ਨਵੀਂ ਦਿੱਲੀ: ਮੁੱਖਮੰਤਰੀ ਤੀਰਥ ਯਾਤਰਾ ਦੇ ਤਹਿਤ ਯਾਤਰੀਆਂ ਦੇ ਸੰਖਿਆਂ 'ਤੇ ਲੱਗੀ ਸੀਮਾ ਹਟਾ ਲਈ ਹੈ। ਹੁਣ ਤੱਕ ਇੱਕ ਵਿਧਾਨਸਭਾ ਖੇਤਰ ਤੋਂ 1100 ਯਾਤਰੀ ਹੀ ਤੀਰਥ ਯਾਤਰਾ ਕਰ ਸਕਦੇ ਸੀ ਪਰ ਹੁਣ ਸਾਲ ਵਿੱਚ ਕਿੰਨੇ ਵੀ ਬਜ਼ੁਰਗ ਯਾਤਰਾ 'ਤੇ ਜਾ ਸਕਦੇ ਹਨ।
ਇਹ ਫੈਸਲਾ ਬਜ਼ੁਰਗ ਯਾਤਰੀਆਂ ਦੀ ਵਧਦੇ ਉਤਸ਼ਾਹ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਆ ਗਿਆ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਇਸ ਯੋਜਨਾ ਦੇ ਤਹਿਤ ਪਹਿਲੀ ਰੇਲਗੱਡੀ 12 ਜੁਲਾਈ ਨੂੰ ਸਫਦਰਗੰਜ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਕੀਤੀ ਸੀ। ਇਸ ਵਿੱਚ ਵਿਅਕਤੀ ਕੇਵਲ ਇੱਕ ਵਾਰ ਹੀ ਇਸ ਯੋਜਨਾ ਦਾ ਲਾਭ ਉਠਾ ਸਕਦਾ ਸੀ। ਬਜ਼ੁਰਗਾਂ ਦੀ ਮੰਗ 'ਤੇ ਦੂਜੇ ਚਰਣ ਵਿੱਚ ਹੁਣ ਸਰਕਾਰ ਨੇ ਤਿਰੂਪਤੀ ਬਾਲਾਜੀ, ਰਾਮੇਧਰਮ, ਦੁਆਰਕਾਧੀਸ਼, ਸਿਰੜੀ ਦੀ ਵੀ ਯਾਤਰਾ ਕਰਾ ਰਹੀ ਹੈ।
ਇਸ ਯੋਜਨਾ ਵਿੱਚ ਸਭ ਤੋਂ ਜ਼ਿਆਦਾ ਅਰਜ਼ੀਆਂ ਰਾਮੇਸ਼ਵਰਮ ਦੇ ਲਈ ਆ ਰਹੀਆਂ ਹਨ। ਹੁਣ ਤੋਂ ਲੈ ਕੇ ਨਵੰਬਰ ਤਕ 16 ਹਾਜ਼ਾਰ ਬਜ਼ੁਰਗ ਯਾਤਰਾ ਦਾ ਲਾਭ ਲੇ ਸਕਦੇ ਹਨ। ਨਵੰਬਰ ਵਿੱਚ 16 ਰੇਲਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ। ਇਸ ਵਿੱਚ 29 ਅਕੂਤਬਰ ਨੂੰ ਰਾਮੇਸ਼ਵਰਮ ਦੇ ਲਈ, 30 ਅਕੂਤਬਰ ਨੂੰ ਤਿਰੂਪਤੀ ਬਾਲਾਜੀ ਦੀ ਯਾਤਰਾ ਵੀ ਸ਼ਾਮਿਲ ਹੈ। ਤਿਰੂਪਤੀ ਬਾਲਾਜੀ ਲਈ ਪਹਿਲੀ ਵਾਰ ਰੇਲ ਜਾ ਰਹੀ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਯਾਤਰਾ ਯੋਜਨਾ ਦੇ ਤਹਿਤ ਹਰ ਸਾਲ ਹਰ ਵਿਧਾਨਸਭਾ ਤੋਂ 1100 ਪੱਕੇ ਨਾਗਰਿਕਾਂ ਨੂੰ ਵੱਖ-ਵੱਖ ਤੀਰਥ ਯਾਤਰਾ ਕਰਾਉਣ ਲਈ ਫੈਸਲਾ ਲਿਆ ਸੀ। ਇਸ ਦਾ ਸਾਰਾ ਖਰਚਾ ਦਿੱਲੀ ਸਰਕਾਰ ਉਠਾ ਰਹੀ ਹੈ।
ਇਹ ਵੀ ਪੜੋ: ਦਿੱਲੀ ਦੀ ਹਵਾ ਹੋਈ ਖ਼ਰਾਬ, 500 ਉੱਤੇ ਪਹੁੰਚਿਆਂ ਪੀਐਮ 2.5
ਤੀਰਥ ਯਾਤਰਾ 'ਤੇ ਜਾਣ ਵਾਲੇ ਬਜ਼ੁਰਗ ਨੇ ਕੇਜਰੀਵਾਲ ਨੂੰ ਸਰਵਨ ਕੁਮਾਰ ਦਾ ਉਪਨਾਮ ਦਿੱਤਾ ਹੈ। ਜਿਸ ਦੇ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡਾ ਇਹ ਪੁੱਤਰ ਕੋਸ਼ਿਸ਼ ਕਰੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਇਕ ਤੀਰਥ ਯਾਤਰਾ ਜ਼ਰੂਰ ਕਰਾਵਾ।