ETV Bharat / state

ਮਮਤਾ ਦੱਤਾ ਨੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ 'ਚ ਚੇਅਰਪਰਸਨ ਦਾ ਅਹੁਦਾ ਸੰਭਾਲਿਆ - Punjab Khadi and Village Industries Board.

ਮਮਤਾ ਦੱਤਾ ਨੇ ਕਾਂਗਰਸ ਆਗੁਆਂ ਦੀ ਅਗਵਾਈ ਹੇਠ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਮਮਤਾ ਦਾ ਉਦੇਸ਼ ਖਾਦੀ ਬੋਰਡ 'ਚ ਨੌਕਰੀਆਂ ਪੈਦਾ ਕਰ ਕੇ ਵਧੇਰੇ ਯੋਗਦਾਨ ਪਾਉਣਾ ਹੈ। ਬੋਰਡ ਹੁਣ ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕਰ ਕੇ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਚੁਕਿਆ ਹੈ।

ਫ਼ੋਟੋ
author img

By

Published : Jul 24, 2019, 2:17 PM IST

ਚੰਡੀਗੜ੍ਹ: ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਮਮਤਾ ਦੱਤਾ ਨੇ ਸੰਭਾਲਿਆ ਹੈ। ਮਮਤਾ ਦੱਤਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਤੇ ਹੋਰ ਕਾਂਗਰਸ ਆਗੁਆਂ ਦੀ ਅਗਵਾਈ ’ਚ ਆਪਣਾ ਆਹੁਦਾ ਸੰਭਾਲਿਆ। ਮਮਤਾ ਨੇ ਦੱਸਿਆ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਅਗਵਾਈ ਤੇ ਸਹਿਯੋਗ ਦੇਣ ਲਈ ਮਿਲੀ ਸੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਖਾਦੀ ਬੋਰਡ ਨੌਕਰੀਆਂ ਪੈਦਾ ਕਰਨ ਵਿੱਚ ਵਧੇਰੇ ਯੋਗਦਾਨ ਪਾ ਸਕੇ। ਮਮਤਾ ਦਾ ਕਹਿਣਾ ਹੈ ਕਿ ਖਾਦੀ ਬੋਰਡ ਸਰਕਾਰ ਦਾ ਇੱਕ ਮਹੱਤਵਪੂਰਨ ਅਦਾਰਾ ਹੈ, ਜੋ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਸੁਪਨੇ ਨੂੰ ਸਕਾਰ ਕਰ ਰਿਹਾ ਹੈ। ਉਹ ਰੁਜ਼ਗਾਰ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਨੀ ਮਹਾਜਨ ਤੇ ਡਾਇਰੈਕਟਰ ਸਿਬਨ ਸੀ. ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਆਸ ਕਰਦੇ ਹਨ।

  • 18/7/19
    Received the notification letter from Minister of Industries and Commerce Sh. Sundar Sham Arora ji and Director of Industries and Commerce. pic.twitter.com/42GiqarYuT

    — Mamta Dutta (@mamta_duttainc) July 23, 2019 " class="align-text-top noRightClick twitterSection" data=" ">
ਜ਼ਿਕਰਯੋਗ ਹੈ ਕਿ ਖਾਦੀ ਬੋਰਡ ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਅਦਾਰਾ ਹੈ ਜੋ ਪਿਛਲੇ 60 ਸਾਲਾਂ ਤੋਂ ਸਵੈ ਰੋਜਗਾਰ ਉੱਤਪਤੀ 'ਚ ਯੋਗਦਾਨ ਪਾ ਰਹੀ ਹੈ। ਚੇਅਰਪਰਸਨ ਨੇ ਕਿਹਾ ਕਿ ਇਹ ਨਵੇਂ ਉੱਦਮਾਂ ਨੂੰ ਸਥਾਪਤ ਕਰਨਾ ਹੀ ਜ਼ਰੂਰੀ ਨਹੀਂ ਹੈ, ਬਲਕਿ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਲਈ ਇਨ੍ਹਾਂ ਨੂੰ ਸਥਾਈ ਰੂਪ ਵਿੱਚ ਕਾਇਮ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਇਕਾਈਆਂ ਲਈ ਮਾਰਕੀਟ ਪ੍ਰਦਾਨ ਕਰਨ ’ਤੇ ਵੀ ਵਿਸ਼ੇਸ਼ ਧਿਆਨ ਦੇਣਗੇ। ਉਨ੍ਹਾਂ ਦੱਸਿਆ ਕਿ ਖਾਦੀ ਬੋਰਡ ਦਾ ਉਦੇਸ਼ ਸੂਬੇ ਦੇ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਵਪਾਰ ਸਥਾਪਤ ਕਰਨ ਲਈ ਵਿਤੀ ਸਹਾਇਤਾ ਪ੍ਰਦਾਨ ਕਰਕੇ ਰੁਜ਼ਗਾਰ ਤੇ ਸਿਖਲਾਈ ਪ੍ਰਦਾਨ ਕਰਨਾ ਹੈ। ਖਾਦੀ ਬੋਰਡ ਖਾਦੀ ਗ੍ਰਾਮ ਉਦਯੋਗ ਕਮਿਸ਼ਨ, ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਰੁਜ਼ਗਾਰ ਉੱਤਪਤੀ ਪ੍ਰੋਗਰਾਮ ਸਕੀਮ ਨੂੰ ਲਾਗੂ ਕਰ ਰਿਹਾ ਹੈ। ਇਸ ਸਕੀਮ ਤਹਿਤ 25 ਲੱਖ ਰੁਪਏ ਤੱਕ ਦੇ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ ਤੇ ਜਿਸ ਵਿੱਚ 25 ਫੀਸਦੀ ਜਨਰਲ ਵਰਗ ਅਤੇ 35 ਫੀਸਦੀ ਐੱਸ.ਸੀ./ਐੱਸ.ਟੀ, ਓ.ਬੀ.ਸੀ., ਮਹਿਲਾਵਾਂ, ਸਾਬਕਾ ਸਰਵਿਸ ਮੈਨ, ਅਪੰਗ, ਘੱਟ ਗਿਣਤੀ ਤੇ ਸਰਹੱਦੀ ਇਲਾਕਿਆਂ ਲਈ ਰਾਸ਼ੀ ਦਿੱਤੀ ਜਾਂਦੀ ਹੈ। ਇਸ ਸਕੀਮ ਦੇ ਤਹਿਤ ਔਰਤਾਂ, ਗਰੀਬ ਅਤੇ ਲਤਾੜੇ ਹੋਏ, ਐੱਸ.ਸੀ / ਐੱਸ.ਟੀ, ਪੇਂਡੂ ਬੇਰੁਜਗਾਰ ਉਦਮੀਆਂ ਨੂੰ ਉਤਸਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਸਰਵਿਸ ਖੇਤਰ ਨਾਲ ਸਬੰਧਤ ਉੱਦਮੀਆਂ ਲਈ 10 ਲੱਖ ਰੁਪਏ ਤੱਕ ਦੇ ਲੋਨ ਦੀ ਸਹੂਲਤ ਉਪਲੱਬਧ ਹੈ। ਖਾਦੀ ਬੋਰਡ ਲਗਾਤਾਰ 100 ਫੀਸਦੀ ਟੀਚੇ ਪ੍ਰਾਪਤ ਕਰ ਰਿਹਾ ਹੈ। ਬੋਰਡ ਨੇ ਹੁਣ ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕੀਤੇ ਹਨ ਜਿਸ ਨਾਲ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਹੈ।

Intro:Body:

ਮਮਤਾ ਦੱਤਾ ਨੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ 'ਚ ਚੇਅਰਪਰਸਨ ਦਾ ਅਹੁਦਾ ਸੰਭਾਲਿਆ

ਮਮਤਾ ਦੱਤਾ ਨੇ ਕਾਂਗਰਸ ਆਗੁਆਂ ਦੀ ਅਗਵਾਈ ਹੇਠ ਹਾਜ਼ਰੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਮਮਤਾ ਦਾ ਉਦੇਸ਼ ਖਾਦੀ ਬੋਰਡ 'ਚ ਨੌਕਰੀਆਂ ਪੈਦਾ ਕਰ ਕੇ ਵਧੇਰੇ ਯੋਗਦਾਨ ਪਾਉਣਾ ਹੈ। ਬੋਰਡ ਹੁਣ ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕਰ ਕੇ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਚੁਕਿਆ ਹੈ।

ਚੰਡੀਗੜ੍ਹ: ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਮਮਤਾ ਦੱਤਾ ਨੇ ਸੰਭਾਲਿਆ ਹੈ। ਮਮਤਾ ਦੱਤਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਤੇ ਪੰਜਾਬ ਦੇ ਹੋਰ ਕਾਂਗਰਸ ਆਗੁਆਂ ਦੀ ਅਗਵਾਈ ’ਚ ਆਪਣਾ ਆਹੁਦਾ  ਸੰਭਾਲਿਆ। ਮਮਤਾ ਨੇ ਦੱਸਿਆ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਅਗਵਾਈ ਤੇ ਸਹਿਯੋਗ ਦੇਣ ਲਈ ਮਿਲੀ ਸੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਖਾਦੀ ਬੋਰਡ ਨੌਕਰੀਆਂ ਪੈਦਾ ਕਰਨ ਵਿੱਚ ਵਧੇਰੇ ਯੋਗਦਾਨ ਪਾ ਸਕੇ। ਮਮਤਾ ਦਾ ਕਹਿਣਾ ਹੈ ਕਿ ਖਾਦੀ ਬੋਰਡ ਸਰਕਾਰ ਦਾ ਇੱਕ ਮਹੱਤਵਪੂਰਨ ਅਦਾਰਾ ਹੈ, ਜੋ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਸੁਪਨੇ ਨੂੰ ਸਕਾਰ ਕਰ ਰਿਹਾ ਹੈ। ਉਹ ਰੁਜ਼ਗਾਰ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਨੀ ਮਹਾਜਨ ਤੇ ਡਾਇਰੈਕਟਰ ਸਿਬਨ ਸੀ. ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਆਸ ਕਰਦੇ ਹਨ।

ਜ਼ਿਕਰਯੋਗ ਹੈ ਕਿ ਖਾਦੀ ਬੋਰਡ ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਅਦਾਰਾ ਹੈ ਜੋ ਪਿਛਲੇ 60 ਸਾਲਾਂ ਤੋਂ ਸਵੈ ਰੋਜਗਾਰ ਉੱਤਪਤੀ 'ਚ ਯੋਗਦਾਨ ਪਾ ਰਹੀ ਹੈ। ਚੇਅਰਪਰਸਨ ਨੇ ਕਿਹਾ ਕਿ ਇਹ ਨਵੇਂ ਉੱਦਮਾਂ ਨੂੰ ਸਥਾਪਤ ਕਰਨਾ ਹੀ ਜ਼ਰੂਰੀ ਨਹੀਂ ਹੈ, ਬਲਕਿ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਲਈ ਇਨ੍ਹਾਂ ਨੂੰ ਸਥਾਈ ਰੂਪ ਵਿੱਚ ਕਾਇਮ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਇਕਾਈਆਂ ਲਈ ਮਾਰਕੀਟ ਪ੍ਰਦਾਨ ਕਰਨ ’ਤੇ ਵੀ ਵਿਸ਼ੇਸ਼ ਧਿਆਨ ਦੇਣਗੇ। ਉਨ੍ਹਾਂ ਦੱਸਿਆ ਕਿ ਖਾਦੀ ਬੋਰਡ ਦਾ ਉਦੇਸ਼ ਸੂਬੇ ਦੇ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਵਪਾਰ ਸਥਾਪਤ ਕਰਨ ਲਈ ਵਿਤੀ ਸਹਾਇਤਾ ਪ੍ਰਦਾਨ ਕਰਕੇ ਰੁਜ਼ਗਾਰ ਤੇ ਸਿਖਲਾਈ ਪ੍ਰਦਾਨ ਕਰਨਾ ਹੈ। 

ਖਾਦੀ ਬੋਰਡ ਖਾਦੀ ਗ੍ਰਾਮ ਉਦਯੋਗ ਕਮਿਸ਼ਨ, ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਰੁਜ਼ਗਾਰ ਉੱਤਪਤੀ ਪ੍ਰੋਗਰਾਮ ਸਕੀਮ ਨੂੰ ਲਾਗੂ ਕਰ ਰਿਹਾ ਹੈ। ਇਸ ਸਕੀਮ ਤਹਿਤ 25 ਲੱਖ ਰੁਪਏ ਤੱਕ ਦੇ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ ਤੇ ਜਿਸ ਵਿੱਚ 25 ਫੀਸਦੀ ਜਨਰਲ ਵਰਗ ਅਤੇ 35 ਫੀਸਦੀ ਐੱਸ.ਸੀ./ਐੱਸ.ਟੀ, ਓ.ਬੀ.ਸੀ., ਮਹਿਲਾਵਾਂ, ਸਾਬਕਾ ਸਰਵਿਸ ਮੈਨ, ਅਪੰਗ, ਘੱਟ ਗਿਣਤੀ ਤੇ ਸਰਹੱਦੀ ਇਲਾਕਿਆਂ ਲਈ ਰਾਸ਼ੀ ਦਿੱਤੀ ਜਾਂਦੀ ਹੈ। ਇਸ ਸਕੀਮ ਦੇ ਤਹਿਤ ਔਰਤਾਂ, ਗਰੀਬ ਅਤੇ ਲਤਾੜੇ ਹੋਏ, ਐੱਸ.ਸੀ / ਐੱਸ.ਟੀ, ਪੇਂਡੂ ਬੇਰੁਜਗਾਰ ਉਦਮੀਆਂ ਨੂੰ ਉਤਸਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਸਰਵਿਸ ਖੇਤਰ ਨਾਲ ਸਬੰਧਤ ਉੱਦਮੀਆਂ ਲਈ 10 ਲੱਖ ਰੁਪਏ ਤੱਕ ਦੇ ਲੋਨ ਦੀ ਸਹੂਲਤ ਉਪਲੱਬਧ ਹੈ। ਖਾਦੀ ਬੋਰਡ ਲਗਾਤਾਰ 100 ਫੀਸਦੀ ਟੀਚੇ ਪ੍ਰਾਪਤ ਕਰ ਰਿਹਾ ਹੈ। ਬੋਰਡ ਨੇ ਹੁਣ ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕੀਤੇ ਹਨ ਜਿਸ ਨਾਲ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਹੈ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.