ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਲੁਧਿਆਣਾ ਦੇ ਲਾਡੋਵਾਲ ਟੋਲ ਦੀਆਂ ਦਰਾਂ (Ludhiana Ladowal Toll Rates) ਵਿੱਚ 15 ਰੁਪਏ ਅਤੇ ਕਰਨਾਲ ਦੇ ਬਸਤਾਡਾ ਦੀਆਂ ਟੋਲ ਦਰਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਹੈ। ਦੱਸ ਦਈਆਂ ਇਹ ਦੋਵੇਂ ਟੋਲ ਪਲਾਜ਼ਾ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਦੋ ਹਨ ਅਤੇ ਇਨ੍ਹਾਂ ਦੀਆਂ ਟੈਕਸ ਦਰਾਂ ਵਿੱਚ ਵਧਾ ਕੀਤਾ ਗਿਆ ਹੈ।
ਟਰੱਕਾਂ ਅਤੇ ਬੱਸਾਂ ਨੂੰ ਕਰਨਾ ਪਵੇਗਾ ਭੁਗਤਾਨ: ਲਾਡੋਵਾਲ ਟੋਲ ਪਲਾਜ਼ ਉੱਤੇ ਟਰੱਕਾਂ ਅਤੇ ਬੱਸਾਂ ਨੂੰ ਇੱਕ ਪਾਸੇ ਦੀ ਯਾਤਰਾ ਲਈ 575 ਰੁਪਏ, 24 ਘੰਟਿਆਂ ਦੇ ਵਾਪਸੀ ਦੀ ਸਥਿਤੀ ਵਿੱਚ ਕਈ ਯਾਤਰਾਵਾਂ ਲਈ 860 ਰੁਪਏ ਅਤੇ ਮਹੀਨਾਵਾਰ ਪਾਸ ਲਈ 17245 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ, ਡਬਲ ਐਕਸਲ ਟਰੱਕਾਂ ਦੇ ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਵਾਪਸੀ ਟਰਿੱਪਾਂ ਲਈ 1385 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਇਸ ਵਰਗ ਦੇ ਵਾਹਨਾਂ ਦਾ ਮਹੀਨਾਵਾਰ ਪਾਸ 27720 ਰੁਪਏ ਦਾ ਹੋਵੇਗਾ।
ਕਾਰਾਂ ਅਤੇ ਜੀਪਾਂ ਲਈ ਵੀ ਕੀਮਤਾਂ ਨਿਰਧਾਰਿਤ: ਲਾਡੋਵਾਲ ਟੋਲ ਉੱਤੇ ਕਾਰ-ਜੀਪ ਲਈ ਸਿੰਗਲ ਇੱਕ ਪਾਸੜ ਸਫਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ 4930 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ 'ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ 'ਚ ਕਈ ਟ੍ਰਿਪ 430 ਰੁਪਏ ਹੋਣਗੇ। ਇਸ ਸ਼੍ਰੇਣੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ ਫੀਸ 8625 ਰੁਪਏ ਹੋਵੇਗੀ।
- Commercial LPG Prices Cut: ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਵਪਾਰਕ ਐਲਪੀਜੀ ਸਿਲੰਡਰ ਵੀ ਹੋਏ ਸਸਤੇ
- Heroin recovered: ਸਰਹੱਦੀ ਜ਼ਿਲ੍ਹੇ ਤਰਨਤਾਰਨ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
- INDIA Alliance Meeting 2nd day: ਵਿਰੋਧੀ ਪਾਰਟੀਆਂ ਦੀ ਬੈਠਕ ਦਾ ਅੱਜ ਦੂਜਾ ਦਿਨ, ਕਈ ਵੱਡੇ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
ਹਰਿਆਣਾ ਦੇ ਪਲਾਜ਼ਾ ਲਈ ਵੀ ਰੇਟ ਤੈਅ: ਹਰਿਆਣਾ 'ਚ ਦਿੱਲੀ- ਅੰਮ੍ਰਿਤਸਰ ਹਾਈਵੇਅ ਉੱਤੇ ਕਰਨਾਲ ਦੇ ਬਸਤਾਡਾ (Bastada Toll of Karnal) 'ਚ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ ਨਵੇਂ ਰੇਟ ਅੱਜ ਤੋਂ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਨੂੰ 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 235 ਰੁਪਏ ਅਤੇ ਮਹੀਨਾਵਰ ਪਾਸ ਲਈ 4710 ਰੁਪਏ ਦੇਣੇ ਹੋਣਗੇ। ਹਲਕੇ ਵਪਾਰਕ ਵਾਹਨ ਨੂੰ ਸਿੰਗਲ ਟ੍ਰਿਪ ਲਈ 275 ਰੁਪਏ, 24 ਘੰਟੇ ਦੀ ਮਲਟੀਪਲ ਟ੍ਰਿਪ ਲਈ 475 ਰੁਪਏ ਅਤੇ ਬਸਤਾਡਾ ਵਿਖੇ ਮਾਸਿਕ ਪਾਸ ਲਈ 8240 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਕੋਚ ਬੱਸਾਂ ਦੀਆਂ ਨਵੀਆਂ ਦਰਾਂ 24 ਘੰਟਿਆਂ ਵਿੱਚ ਇੱਕ ਯਾਤਰਾ ਲਈ 550 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 825 ਰੁਪਏ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਵਾਹਨਾਂ ਦਾ ਮਹੀਨਾਵਾਰ ਪਾਸ 16,485 ਰੁਪਏ ਵਿੱਚ ਬਣਾਇਆ ਜਾ ਸਕਦਾ ਹੈ।