ਚੰਡੀਗੜ੍ਹ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚੋਂ ਲੰਘਦੇ ਰਾਜ ਮਾਰਗ ਉੱਤੇ ਨਿਵੇਕਲੇ ਕਿਸਮ ਦੇ ਦਿਸ਼ਾ ਸੂਚਕ ਬੋਰਡ ਲਗਾਏ ਗਏ ਹਨ। ਇਹ ਬੋਰਡ ਯਾਤਰੀਆਂ ਨੂੰ ਦੂਰੀ ਅਤੇ ਅਗਲੇ ਸ਼ਹਿਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਮਾਰਗ ਉੱਤੇ ਪੈਂਦੇ ਪ੍ਰਮੁੱਖ ਧਾਰਮਿਕ ਅਸਥਾਨਾਂ (Direction Indicator Boards In Anandpur Sahib) ਬਾਰੇ ਸੰਖੇਪ ਇਤਿਹਾਸਕ ਵੇਰਵੇ ਤੋਂ ਵੀ ਜਾਣੂੰ ਕਰਵਾਉਂਦੇ ਹਨ।
![ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਾਹਾਂ ‘ਤੇ ਲੱਗੇ ਨਵੀਂ ਕਿਸਮ ਦੇ ਦਿਸ਼ਾ ਸੂਚਕ ਬੋਰਡ ਦੀਆਂ ਤਸਵੀਰ](https://etvbharatimages.akamaized.net/etvbharat/prod-images/30-09-2023/19648462_a-1.jpg)
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਾਉਣ ਲਈ ਕੰਮ ਕਰ ਰਹੀ ਹੈ।
![ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਾਹਾਂ ‘ਤੇ ਲੱਗੇ ਨਵੀਂ ਕਿਸਮ ਦੇ ਦਿਸ਼ਾ ਸੂਚਕ ਬੋਰਡ ਦੀਆਂ ਤਸਵੀਰ](https://etvbharatimages.akamaized.net/etvbharat/prod-images/30-09-2023/19648462_a-5.jpg)
ਬੁਲਾਰੇ ਨੇ ਦੱਸਿਆ ਕਿ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਸਾਲ ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਇਸ ਤੋਂ ਇਲਾਵਾ ਹਿੰਦੂ ਮੱਤ ਦੇ ਸ਼ਕਤੀ ਪੀਠ ਨੈਨਾ ਦੇਵੀ ਨੂੰ ਜਾਣ ਲਈ ਵੀ ਆਨੰਦਪੁਰ ਸਾਹਿਬ ਵਿੱਚੋਂ ਹੀ ਰਸਤਾ ਜਾਂਦਾ ਹੈ, ਜਿਸ ਸਦਕੇ ਸਾਰਾ ਸਾਲ ਇਥੇ ਯਾਤਰੀਆਂ ਦਾ ਆਉਣ ਜਾਣ ਲੱਗਿਆ (Direction Indicator Boards In Anandpur Sahib) ਰਹਿੰਦਾ ਹੈ।
![ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਾਹਾਂ ‘ਤੇ ਲੱਗੇ ਨਵੀਂ ਕਿਸਮ ਦੇ ਦਿਸ਼ਾ ਸੂਚਕ ਬੋਰਡ ਦੀਆਂ ਤਸਵੀਰ](https://etvbharatimages.akamaized.net/etvbharat/prod-images/30-09-2023/19648462_a-6.jpg)
- Bathinda Crime News: ਗੱਲਾਂ ਸਰਪੰਚ ਬਣਨ ਦੀਆਂ ਤੇ ਪਰਚਾ ਇਰਾਦਾ ਕਤਲ ਦਾ ਦਰਜ, ਨੌਜਵਾਨ ਨੇ ਸਾਥੀਆਂ ਨੂੰ ਲੈ ਕੇ ਪਿੰਡ ਦੇ ਹੀ ਇੱਕ ਘਰ 'ਤੇ ਕੀਤਾ ਹਮਲਾ
- Amritsar News: ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਬਿਆਸ ਵਿੱਚ ਨਜ਼ਾਇਜ ਮਾਈਨਿੰਗ ਹੋਣ ਦੇ ਲਗਾਏ ਇਲਜ਼ਾਮ
- Kinnaur Landslide: ਕਿਨੌਰ ਦੇ ਨਿਗੁਲਸਰੀ ਨੇੜੇ NH-5 'ਤੇ ਜ਼ਮੀਨ ਖਿਸਕਣ ਕਾਰਨ ਰਸਤੇ ਹੋਏ ਜਾਮ, ਰਾਹਤ ਕਾਰਜ ਜਾਰੀ
ਬੁਲਾਰੇ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਜਲ ਸਰੋਤਾਂ, ਨਦੀਆਂ, ਡੈਮਾਂ, ਦਰਿਆਵਾਂ ਅਤੇ ਨੀਮ ਪਹਾੜੀ ਵਾਲਾ ਇਲਾਕੇ ਹੈ, ਜਿੱਥੇ ਵੱਡੇ ਪੱਧਰ ‘ਤੇ ਦੇਸ਼-ਵਿਦੇਸ਼ ਤੋਂ ਸੈਲਾਨੀ ਇਸ ਦੀ ਖੂਬਸੂਰਤੀ ਦਾ ਆਨੰਦ ਮਾਨਣ ਆਉਂਦੇ ਹਨ। ਇਹਨਾਂ ਯਾਤਰੀਆਂ ਨੂੰ ਦੂਰੀ ਅਤੇ ਇਤਿਹਾਸਕ ਮਹੱਤਤਾ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਇਹ ਨਿਵੇਕਲੇ ਕਿਸਮ ਦੇ ਦਿਸ਼ਾ ਸੂਚਕ ਬੋਰਡ ਲਗਾਏ ਗਏ ਹਨ।
![ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਾਹਾਂ ‘ਤੇ ਲੱਗੇ ਨਵੀਂ ਕਿਸਮ ਦੇ ਦਿਸ਼ਾ ਸੂਚਕ ਬੋਰਡ ਦੀਆਂ ਤਸਵੀਰ](https://etvbharatimages.akamaized.net/etvbharat/prod-images/30-09-2023/19648462_a-3.jpg)
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਉਤੇ ਕੁਝ ਸਤਰਾਂ ਵਿੱਚ ਇਸ ਪਾਵਨ ਅਤੇ ਪਵਿੱਤਰ ਧਰਤੀ ਬਾਰੇ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੀਆਂ ਕੁਝ ਸਤਰਾਂ ਲਿਖੀਆਂ ਹਨ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਹੋਵੇਗਾ।
ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਨੰਦਪੁਰ ਸਾਹਿਬ ਦੇ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਹੋਰ ਹੁਲਾਰਾ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਹਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ, ਪੰਜ ਪਿਆਰਾ ਪਾਰਕ ਦਾ ਨਵੀਨੀਕਰਨ, ਨੇਚਰ ਪਾਰਕ, ਭਾਈ ਜੈਤਾ ਜੀ ਦੀ ਯਾਦਗਾਰ, ਇੰਨਫੋਰਮੇਸ਼ਨ ਵਰਗੇ ਕਈ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਸੰਬੰਧੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।