ETV Bharat / state

ਚੋਣ ਜ਼ਾਬਤੇ ਦੌਰਾਨ ਸਪੀਕਰਾਂ ਦੀ ਵਰਤੋਂ 'ਤੇ ਲਾਈ ਰੋਕ - Nodel Officer

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਚੋਣ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਲਾਊਡ ਸਪੀਕਰ ਜਾਂ ਕਿਸੇ ਵੀ ਤਰ੍ਹਾਂ ਦੇ ਸਾਊਂਡ ਐਂਮਪਲੀਫਾਇਰ ਦੀ ਵਰਤੋਂ ਸਬੰਧੀ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹਨ।

ਚੋਣ ਜ਼ਾਬਤੇ ਦੌਰਾਨ ਸਪੀਕਰਾਂ ਦੀ ਵਰਤੋਂ 'ਤੇ ਲਾਈ ਰੋਕ
author img

By

Published : Apr 2, 2019, 1:25 PM IST

ਚੰਡੀਗੜ : ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਕੁਲਦੀਪ ਕੁਮਾਰ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਲਾਗੂ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ ਨੂੰ ਨਜਿੱਠਣ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਚੋਣ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਲਾਊਡ ਸਪੀਕਰ ਜਾਂ ਕਿਸੇ ਵੀ ਤਰ੍ਹਾਂ ਦੇ ਸਾਊਂਡ ਐਂਮਪਲੀਫਾਇਰ ਦੀ ਵਰਤੋਂ ਸਬੰਧੀ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹਨ।

ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਜੋ ਕਿ ਕਿਸੇ ਵੀ ਤਰ੍ਹਾਂ ਦੇ ਵਾਹਨ ਜਾਂ ਕਿਸੇ ਇੱਕ ਜਗ੍ਹਾ 'ਤੇ ਪੱਕੇ ਤੌਰ 'ਤੇ ਲਗਾ ਕੇ ਜਨਤਕ ਮੀਟਿੰਗ, ਜਲਸੇ-ਜਲੂਸ, ਜਾਂ ਫਿਰ ਕਿਸੇ ਚੱਲਦੇ-ਫਿਰਦੇ ਵਾਹਨ ਤੇ ਲਗਾ ਕੇ ਜਾਂ ਕਿਸੇ ਹੋਰ ਤਰੀਕੇ ਚੋਣ ਪ੍ਰਚਾਰ ਲਈ ਵਰਤੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਕੀਤੀ ਜਾ ਸਕਦੀ।

Intro:Body:

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਸ਼ੋਰ ਪ੍ਰਦੂਸ਼ਣ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ

ਚੰਡੀਗੜ,  ਅਪ੍ਰੈਲ: ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਸ੍ਰੀ ਕੁਲਦੀਪ ਕੁਮਾਰ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ ਨੂੰ ਨਜਿੱਠਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ। ਉਹੋ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ (ਰੈਗੁਲੇਸ਼ਨ ਅਤੇ ਕੰਟਰੋਲ) ਰੂਲ 2000 ਨੂੰ ਲਾਗੂ ਕਰਨਾ ਯਕੀਨੀ ਬਨਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਚੋਣ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਲਾਊਡ ਸਪੀਕਰ ਜਾਂ ਕਿਸੇ ਵੀ ਤਰ•ਾਂ ਦੇ ਸਾਊਂਡ ਅਂੈਮਪਲੀਫਾਇਰ ਦੀ ਵਰਤੋਂ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।

ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਜੋ ਕਿ ਕਿਸੇ ਵੀ ਤਰ•ਾਂ ਦੇ ਵਾਹਨ ਜਾਂ ਕਿਸੇ ਇੱਕ ਜਗ•ਾ 'ਤੇ ਪੱਕੇ ਤੌਰ ਤੇ ਲਗਾ ਕੇ ਜਨਤਕ ਮੀਟਿੰਗ, ਜਲਸੇ-ਜਲੂਸ, ਜਾਂ ਫਿਰ ਕਿਸੇ ਚੱਲਦੇ-ਫਿਰਦੇ ਵਾਹਨ ਤੇ ਲਗਾ ਕੇ ਜਾਂ ਕਿਸੇ ਹੋਰ ਤਰੀਕੇ ਚੋਣ ਪ੍ਰਚਾਰ ਲਈ ਵਰਤੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਕੀਤੀ ਜਾ ਸਕਦੀ। 

ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਜੇਕਰ ਕਿਸੇ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਅਂੈਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਜਾਂ ਹੋਰ ਵਿਅਕਤੀ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਨਿਯਮ ਲਾਗੂ ਹੁੰਦੇ ਹਨ। ਪਰ ਇਹ ਨਿਯਮ ਟਰੱਕ/ਟੈਂਪੂ, ਟੈਕਸੀਆਂ, ਵੈਨ, ਥ੍ਰੀ-ਵੀਲਰ, ਸਕੂਟਰ, ਸਾਇਲਕ ਅਤੇ ਰਿਕਸ਼ਾ ਆਦਿ ਨੂੰ ਸਬੰਧਤ ਅਥਾਰਟੀ ਤੋਂ ਪ੍ਰਾਪਤ ਪ੍ਰਵਾਨਗੀ ਸਮੇਤ ਉਹਨਾਂ ਵਾਹਨਾਂ ਦੇ ਰਜਿਸਟੇਸ਼ਨ ਨੰਬਰ ਬਾਰੇ ਸੂਚਿਤ ਕਰਨਾ ਹੋਵੇਗਾ। ਜਿਸ ਕਿਸੇ ਵਾਹਨ ਤੇ ਬਿਨ•ਾਂ ਪ੍ਰਵਾਨਗੀ ਤੇ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ।

ਡਾ. ਰਾਜੂ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਜਾਂ ਹੋਰ ਵਿਅਕਤੀ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕਿਸੇ ਵੀ ਤਰ•ਾਂ ਦੇ ਵਾਹਨ ਜਾਂ ਕਿਸੇ ਇੱਕ ਜਗ•ਾ 'ਤੇ ਪੱਕੇ ਤੌਰ ਤੇ ਲਗਾ ਕੇ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹਲਕੇ ਦੇ ਰਿਟਰਨਿੰਗ ਅਫ਼ਸਰ ਅਤੇ ਸਥਾਨਕ ਪੁਲਿਸ ਅਥਾਰਟੀ ਨੂੰ ਲਿਖਤੀ ਰੂਪ ਵਿੱਚ ਸੂਚਨਾ ਦੇਣੀ ਹੋਵੇਗੀ ਅਤੇ ਜੇਕਰ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕਿਸੇ ਵਾਹਨ ਜਾਂ ਕਿਸੇ ਪੱਕੇ ਸਥਾਨ ਤੇ ਲਗਾ ਕੇ ਕੀਤੀ ਜਾ ਰਹੀ ਹੈ ਤਾਂ ਪ੍ਰਾਪਤ ਪ੍ਰਵਾਨਗੀ ਸਮੇਤ ਉਹਨਾਂ ਵਾਹਨਾਂ ਦੇ ਰਜਿਸਟੇਸ਼ਨ ਨੰਬਰ ਬਾਰੇ ਵੀ ਰਿਟਰਨਿੰਗ ਅਫ਼ਸਰ ਅਤੇ ਸਥਾਨਕ ਪੁਲਿਸ ਅਥਾਰਟੀ ਨੂੰ ਸੂਚਿਤ ਕਰਨਾ ਹੋਵੇਗਾ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਵਾਜ਼ ਪ੍ਰਦੂਸ਼ਨ ਦੀ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਅਮਲਾ ਵਿੱਚ ਲਿਆਉਣਗੇ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਪਹਿਲਾਂ ਤੋਂ ਤੈਅ ਅਵਾਜ਼ ਪ੍ਰਦੂਸ਼ਨ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਨਿਯਮਾਂ ਅਨੁਸਾਰ ਉਦਯੋਗਿਕ ਖੇਤਰ ਵਿੱਚ ਦਿਨ ਸਮੇਂ 75 ਡੈਸੀਬਲ ਅਤੇ ਰਾਤ ਸਮੇਂ 70 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ। ਇਸੇ ਤਰ•ਾਂ ਵਪਾਰਿਕ ਖੇਤਰ ਵਿੱਚ ਦਿਨ ਸਮੇਂ 65 ਡੈਸੀਬਲ ਅਤੇ ਰਾਤ ਸਮੇਂ 55 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ, ਰਿਹਾਇਸ਼ੀ ਖੇਤਰ ਵਿੱਚ ਦਿਨ ਸਮੇਂ 55 ਡੈਸੀਬਲ ਅਤੇ ਰਾਤ ਸਮੇਂ 45 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਸਮੇਂ 50 ਡੈਸੀਬਲ ਅਤੇ ਰਾਤ ਸਮੇਂ 40 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ।    

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.