ETV Bharat / state

ਪ੍ਰਦੂਸ਼ਣ ਨਾਲ ਨਜਿੱਠਣ ਲਈ ਐਨ.ਜੀ.ਟੀ. ਦੇ ਚੇਅਰਪਰਸਨ ਕਰਨਗੇ ਸੰਮੇਲਨ - ਨੈਸ਼ਨਲ ਗ੍ਰੀਨ ਟ੍ਰਿਬਿਊਨਲ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ 14 ਦਸੰਬਰ ਨੂੰ ਇੱਥੇ ਵਾਤਾਵਰਨ ਸਬੰਧੀ 'ਸਮਾਂ ਨਹੀ ਰਿਹਾ, ਹੁਣ ਕਾਰਵਾਈ ਕਰੋ' ਵਿਸ਼ੇ 'ਤੇ ਹੋਣ ਵਾਲੀ ਇਕ ਰੋਜ਼ਾ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ।

ਫ਼ੋਟੋ
ਫ਼ੋਟੋ
author img

By

Published : Dec 11, 2019, 11:49 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਹਵਾ ਅਤੇ ਪਾਣੀ ਪ੍ਰਦੂਸ਼ਣ ਕਾਰਨ ਪੈਦਾ ਹੋਈਆਂ ਵਾਤਾਵਰਣ ਸਬੰਧੀ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਸ ਸਬੰਧੀ ਵੇਰਵੇ ਦਿੰਦਿਆਂ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਵਰਮਾ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਵਾਤਾਵਰਣ ਦੀ ਸੁਰੱਖਿਆ ਲਈ ਵੱਖ-ਵੱਖ ਭਾਈਵਾਲਾਂ ਦੀ ਭੂਮਿਕਾ ਤੋਂ ਇਲਾਵਾ ਖੇਤਰੀ ਵਾਤਾਵਰਣ ਦੀਆਂ ਪ੍ਰਮੁੱਖ ਚੁਣੌਤੀਆਂ 'ਤੇ ਕੇਂਦ੍ਰਤ 'ਤੰਦਰੁਸਤ ਲੋਕਾਂ ਲਈ ਤੰਦਰੁਸਤ ਵਾਤਾਵਰਣ' ਵਿਸ਼ੇ 'ਤੇ ਵਿਸਤ੍ਰਤ ਸੈਸ਼ਨ ਕਰਵਾਇਆ ਜਾਵੇਗਾ।

ਇਹ ਸੈਸ਼ਨ ਸੂਬੇ ਦੀ ਆਰਥਿਕ ਖੁਸ਼ਹਾਲੀ ਵਿਚ ਸਿਹਤਮੰਦ ਵਾਤਾਵਰਣ ਦੇ ਯੋਗਦਾਨ ਨੂੰ ਵੀ ਧਿਆਨ ਵਿਚ ਰੱਖੇਗਾ ਅਤੇ ਨਿਆਂਪਾਲਿਕਾ, ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਕਰੇਗਾ। ਇਹ ਸੈਸ਼ਨ ਸੂਬਾ ਸਰਕਾਰ ਵੱਲੋਂ ਵਾਤਾਵਰਣ ਪ੍ਰਦੂਸ਼ਣ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਹੱਲ ਲਈ ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਏਗਾ।

ਇਸ ਵਿਸਤ੍ਰਤ ਸੈਸ਼ਨ ਤੋਂ ਬਾਅਦ 'ਸਟੇਟ ਐਕਸ਼ਨ ਪਲਾਨ-ਦਿ ਜ਼ਰਨੀ ਸੋ ਫਾਰ', 'ਵਾਤਾਵਰਣ ਦੀ ਸੰਭਾਲ ਅਤੇ ਪ੍ਰਬੰਧਨ ਲਈ ਸਰਬੋਤਮ ਅਭਿਆਸ ਅਤੇ ਤਜ਼ਰਬੇ ਸਾਂਝੇ ਕਰਨਾ' ਅਤੇ 'ਵਾਤਾਵਰਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਖੋਜ, ਨਵੀਨਤਾ ਅਤੇ ਤਕਨਾਲੋਜੀ ਦੀ ਭੂਮਿਕਾ' ਵਿਸ਼ਿਆਂ 'ਤੇ ਤਿੰਨ ਸੈਸ਼ਨ ਕਰਵਾਏ ਜਾਣਗੇ।

ਵਰਮਾ ਨੇ ਅੱਗੇ ਦੱਸਿਆ ਕਿ ਉਪਰੋਕਤ ਸੈਸ਼ਨਾਂ ਵਿੱਚ ਕੂੜਾ ਪ੍ਰਬੰਧਨ, ਪਾਣੀ ਦੀ ਗੁਣਵੱਤਾ ਪ੍ਰਬੰਧਨ, ਘਰੇਲੂ ਸੀਵਰੇਜ ਪ੍ਰਬੰਧਨ, ਉਦਯੋਗਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਵਰਗੇ ਪ੍ਰਮੁੱਖ ਮੁੱਦਿਆਂ ਨੂੰ ਕਵਰ ਕੀਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੇ. ਗੋਇਲ ਕਰਨਗੇ, ਜਿਸ ਵਿੱਚ ਐਨ.ਜੀ.ਟੀ. ਵੱਲੋਂ ਗਠਿਤ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾਮੁਕਤ), ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਐਮ.ਓ.ਐਫ.ਈ. ਅਤੇ ਸੀ.ਸੀ. ਦੇ ਜੁਆਇੰਟ ਸਕੱਤਰ ਨਿਧੀ ਖਾਰੇ, ਸੀ.ਪੀ.ਸੀ.ਬੀ. ਦੇ ਚੇਅਰਮੈਨ ਐਸ.ਪੀ. ਸਿੰਘ ਪਰਿਹਾਰ ਅਤੇ ਪੀ.ਪੀ.ਸੀ.ਬੀ. ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵੀ ਸ਼ਾਮਲ ਹੋਣਗੇ

ਇਸ ਖੇਤਰੀ ਸੰਮੇਲਨ ਵਿੱਚ ਮੁੱਖ ਸਕੱਤਰ ਅਤੇ ਸੈਕਟਰੀਆਂ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਤੋਂ ਕਈ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ।
ਵੱਖ ਵੱਖ ਖੋਜ ਸੰਸਥਾਵਾਂ, ਉੱਘੀਆਂ ਯੂਨੀਵਰਸਿਟੀਆਂ, ਉੱਘੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੀ ਸਰਗਰਮ ਭੂਮਿਕਾ ਦੀ ਜ਼ਰੂਰਤ ਨੂੰ ਸਮਝਦਿਆਂ ਵਰਮਾ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਨਾਲ ਜੁੜੇ ਕਈ ਗੁੰਝਲਦਾਰ ਮੁੱਦਿਆਂ ਨੂੰ ਸਿਰਫ ਸਾਰੇ ਭਾਈਵਾਲਾਂ ਦੀ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਢੰਗ ਨਾਲ ਸਰਗਰਮ ਸ਼ਮੂਲੀਅਤ ਨਾਲ ਨਜਿੱਠਿਆ ਜਾ ਸਕਦਾ ਹੈ।

Intro:ਸਮਾਂ ਨਹੀ ਰਿਹਾ, ਹੁਣ ਕਾਰਵਾਈ ਕਰੋ’ ਵਿਸ਼ੇ 'ਤੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ ਐਨ.ਜੀ.ਟੀ. ਦੇ ਚੇਅਰਪਰਸਨ

14 ਦਸੰਬਰ ਨੂੰ ਹੋਣ ਵਾਲੀ ਕਾਨਫਰੰਸ ਦਾ ਉਦੇਸ਼ ਪ੍ਰਦੂਸ਼ਣ ਦੇ ਖ਼ਤਰੇ ਨਾਲ ਨਜਿੱਠਣ ਲਈ ਸਾਰੇ ਭਾਈਵਾਲ ਦੀ ਸਰਗਰਮ ਸ਼ਮੂਲੀਅਤ
Body:ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ 14 ਦਸੰਬਰ ਨੂੰ ਇੱਥੇ ਵਾਤਾਵਰਨ ਸਬੰਧੀ ‘ਸਮਾਂ ਨਹੀ ਰਿਹਾ, ਹੁਣ ਕਾਰਵਾਈ ਕਰੋ’ ਵਿਸ਼ੇ 'ਤੇ ਹੋਣ ਵਾਲੀ ਇਕ ਰੋਜ਼ਾ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ।
ਇਹ ਖੇਤਰੀ ਕਾਨਫਰੰਸ ਪੰਜਾਬ ਸਰਕਾਰ ਵੱਲੋਂ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਹਵਾ ਅਤੇ ਪਾਣੀ ਪ੍ਰਦੂਸ਼ਣ ਕਾਰਨ ਪੈਦਾ ਹੋਈਆਂ ਵਾਤਾਵਰਣ ਸਬੰਧੀ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਸ ਸਬੰਧੀ ਵੇਰਵੇ ਦਿੰਦਿਆਂ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਵਰਮਾ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਵਾਤਾਵਰਣ ਦੀ ਸੁਰੱਖਿਆ ਲਈ ਵੱਖ-ਵੱਖ ਭਾਈਵਾਲਾਂ ਦੀ ਭੂਮਿਕਾ ਤੋਂ ਇਲਾਵਾ ਖੇਤਰੀ ਵਾਤਾਵਰਣ ਦੀਆਂ ਪ੍ਰਮੁੱਖ ਚੁਣੌਤੀਆਂ 'ਤੇ ਕੇਂਦ੍ਰਤ 'ਤੰਦਰੁਸਤ ਲੋਕਾਂ ਲਈ ਤੰਦਰੁਸਤ ਵਾਤਾਵਰਣ' ਵਿਸ਼ੇ 'ਤੇ ਵਿਸਤ੍ਰਤ ਸੈਸ਼ਨ ਕਰਵਾਇਆ ਜਾਵੇਗਾ। ਇਹ ਸੈਸ਼ਨ ਸੂਬੇ ਦੀ ਆਰਥਿਕ ਖੁਸ਼ਹਾਲੀ ਵਿਚ ਸਿਹਤਮੰਦ ਵਾਤਾਵਰਣ ਦੇ ਯੋਗਦਾਨ ਨੂੰ ਵੀ ਧਿਆਨ ਵਿਚ ਰੱਖੇਗਾ ਅਤੇ ਨਿਆਂਪਾਲਿਕਾ, ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਕਰੇਗਾ। ਇਹ ਸੈਸ਼ਨ ਸੂਬਾ ਸਰਕਾਰ ਵੱਲੋਂ ਵਾਤਾਵਰਣ ਪ੍ਰਦੂਸ਼ਣ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਹੱਲ ਲਈ ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਏਗਾ। ਇਸ ਵਿਸਤ੍ਰਤ ਸੈਸ਼ਨ ਤੋਂ ਬਾਅਦ 'ਸਟੇਟ ਐਕਸ਼ਨ ਪਲਾਨ-ਦਿ ਜ਼ਰਨੀ ਸੋ ਫਾਰ', 'ਵਾਤਾਵਰਣ ਦੀ ਸੰਭਾਲ ਅਤੇ ਪ੍ਰਬੰਧਨ ਲਈ ਸਰਬੋਤਮ ਅਭਿਆਸ ਅਤੇ ਤਜ਼ਰਬੇ ਸਾਂਝੇ ਕਰਨਾ' ਅਤੇ 'ਵਾਤਾਵਰਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਖੋਜ, ਨਵੀਨਤਾ ਅਤੇ ਤਕਨਾਲੋਜੀ ਦੀ ਭੂਮਿਕਾ' ਵਿਸ਼ਿਆਂ 'ਤੇ ਤਿੰਨ ਸੈਸ਼ਨ ਕਰਵਾਏ ਜਾਣਗੇ।
ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਉਪਰੋਕਤ ਸੈਸ਼ਨਾਂ ਵਿੱਚ ਕੂੜਾ ਪ੍ਰਬੰਧਨ, ਪਾਣੀ ਦੀ ਗੁਣਵੱਤਾ ਪ੍ਰਬੰਧਨ, ਘਰੇਲੂ ਸੀਵਰੇਜ ਪ੍ਰਬੰਧਨ, ਉਦਯੋਗਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਵਰਗੇ ਪ੍ਰਮੁੱਖ ਮੁੱਦਿਆਂ ਨੂੰ ਕਵਰ ਕੀਤਾ ਜਾਵੇਗਾ। ਉਨ•ਾਂ ਅੱਗੇ ਦੱਸਿਆ ਕਿ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੇ. ਗੋਇਲ ਕਰਨਗੇ, ਜਿਸ ਵਿੱਚ ਐਨ.ਜੀ.ਟੀ. ਵੱਲੋਂ ਗਠਿਤ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾਮੁਕਤ), ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਐਮ.ਓ.ਐਫ.ਈ. ਅਤੇ ਸੀ.ਸੀ. ਦੇ ਜੁਆਇੰਟ ਸਕੱਤਰ ਨਿਧੀ ਖਾਰੇ, ਸੀ.ਪੀ.ਸੀ.ਬੀ. ਦੇ ਚੇਅਰਮੈਨ ਐਸ.ਪੀ. ਸਿੰਘ ਪਰਿਹਾਰ ਅਤੇ ਪੀ.ਪੀ.ਸੀ.ਬੀ. ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵੀ ਸ਼ਾਮਲ ਹੋਣਗੇ।
ਇਸ ਖੇਤਰੀ ਸੰਮੇਲਨ ਵਿੱਚ ਮੁੱਖ ਸਕੱਤਰ ਅਤੇ ਸੈਕਟਰੀਆਂ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ•, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਤੋਂ ਕਈ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ।
ਵੱਖ ਵੱਖ ਖੋਜ ਸੰਸਥਾਵਾਂ, ਉੱਘੀਆਂ ਯੂਨੀਵਰਸਿਟੀਆਂ, ਉੱਘੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੀ ਸਰਗਰਮ ਭੂਮਿਕਾ ਦੀ ਜ਼ਰੂਰਤ ਨੂੰ ਸਮਝਦਿਆਂ ਸ੍ਰੀ ਵਰਮਾ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਨਾਲ ਜੁੜੇ ਕਈ ਗੁੰਝਲਦਾਰ ਮੁੱਦਿਆਂ ਨੂੰ ਸਿਰਫ ਸਾਰੇ ਭਾਈਵਾਲਾਂ ਦੀ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਢੰਗ ਨਾਲ ਸਰਗਰਮ ਸ਼ਮੂਲੀਅਤ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਸੈਸ਼ਨ ਵਾਤਾਵਰਣ ਪ੍ਰਬੰਧਨ ਦੀਆਂ ਵੱਖ-ਵੱਖ ਨਵੀਨ ਤਕਨੀਕਾਂ ਬਾਰੇ ਵੀ ਵਿਚਾਰ ਕਰੇਗਾ ਜੋ ਵਾਤਾਵਰਣ ਦੀ ਸੰਭਾਲ ਅਤੇ ਪ੍ਰਬੰਧਨ ਲਈ ਢੁਕਵੇਂ ਹੱਲ ਮੁਹੱਈਆ ਕਰਵਾਉਣ ਲਈ ਸ਼ੁਰੂਆਤੀ ਸੰਭਾਵਨਾਵਾਂ ਦੀ ਪੜਚੋਲ ਕਰਨਗੀਆਂ। ਇਹ ਸੰਮੇਲਨ ਪ੍ਰਤੀਨਿਧੀਆਂ ਨੂੰ ਇਕ ਢੁੱਕਵਾਂ ਮੰਚ ਪ੍ਰਦਾਨ ਕਰੇਗਾ ਤਾਂ ਜੋ ਉਹ ਇਕ ਪਾਸੇ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਜਿਠਣ ਅਤੇ ਸਹਿਯੋਗੀ ਤਕਨੀਕਾਂ ਨੂੰ ਅਪਣਾ ਕੇ ਪੰਜਾਬ ਨੂੰ ਸਾਫ, ਹਰਾ ਅਤੇ ਪ੍ਰਦੂਸ਼ਣ ਮੁਕਤ ਸੂਬਾ ਬਣਾਉਣ ਲਈ ਵਿਆਪਕ ਵਿਚਾਰ ਵਟਾਂਦਰੇ ਕਰ ਸਕਣ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.