ETV Bharat / state

ਪੰਜਾਬ ਦੇ ਪਦਮ ਭੂਸ਼ਨ ਵਿਜੇਤਾ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ - ਕਲਗ਼ੀਧਰ ਟਰੱਸਟ ਗੁਰਦੁਆਰਾ

ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਖੇਮ ਸਿੰਘ ਗਿੱਲ ਦਾ 89 ਸਾਲ ਦੀ ਉੱਮਰ ਵਿੱਚ ਦਿਹਾਂਤ ਹੋ ਗਿਆ ਹੈ। ਡਾ. ਖੇਮ ਸਿੰਘ ਗਿੱਲ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਵੀ ਮਿਲ ਚੁੱਕਿਆ ਹੈ।

ਫ਼ੋਟੋ
author img

By

Published : Sep 17, 2019, 11:07 AM IST

ਚੰਡੀਗੜ੍ਹ: ਪੰਜਾਬ ਦੇ ਮਸਹੂਰ ਜਨੈਟਿਕਸਿਸਟ ਪਦਮ ਭੂਸ਼ਨ ਵਿਜੇਤਾ ਡਾ. ਖੇਮ ਸਿੰਘ ਗਿੱਲ ਦਾ 89 ਦੀ ਉੱਮਰ ਵਿੱਚ ਦਿਹਾਂਤ ਹੋ ਗਿਆ। ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ 1930 ਨੂੰ ਹੋਇਆ ਸੀ। ਡਾ. ਖੇਮ ਸਿੰਘ ਭਾਰਤੀ ਜਨੈਟਿਕਸਿਸਟ, ਪਲਾਂਟ ਬ੍ਰੀਡਰ, ਜੈਵ-ਵਿਗਿਆਨਿਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਜਾਣੇ ਜਾਂਦੇ ਸਨ। ਇਨ੍ਹਾਂ ਨੂੰ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਵੀ ਬਾਖੂਬੀ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ "ਪੰਜਾਬ ਵਿੱਚ ਕਾਣਕ ਤੇ ਹਾਈਬ੍ਰੀਡ ਕਣਕ ਉੱਪਰ ਖੋਜ" (Research on wheat and triticale in the Punjab) ਨਾਂਅ ਦੀ ਕਿਤਾਬ ਵੀ ਲਿਖੀ ਸੀ।

ਦੱਸਣਯੋਗ ਹੈ ਕਿ ਖੇਮ ਸਿੰਘ ਗਿੱਲ ਕਲਗੀਧਰ ਟਰੱਸਟ ਤੇ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਵਾਈਸ ਪ੍ਰੈਜ਼ੀਡੈਂਟ ਹਨ। ਕਲਗ਼ੀਧਰ ਸੁਸਾਇਟੀ ਸਿੱਖ ਚੈਰੀਟੀ ਸੁਸਾਇਟੀਆਂ ਵਿੱਚੋਂ ਇੱਕ ਹੈ।

ਇਸ ਦੁਖਦ ਸਮਾਚਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਖੇਮ ਸਿੰਘ ਦੀਆਂ ਪ੍ਰਪਾਤੀਆਂ ਤੇ ਇੱਕ ਨਜਰ

  • ਖੇਮ ਸਿੰਘ ਨੂੰ 'ਰਫ਼ੀ ਅਹਮਦ ਕਿਦਵਾਈ ਅਵਾਰਡ' ਮਿਲਿਆ ਸੀ।
  • ਰਿਸਰਚ ਦੇ ਖੇਤਰ ਵਿੱਚ ਆਈ.ਸੀ.ਏ.ਆਰ. ਟੀਮ ਰਿਸਰਚ ਅਵਾਰਡ ਹਾਸਲ ਕੀਤਾ ਸੀ।
  • FICCI ਅਵਾਰਡ' ਨਾਲ ਸਮਾਨਤ ਕੀਤਾ ਗਿਆ ਸੀ।
  • ਖੇਮ ਸਿੰਘ ਨੇ ICAR ਗੋਲਡਨ ਜੁਬਲੀ ਅਵਾਰਡ ਪ੍ਰਪਾਤ ਕੀਤਾ ਸੀ।
  • ISOR ਸਿਲਵਰ ਜੁਬਲੀ ਅਵਾਰਡ ਵੀ ਹਾਸਲ ਕੀਤਾ ਸੀ।
  • ਖੇਮ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਵਿਗਿਆਨ ਵਿੱਚ ਸਹਿਯੋਗ ਲਈ 'ਪਦਮ ਭੂਸ਼ਣ' ਪੁਰਸਕਾਰ ਨਾਲ ਨਵਾਜਿਆ ਗਿਆ ਸੀ।

ਖੇਮ ਸਿੰਘ ਗਿੱਲ ਦਾ ਜੀਵਨ

ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ, 1930 ਵਿੱਚ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਕਾਲੇਕੇ, ਜਿਲ੍ਹਾ ਮੋਗਾ ਵਿਖੇ ਹੋਇਆ ਸੀ। ਖੇਮ ਸਿੰਘ ਗਿੱਲ ਨੇ ਉੱਚ ਸਿਖਿਆ ਲਈ 1949 ਵਿੱਚ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਬੀ.ਐਸ.ਸੀ. ਐਗਰੀਕਲਚਰਲ ਸਾਇੰਸ ਕੀਤੀ ਤੇ ਆਪਣੀ ਐਮ.ਐਸ.ਸੀ. 1951 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ ਸੀ। ਖੇਮ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਖੇਤੀਬਾੜੀ ਰਿਸਰਚ ਸਹਾਇਕ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ ਸੀ।

ਸਿਖਿਆ ਦੇ ਖੇਤਰ ਵਿੱਚ ਦਿੱਤਾ ਸੀ ਆਪਣਾ ਅਹਿਮ ਯੋਗਦਾਨ

  • 1963 ਵਿੱਚ ਖੇਮ ਸਿੰਘ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ ਤੋਂ ਆਪਣੀ ਪੀਐਚ.ਡੀ ਦੀ ਡਿਗਰੀ ਪੂਰੀ ਕੀਤੀ ਸੀ।
  • 1966 ਵਿੱਚ ਪੀਐਚ.ਡੀ ਪੂਰੀ ਕਰਨ ਤੋਂ ਬਾਅਦ ਖੇਮ ਸਿੰਘ ਭਾਰਤ ਮੁੜ ਆਏ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਿਪਰਟਮੈਂਟ ਆਫ਼ ਜੈਨਿਟਿਕ ਦੇ ਪ੍ਰੋਫ਼ੈਸਰ ਦੇ ਤੌਰ 'ਤੇ 1968 ਤੱਕ ਮੁੱਖੀ ਵਜੋਂ ਨਿਯੁਕਤ ਰਹੇ।
  • ਇਸ ਤੋਂ ਬਾਅਦ 1968 ਤੋਂ 79 ਤੱਕ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁੱਖੀ ਵਜੋਂ ਸੇਵਾਵਾ ਅਦਾ ਕੀਤੀਆਂ।
  • 1979 ਤੋਂ 1983 ਤੱਕ ਖੇਤੀਬਾੜੀ ਕਾਲਜ ਦੇ ਡੀਨ ਬਣੇ ਰਹੇ ਸਨ।
  • 1983 ਤੋਂ 1987 ਤੱਕ ਡਿਰੈਕਟਰ ਆਫ ਰਿਸਰਚ ਰਹੇ ਸਨ।
  • 1987 ਤੋਂ 89 ਤੱਕ ਡਿਰੈਕਟਰ ਆਫ ਐਕਸਟੈਨਸ਼ਨ ਐਜੂਕੇਸ਼ਨ ਵੀ ਰਹੇ ਸਨ।
  • 1990 ਵਿੱਚ ਖੇਮ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਬਣਾ ਦਿੱਤੇ ਗਏ।

Intro:Body:

ਪੰਜਾਬ ਦੇ ਪਦਮ ਭੂਸ਼ਨ ਵਿਜੇਤਾ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ

ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਖੇਮ ਸਿੰਘ ਗਿੱਲ ਦਾ 89 ਸਾਲ ਦੀ ਉੱਮਰ ਵਿੱਚ ਦਿਹਾਂਤ ਹੋ ਗਿਆ ਹੈ। ਡਾ. ਖੇਮ ਸਿੰਘ ਗਿੱਲ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਵੀ ਮਿਲ ਚੁੱਕਿਆ ਹੈ। 

ਚੰਡੀਗੜ੍ਹ: ਪੰਜਾਬ ਦੇ ਮਸਹੂਰ ਜਨੈਟਿਕਸਿਸਟ ਪਦਮ ਭੂਸ਼ਨ ਵਿਜੇਤਾ ਡਾ. ਖੇਮ ਸਿੰਘ ਗਿੱਲ ਦਾ 89 ਦੀ ਉੱਮਰ ਵਿੱਚ ਦਿਹਾਂਤ ਹੋ ਗਿਆ। ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ 1930 ਨੂੰ ਹੋਇਆ ਸੀ। ਡਾ. ਖੇਮ ਸਿੰਘ ਭਾਰਤੀ ਜਨੈਟਿਕਸਿਸਟ, ਪਲਾਂਟ ਬ੍ਰੀਡਰ, ਜੈਵ-ਵਿਗਿਆਨਿਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਜਾਣੇ ਜਾਂਦੇ ਸਨ। ਇਨ੍ਹਾਂ ਨੂੰ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਵੀ ਬਖੂਬੀ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ "ਪੰਜਾਬ ਵਿੱਚ ਕਾਣਕ ਤੇ ਹਾਈਬ੍ਰੀਡ ਕਣਕ ਉੱਪਰ ਖੋਜ" (Research on wheat and triticale in the Punjab) ਨਾਂਅ ਦੀ ਕਿਤਾਬ ਵੀ ਲਿਖੀ ਸੀ। 

ਦੱਸਣਯੋਗ ਹੈ ਕਿ ਖੇਮ ਸਿੰਘ ਗਿੱਲ ਕਲਗੀਧਰ ਟਰੱਸਟ ਤੇ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਵਾਈਸ ਪ੍ਰੈਜ਼ੀਡੈਂਟ ਹਨ। ਕਲਗੀਧਰ ਸੁਸਾਇਟੀ ਸਿੱਖ ਚੈਰੀਟੀ ਸੁਸਾਇਟੀਆਂ ਵਿੱਚੋਂ ਇੱਕ ਹੈ। 

ਖੇਮ ਸਿੰਘ ਦੀਆਂ ਪ੍ਰਪਾਤੀਆਂ ਤੇ ਇੱਕ ਨਜਰ 

ਖੇਮ ਸਿੰਘ ਨੂੰ 'ਰਫ਼ੀ ਅਹਮਦ ਕਿਦਵਾਈ ਅਵਾਰਡ' ਮਿਲਿਆ ਸੀ।

ਰਿਸਰਚ ਦੇ ਖੇਤਰ ਵਿੱਚ ਆਈ.ਸੀ.ਏ.ਆਰ. ਟੀਮ ਰਿਸਰਚ ਅਵਾਰਡ ਹਾਸਲ ਕੀਤਾ ਸੀ।

FICCI ਅਵਾਰਡ' ਨਾਲ ਸਮਾਨਤ ਕੀਤਾ ਗਿਆ ਸੀ।

ਖੇਮ ਸਿੰਘ ਨੇ ICAR ਗੋਲਡਨ ਜੁਬਲੀ ਅਵਾਰਡ ਪ੍ਰਪਾਤ ਕੀਤਾ ਸੀ।

ISOR ਸਿਲਵਰ ਜੁਬਲੀ ਅਵਾਰਡ ਵੀ ਹਾਸਲ ਕੀਤਾ ਸੀ। 

ਖੇਮ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਵਿਗਿਆਨ ਵਿੱਚ ਸਹਿਯੋਗ ਲਈ 'ਪਦਮ ਭੂਸ਼ਣ' ਪੁਰਸਕਾਰ ਨਾਲ ਨਵਾਜਿਆ ਗਿਆ ਸੀ।

ਖੇਮ ਸਿੰਘ ਗਿੱਲ ਦਾ ਜੀਵਨ

ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ, 1930 ਵਿੱਚ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਕਾਲੇਕੇ, ਜਿਲ੍ਹਾ ਮੋਗਾ ਵਿਖੇ ਹੋਇਆ ਸੀ। ਖੇਮ ਸਿੰਘ ਗਿੱਲ ਨੇ ਉੱਚ ਸਿਖਿਆ ਲਈ 1949 ਵਿੱਚ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਬੀ.ਐਸ.ਸੀ. ਐਗਰੀਕਲਚਰਲ ਸਾਇੰਸ ਕੀਤੀ ਤੇ ਆਪਣੀ ਐਮ.ਐਸ.ਸੀ. 1951 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ ਸੀ। ਖੇਮ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਖੇਤੀਬਾੜੀ ਰਿਸਰਚ ਸਹਾਇਕ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ ਸੀ। 

ਸਿਖਿਆ ਦੇ ਖੇਤਰ ਵਿੱਚ ਦਿੱਤਾ ਸੀ ਆਪਣਾ ਅਹਿਮ ਯੋਗਦਾਨ 

1963 ਵਿੱਚ ਖੇਮ ਸਿੰਘ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ ਤੋਂ ਆਪਣੀ ਪੀਐਚ.ਡੀ ਦੀ ਡਿਗਰੀ ਪੂਰੀ ਕੀਤੀ ਸੀ। 

1966 ਵਿੱਚ ਪੀਐਚ.ਡੀ ਪੂਰੀ ਕਰਨ ਤੋਂ ਬਾਅਦ ਖੇਮ ਸਿੰਘ ਭਾਰਤ ਮੁੜ ਆਏ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਿਪਰਟਮੈਂਟ ਆਫ਼ ਜੈਨਿਟਿਕ ਦੇ ਪ੍ਰੋਫ਼ੈਸਰ ਦੇ ਤੌਰ 'ਤੇ 1968 ਤੱਕ ਮੁੱਖੀ ਵਜੋਂ ਨਿਯੁਕਤ ਰਹੇ।

ਇਸ ਤੋਂ ਬਾਅਦ 1968 ਤੋਂ 79 ਤੱਕ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁੱਖੀ ਵਜੋਂ ਸੇਵਾਵਾ ਅਦਾ ਕੀਤੀਆਂ। 

1979 ਤੋਂ 1983 ਤੱਕ ਖੇਤੀਬਾੜੀ ਕਾਲਜ ਦੇ ਡੀਨ ਬਣੇ ਰਹੇ ਸਨ। 

1983 ਤੋਂ 1987 ਤੱਕ ਡਿਰੈਕਟਰ ਆਫ ਰਿਸਰਚ ਰਹੇ ਸਨ। 

1987 ਤੋਂ 89 ਤੱਕ ਡਿਰੈਕਟਰ ਆਫ ਐਕਸਟੈਨਸ਼ਨ ਐਜੂਕੇਸ਼ਨ ਵੀ ਰਹੇ ਸਨ। 

1990 ਵਿੱਚ ਖੇਮ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਬਣਾ ਦਿੱਤੇ ਗਏ। 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.