ਤਿਰੰਗੇ ਵਾਲਾ ਟੈਟੂ ਬਣਾ ਕੇ ਹਰਮੰਦਿਰ ਸਾਹਿਬ ਜਾਂਦੀ ਜਿਸ ਲੜਕੀ ਨੂੰ ਰੋਕਿਆ ਸੀ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਚੰਡੀਗੜ੍ਹ : ਤਿਰੰਗੇ ਦਾ ਟੈਟੂ ਚਿਹਰੇ 'ਤੇ ਬਣਾ ਕੇ ਜਾਣ ਵਾਲੀ ਲੜਕੀ ਨੂੰ ਸ੍ਰੀ ਹਰਮੰਦਿਰ ਸਾਹਿਬ ਵਿਚ ਮੱਥਾ ਟੇਕਣ ਤੋਂ ਰੋਕਿਆ ਗਿਆ। ਇਹ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿਚ ਡਿਊਟੀ ਨਿਭਾ ਰਹੇ ਸੇਵਾਦਾਰ ਦੇ ਵਤੀਰੇ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਐਸਜੀਪੀਸੀ ਦਾ ਇਸਤੇ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ।
ਤਿਰੰਗੇ ਵਾਲਾ ਟੈਟੂ ਬਣਾ ਕੇ ਹਰਮੰਦਿਰ ਸਾਹਿਬ ਜਾਂਦੀ ਜਿਸ ਲੜਕੀ ਨੂੰ ਰੋਕਿਆ ਸੀ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਐਸਜੀਪੀਸੀ ਦਾ ਸਪੱਸ਼ਟੀਕਰਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚੋਂ, ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਨਾਲ ਸਬੰਧਤ ਸ਼ਰਧਾਲੂ ਸ੍ਰੀ ਹਰਮੰਦਿਰ ਸਾਹਿਬ ਵਿਚ ਆ ਸਕਦਾ ਹੈ। ਹਰਮੰਦਿਰ ਸਾਹਿਬ ਦੇ 4 ਦਰਵਾਜ਼ੇ ਹਨ ਜੋ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਥੇ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 1984 ਵਿਚ ਸਿੱਖਾਂ ਦਾ ਕਤਲੇਆਮ ਹੋਇਆ ਜਗਦੀਸ਼ ਟਾਈਟਲਰ ਵਰਗੇ ਲੋਕਾਂ ਨੂੰ ਸਰਕਾਰਾਂ ਨੇ ਬਚਾਇਆ। ਕੁਝ ਸਮਾਂ ਪਹਿਲਾਂ ਇਕ ਵਿਅਕਤੀ ਵੱਲੋਂ ਸਰੋਵਰ 'ਚ ਇਸ਼ਨਾਨ ਕਰਕੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ ਸ਼ਰਟ ਪਾਈ ਗਈ ਅਤੇ ਬਾਅਦ ਵਿਚ ਸ੍ਰੀ ਹਰਮੰਦਿਰ ਸਾਹਿਬ ਨਾਲ ਫੋਟੋ ਖਿਚਵਾਈ ਗਈ। ਉਸਨੇ ਜਾਣਬੁਝ ਕੇ ਅਜਿਹਾ ਕੀਤਾ ਹੈ ਜਿਸਦੇ ਬਾਰੇ ਕਿਸੇ ਨੇ ਵੀ ਕਦੇ ਨਹੀਂ ਸੋਚਿਆ। ਇਥੇ ਫੋਟੋਗ੍ਰਾਫੀ ਕਰਕੇ ਕਈ ਤਰ੍ਹਾਂ ਦੀਆਂ ਵੀਡੀਓਸ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਹਨ ਅਤੇ ਤੋੜ ਮਰੋੜ ਕੇ ਵਿਵਾਦ ਪੈਦਾ ਕੀਤਾ ਜਾਂਦਾ ਹੈ। ਹਰੇਕ ਧਾਰਮਿਕ ਅਸਥਾਨ ਦੀ ਇਕ ਮਰਿਯਾਦਾ ਹੁੰਦੀ ਹੈ ਇਥੋਂ ਦੀ ਮਰਿਯਾਦਾ ਵਿਚ ਵੀ ਇਹ ਸ਼ਾਮਿਲ ਹੈ ਕਿ ਇਥੇ ਆਉਣ ਵਾਲੇ ਲੋਕਾਂ ਦਾ ਪਹਿਰਾਵਾ ਠੀਕ ਹੋਵੇ, ਕੋਈ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਸ੍ਰੀ ਹਰਮੰਦਿਰ ਸਾਹਿਬ ਦੇ ਸੇਵਾਦਾਰਾਂ ਨੂੰ ਇਸਦਾ ਧਿਆਨ ਰੱਖਣਾ ਪੈਂਦਾ ਹੈ। ਸੇਵਾਦਾਰ ਆਪਣੀ ਡਿਊਟੀ ਕਰ ਰਿਹਾ ਸੀ ਇਸ ਦੌਰਾਨ ਜੇਕਰ ਕਿਸੇ ਸ਼ਰਧਾਲੂ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਐਸਜੀਪੀਸੀ ਜਨਰਲ ਸਕੱਤਰ ਵੱਲੋਂ ਮੁਆਫ਼ੀ ਮੰਗੀ ਗਈ।
ਤਿਰੰਗੇ ਵਾਲਾ ਟੈਟੂ ਬਣਾ ਕੇ ਹਰਮੰਦਿਰ ਸਾਹਿਬ ਜਾਂਦੀ ਜਿਸ ਲੜਕੀ ਨੂੰ ਰੋਕਿਆ ਸੀ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਇਹ ਵੀ ਪੜ੍ਹੋ : ਬੱਸੀਆਂ ਦੀ ਹਵੇਲੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਡੂੰਘਾ ਸਬੰਧ, ਕੀ ਵਿਸ਼ਵ ਹੈਰੀਟੇਜ ਵਜੋਂ ਵਿਕਸਿਤ ਕਰੇਗੀ ਪੰਜਾਬ ਸਰਕਾਰ ?
ਲੜਕੀ ਦੇ ਪੁਰਾਣੇ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ : ਇਸ ਦੌਰਾਨ ਲੜਕੀ ਦੇ ਕੁਝ ਪੁਰਾਣੇ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜਿਹਨਾਂ ਵਿਚੋਂ ਸਿੱਖ ਪ੍ਰਤੀ ਇਤਰਾਜਯੋਗ ਪੋਸਟਾਂ ਪਾਈਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜਰ ਇਹਨਾਂ ਤਸਵੀਰਾਂ ਦੇ ਆਪੋ- ਆਪਣੇ ਤਰੀਕੇ ਨਾਲ ਅਰਥ ਕੱਢ ਰਹੇ ਹਨ। ਟਵਿੱਟ ਉੱਤੇ ਸਾਂਝੀ ਕੀਤੀ ਇਕ ਤਸਵੀਰ ਵਿਚ ਦਿਲਜੀਤ ਦੁਸਾਂਝ ਨੂੰ ਟੈਗ ਕੀਤਾ ਗਿਆ ਹਾਲ ਹੀ 'ਚ ਯੂਨਾਈਟਡ ਸਟੇਟਸ ਵਿਚ ਹੋਏ ਕਨਸਰਟ ਦੀ ਇਹ ਤਸਵੀਰ ਹੈ। ਲਿਿਖਆ ਗਿਆ ਹੈ ਕਿ "ਅਮਰੀਕਨ ਅੰਬੈਸੀ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੀ ਹੈ। ਅਮਰੀਕਾ ਭਾਰਤ ਦਾ ਦੋਸਤ ਨਹੀਂ ਹੋ ਸਕਦਾ।" ਜਿਸਦਾ ਇਸ਼ਾਰਾ ਇਹ ਹੈ ਕਿ ਦਿਲਜੀਤ ਖਾਲਿਸਤਾਨੀ ਸਮਰਥਕ ਹੈ। ਇਕ ਹੋਰ ਤਸਵੀਰ ਸ੍ਰੀ ਹਰਮੰਦਿਰ ਸਾਹਿਬ ਦੀ ਸ਼ੇਅਰ ਕੀਤੀ ਗਈ ਸਿਜ ਵਿਚ ਲਿਖਿਆ ਗਿਆ ਕਿ ਡਰੈਸ ਅਲਾਊਡ ਨਹੀਂ ਹੈ।