ETV Bharat / state

ਸਿਵਲ ਸਰਜਨ ਵੱਲੋਂ ਕੋਵਿਡ-19 ਨੂੰ ਲੈ ਕੇ ਕੀਤੀ ਗਈ ਮੀਟਿੰਗ

author img

By

Published : Apr 4, 2020, 9:45 PM IST

ਸਿਵਲ ਸਰਜਨ ਡਾਕਟਰ ਜਸਮੀਤ ਬਾਵਾ ਦੀ ਰਹਿਨੁਮਾਈ ਹੇਠਾਂ ਕੋਰੋਨਾ ਵਾਇਰਸ ਦੀ ਜ਼ਿਲ੍ਹੇ ਵਿੱਚ ਸਥਿਤੀ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਅਤੇ ਜ਼ਿਲ੍ਹਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜ਼ਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਦੇਣ ਲਈ ਕਿਹਾ।

meeting of civil surgeons for Covid 19
ਫ਼ੋੋਟੋ

ਚੰਡੀਗੜ੍ਹ: ਸਿਵਲ ਸਰਜਨ ਡਾਕਟਰ ਜਸਮੀਤ ਬਾਵਾ ਦੀ ਰਹਿਨੁਮਾਈ ਹੇਠਾਂ ਕੋਰੋਨਾ ਵਾਇਰਸ ਦੀ ਜ਼ਿਲ੍ਹੇ ਵਿੱਚ ਸਥਿਤੀ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਅਤੇ ਜ਼ਿਲ੍ਹਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜ਼ਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਦੇਣ ਲਈ ਕਿਹਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਸਟਾਫ ਦੀ ਘਾਟ, ਸਮਾਨ ਦੀ ਕਮੀ ਅਤੇ ਸਟਾਕ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਸਿੱਧੇ ਤੌਰ ਤੇ ਦਿੱਤੀ ਜਾਵੇ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਿਹਾ ਸਟਾਫ ਬਿਨ੍ਹਾਂ ਪ੍ਰੋਟੈਕਟਿਵ ਗਿਅਰ ਤੋਂ ਆਈਸੋਲੇਸ਼ਨ ਵਾਰਡ ਦੇ ਗੇਟ ਤੇ ਪ੍ਰਵੇਸ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣ।

ਨਾਲ ਹੀ ਉਨਾਂ ਇਹ ਵੀ ਹਦਾਇਤ ਕੀਤੀ ਕਿ ਸ਼ੱਕੀ ਮਰੀਜ ਨੂੰ ਗਾਊਨ, ਗਲਵਜ ਤੇ ਮਾਸਕ ਪਵਾ ਕੇ ਹੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਜਾਵੇ। ਸਿਵਲ ਸਰਜਨ ਨੇ ਜ਼ੋਰ ਦਿੱਤਾ ਕਿ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਜਾਏ ਤੇ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਈ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਨੂੰ ਸਟਰੀਮ ਲਾਈਨ ਕਰਨਾ ਸਭ ਦੀ ਸਮੂਹਕ ਜਿੰਮੇਵਾਰੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਜਾਏ।

ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਭਨਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਿਪਟਣ ਲਈ ਇੱਕ ਟੀਮ ਵੱਜੋਂ ਕੰਮ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.