ਚੰਡੀਗੜ੍ਹ: ਨੇਪਾਲ ਦੇ ਰਾਜਦੂਤ ਨਿਲੰਬਰ ਆਚਾਰਿਆ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਨੇਪਾਲ ਦੇ ਰਾਜਦੂਤ ਨੇ ਪੰਜਾਬ ਦੇ ਟ੍ਰਾਂਸਪੋਰਟ, ਖੇਤੀਬਾੜੀ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਨਿਵੇਸ਼ ਕਰਣ ਦੀ ਰੁਚੀ ਵਿਖਾਈ ਹੈ। ਰਾਜਦੂਤ ਨਿਲੰਬਰ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੇ ਉਦਯੋਗਕ ਘਰਾਣੇ ਪੰਜਾਬ ਦੀ ਮੌਜੂਦਾ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਮੌਕਿਆਂ ਦਾ ਇਸਤੇਮਾਲ ਕਰਨ ਦੇ ਚਾਹਵਾਨ ਹਨ।
ਕੈਪਟਨ ਨੇ ਮੁੱਖ ਸਕੱਤਰ ਨੂੰ ਨੇਪਾਲੀ ਵਿਦਿਆਰਥੀਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟੇਰਿਨਰੀ ਐਨਿਮਲ ਸਾਇੰਸੇਜ਼ ਯੂਨੀਵਰਸਿਟੀ ਵਿੱਚ ਕੁੱਝ ਸੀਟਾਂ ਦੇਣ ਦਾ ਕਿਹਾ ਤਾਂ ਜੋ ਨੇਪਾਲ ਦੇ ਵਿਦਿਆਰਥੀ ਖੇਤੀਬਾੜੀ ਅਤੇ ਪਸ਼ੁ ਧਨ ਦੇ ਖੇਤਰ ਵਿੱਚ ਪੰਜਾਬ ਦੇ ਅਨੁਭਵਾਂ ਦਾ ਮੁਨਾਫ਼ਾ ਚੁੱਕ ਸਕਣ।
-
Met Nepal's ambassador to India, Nilambar Acharya @nilacharya, at my residence today. Expressed my gratitude to the Nepal Govt for releasing the coin & stamp to mark the 550th Parkash Purab of Sri Guru Nanak Dev Ji. Have invited PM @kpsharmaoli for the auspicious celebrations. pic.twitter.com/i5KbjwuYnN
— Capt.Amarinder Singh (@capt_amarinder) July 27, 2019 " class="align-text-top noRightClick twitterSection" data="
">Met Nepal's ambassador to India, Nilambar Acharya @nilacharya, at my residence today. Expressed my gratitude to the Nepal Govt for releasing the coin & stamp to mark the 550th Parkash Purab of Sri Guru Nanak Dev Ji. Have invited PM @kpsharmaoli for the auspicious celebrations. pic.twitter.com/i5KbjwuYnN
— Capt.Amarinder Singh (@capt_amarinder) July 27, 2019Met Nepal's ambassador to India, Nilambar Acharya @nilacharya, at my residence today. Expressed my gratitude to the Nepal Govt for releasing the coin & stamp to mark the 550th Parkash Purab of Sri Guru Nanak Dev Ji. Have invited PM @kpsharmaoli for the auspicious celebrations. pic.twitter.com/i5KbjwuYnN
— Capt.Amarinder Singh (@capt_amarinder) July 27, 2019
ਇਸ ਮੌਕੇ ਮੁੱਖਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਮਰਤੀ ਵਿੱਚ ਸਿੱਕੇ ਅਤੇ ਟਿਕਟਾਂ ਜਾਰੀ ਕਰਣ ਲਈ ਨੇਪਾਲ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕਰਾਵਾਏ ਜਾ ਰਹੇ ਸਮਾਗਮ ਲਈ ਨੇਪਾਲ ਦੇ ਪ੍ਰਧਾਨਮੰਤਰੀ ਨੂੰ ਸ਼ਿਰਕਤ ਕਰਣ ਦਾ ਸੱਦਾ ਦਿੱਤਾ।
ਬੈਠਕ ਵਿੱਚ ਜੜ੍ਹੀ-ਬੂਟੀਆਂ ਦੀ ਫਸਲ ਦੇ ਇਲਾਕੀਆਂ ਵਿੱਚ ਨਿਵੇਸ਼ ਸੁਝਾਅ ਪੇਸ਼ ਕਿਤਾ ਗਿਆ। ਮੁੱਖਮੰਤਰੀ ਨੇ ਨੇਪਾਲ ਨੂੰ ਭਰੋਸਾ ਦਿੱਤਾ ਕਿ ਪੰਜਾਬ ਨੇਪਾਲ ਦੇ ਲੋਕਾਂ ਦਾ ਜੀਵਨ ਸੁਧਾਰਣ ਲਈ ਹਰਸੰਭਵ ਮਦਦ ਕਰੇਗਾ।