ETV Bharat / state

Sidhu Tweets On AAP: ਨਵਜੋਤ ਸਿੰਘ ਸਿੱਧੂ ਦੀ ਟਵਿੱਟਰ ਜੰਗ ਫਿਰ ਸ਼ੁਰੂ, ਲਪੇਟੇ 'ਚ ਲਈ 'ਆਪ' ਸਰਕਾਰ

ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀ ਆਮ ਆਦਮੀ ਪਾਰਟੀ ਦੀਆਂ ਦੋਨੋ ਸਰਕਾਰਾਂ ਨੂੰ ਘੇਰਿਆ ਹੈ। ਉਨ੍ਹਾਂ ਟਵਿੱਟਰ ਰਾਹੀ ਪੰਜਾਬ ਸਰਕਾਰ ਤੋਂ ਕਈ ਸਵਾਲ ਪੁੱਛੇ ਹਨ ਅਤੇ ਉਨ੍ਹਾਂ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਯਾਦ ਕਰਵਾਏ ਹਨ।

ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ
author img

By

Published : Apr 21, 2023, 7:34 AM IST

Updated : Apr 21, 2023, 8:04 AM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਵਿਰੋਧੀਆਂ ਨੂੰ ਨਿਸ਼ਾਨੇ ਉਤੇ ਲੈ ਰਹੇ ਹਨ। ਨਵਜੋਤ ਸਿੰਘ ਸਿੱਧੂ ਪਹਿਲਾਂ ਤੋਂ ਹੀ ਟਵਿੱਟਰ ਉਤੇ ਸਰਗਰਮ ਰਹਿੰਦੇ ਹਨ। ਜੇਲ੍ਹ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਟਵਿੱਟਰ ਉਤੇ ਵਿਰੋਧੀਆਂ ਨੂੰ ਘੇਰਨ ਦਾ ਤਰੀਕਾ ਨਹੀਂ ਬਦਲੀਆਂ। ਉਹ ਟਵਿੱਟਰ ਉਤੇ ਵਿਰੋਧੀਆਂ ਪਾਰਟੀਆਂ ਖਿਲਾਫ ਬੋਲਣ ਦਾ ਕੋਈ ਵੀ ਮੌਕਾ ਨਹੀਂ ਛੱਡ ਦੇ, ਹੁਣ ਵੀ ਸਿੱਧੂ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਸਿੱਧੂ ਦੇ ਟਵਿਟਾਂ ਨੇ ਘੇਰੀ ਸਰਕਾਰ : ਉਨ੍ਹਾਂ ਪੰਜਾਬ ਆਮ ਆਦਮੀ ਪਾਰਟੀ ਨੂੰ ਆਬਕਾਰੀ ਨੀਤੀ ਨੂੰ ਲੈ ਕੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਟਵਿਟ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ “ਈਮਾਨਦਾਰੀ” ਦੀ ਗੱਲ ਕਰਦੇ ਹੋ, ਤਾਂ ਤੁਹਾਡੀ ਆਬਕਾਰੀ ਨੀਤੀ ਨਾਲ 9 ਮਹੀਨਿਆਂ ਵਿੱਚ ਦਿੱਲੀ ਵਿੱਚ 2200 ਕਰੋੜ ਦਾ ਨੁਕਸਾਨ ਹੋਇਆ ਹੈ। ਇਹ 2200 ਕਰੋੜ ਕਿਸਦੀ ਜੇਬ 'ਚ ਗਏ? ਹਰ ਕੋਈ ਇਸ ਨੀਤੀ ਰਾਹੀਂ ਤੁਹਾਡੇ 'ਤੇ ਚੋਰੀ ਦਾ ਦੋਸ਼ ਲਾਉਂਦਾ ਹੈ, ਇਸ ਵਾਰ ਕੋਈ ਮਾਣਹਾਨੀ ਕਿਉਂ ਨਹੀਂ? ਤੁਹਾਡੀਆਂ "ਗਾਰੰਟੀਆਂ" ਇੱਕ ਫਲੈਟ ਟਾਇਰਾਂ ਵਾਂਗ ਹਨ, ਜਿਸ ਵਿੱਚ ਕੋਈ ਬਜਟ ਅਲਾਟ ਨਹੀਂ ਕੀਤਾ ਗਿਆ ਹੈ, ਤੁਹਾਡੀ ਸਰਕਾਰ ਰਾਜ ਲਈ ਕੋਈ ਆਮਦਨੀ ਤੋਂ ਬਿਨਾਂ ਕਰਜ਼ੇ 'ਤੇ ਚੱਲ ਰਹੀ ਹੈ, ਜੋ ਇਸ ਤੱਥ ਦੀ ਭਰਪੂਰ ਗਵਾਹੀ ਹੈ ਕਿ ਤੁਸੀਂ ਅੱਜ ਪੰਜਾਬ ਵਿੱਚ ਵਧਦੇ-ਫੁੱਲਦੇ ਮਾਫੀਆ ਦੇ ਮੈਨੇਜਰ-ਇਨ-ਚੀਫ ਹੋ!

  • When you speak of “ईमानदारी” , the loss of 2200 crores through your excise policy in Delhi in 9 Months……. In whose pocket did this 2200 cr go ? , everyone accusing you of theft through this policy , why no defamations this time ? Your “guarantees” are like a flat tyres with no…

    — Navjot Singh Sidhu (@sherryontopp) April 20, 2023 " class="align-text-top noRightClick twitterSection" data=" ">

ਦਿੱਲੀ ਅਤੇ ਪੰਜਾਬ ਸਰਕਾਰ ਨੂੰ ਉਤੇ ਸਾਧੇ ਨਿਸ਼ਾਨੇ : ਉਨ੍ਹਾਂ ਟਵੀਟ ਵਿੱਚ ਦਿੱਲੀ ਦੀ ਆਬਕਾਰੀ ਨੀਤੀ ਦੀ ਗੱਲ ਕਹੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਥੇ ਬਣਾਈ ਗਈ ਆਬਕਾਰੀ ਨੀਤੀ ਕਾਰਨ 2200 ਕਰੋੜ ਦਾ ਨੁਕਸਾਨ ਹੋਇਆ ਹੈ। ਸਿੱਧੂ ਨੇ ਸਵਾਲ ਕੀਤਾ ਕਿ ਇਹ ਪੈਸਾ ਕਿੱਥੋ ਆਵੇਗਾ ਇਸ ਦਾ ਘਾਟਾ ਕੌਣ ਪੂਰਾ ਕਰੇਗਾ ਜ਼ਿਕਰਯੋਗ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਪਹਿਲਾਂ ਹੀ ਵਿਵਾਦਾਂ ਵਿੱਚ ਹੈ ਜਿਸ ਨੂੰ ਲੈ ਕੇ ਸੀਬੀਆਈ ਮਨੀਸ਼ ਸਿਸੋਦੀਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁਛਗਿੱਛ ਕਰ ਰਹੀ ਹੈ। ਇਸ ਪੁੱਛਗਿੱਛ ਬਾਰੇ ਉਨ੍ਹਾੰ ਕਿਹਾ ਕਿ ਇਸ ਦੇ ਖਿਲਾਫ ਉਨ੍ਹਾ ਕੋਈ ਮਾਨਹਾਨੀ ਦਾ ਕੇਸ ਕਿਉਂ ਨਹੀਂ ਕੀਤਾ। ਉਨ੍ਹਾ ਪੰਜਾਬ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿਹਾ ਕਿ ਇਹ ਸਰਕਾਰ ਬਿਨ੍ਹਾਂ ਕਮਾਈ ਤੋਂ ਚੱਲ ਰਹੀਂ ਹੈ। ਸਿੱਧੂ ਨੇ ਇਲਜ਼ਾਮ ਲਗਾਏ ਹਨ ਕਿ ਸਰਕਾਰ ਕਰਜਾ ਲੈ ਕੇ ਮੁਫਤ ਬਿਜਲੀ ਦੇ ਰਹੀ ਹੈ। ਸਿੱਧੂ ਨੇ ਕਿਹਾ ਕਿ ਸਰਕਾਰ ਦਾ ਬਿਨ੍ਹਾ ਆਮਦਨ ਤੋਂ ਕਰਜੇ ਉਤੇ ਚਲਣਾ ਰਾਜ ਵਿੱਚ ਵਧਦੇ-ਫੁੱਲਦੇ ਮਾਫੀਆ ਦੀ ਗਵਾਹੀ ਭਰਦਾ ਹੈ।

  • You spoke of 50,000 crore as increase in revenue from budget and your so called “कड़क सैंड माफिया” , you gave a fiscal deficit of 24,000 crore in return , did you tell the people that your free electricity will come from mortgaging the PSPCL, and who will pay back these loans ?…

ਵਾਅਦੇ ਕਰਵਾਏ ਯਾਦ : ਦੂਜੇ ਟਵੀਟ ਵਿੱਚ ਵੀ ਉਨ੍ਹਾਂ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ, '' ਤੁਸੀਂ ਬਜਟ ਤੋਂ ਮਾਲੀਏ ਵਿੱਚ ਵਾਧੇ ਵਜੋਂ 50,000 ਕਰੋੜ ਦੀ ਗੱਲ ਕੀਤੀ ਸੀ ਅਤੇ ਤੁਹਾਡੀ ਅਖੌਤੀ “ਕੜਕ ਸੈੰਡ ਮਾਫੀਆ”, ਤੁਸੀਂ ਬਦਲੇ ਵਿੱਚ 24,000 ਕਰੋੜ ਦਾ ਵਿੱਤੀ ਘਾਟਾ ਦਿੱਤਾ, ਕੀ ਤੁਸੀਂ ਲੋਕਾਂ ਨੂੰ ਦੱਸਿਆ ਸੀ ਕਿ ਤੁਹਾਡੀ ਮੁਫਤ ਬਿਜਲੀ PSPCL ਨੂੰ ਗਿਰਵੀ ਰੱਖਣ ਨਾਲ ਆਵੇਗੀ, ਅਤੇ ਕੌਣ? ਕੀ ਇਹਨਾਂ ਕਰਜ਼ਿਆਂ ਦਾ ਭੁਗਤਾਨ ਕਰੇਗਾ? 36,000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਹਰੀ ਸਿਆਹੀ ਕਿੱਥੇ ਗਈ? ਹਰ ਔਰਤ ਨੂੰ 1,000 ਵਿੱਤੀ ਸਹਾਇਤਾ ਦਾ ਕੀ ਵਾਅਦਾ ਕੀਤਾ ਗਿਆ ਹੈ? ਬਰਗਾੜੀ ਕਾਂਡ ਲਈ 24 ਘੰਟਿਆਂ 'ਚ ਇਨਸਾਫ, ਪੰਜਾਬ ਅਜੇ ਵੀ ਉਡੀਕ ਰਿਹਾ ਹੈ? ਤੁਹਾਡੇ ਝੂਠ ਦੇ ਝੁੰਡ ਦਾ ਪਰਦਾਫਾਸ਼ 22 ਅਪ੍ਰੈਲ ਨੂੰ ਜਲੰਧਰ ਦੇ ਮੈਦਾਨ ਵਿੱਚ ਕਰਨਗੇ।

ਇਹ ਵੀ ਪੜ੍ਹੋ :- ਡਾ. ਰਾਜ ਕੁਮਾਰ ਵੇਰਕਾ ਦਾ ਤਿੱਖਾ ਬਿਆਨ, ਜਲੰਧਰ ਚੋਣਾਂ ਵਿੱਚ ਆਪ ਦੀ ਹਾਲਤ ਹੋਵੇਗੀ ਸੰਗਰੂਰ ਵਰਗੀ

Last Updated : Apr 21, 2023, 8:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.