ਚੰਡੀਗੜ੍ਹ ਡੈਸਕ: ਭਾਰਤ ਸਰਕਾਰ ਨੇ ਐਕਸ਼ਨ ਵਿੱਚ ਆਉਂਦਿਆਂ ਵਿਦੇਸ਼ਾਂ 'ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਸਮਰਥਕਾਂ ਉੱਤੇ ਸ਼ਿਕੰਜਾ ਕੱਸਣ ਲਈ ਤਿਆਰੀ ਆਰੰਭ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 15 ਖਾਲਿਸਤਾਨੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਇੰਗਲੈਂਡ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਸਿੱਖ਼ ਫਾਰ ਜਸਟਿਸ ਦੇ ਮੈਂਬਰ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਇਸ ਸਾਲ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਤੋਂ ਬਾਅਦ ਭੜਕੇ ਖਾਲਿਸਤਾਨੀਆਂ ਨੇ ਵਿਦੇਸ਼ਾਂ ਵਿੱਚ ਮੌਜੂਦ ਭਾਰਤੀ ਅੰਬੈਸੀਆਂ ਨੂੰ ਨਿਸ਼ਾਨਾ ਬਣਾਇਆ ਸੀ।
ਕਦੋਂ ਹੋਏ ਸਨ ਹਮਲੇ: ਇਸ ਸਾਲ 2 ਜੁਲਾਈ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਦੀ ਇਮਾਰਤ ਵਿੱਚ ਦਾਖਲ ਹੋ ਕੇ ਖਾਲਿਸਤਾਨੀ ਸਮਰਥਕਾਂ ਨੇ ਅੱਗ ਲਗਾ ਦਿੱਤੀ ਸੀ, ਇਸ ਘਟਨਾ ਦੌਰਾਨ ਕਿਸੇ ਦੀ ਜਾਨ ਨਹੀਂ ਗਈ ਸੀ। ਇਸ ਤੋਂ ਇਲਾਵਾ 19 ਮਾਰਚ ਨੂੰ 45 ਖਾਲਿਸਤਾਨ ਸਮਰਥਕਾਂ ਨੇ ਇੰਗਲੈਂਡ 'ਚ ਭਾਰਤੀ ਸਫਾਰਤਖਾਨੇ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਦੀ ਭਾਰਤ ਸਰਕਾਰ ਨੇ ਵੱਡੇ ਪੱਧਰ ਉੱਤੇ ਨਿਖੇਧੀ ਕੀਤੀ ਸੀ।
- 2020 Federal Election Case: ਅਮਰੀਕਾ 'ਚ 2020 ਫੈਡਰਲ ਚੋਣਾਂ 'ਚ ਬੇਨਿਯਮੀਆਂ ਦਾ ਮਾਮਲਾ, ਸਾਬਕਾ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਜੱਜ ਨੂੰ ਹਟਾਉਣ ਦੀ ਕੀਤੀ ਮੰਗ
- Canada PM Justin Trudeau: ਭਾਰਤ 'ਚ ਟਰੂਡੋ ਨੂੰ ਕਿਉਂ ਨਹੀਂ ਮਿਲੀ ਤਵੱਜੋਂ, ਕਿਸੇ ਨੇ ਨਹੀਂ ਕੀਤੀ ਮੁਲਾਕਾਤ, ਪੁੱਤ ਨਾਲ ਹੋਟਲ 'ਚ ਬਿਤਾਏ 3 ਦਿਨ
- Arvind Kejriwal Punjab Visit: ਤਿੰਨ ਦਿਨਾਂ ਪੰਜਾਬ ਦੌਰੇ ਤੋਂ ਪਹਿਲਾਂ 'ਆਪ' ਸੁਪਰੀਮੋ ਕੇਜਰੀਵਾਲ ਦਾ ਐਲਾਨ, ਕਿਹਾ- ਪੰਜਾਬ ਦਾ ਹਰ ਸਕੂਲ ਬਣਾਵਾਂਗੇ ਸ਼ਾਨਦਾਰ
ਕੈਨੇਡਾ ਜਾਵੇਗੀ ਐੱਨਆਈਏ ਦੀ ਟੀਮ: ਹੁਣ ਮੀਡੀਆ ਰਿਪੋਰਟਾਂ ਮੁਤਾਬਿਕ ਕਿਹਾ ਜਾ ਰਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਨੇ ਹਮਲਾ ਕਰਨ ਵਾਲੇ 15 ਖਾਲਿਸਤਾਨੀ ਸਮਰਥਕਾਂ ਦੀ ਪਛਾਣ ਕਰ ਲਈ ਹੈ। ਇਸ ਸਬੰਧ ਵਿੱਚ ਅਗਲੇ ਮਹੀਨੇ ਕੇਂਦਰੀ ਜਾਂਚ ਏਜੰਸੀ ਦੀ ਇੱਕ ਟੀਮ ਕੈਨੇਡਾ ਜਾਵੇਗੀ। ਇਹ ਟੀਮ ਸਾਰੇ ਖਾਲਿਸਤਾਨੀਆਂ ਦੀ ਪੂਰੀ ਤਰ੍ਹਾਂ ਸਪੱਸ਼ਟ ਪਹਿਚਾਣ ਕਰਨ ਤੋਂ ਬਾਅਦ ਸਥਾਨਕ ਸਰਕਾਰ ਨਾਲ ਰਾਬਤਾ ਕਰਕੇ ਹਮਲਾਵਰਾਂ ਖ਼ਿਲਾਫ਼ ਲੁਕ ਆਊਟ ਸਰਕੂਲਰ (Look out circular) ਜਾਰੀ ਕਰੇਗੀ। ਦੱਸ ਦਈਏ ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸਾਂ 'ਤੇ ਹੋਏ ਹਮਲਿਆਂ ਦੀ ਜਾਂਚ ਲਈ ਐੱਨਆਈਏ ਦੀ ਟੀਮ ਇੰਗਲੈਂਡ ਅਤੇ ਅਮਰੀਕਾ ਗਈ ਸੀ। ਉੱਥੇ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਹਿਚਾਣ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਵਾਪਿਸ ਆਈ ਜਾਂਚ ਏਜੰਸੀ ਦੀ ਟੀਮ ਨੇ ਭਾਰਤੀ ਸਫਾਰਤਖਾਨੇ 'ਤੇ ਹਮਲੇ ਦੀਆਂ 5 ਵੀਡੀਓ ਜਾਰੀ ਕੀਤੀਆਂ ਸਨ।