ਚੰਡੀਗੜ੍ਹ: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈਕੇ ਕੈਨੇਡਾ ਅਤੇ ਭਾਰਤ ਵਿਚਾਲੇ ਵਧੀ ਖਿੱਚੋਤਾਣ ਵਿਚਕਾਰ ਹੁਣ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐੱਨਆਈਏ (Central Investigation Agency NIA) ਵੀ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਵਾਲੇ ਲੋੜੀਂਦੇ ਗੈਂਗਸਟਰਾਂ ਅਤੇ ਖਾਲਿਸਤਾਨੀਆਂ ਸਮਰਥਕਾਂ ਦੀਆਂ 40 ਦੇ ਕਰੀਬ ਤਸਵੀਰਾਂ ਐੱਨਆਈਏ ਨੇ ਸੋਸ਼ਲ ਮੀਡੀਆ ਪਲੇਟ ਫਾਰਮ ਐਕਸ ਰਾਹੀਂ ਸਾਂਝੀਆਂ ਕੀਤੀ ਹਨ। ਦੱਸ ਦਈਏ ਇਨ੍ਹਾਂ ਵਿੱਚੋਂ ਜ਼ਿਆਦਾਤਰ ਗੈਂਗਸਟਰ ਅਤੇ ਖਾਲਿਸਤਾਨੀ ਕੈਨੇਡਾ ਵਿੱਚ ਹੀ ਪਨਾਹ ਲੈਕੇ ਬੈਠੇ ਹੋਏ ਹਨ।
-
ਫੋਟੋਆਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA/DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ।
— NIA India (@NIA_India) September 20, 2023 " class="align-text-top noRightClick twitterSection" data="
ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ WhatsApp DM @ +91 7290009373 'ਤੇ ਸੰਪਰਕ ਕਰੋ। pic.twitter.com/7he0k0pkEw
">ਫੋਟੋਆਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA/DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ।
— NIA India (@NIA_India) September 20, 2023
ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ WhatsApp DM @ +91 7290009373 'ਤੇ ਸੰਪਰਕ ਕਰੋ। pic.twitter.com/7he0k0pkEwਫੋਟੋਆਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA/DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ।
— NIA India (@NIA_India) September 20, 2023
ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ WhatsApp DM @ +91 7290009373 'ਤੇ ਸੰਪਰਕ ਕਰੋ। pic.twitter.com/7he0k0pkEw
ਗੈਂਗਸਟਰਾਂ ਅਤੇ ਖਾਲਿਸਤਾਨੀਆਂ ਵਿੱਚ ਕਈ ਚਰਚਿਤ ਨਾਮ ਸ਼ਾਮਿਲ: ਦੱਸ ਦਈਏ ਐੱਨਆਈਏ ਨੇ ਜਿਨ੍ਹਾਂ ਗੈਂਗਸਟਰਾਂ ਅਤੇ ਖਾਲਿਸਤਾਨੀਆਂ (Names in the list of gangsters and Khalistanis) ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ, ਉਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਵੀ ਨਾਮ ਸ਼ਾਮਿਲ ਹੈ ।ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਅਨਮੋਲ ਬਿਸ਼ਨੋਈ ਦਾ ਵੀ ਨਾਮ ਸ਼ਾਮਿਲ ਹੈ। ਇਸ ਲਿਸਟ ਵਿੱਚ ਕਥਿਤ ਤੌਰ ਉੱਤੇ ਪਾਕਿਸਤਾਨ ਵਿੱਚ ਪਨਾਹ ਲੈਕੇ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਦਾ ਵੀ ਨਾਮ ਸ਼ਾਮਿਲ ਹੈ।
- FIR on Master Salim: ਜਲੰਧਰ 'ਚ ਗਾਇਕ ਮਾਸਟਰ ਸਲੀਮ 'ਤੇ ਮਾਮਲਾ ਦਰਜਾ, 295ਏ ਬੇਅਦਬੀ ਦੀ ਧਾਰਾ ਤਹਿਤ ਹੋਈ ਐੱਫਆਈਆਰ, ਜਾਣੋ ਮਾਮਲਾ
- Case of theft at Former Cabinet Minister Home: ਲੁਧਿਆਣਾ ਪੁਲਿਸ ਨੇ ਸੁਲਝਾਇਆ ਸਾਬਕਾ ਕੈਬਨਿਟ ਮੰਤਰੀ ਦੇ ਘਰ ਚੋਰੀ ਦਾ ਮਾਮਲਾ
- 1984 Sikh riots: ਸੁਲਤਾਨਪੁਰੀ 84 ਸਿੱਖ ਕਤਲੇਆਮ 'ਚ ਸਜੱਣ ਕੁਮਾਰ ਨੂੰ ਰਾਹਤ, ਭੜਕੇ 1984 ਸਿੱਖ ਕਤਲੇਆਮ ਦੇ ਪੀੜਤ, ਦਿੱਲੀ 'ਚ ਧਰਨਾ ਦੇਣ ਦੀ ਕਹੀ ਗੱਲ
ਭਾਰਤ ਅਤੇ ਕੈਨੇਡਾ ਵਿੱਚ ਤਲਖੀ: ਜਾਂਚ ਏਜੰਸੀ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਖਾਲਿਸਤਾਨੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਾਂਝੀ ਕਰੇ, ਤਾਂ ਜੋ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਸਕੇ। ਐਨਆਈਏ ਵੱਲੋਂ ਜਾਰੀ ਸੂਚੀ ਵਿੱਚ ਅਨਮੋਲ ਬਿਸ਼ਨੋਈ ਅਤੇ ਅਰਸ਼ਦੀਪ ਦੇ ਨਾਂ ਵੀ ਸ਼ਾਮਲ ਹਨ। ਹੁਣ ਇਹਨਾਂ ਖਾਲਿਸਤਾਨੀਆਂ ਖਿਲਾਫ ਕੀ ਕਾਰਵਾਈ ਹੁੰਦੀ ਹੈ? ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕੌਮੀ ਰਾਜਧਾਨੀ ਦਿੱਲੀ ਵਿੱਚ ਹੋਈ ਦੋ ਦਿਨਾਂ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਜਸਟਿਨ ਟਰੂਡੋ ਕੋਲ ਖਾਲਿਸਤਾਨੀਆਂ ਦਾ ਮੁੱਦਾ ਉਠਾਇਆ ਸੀ ਪਰ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਜਿਸ ਤੋਂ ਬਾਅਦ ਕੈਨੇਡੀਅਨ ਪੀਐੱਮ ਨੇ ਆਪਣੀ ਪਾਰਲੀਮੈਂਟ ਵਿੱਚ ਭਾਰਤ ਉੱਤੇ ਨਿੱਝਰ ਦੇ ਕਤਲ ਸਬੰਧੀ ਇਲਜ਼ਾਮ ਲਾਏ ਸਨ ।