ETV Bharat / state

ਲੁਧਿਆਣਾ ਵਿੱਚ ਵੀ ਮਾਈਨਿੰਗ ਸ਼ੁਰੂ, ਹਾਈਕੋਰਟ ਨੇ ਦਿੱਤੀ ਮਨਜ਼ੂਰੀ - ਪੰਜਾਬ ਅਤੇ ਹਰਿਆਣਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਵਿੱਚ ਵੀ ਮਾਈਨਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰਟ ਨੇ ਇਹ ਫੈਸਲਾ ਜ਼ਿਲ੍ਹਾ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਲਿਆ ਹੈ। ਹੁਣ ਪੰਜਾਬ 'ਚ 4 ਥਾਵਾਂ 'ਤੇ ਮਾਈਨਿੰਗ ਹੋ ਰਹੀ ਹੈ।

Mining also started in Ludhiana
ਲੁਧਿਆਣਾ ਵਿੱਚ ਵੀ ਮਾਈਨਿੰਗ ਸ਼ੁਰੂ
author img

By

Published : Jan 24, 2023, 10:48 AM IST

ਚੰਡੀਗੜ੍ਹ: ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੋਰਟ ਨੇ ਜ਼ਿਲ੍ਹਾ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਲੁਧਿਆਣਾ ਵਿੱਚ ਵੀ ਮਾਈਨਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਸਰਕਾਰ ਨੇ ਅਦਾਲਤ ਵਿੱਚ ਜਾਣਕਾਰੀ ਦਿੱਤੀ ਹੈ ਕਿ ਹੁਣ ਪੰਜਾਬ 'ਚ 4 ਥਾਵਾਂ 'ਤੇ ਮਾਈਨਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮਾਈਨਿੰਗ ਲਈ ਦਿੱਤੇ ਗਏ ਟੈਂਡਰ ਵੀ ਵਾਪਸ ਲੈ ਲਏ ਗਏ ਹਨ।

ਇਹ ਵੀ ਪੜੋ: 26 ਜਨਵਰੀ ਤੋਂ ਪਹਿਲਾਂ ਬਠਿੰਡਾ 'ਚ ਕੰਧਾਂ 'ਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਸੀਐਮ ਮਾਨ ਨੂੰ ਮੁੜ ਧਮਕੀ !

ਸਰਕਾਰ ਨੇ ਟੈਂਡਰ ਲਏ ਵਾਪਸ: ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਰਮੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਟੈਂਡਰ ਜਾਰੀ ਕੀਤੇ ਗਏ ਹਨ ਉਹ ਹੁਣ ਵਾਪਿਸ ਲੈ ਲਏ ਗਏ ਹਨ। ਹੁਣ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਵਧੀਆਂ ਹੋਈਆਂ ਰੇਤ ਅਤੇ ਬਜਰੀ ਦੀਆਂ ਕੀਮਤਾਂ ਵੀ ਘਟ ਸਕਦੀਆਂ ਹਨ।

ਇਸ ਤੋਂ ਪਹਿਲਾਂ 3 ਜਗ੍ਹਾ ਉੱਤੇ ਮਾਇਨਿੰਗ ਦੀ ਮਿਲੀ ਸੀ ਇਜ਼ਾਜ਼ਤ: ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਠਾਨਕੋਟ, ਰੂਪਨਗਰ ਅਤੇ ਫਾਜ਼ਿਲਕਾ ਵਿੱਚ ਮਾਇਨਿੰਗ ਕਰਨ ਦੀ ਮਨਜ਼ੂਰੀ ਦਿੱਤੀ ਸੀ ਤੇ ਕਿਹਾ ਗਿਆ ਸੀ ਕਿ SEIAA ਦੀ ਨਿਗਰਾਨੀ ਹੇਠ ਮਾਈਨਿੰਗ ਕੀਤੀ ਜਾਵੇ।

ਸਰਹੱਦੀ ਜ਼ਿਲ੍ਹਿਆਂ ਵਿੱਚ ਮਾਇਨਿੰਗ ਉੱਤੇ ਰੋਕ ਬਰਕਰਾਰ: ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਸੀ, ਇਸ ਦਾ ਮੁੱਖ ਕਾਰਨ ਮਾਈਨਿੰਗ ਸੀ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਹੱਦੀ ਜ਼ਿਲ੍ਹਿਆ ਵਿੱਚ ਮਾਈਨਿੰਗ 'ਤੇ ਲਗਾਈ ਰੋਕ ਨੂੰ ਜਾਰੀ ਰੱਖਿਆ ਸੀ।

ਇਹ ਵੀ ਪੜੋ: ਭਾਜਪਾ ਨੇਤਾਵਾਂ ਨੇ ਰਾਮ ਰਹੀਮ ਤੋਂ ਲਿਆ 'ਆਨਲਾਈਨ ਆਸ਼ੀਰਵਾਦ', ਦਿੱਲੀ ਮਹਿਲਾ ਕਮਿਸ਼ਨ ਨੇ CM ਖੱਟਰ 'ਤੇ ਚੁੱਕੇ ਸਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.