾ ਘਰ ਚੱਲਦਾ ਹੈ। ਹੁਣ ਤੱਕ ਦੀ ਉਹਨਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਕਈ ਨੌਜਵਾਨ ਆਏ ਨੇ ਅਤੇ ਉਹਨਾਂ ਦੀ ਕਲਾ ਵਿੱਚ ਦਿਲਚਸਪੀ ਵਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਇਹੀ ਜਾਨਣ ਦੇ ਉਤਸੁਕ ਹੁੰਦੇ ਹਨ ਕਿ ਪੇਂਟਿੰਗਜ਼ ਵਿੱਚੋਂ ਕਿੰਨੇ ਪੈਸੇ ਕਮਾਏ ਜਾ ਸਕਦੇ ਹਨ।

ਹੁਣ ਤੱਕ ਬਣਾਈਆਂ 400 ਪੇਂਟਿੰਗਜ਼: ਰਮੇਸ਼ ਛੇਤਰੀ ਮੂਲ ਰੂਪ ਵਿੱਚ ਉਤਰਾਖੰਡ ਦੇ ਰਹਿਣ ਵਾਲੇ ਹਨ ਪਰ ਪੰਜਾਬੀ ਭਾਸ਼ਾ ਅਤੇ ਪੰਜਾਬ ਨਾਲ ਉਹਨਾਂ ਦਾ ਲੰਮਾ ਵਾਹ ਵਾਸਤਾ ਹੈ। ਚੰਡੀਗੜ੍ਹ ਦੇ ਆਰਟਸ ਐਂਡ ਕਰਾਫਟ ਕਾਲਜ ਵਿੱਚ ਉਹਨਾਂ ਕਈ ਸਾਲ ਨੌਕਰੀ ਕੀਤੀ। ਉਹਨਾਂ ਨੇ 1972 ਤੋਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਤੱਕ ਚੱਲ ਰਹੀ ਹੈ। ਹੁਣ ਤੱਕ ਉਹ 400 ਤੋਂ ਜ਼ਿਆਦਾ ਪੇਂਟਿੰਗਸ ਬਣਾ ਚੁੱਕੇ ਹਨ ਜਿਹਨਾਂ ਵਿੱਚੋਂ 60 ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨੀ ਲਈ ਲਿਆਂਦੀਆਂ ਗਈਆਂ ਹਨ।

ਇਹ ਵੀ ਪੜ੍ਹੋ: ਸੀਐੱਮ ਮਾਨ ਨੇ ਪੁਲਿਸ ਨੂੰ ਹਾਈਟੈੱਕ ਕਰਨ ਦੀ ਕੀਤੀ ਤਿਆਰੀ, ਕਿਹਾ-ਫੌਰੀ ਤੌਰ ਉੱਤੇ ਕੀਤੇ ਜਾਣਗੇ ਸੁਧਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.