ਚੰਡੀਗੜ੍ਹ ਡੈਸਕ : ਕੇਂਦਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਕੁਝ ਗੈਂਗਸਟਰਾਂ ਨੂੰ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਤਿੰਨ ਪੰਜਾਬ, ਇਕ ਚੰਡੀਗੜ੍ਹ ਤੇ ਬਾਕੀ ਹਰਿਆਣਾ ਦੇ ਵੱਖੋ-ਵੱਖ ਸ਼ਹਿਰਾਂ ਨਾਲ ਸਬੰਧਿਤ ਹਨ। ਦੱਸ ਦਈਏ ਕਿ ਐਨਆਈਏ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿੱਢੀ ਜਾ ਰਹੀ ਹੈ, ਜਿਸ ਦੀ ਕੜੀ ਤਹਿਤ ਅੱਜ ਇਹ ਸੂਚੀ ਜਾਰੀ ਕੀਤੀ ਗਈ ਹੈ।
ਇਨ੍ਹਾਂ ਗੈਂਗਸਟਰਾਂ ਉਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਲੱਖਾਂ ਦੇ ਇਨਾਮ ਵੀ ਰੱਖੇ ਗਏ ਹਨ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਇਨ੍ਹਾਂ ਗੈਂਗਸਟਰਾਂ ਸਬੰਧੀ ਕੋਈ ਵੀ ਜਾਣਕਾਰੀ ਦਿੰਦਾ ਹੈ ਤਾਂ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ ਤੇ ਵਿਭਾਗ ਵੱਲੋਂ ਉਕਤ ਵਿਅਕਤੀ ਨੂੰ ਇਨਾਮ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਏਜੰਸੀ ਨੇ ਇਨ੍ਹਾਂ ਗੈਂਗਸਟਰਾਂ ਦੀ ਫੋਟੋ ਸਮੇਤ ਇਨ੍ਹਾਂ ਦਾ ਪਤਾ, ਇਨਮੀ ਰਾਸ਼ੀ ਤੇ ਫੋਨ ਨੰਬਰ ਵੀ ਜਾਰੀ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਜਾਰੀ ਕੀਤੀ ਗਈ ਸੂਚੀ ਇਸ ਤਰ੍ਹਾਂ ਹੈ।
- Attack on Kabaddi player: ਮੋਗਾ ਵਿਖੇ ਕਬੱਡੀ ਖਿਡਾਰੀ ਦੇ ਘਰ ਉਤੇ ਹਮਲਾ, ਮਾਂ ਦੇ ਵੱਜੀਆਂ ਗੋਲ਼ੀਆਂ, ਹਾਲਤ ਗੰਭੀਰ
- ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ
- ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੌਕਰੀ ਤੋਂ ਕੱਢਣ ਸਬੰਧੀ ਨੋਟਿਸ ਖਿਲਾਫ਼ ਪ੍ਰਦਰਸ਼ਨ
ਗੌਰਵ ਪਟਿਆਲ : ਇਸ ਸੂਚੀ ਵਿੱਚ ਚੰਡੀਗੜ੍ਹ ਦੇ ਗੈਂਗਸਟਰ ਗੌਰਵ ਪਟਿਆਲ ਉਤੇ ਸਭ ਤੋਂ ਵਧ ਇਨਾਮੀ ਰਾਸ਼ੀ ਰੱਖੀ ਗਈ ਹੈ। ਗੌਰਵ ਪਟਿਆਲ ਉਤੇ ਕੇਂਦਰੀ ਜਾਂਚ ਏਜੰਸੀ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦਰਅਸਲ ਗੌਰਵ ਪਟਿਆਲ ਉਤੇ ਵੱਖ-ਵੱਖ ਨਾਵਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ। ਕੇਂਦਰੀ ਏਜੰਸੀ ਵੱਲੋਂ ਜਾਰੀ ਸੂਚੀ ਵਿੱਚ ਗੌਰਵ ਪਟਿਆਲ ਦਾ ਨਾਂ ਉਰਫ ਲੱਕੀ ਠਾਕੁਰ ਪੁੱਤਰ ਸੁਰਿੰਦਰ ਸਿੰਘ, ਪਤਾ ਵਾਸੀ ਖੁੱਡਾ ਲੋਹਾਰਾ ਕੋਲੋਨੀ ਚੰਡੀਗੜ੍ਹ ਦੱਸਿਆ ਗਿਆ ਹੈ। ਨਾਲ ਹੀ ਲਿਖਿਆ ਗਿ ਆ ਹੈ ਕਿ ਉਕਤ ਵਿਅਕਤੀ ਦੇ ਵੱਖੋ-ਵੱਖ ਗੈਂਗਾਂ ਨਾਲ ਸਬੰਧ ਹੋਣ ਕਾਰਨ ਇਸ ਸਬੰਧੀ ਜੇਕਰ ਕੋਈ ਵੀ ਜਾਣਕਾਰੀ ਦੇਵੇਗਾ ਤਾਂ ਉਸ ਦਾ ਨਾਂ ਗੁਪਤ ਰੱਖਦਿਆਂ ਉਸ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ।
ਅਰਸ਼ਦੀਪ ਸਿੰਘ, ਅਰਸ਼ ਡੱਲਾ : ਸੂਚੀ ਵਿੱਚ ਸ਼ਾਮਲ ਗੈਂਗਸਟਰ ਅਰਸ਼ ਡੱਲਾ ਦੇ ਉਤੇ ਵੀ 5 ਲੱਖ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਰੱਖੀ ਗਈ ਹੈ। ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਪੁੱਤਰ ਚਰਨਜੀਤ ਸਿੰਘ ਵਾਸੀ ਪੱਤੀ ਮਾਲ ਪਿੰਡ ਡੱਲਾ, ਜ਼ਿਲ੍ਹਾ ਮੋਗਾ ਨਾਲ ਸਬੰਧਿਤ ਇਸ ਗੈਂਗਸਟਰ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਏਜੰਸੀ ਵੱਲੋਂ ਉਕਤ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਗੁਰਵਿੰਦਰ ਸਿੰਘ, ਬਾਬਾ ਡੱਲਾ : ਸੂਚੀ ਵਿੱਚ ਪੰਜਾਬ ਨਾਲ ਸਬੰਧਿਤ ਗੈਂਗਸਟਰ ਗੁਰਵਿੰਦਰ ਸਿੰਘ ਉਤੇ ਵੀ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਗੁਰਵਿੰਦਰ ਸਿੰਘ ਉਰਫ ਬਾਬਾ ਡੱਲਾ, ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਡੱਲਾ, ਜ਼ਿਲ੍ਹਾ ਲੁਧਿਆਣਾ। ਉਕਤ ਗੈਂਗਸਟਰ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਐਨਆਈਏ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।
ਸੁਖ ਦਿਓਲ, ਸੁੱਖਾ ਦੁਨੇਕੇ : ਸੂਚੀ ਵਿੱਚ ਸ਼ਾਮਲ ਪੰਜਾਬ ਨਾਲ ਸਬੰਧਿਤ ਗੈਂਗਸਟਰ ਸੁਖ ਦਿਓਲ ਉਰਫ ਸੁੱਖਾ ਦੂਨੇਕੇ ਉਤੇ ਵੀ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੁਖ ਦਿਓਲ ਸਿੰਘ ਉਰਫ ਸੁੱਖਾ ਦੂਨੇਕੇ, ਪੁੱਤਰ ਨਾਇਬ ਸਿੰਘ ਵਾਸੀ ਪਿੰਡ ਦੂਨੇਕੇ ਜ਼ਿਲ੍ਹਾ ਮੋਗਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਨੀਰਜ ਪੰਡਿਤ : ਸੂਚੀ ਵਿੱਚ ਸ਼ਾਮਲ ਹਰਿਆਣਾ ਨਾਲ ਸਬੰਧਿਤ ਗੈਂਗਸਟਰ ਨੀਰਜ ਪੰਡਿਤ ਉਤੇ ਵੀ ਕੇਂਦਰੀ ਜਾਂਚ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਨੀਰਜ ਪੰਡਿਤ ਪੁੱਤਰ ਮਹੇਸ਼, ਵਾਸੀ ਪੀਐਸ ਸ਼ਿਵਾਜੀ ਨਗਰ, ਗੁਰੂਗ੍ਰਾਮ ਜ਼ਿਲ੍ਹਾ ਹਰਿਆਣਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਦਲੇਰ ਸਿੰਘ ਕੋਟੀਆ : ਸੂਚੀ ਵਿੱਚ ਸ਼ਾਮਲ ਹਰਿਆਣਾ ਨਾਲ ਸਬੰਧਿਤ ਗੈਂਗਸਟਰ ਦਲੇਰ ਸਿੰਘ ਕੋਟੀਆ ਉਤੇ ਵੀ ਕੇਂਦਰੀ ਜਾਂਚ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਦਲੇਰ ਸਿੰਘ ਕੋਟੀਆ ਪੁੱਤਰ ਜਰਨੈਲ ਸਿੰਘ, ਵਾਸੀ ਡੇਰਾ ਪਿੰਡੋਰੀਆ ਅਸੰਧ, ਕਰਨਾਲ ਜ਼ਿਲ੍ਹਾ ਹਰਿਆਣਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਸੰਦੀਪ ਬੰਧਰ : ਸੂਚੀ ਵਿੱਚ ਸ਼ਾਮਲ ਹਰਿਆਣਾ ਨਾਲ ਸਬੰਧਿਤ ਗੈਂਗਸਟਰ ਸੰਦੀਪ ਬੰਧਰ ਉਤੇ ਵੀ ਕੇਂਦਰੀ ਜਾਂਚ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਸੰਦੀਪ ਬੰਧਰ ਪੁੱਤਰ ਸਵ. ਰਜਿੰਦਰ ਪ੍ਰਸ਼ਾਦ, ਵਾਸੀ ਰਾਜੀਵ ਕਾਲੋਨੀ, ਪਿੰਡ ਨਾਹਰਪੁਰ ਰੂਪਾ, ਗੁਰੂਗ੍ਰਾਮ ਜ਼ਿਲ੍ਹਾ ਹਰਿਆਣਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਦਿਨੇਸ਼ ਗਾਂਧੀ : ਸੂਚੀ ਵਿੱਚ ਸ਼ਾਮਲ ਹਰਿਆਣਾ ਨਾਲ ਸਬੰਧਿਤ ਗੈਂਗਸਟਰ ਦਿਨੇਸ਼ ਸ਼ਰਮਾ ਉਰਫ ਦਿਨੇਸ਼ ਗਾਂਧੀ ਉਤੇ ਵੀ ਕੇਂਦਰੀ ਜਾਂਚ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਦਿਨੇਸ਼ ਗਾਂਧੀ ਪੁੱਤਰ ਸਤੀਸ਼ ਸ਼ਰਮਾ, ਵਾਸੀ ਸ਼ਿਵਾਜੀ ਨਗਰ, ਗੁਰੂਗ੍ਰਾਮ ਜ਼ਿਲ੍ਹਾ ਹਰਿਆਣਾ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।